Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਸੰਪਾਦਕੀ

ਉਂਟੇਰੀਓ ਸਿੱਖ ਭਾਈਚਾਰੇ ਨੂੰ ਦਰਪੇਸ਼ ਲੀਡਰਸਿ਼ੱਪ ਸੰਕਟ

January 14, 2020 08:05 AM

ਪੰਜਾਬੀ ਪੋਸਟ ਸੰਪਾਦਕੀ

ਬੀਤੇ ਦਿਨੀਂ ਉਂਟੇਰੀਓ ਗੁਰਦੁਆਰਾ ਕਾਉਂਸਲ ਵੱਲੋਂ ਪੰਜਾਬੀ ਮੀਡੀਆ ਨਾਲ ਕੀਤੀ ਕਾਨਫਰੰਸ ਤੋਂ ਬਾਅਦ ਐਨੇ ਜਵਾਬ ਸਪੱਸ਼ਟ ਨਹੀਂ ਹੋਏ ਜਿੰਨੇ ਸੁਆਲ ਸਿੱਖ ਭਾਈਚਾਰੇ ਵਿੱਚ ਅਸਰਦਾਰ ਲੀਡਰਸਿ਼ੱਪ ਦੀ ਪਾਈ ਜਾਂਦੀ ਘਾਟ ਬਾਰੇ ਪੈਦਾ ਹੋਏ। ਬੇਸ਼ੱਕ ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਿਊ ਐਸ ਓ), ਉਂਟੇਰੀਓ ਸਿੱਖਜ਼ ਅਤੇ ਗੁਰਦੁਆਰਾ ਕਾਉਂਸਲ ਅਤੇ ਉਂਟੇਰੀਓ ਗੁਰਦੁਆਰਾ ਕਮੇਟੀ ਤਿੰਨ ਜੱਥੇਬੰਦੀਆਂ ਹਨ ਜੋ ਕਿਸੇ ਵਿਸ਼ੇਸ਼ ਧਾਰਮਿਕ ਸਥਾਨ ਨਾਲ ਸਬੰਧਿਤ ਨਾ ਹੋ ਕੇ ਸਿੱਖਾਂ ਦੇ ਵੱਡੇ ਹਿੱਤਾਂ ਲਈ ਵੱਡੀ ਆਵਾਜ਼ ਬਣਨ ਦਾ ਦਾਅਵਾ ਕਰਦੀਆਂ ਹਨ। ਜੇ ਉਂਟੇਰੀਓ ਦੀ ਗੱਲ ਕੀਤੀ ਜਾਵੇ ਤਾਂ ਉਂਟੇਰੀਓ ਸਿੱਖਜ਼ ਅਤੇ ਗੁਰਦੁਆਰਾ ਕਾਉਂਸਲ ਅਤੇ ਉਂਟੇਰੀਓ ਗੁਰਦੁਆਰਾ ਕਾਉਂਸਲ ਵਿਸ਼ੇਸ਼ ਰੂਪ ਵਿੱਚ ਨਿਹਿਤ ਹਨ ਕਿਉਂਕਿ ਉਹਨਾਂ ਦਾ ਨਾਮ, ਸੰਵਿਧਾਨ ਅਤੇ ਕੰਮਕਾਜ਼ ਦਾ ਦਾਇਰਾ ਉਂਟੇਰੀਓ ਤੱਕ ਸੀਮਤ ਹਨ।

ਕੱਲ ਦੀ ਕਾਨਫਰੰਸ ਵਿੱਚ ਵਿਚਾਰਨਯੋਗ ਕਈ ਮੁੱਦਿਆਂ ਉੱਤੇ ਸੁਆਲ ਪੁੱਛੇ ਗਏ ਜਿਹਨਾਂ ਬਾਰੇ ਉਂਟੇਰੀਓ ਗੁਰਦੁਆਰਾ ਕਮੇਟੀ ਵੱਲੋਂ ਕੋਈ ਸਪੱਸ਼ਟ ਸਟੈਂਡ ਨਹੀਂ ਵਿਖਾਇਆ ਗਿਆ। ਇਹ ਉਹ ਅਜਿਹੇ ਮੁੱਦੇ ਸਨ ਜਿਹਨਾਂ ਉੱਤੇ ਉਂਟੇਰੀਓ ਦੀਆਂ ਸਿੱਖ ਜੱਥੇਬੰਦੀਆਂ ਵੱਲੋਂ ਸਿੱਖਾਂ ਨੂੰ ਸੇਧ ਦੇਣ ਦੀ ਘਾਟ ਚਿਰਾਂ ਤੋਂ ਪਾਈ ਜਾਂਦੀ ਰਹੀ ਹੈ। ਮਿਸਾਲ ਵਜੋਂ ਬਹੁ-ਚਰਚਿਤ ਰੈਫਰੈਂਡਮ 2020, ਅਕਾਲ ਤਖ਼ਤ ਸਾਹਿਬ ਦਾ ਅਸਲ ਜੱਥੇਦਾਰ ਕਿਸ ਨੂੰ ਮੰਨਿਆ ਜਾਵੇ, ਨਾਨਕਸ਼ਾਹੀ ਜਾਂ ਅਕਾਲ ਤਖ਼ਤ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਵਿੱਚੋਂ ਕਿਹੜਾ ਮੰਨਣਯੋਗ ਹੈ, ਆਦਿ ਮੁੱਦਿਆਂ ਉੱਤੇ ਅਕਸਰ ਢੰਗ ਟਪਾਊ ਪ੍ਰਤੀਕਰਮ ਦੇਣਾ ਆਮ ਗੱਲ ਹੈ ਜਿਸ ਸਦਕਾ ਸਿੱਖ ਭਾਈਚਾਰੇ ਵਿੱਚ ਸੱਪਸ਼ਟਤਾ ਪੈਦਾ ਹੋਣ ਦੀ ਥਾਂ ਭੰਬਲਭੂਸੇ ਪੈਦਾ ਹੁੰਦੇ ਹਨ। ਕਈ ਵਾਰ ਤਾਂ ਇਹ ਪ੍ਰਤੀਕਰਮ ਵੀ ਦਿੱਤੇ ਜਾਂਦੇ ਹਨ ਕਿ ਗੁਰੁਦਆਰਾ ਸਾਹਿਬ ਵਾਲਿਆਂ ਤੋਂ ਪਤਾ ਕੀਤਾ ਜਾਵੇ। ਸਮੁੱਚੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀਆਂ ਜੱਥੇਬੰਦੀਆਂ ਦਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਸਮੂਹ ਸਿੱਖ ਜੱਥੇਬੰਦੀਆਂ ਨਾਲ ਤਾਲਮੇਲ ਪੈਦਾ ਕਰਕੇ ਇੱਕ ਰਾਏ ਪੈਦਾ ਕਰਨ। ਜੇ ਜਨਤਕ ਸਮੂਹ ਦੀ ਆਵਾਜ਼ ਬਣਨ ਦਾ ਹੋਕਾ ਦੇਣ ਵਾਲੀਆਂ ਜੱਥੇਬੰਦੀਆਂ ਅਜਿਹਾ ਕਰਨ ਵਿੱਚ ਅਸਫ਼ਲ ਰਹਿਣ ਤਾਂ ਦੋਸ਼ ਕਿਸ ਉੱਤੇ ਲਾਇਆ ਜਾਵੇ?

ਉਪਰੋਕਤ ਦੱਸੇ ਚੰਦ ਕੁ ਮਸਲਿਆਂ ਬਾਰੇ ਆਖਿਆ ਜਾ ਸਕਦਾ ਹੈ ਕਿ ਇਹ ਸਿੱਖ ਭਾਈਚਾਰੇ ਦੇ ਅੰਦਰੂਨੀ ਮਸਲੇ ਹਨ ਪਰ ਦੁੱਖ ਨਾਲ ਆਖਣਾ ਪੈਂਦਾ ਹੈ ਕਿ ਕੈਨੇਡਾ ਵਿੱਚ ਵੱਖ ਵੱਖ ਪੱਧਰ ਦੀਆਂ ਸਰਕਾਰਾਂ ਦੇ ਫੈਸਲਿਆਂ ਕਾਰਣ ਪੈਦਾ ਹੋਈਆਂ ਦੁਬਿਧਾਵਾਂ ਬਾਰੇ ਅਗਵਾਈ ਨਾ ਦੇਣਾ ਇੱਕ ਬਿਮਾਰੀ ਬਣਦਾ ਜਾ ਰਿਹਾ ਹੈ। ਮਿਸਾਲ ਵਜੋਂ ਮੈਰੀਉਆਨਾ ਅਤੇ ਹੋਰ ਡਰੱਗਾਂ ਦੇ ਕਾਨੂੰਨੀ ਬਣਾਏ ਜਾਣ, ਸਵੈ ਦੀ ਮਰਜ਼ੀ ਨਾਲ ਜੀਵਨ ਲੀਲਾ ਖਤਮ ਕਰਨ, ਐਲ ਜੀ ਬੀ ਟੀ ਕਿਊ ਆਦਿ ਮੁੱਦਿਆਂ ਉੱਤੇ ਸਿੱਖ ਜੱਥੇਬੰਦੀਆਂ ਇਹ ਦੱਸਣ ਵਿੱਚ ਫੇਲ੍ਹ ਰਹੀਆਂ ਹਨ ਕਿ ਸਿੱਖ ਸਿਧਾਂਤਾਂ ਅਨੁਸਾਰ ਕੀ ਗਲਤ ਹੈ ਅਤੇ ਕੀ ਠੀਕ। ਕੀ ਚੋਣਾਂ ਦੌਰਾਨ ਆਗੂਆਂ ਜਾਂ ਆਗੂਆਂ ਦੇ ਆਪਣੇ ਹਿੱਤਕਾਰਾਂ ਦੇ ਹਿੱਤਾਂ ਮੁਤਾਬਕ ਬੋਲਣ ਜਾਂ ਚੁੱਪ ਵੱਟਣ ਨੂੰ ਲੀਡਰਸਿ਼ੱਪ ਆਖਿਆ ਜਾ ਸਕਦਾ ਹੈ?

ਇਸਦੇ ਉਲਟ ਜੇ ਅਹਿਮਦੀਆ, ਯਹੂਦੀ ਜਾਂ ਈਸਾਈ ਆਦਿ ਭਾਈਚਾਰੇ ਦੇ ਕੰਮਕਾਜ ਨੂੰ ਪੜਚੋਲਿਆ ਜਾਵੇ ਤਾਂ ੰ ਵੱਖੋ ਵੱਖਰੇ ਮੁੱਦਿਆਂ ਉੱਤੇ ਲਏ ਉਹਨਾਂ ਦੇ ਸਟੈਂਡ ਸਪੱਸ਼ਟ ਵਿਖਾਈ ਦੇਂਦੇ ਹਨ। ਬੀਤੇ ਦਿਨੀਂ ਇੰਗਲੈਂਡ ਦੇ ਸ਼ਾਹੀ ਖਾਨਦਾਨ ਦੇ ਦੋ ਸਿਤਾਰਿਆਂ ਪਿੰਸ ਹੈਰੀ ਅਤੇ ਉਸਦੀ ਪਤਨੀ ਮੇਘਨ ਮਾਰਕਲ ਦੇ ਸ਼ਾਹੀ ਨਿਵਾਸ ਛੱਡ ਕੇ ਉੱਤਰੀ ਅਮਰੀਕਾ (ਸ਼ਾਇਦ ਕੈਨੇਡਾ) ਆਉਣ ਦਾ ਐਲਾਨ ਕਰਨ ਤੋਂ ਬਾਅਦ ਕ੍ਰਿਸਚੀਅਨ ਮਾਨੀਟਰ ਰਿਸਾਲੇ ਨੇ ਇੱਕ ਲੰਬਾ ਚੌੜਾ ਆਰਟੀਕਲ ਲਿਖਿਆ ਹੈ ਕਿ ਕਿਵੇਂ ਸ਼ਾਹੀ ਘਰਾਣੇ ਦੀ ਰਿਵਾਇਤ ਈਸਾਈ ਕਦਰਾਂ ਕੀਮਤਾਂ ਨਾਲ ਮੇਲ ਖਾ ਕੇ ਚੱਲਦੀ ਆਈ ਹੈ ਅਤੇ ਪਿ੍ਰੰਸ ਹੈਰੀ ਅਤੇ ਮਾਰਕਲ ਵੱਲੋਂ ਚੁੱਕੇ ਜਾਣ ਵਾਲੇ ਕਦਮ ਨਾਲ ਨਵੀਂ ਪੀੜੀ ਦੇ ਈਸਾਈ ਬੱਚਿਆਂ ਉੱਤੇ ਕਿਹੋ ਜਿਹਾ ਪ੍ਰਭਾਵ ਪਵੇਗਾ।

ਪ੍ਰਿੰਸ ਹੈਰੀ ਅਤੇ ਮਾਰਕਲ ਦੀ ਮਿਸਾਲ ਦੇ ਪਰੀਪੇਖ ਵਿੱਚ ਸਾਨੂੰ ਸੋਚਣਾ ਬਣਦਾ ਹੈ ਕਿ ਰਿਵਾਇਤੀ ਸਿੱਖ ਜੱਥੇਬੰਦੀਆਂ ਕਿਵੇਂ ਨਵੀਂ ਪੀੜੀ ਦੇ ਬੱਚਿਆਂ ਨੂੰ ਆਪਣੇ ਨਾਲ ਜੋੜ ਸਕਦੀਆਂ ਹਨ ਤਾਂ ਜੋ ਨਵੇਂ ਖਿਆਲਾਂ ਨੂੰ ਬਣਦੀ ਥਾਂ ਦੇਣ ਦਾ ਕਰਮ ਆਰੰਭ ਹੋਵੇ। ਇਹ ਸੁਝਾਅ ਅਕਸਰ ਦਿੱਤਾ ਜਾਂਦਾ ਹੈ ਕਿ ‘ਨਵੀਂ ਪੀੜੀ ਦੇ ਬੱਚਿਆਂ ਨੂੰ ਲੀਡਰਸਿ਼ੱਪ ਰੋਲ’ ਵਿੱਚ ਲਿਆਉਣਾ ਚਾਹੀਦਾ ਹੈ ਜੋ ਕਿ ਚੰਗਾ ਖਿਆਲ ਹੈ। ਪਰ ਨਵੀਂ ਪੀੜੀ ਨੂੰ ਨਾਲ ਜੋੜਨ ਲਈ ਪੁਰਾਣੀ ਲੀਡਰਸਿ਼ੱਪ ਕੁਰਸੀਆਂ ਉੱਤੇ ਆਪਣੀ ਹਊਂ ਦੇ ਜੱਫੇ ਨੂੰ ਕਦੋਂ ਢਿੱਲਾਂ ਕਰੇਗੀ? ਉਂਟੇਰੀਓ ਵਿੱਚ ਸਿੱਖ ਜੱਥੇਬੰਦੀਆਂ ਦੇ ਇਤਿਹਾਸ ਨੂੰ ਵਾਚਣ ਵਾਲੇ ਜਾਣਦੇ ਹਨ ਕਿ ਪ੍ਰਧਾਨ, ਸਕੱਤਰ ਜਾਂ ਹੋਰ ਅਹੁਦੇਦਾਰ ਤਾਂ ਬਦਲ ਜਾਂਦੇ ਹਨ ਪਰ ਪਰਦੇ ਦੇ ਪਿੱਛੇ ਤੋਂ ਪੁਤਲੀਆਂ ਦੀਆਂ ਤਾਰਾਂ ਛੇੜਨ ਵਾਲੇ ਪੁਰਾਣੇ ਘਾਗ ਲੀਡਰ ਜਿਉਂ ਦੇ ਤਿਉਂ ਮੋਰਚਿਆਂ ਵਿੱਚ ਡੱਟੇ ਰਹਿੰਦੇ ਹਨ। ਨਵੀਂ ਪੀੜੀ ਨੂੰ ਬਣਦਾ ਰੋਲ ਦੇਣ ਅਤੇ ਸਿੱਖ ਕਮਿਉਨਿਟੀ ਨੂੰ ਸਹੀ ਸੇਧ ਦੇਣ ਵਾਸਤੇ ਅਹੁਦੇਦਾਰਾਂ ਦੀ ਤਬਦੀਲੀ ਨਾਲੋਂ ਸੋਚ ਦੀ ਤਬਦੀਲੀ ਨੂੰ ਪਹਿਲ ਦੇਣੀ ਹੋਵੇਗੀ ਜੋ ਹਾਲੇ ‘ਦਿੱਲੀ ਦੂਰ’ ਵਾਲੀ ਗੱਲ ਜਾਪਦੀ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?