ਓਨਟਾਰੀਓ, 13 ਜਨਵਰੀ (ਪੋਸਟ ਬਿਊਰੋ) : ਪ੍ਰੋਵਿੰਸ ਭਰ ਦੇ ਕਈ ਬੋਰਡਜ਼ ਦੇ ਸਕੂਲ, ਜਿਨ੍ਹਾਂ ਵਿੱਚ ਦਰਹਾਮ ਡਿਸਟ੍ਰਿਕਟ ਸਕੂਲ ਬੋਰਡ ਵੀ ਸ਼ਾਮਲ ਹੈ, ਬੱੁਧਵਾਰ ਨੂੰ ਬੰਦ ਰਹਿਣਗੇ। ਸਕੂਲ ਦੇ ਅਧਿਆਪਕਾਂ ਦੀ ਯੂਨੀਅਨ ਦੀ ਅਗਵਾਈ ਕਰਨ ਵਾਲੀ ਯੂਨੀਅਨ ਵੱਲੋ ਇੱਕ ਰੋਜ਼ਾ ਹੜਤਾਲ ਹੋਰ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਓਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ (ਓਐਸਐਸਅੀਐਫ) ਵੱਲੋਂ ਹੜਤਾਲਾਂ ਦੀ ਸਿਲਸਿਲੇਵਾਰ ਸੱਦੀ ਗਈ ਲੜੀ ਵਿੱਚ ਇਹ ਅਗਲੀ ਹੜਤਾਲ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪ੍ਰੋਵਿੰਸ ਨਾਲ ਅਜੇ ਵੀ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਦਰਹਾਮ ਡਿਸਟ੍ਰਿਕਟ ਸਕੂਲ ਬੋਰਡ, ਹੈਮਿਲਟਨ ਵੈਂਟਵਰਥ ਡਿਸਟ੍ਰਿਕਟ ਸਕੂਲ ਬੋਰਡ, ਵੈਲਿੰਗਟਨ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਦੇ ਹਾਈ ਸਕੂਲ ਬੰਦ ਰਹਿਣਗੇ।
ਯੂਨੀਅਨ ਦੇ ਪ੍ਰੈਜ਼ੀਡੈਂਟ ਹਾਰਵੀ ਬਿਸ਼ੌਫ ਦਾ ਕਹਿਣਾ ਹੈ ਕਿ ਜੇ ਸਰਕਾਰ ਕਲਾਸਾਂ ਦੇ ਆਕਾਰ ਵਿੱਚ ਵਾਧਾ ਕਰਨ ਦੇ ਮਾਮਲੇ ਨੂੰ ਗੱਲਬਾਤ ਦੇ ਮੱੁਦਿਆਂ ਦੀ ਸੂਚੀ ਵਿੱਚੋਂ ਹਟਾਉਣਾ ਚਾਹੇਗੀ ਤਾਂ ਉਹ ਵੀ ਹੜਤਾਲ ਵਾਪਿਸ ਲੈ ਲੈਣਗੇ। ਬਿਸ਼ੌਫ ਨੇ ਇੱਕ ਬਿਆਨ ਵਿੱਚ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਫੋਰਡ ਸਰਕਾਰ ਅਰਥਭਰਪੂਰ ਗੱਲਬਾਤ ਲਈ ਸਾਡੇ ਨਾਲ ਮਿਲ ਬੈਠੇ ਤੇ ਸਾਡੇ ਮੱੁਦਿਆਂ ਉੱਤੇ ਗੌਰ ਕਰੇ ਤਾਂ ਕਿ ਅਸੀਂ ਕੋਈ ਡੀਲ ਸਿਰੇ ਚੜ੍ਹਾ ਸਕੀਏ, ਜਿਸ ਨਾਲ ਓਨਟਾਰੀਓ ਵਿੱਚ ਸਿੱਖਿਆ ਦਾ ਮਿਆਰ ੳੱੁਚਾ ਚੁੱਕਿਆ ਜਾ ਸਕੇ।