Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਸੰਪਾਦਕੀ

ਪਿਕਰਿੰਗ ਨਿਊਕਲੀਅਰ ਸਟੇਸ਼ਨ ਸਬਕ ਸਿੱਖਣ ਦੀ ਲੋੜ

January 13, 2020 05:21 AM

ਐਤਵਾਰ ਨੂੰ ਸਵੇਰੇ 7 ਵੱਜ ਕੇ 24 ਮਿੰਟ ਉੱਤੇ ਲੱਖਾਂ ਉਂਟੇਰੀਓ ਵਾਸੀਆਂ ਦੇ ਉਸ ਵੇਲੇ ਹੋਸ਼ ਹਵਾਸ ਉੱਡ ਗਏ ਜਦੋਂ ਕੌਮੀ ਚੇਤਾਵਨੀ ਸੈਂਟਰ Alert Ready ਵੱਲੋਂ ਰੇਡੀਓ, ਟੈਲੀਵੀਜ਼ਨ ਸਮੇਤ ੇ ਸੈੱਲ ਫੋਨਾਂ ਉੱਤੇ ਐਮਰਜੰਸੀ ਸੁਨੇਹਾ ਭੇਜਿਆ ਗਿਆ ਕਿ ਪਿਕਰਿੰਗ ਨਿਊਕਲੀਅਰ ਸਟੇਸ਼ਨ ਵਿੱਚ ਕੋਈ ਘਟਨਾ ਵਾਪਰ ਗਈ ਹੈ। ਬੇਸ਼ੱਕ ਦੱਸਿਆ ਗਿਆ ਕਿ ਕਿਸੇ ਕਿਸਮ ਦੇ ਨਿਊਕਲੀਅਰ ਤੱਤ ਰੀਲੀਜ਼ ਨਹੀਂ ਹੋਏ ਹਨ ਪਰ ਨਾਲ ਹੀ ਇਹ ਵੀ ਕਿਹਾ ਗਿਆ ਕਿ ਐਮਰਜੰਸੀ ਸਟਾਫ ਸਥਿਤੀ ਨੂੰ ਕਾਬੂ ਕਰਨ ਲਈ ਕੰਮ ਕਰ ਰਿਹਾ ਹੈ ਅਤੇ ਪਿਕਰਿੰਗ ਦੇ ਇਰਦ ਗਿਰਦ ਵੱਸਦੇ ਲੋਕਾਂ ਨੂੰ ਫਿ਼ਕਰ ਕਰਨ ਦੀ ਲੋੜ ਨਹੀਂ ਹੈ। ਨਿਊਕਲੀਅਰ ਤੱਤਾਂ ਦਾ ਰੀਲੀਜ਼ ਹੋਣ ਬਾਰੇ ਸਰਕਾਰੀ ਸਿਸਟਮ ਤੋਂ ਸੁਨੇਹਾ ਆਵੇ ਅਤੇ ਲੋਕ ਭੈਅਭੀਤ ਨਾ ਹੋਣ! ਪਬਲਿਕ ਦਾ ਭੈਅਭੀਤ ਹੋਣਾ ਸੁਭਾਵਿਕ ਵੀ ਹੈ ਕਿਉਂਕਿ ਨਿਊਕਲੀਅਰ ਰੀਲੀਜ਼ ਦੇ ਖਤਰਿਆਂ ਨੂੰ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ।

ਉਂਟੇਰੀਓ ਨੂੰ ਕੈਨੇਡਾ ਦੀ ਨਿਊਕਲੀਅਰ ਪਾਵਰ ਦੀ ਰਾਜਧਾਨੀ ਕਿਹਾ ਜਾਂਦਾ ਹੈ ਜਿੱਥੇ ਕੈਨੇਡਾ ਦੇ 9 ਵਿੱਚੋਂ 8 ਨਿਊਕਲੀਅਰ ਰੀਐਕਟਰ ਹਨ ਜਿਹਨਾਂ ਵਿੱਚੋਂ 8 ਯੂਨਿਟਾਂ ਵਾਲੇ ਪਿਕਰਿੰਗ ਅਤੇ ਬਰੂਸ ਰੀਐਕਟਰ ਸੱਭ ਤੋਂ ਵੱਡੇ ਹਨ। ਵਰਨਣਯੋਗ ਹੈ ਕਿ ਕੈਨੇਡਾ ਦੇ ਨਿਊਕਲੀਅਰ ਰੀਐਕਟਰਾਂ ਦੇ ਡੀਜ਼ਾਇਨ ਨੂੰ CANDU  (Canada Deuterium Uranium) ਰੀਐਕਟਰ ਆਖਿਆ ਜਾਂਦਾ ਹੈ ਜੋ ਕਿ ਭਾਰਤ, ਪਾਕਿਸਤਾਨ, ਸਮੇਤ ਚੀਨ, ਰੋਮਾਨੀਆ, ਅਰਜਨਟੀਨਾ ਅਤੇ ਦੱਖਣ ਕੋਰੀਆ ਨੂੰ ਵੀ ਨਿਰਯਾਤ ਕੀਤੇ ਜਾਂਦੇ ਹਨ। CANDU ਦਾ ਲਗਭੱਗ ਸਾਰਾ ਢਾਂਚਾ ਉਂਟੇਰੀਓ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ।

ਦੋ ਘੰਟੇ ਬਾਅਦ (9 ਵੱਜ ਕੇ 12 ਮਿੰਟ ਉੱਤੇ) ਉਂਟੇਰੀਓ ਸਰਕਾਰ ਨੇ ਇਹ ਆਖ ਕੇ ਮੁਆਫੀ ਮੰਗ ਲਈ ਕਿ ਸਾਰਾ ਭੁਲੇਖਾ ਉਸ ਸਟਾਫ ਦੀ ਗਲਤੀ ਕਾਰਣ ਪੈਦਾ ਹੋਇਆ ਸੀ ਜਿਸਨੇ ਇਹ ਸੁਨੇਹਾ ਟਰੇਨਿੰਗ ਦੇ ਹਿੱਸੇ ਵਜੋਂ ਅੰਦਰੂਨੀ ਸਟਾਫ ਦੀ ਥਾਂ ਪਬਲਿਕ ਨਾਲ ਸਾਂਝਾ ਕਰਨ ਵਾਸਤੇ ਭੇਜ ਦਿੱਤਾ। ਪ੍ਰੋਵਿੰਸ਼ੀਅਲ ਸਰਕਾਰ ਮੁਤਾਬਕ ਇਹ ਟਰੇਨਿੰਗ ਪ੍ਰੋਵਿੰਸ਼ੀਅਲ ਐਮਰਜੰਸੀ ਅਪਰੇਸ਼ਨਜ਼ ਸੈਂਟਰ ਵੱਲੋਂ ਕਰਵਾਈ ਜਾ ਰਹੀ ਸੀ।

ਦੱਸਣਾ ਦਿਲਚਸਪ ਹੋਵੇਗਾ ਕਿ ਇਹ ਅਲਰਟ ਰੈਡੀ ਪ੍ਰੋਗਰਾਮ ਹੈ ਕੀ? ਅਲਰਟ ਰੈਡੀ ਕੌਮੀ ਪੱਧਰ ਦਾ ੳਹੁ ਸਿਸਟਮ ਹੈ ਜਿਸ ਤਹਿਤ ਐਮਰਜੰਸੀ ਸਥਿਤੀਆਂ, ਜਿਵੇਂ ਜਾਨ ਮਾਲ ਨੂੰ ਖਤਰਾ, ਮੌਸਮ ਅਤੇ ਵਾਤਾਵਰਣ ਨਾਲ ਸਬੰਧਿਤ ਐਮਰਜੰਸੀ ਸੁਨੇਹ,ੇ ਰੇਡੀਓ, ਟੈਲੀਵਿਜ਼ਨ ਅਤੇ ਸੈੱਲ ਫੋਨਾਂ ਰਾਹੀਂ ਅਧਿਕਾਰਤ ਰੂਪ ਵਿੱਚ ਜਾਰੀ ਕੀਤੇ ਜਾਂਦੇ ਹਨ। ਇਹ ਸੇਵਾ 31 ਮਾਰਚ 2015 ਵਿੱਚ ਆਰੰਭ ਹੋਈ ਸੀ ਅਤੇ ਅਪਰੈਲ 2018 ਤੋਂ ਇਸਦਾ ਸੈੱਲ ਫੋਨਾਂ ਉੱਤੇ ਦਿੱਤਾ ਜਾਣਾ ਲਾਗੂ ਕੀਤਾ ਗਿਆ। ਬੇਸ਼ੱਕ ਇਸ ਸੇਵਾ ਬਾਰੇ ਜਾਗਰੂਕਤਾ ਫੈਲਾਉਣ ਲਈ ਬਹੁਤ ਯਤਨ ਕੀਤੇ ਜਾਂਦੇ ਰਹੇ ਹਨ ਪਰ ਪਬਲਿਕ ਵਿੱਚ ਹਾਲੇ ਵੀ ਜਾਣਕਾਰੀ ਦੀ ਘਾਟ ਕਾਰਣ ਬਹੁਤ ਭੁਲੇਖੇ ਪਾਏ ਜਾਂਦੇ ਹਨ।

ਸਰਕਾਰ ਦਾ ਇਹ ਆਖਣਾ ਕਿ ਸਟਾਫ ਦੀ ਗਲਤੀ ਕਾਰਣ ਅਲਰਟ ਭੇਜ ਦਿੱਤਾ ਗਿਆ, ਸੁਆਲ ਖੜਾ ਕਰਦਾ ਹੈ ਕਿ ਮਨੁੱਖੀ ਜਾਨ-ਮਾਲ ਨੂੰ ਨੁਕਸਾਨ ਕਰਨ ਸੱਕਣ ਵਾਲੀ ਐਮਰਜੰਸੀ ਬਾਰੇ ਅਲਰਟ ਦੇਣ ਦੀ ਇਜ਼ਾਜਤ ਦੇਣ ਦੇ ਪ੍ਰੋਟੋਕੋਲ ਕੀ ਹਨ? ਗਲਤੀ ਨੂੰ ਦਰੁਸਤ ਕਰਨ ਲਈ ਦੋ ਘੰਟੇ ਦਾ ਸਮਾਂ ਕਿਉਂ ਲੱਗਿਆ? ਕਿਧਰੇ ਇਹ ਤਾਂ ਨਹੀਂ ਕਿ ਕਿਸੇ ਵੱਡੀ ਗਲਤੀ ਉੱਤੇ ਪਰਦਾ ਪਾਉਣ ਦੇ ਯਤਨ ਤਾਂ ਨਹੀਂ ਹੋ ਰਹੇ? ਇਹਨਾਂ ਸੁਆਲਾਂ ਦੀ ਤਹਿ ਤੱਕ ਜਾਣ ਲਈ ਸਰਕਾਰ ਨੇ ਜਾਂਚ ਦੇ ਹੁਕਮ ਵੀ ਦਿੱਤੇ ਹਨ। ਪਬਲਿਕ ਦਾ ਭਰੋਸਾ ਕਿਸੇ ਸਟਾਫ ਵਿੱਚ ਨਹੀਂ ਸਗੋਂ ਅਤੀਸੰਵੇਦਨਸ਼ੀਲ ਜਾਣਕਾਰੀ ਨੂੰ ਸਹੀ ਢੰਗ ਨਾਲ ਹੈਂਡਲ ਕਰਨ ਦੀ ਸਰਕਾਰ ਦੀ ਯੋਗਤਾ ਵਿੱਚ ਟਿਕਿਆ ਹੈ। ਚੰਗਾ ਇਹ ਹੋਵੇਗਾ ਕਿ ਜਾਂਚ ਦੇ ਨਤੀਜੇ ਜਲਦ ਤੋਂ ਜਲਦ ਪਬਲਿਕ ਨਾਲ ਸਾਂਝੇ ਕੀਤੇ ਜਾਣ।

ਆਖਦੇ ਹਨ ਕਿ ਹਰ ਗਲਤੀ ਵਿੱਚ ਕੁੱਝ ਭਲਾ ਲੁਕਿਆ ਹੁੰਦਾ ਹੈ। ਹੋ ਸਕਦਾ ਹੈ ਕਿ ਗਲਤੀ ਨਾਲ ਕੱਲ ਭੇਜਿਆ ਸੁਨੇਹਾ ਭੁੱਲ ਭੁਲੇਖਿਆਂ ਵਿੱਚ ਜੀਵਨ ਬਿਤਾ ਰਹੀ ਪਬਲਿਕ ਲਈ ਅੱਖਾਂ ਖੋਲਣ ਵਾਲੀ ਉਦਾਹਰਣ ਸਾਬਤ ਹੋਵੇ। ਸਾਨੂੰ ਸੱਭਨਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਕਿਸੇ ਸੱਚਮੁੱਚ ਵਾਲੀ ਐਮਰਜੰਸੀ ਵਾਲੀ ਸਥਿਤੀ ਵਿੱਚ ‘ਆਪਣਾ ਹਾਥ ਜਗਨਨਾਥ’ ਸੱਭ ਤੋਂ ਬਿਹਤਰ ਤਰੀਕਾ ਸਾਬਤ ਹੁੰਦਾ ਹੈ। ਜੇ ਸਰਕਾਰ ਆਪਣੇ ਗਲਤ ਸੁਨੇਹੇ ਨੂੰ ਠੀਕ ਕਰਨ ਵਿੱਚ ਦੋ ਘੰਟੇ ਲਾ ਸਕਦੀ ਹੈ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਸਲੀ ਐਮਰਜੰਸੀ ਵੇਲੇ ਸਹਾਇਤਾ ਪੁੱਜਣ ਵਿੱਚ ਕਿੰਨੀ ਦੇਰ ਲੱਗ ਸਕਦੀ ਹੈ? ਇਸ ਲਈ ਕਿਸੇ ਐਮਰਜੰਸੀ ਲਈ ਖੁਦ ਨੂੰ ਤਿਆਰ ਰੱਖਣਾ ਇੱਕ ਚੰਗੀ ਰਿਵਾਇਤ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?