Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਮਿਸੀਸਾਗਾ ਵਿੱਚ ਟਰੈਕਟਰ ਟਰੇਲਰ ਤੇ ਗੱਡੀ ਵਿੱਚ ਹੋਈ ਟੱਕਰ ਵਿੱਚ 1 ਹਲਾਕ, 2 ਜ਼ਖ਼ਮੀ

January 13, 2020 10:37 PM

ਮਿਸੀਸਾਗਾ, 13 ਜਨਵਰੀ (ਪੋਸਟ ਬਿਊਰੋ) : ਇੱਕ ਚੋਰੀ ਦੇ ਟਰੈਕਟਰ ਟਰੇਲਰ ਦੇ ਡਰਾਈਵਰ ਵੱਲੋਂ ਇੱਕ ਹੋਰ ਗੱਡੀ ਤੇ ਗੈਸ ਸਟੇਸ਼ਨ ਸਾਈਨ ਨਾਲ ਟਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਘੱੁਪ ਹਨ੍ਹੇਰਾ ਛਾ ਗਿਆ।
ਇਹ ਹਾਦਸਾ ਮੈਵਿਸ ਰੋਡ ਤੇ ਐਗਲਿੰਟਨ ਐਵਨਿਊ ਦੇ ਲਾਂਘੇ ਉੱਤੇ ਸੋਮਵਾਰ ਰਾਤੀਂ 12:15 ਉੱਤੇ ਵਾਪਰਿਆ। ਡਿਊਟੀ ਇੰਸਪੈਕਟਰ ਸੀਨ ਬ੍ਰੈਨਨ ਨੇ ਦੱਸਿਆ ਕਿ ਟਰੈਕਟਰ ਟਰੇਲਰ ਐਗਲਿੰਟਨ ਉੱਤੇ ਪੂਰਬ ਵੱਲ ਜਾ ਰਿਹਾ ਸੀ ਜਦੋਂ ਉਸ ਦੀ ਟੱਕਰ ਮੈਵਿਸ ਉੱਤੇ ਦੱਖਣ ਵੱਲ ਵੱਧ ਰਹੀ ਸੇਡਾਨ ਨਾਲ ਹੋ ਗਈ। ਬ੍ਰੈਨਨ ਨੇ ਆਖਿਆ ਕਿ ਇਸ ਨਾਲ ਸੇਡਾਨ ਤੇ ਐਸਯੂਵੀ ਵਿੱਚ ਇੱਕ ਹੋਰ ਟੱਕਰ ਹੋ ਗਈ। ਸੇਡਾਨ ਨਾਲ ਟਕਰਾਉਣ ਤੋਂ ਬਾਅਦ ਟਰੈਕਟਰ ਟਰੇਲਰ ਪਲਟ ਗਿਆ ਤੇ ਫਿਰ ਗੈਸ ਸਟੇਸ਼ਨ ਦੇ ਸਾਈਨ ਬੋਰਡ ਨਾਲ ਜਾ ਟਕਰਾਇਆ। ਜਿਸ ਨਾਲ ਕਾਫੀ ਨੁਕਸਾਨ ਹੋ ਗਿਆ।
ਟਰੈਕਟਰ ਟਰੇਲਰ ਦੇ ਡਰਾਈਵਰ ਨੂੰ ਮੌਕੇ ੳੱੁਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਹੋਰ ਪੁਰਸ਼ ਤੇ ਮਹਿਲਾ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੇ ਜ਼ਖ਼ਮ ਜਾਨ ਲੇਵਾ ਨਹੀਂ ਸਨ। ਗੈਸ ਸਟੇਸ਼ਨ ਦੀਆਂ ਗੈਸ ਲਾਈਨਜ਼ ਕੱਟ ਦਿਤੀਆਂ ਗਈਆਂ ਤੇ ਹਾਈਡਰੋ ਲਾਈਨਾਂ ਟੁਟਣ ਕਾਰਨ ਤਿੰਨ ਘੰਟੇ ਤਕ ਬਿਜਲੀ ਗੁੱਲ ਰਹੀ। 2200 ਘਰਾਂ ਤੇ ਕਾਰੋਬਾਰੀ ਅਦਾਰਿਆਂ ਦੀ ਬਿਜਲੀ ਬੰਦ ਰਹੀ।
ਪੁਲਿਸ ਦਾ ਮੰਨਣਾ ਹੈ ਕਿ ਟਰੈਕਟਰ ਟਰੇਲਰ ਬਹੁਤ ਤੇਜ਼ ਰਫਤਾਰ ਨਾਲ ਜਾ ਰਿਹਾ ਸੀ ਜਦੋਂ ਹਾਦਸਾ ਵਾਪਰਿਆ। ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਇਸ ਟਰੈਕਟਰ ਨੂੰ ਐਤਵਾਰ ਨੂੰ ਮਿਸੀਸਾਗਾ ਦੇ ਹੀ ਕਿਸੇ ਹਿੱਸੇ ਵਿੱਚੋਂ ਚੋਰੀ ਕੀਤਾ ਗਿਆ ਸੀ। ਇਸ ਇਲਾਕੇ ਨੂੰ ਜਾਂਚ ਲਈ ਬੰਦ ਕੀਤਾ ਗਿਆ ਹੈ ਤੇ ਇਸ ਦੇ ਕਈ ਘੰਟਿਆਂ ਲਈ ਹੋਰ ਬੰਦ ਰਹਿਣ ਦੀ ਸੰਭਾਵਨਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ