Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਅੰਤਰਰਾਸ਼ਟਰੀ

ਅਮਰੀਕਾ ਉੱਤੇ ਬੰਬ ਸੁੱਟਣ ਦੀ ਸਲਾਹ ਉੱਤੇ ਭਾਰਤਵੰਸ਼ੀ ਪ੍ਰੋਫੈਸਰ ਦੀ ਨੌਕਰੀ ਗਈ

January 14, 2020 07:54 AM

ਨਿਊਯਾਰਕ, 13 ਜਨਵਰੀ (ਪੋਸਟ ਬਿਊਰੋ)- ਫੇਸਬੁੱਕ ਪੋਸਟ ਉੱਤੇ ਈਰਾਨ ਨੂੰ ਚੋਣਵੇਂ ਅਮਰੀਕੀ ਅੱਡਿਆਂ ਉੱਤੇ ਬੰਬ ਸੁੱਟਣ ਦੀ ਸਲਾਹ ਦੇਣ ਵਾਲੇ ਭਾਰਤ ਵੰਸ਼ੀ ਪ੍ਰੋਫੈਸਰ ਅਸ਼ੀਨ ਫਨਸੇ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਬਾਬਸਨ ਕਾਲਜ ਬੋਸਟਨ ਦੇ ਮੁਤਾਬਕ ਨਿੱਜੀ ਫੇਸਬੁੱਕ ਪੇਜ ਉੱਤੇ ਕੀਤੀ ਅਸ਼ੀਨ ਦੀ ਪੋਸਟ ਕਾਲਜ ਦੇ ਮੁੱਲਾਂ ਅਤੇ ਸੰਸਕ੍ਰਿਤੀ ਦੇ ਮੁਤਾਬਕ ਨਹੀਂ। ਪ੍ਰੋਫੈਸਰ ਨੇ ਪਿਛਲੇ ਹਫ਼ਤੇ ਇਸ ਦੀ ਮਾਫ਼ੀ ਮੰਗਦੇ ਹੋਏ ਇਸ ਨੂੰ ਮਜ਼ਾਕ ਕਿਹਾ ਸੀ।
ਅਸਲ ਵਿੱਚ ਪ੍ਰੋਫੈਸਰ ਅਸ਼ੀਨ ਫਨਸੇ ਦੀ ਇਸ ਪੋਸਟ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੇ ਉਸ ਟਵੀਟ ਦੇ ਜਵਾਬ ਵਜੋਂ ਦੇਖਿਆ ਗਿਆ, ਜਿਸ ਵਿਚ ਉਨ੍ਹਾਂ ਨੇ ਈਰਾਨ ਨੂੰ ਚਿਤਾਵਨੀ ਦੇਂਦੇ ਹੋਏੇ ਕਿਹਾ ਸੀ ਕਿ ਉਹ ਹਮਲਾ ਕਰੇਗਾ ਤਾਂ ਅਮਰੀਕਾ ਉਸ ਦੇ 52 ਅਹਿਮ ਟਿਕਾਣਿਆਂ ਅਤੇ ਸੱਭਿਆਚਾਰਕ ਅਦਾਰਿਆਂ ਨੂੰ ਨਿਸ਼ਾਨਾ ਬਣਾਏਗਾ। ਅਮਰੀਕਾ ਦੇ ਅਧਿਕਾਰੀਆਂ ਨੇ ਟਰੰਪ ਦੇ ਬਿਆਨ ਦੇ ਉਲਟ ਕਿਹਾ ਸੀ ਕਿ ਸੱਭਿਆਚਾਰਕ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਅੰਤਰਰਾਸ਼ਟਰੀ ਕਾਨੂੰਨ ਹੇਠ ਜੰਗੀ ਅਪਰਾਧ ਹੈ ਅਤੇ ਅਮਰੀਕਾ ਕਦੇ ਵੀ ਅਜਿਹਾ ਨਹੀਂ ਕਰੇਗਾ।
ਪ੍ਰੋਫੈਸਰ ਅਸ਼ੀਨ ਫਨਸੇ ਨੇ ਪੰਜ ਜਨਵਰੀ ਨੂੰ ਲਿਖੀ ਆਪਣੀ ਪੋਸਟ ਵਿਚ ਕਿਹਾ ਕਿ ਈਰਾਨ ਦੇ ਸਰਬ ਉੱਚ ਆਗੂ ਨੂੰ 52 ਅਮਰੀਕੀ ਸੱਭਿਆਚਾਰਕ ਵਿਰਾਸਤਾਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਹੈ, ਜਿਥੇ ਉਹ ਬੰਬ ਸੁੱਟਣਾ ਚਾਹੁੰਦੇ ਹਨ। ਉਨ੍ਹਾਂ ਨੇ ਆਪਣੇ ਵੱਲੋਂ ਮਿਨੀਸੋਟਾ ਦੇ ਮਾਲ ਆਫ ਅਮਰੀਕਾ ਅਤੇ ਅਮਰੀਕੀ ਸੈਲੇਬ੍ਰਿਟੀ ਕਿਮ ਕਰਦਾਸ਼ੀਆਂ ਦੇ ਘਰ ਉੱਤੇ ਵੀ ਬੰਬ ਸੁੱਟਣ ਦੀ ਸਲਾਹ ਦੇ ਦਿੱਤੀ ਸੀ। ਪ੍ਰੋਫੈਸਰ ਅਸ਼ੀਨ ਪ੍ਰਮੁੱਖ ਬਾਬਸਨ ਕਾਲਜ ਦੇ ਡਾਇਰੈਕਟਰ ਸਨ। ਇਹ ਕਾਲਜ ਬੋਸਟਨ ਤੋਂ 20 ਕਿਲੋਮੀਟਰ ਦੂਰ ਵੈਲੇਸਲੇ ਵਿਚ ਹੈ। ਪ੍ਰੋਫੈਸਰ ਅਸ਼ੀਨ ਨੇ ਆਪਣੀ ਸਫਾਈ ਵਿਚ ਕਿਹਾ ਕਿ ਫੇਸਬੁੱਕ ਉੱਤੇ ਮੈਂ ਆਪਣੇ ਦੋਸਤਾਂ ਨਾਲ ਮਜ਼ਾਕ ਕੀਤਾ ਸੀ, ਪ੍ਰੰਤੂ ਲੋਕਾਂ ਨੇ ਗ਼ਲਤ ਅਰਥ ਕੱਢ ਲਿਆ। ਮੈਨੂੰ ਆਸ ਸੀ ਕਿ ਕਾਲਜ ਮੇਰੇ ਬੋਲਣ ਦੀ ਆਜ਼ਾਦੀ ਦਾ ਸਨਮਾਨ ਅਤੇ ਬਚਾਅ ਕਰੇਗਾ ਪ੍ਰੰਤੂ ਅਜਿਹਾ ਨਹੀਂ ਹੋਇਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ