Welcome to Canadian Punjabi Post
Follow us on

28

February 2020
ਟੋਰਾਂਟੋ/ਜੀਟੀਏ

ਟਰੱਕ ਤੇ ਟੈਕਰ ਦੀ ਟੱਕਰ ਵਿਚ ਦੋ ਪੰਜਾਬੀਆਂ ਸਮੇਤ 4 ਜਣਿਆ ਦੀ ਮੌਤ

January 11, 2020 12:46 PM

ਬਰੈਂਪਟਨ, 11 ਜਨਵਰੀ (ਪੋਸਟ ਬਿਊਰੋ)- ਸੁਨਹਿਰੇ ਭਵਿੱਖ ਲਈ ਕੈਨੇਡਾ ਗਏ ਪਿੰਡ ਗ੍ਰੰਥਗੜ੍ਹ ਦੇ ਨੌਜਵਾਨ ਕਰਮਬੀਰ ਸਿੰਘ ਕਰਮ ਅਤੇ ਉਸਦੇ ਦੋਸਤ ਦੀ ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਥੋੜੀ ਦੂਰ ਥੰਡਰਬੇ ਹਾਈਵੇ ਨੰਬਰ 'ਤੇ ਸਵੇਰੇ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਇਸ ਸਬੰਧੀ ਖਬਰ ਮਿਲਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਕਰਮਬੀਰ ਸਿੰਘ ਕਰਮ ਦੇ ਕਜ਼ਨ ਰਮਨਦੀਪ ਨੇ ਦੱਸਿਆ ਕਿ ਕਰਮਬੀਰ ਸਿੰਘ ਕਰਮ (23) ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ। ਕਰਮ ਦੇ ਟੈਂਕਰ ਦੀ ਇੱਕ ਹੋਰ ਟੈਂਕਰ ਨਾਲ ਟੱਕਰ ਹੋਣ ਕਾਰਨ ਉਸਦੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 50 ਫੀਸਦੀ ਤੋਂ ਵੱਧ ਝੁਲਸ ਜਾਣ ਕਾਰਨ ਕਰਮਬੀਰ ਸਿੰਘ ਕਰਮ ਅਤੇ ਵਡਾਲਾ ਜੋਹਲ ਪਿੰਡ ਦੇ ਰਹਿਣ ਵਾਲੇ ਉਸਦੇ ਇਕ ਦੋਸਤ ਸਮੇਤ ਦੋ ਹੋਰਨਾਂ ਕੈਨੇਡੀਅਨ ਵਸਨੀਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਪਰਿਵਾਰ ਨੂੰ ਕੈਨੇਡਾ ਰਹਿੰਦੇ ਕਰਮਬੀਰ ਸਿੰਘ ਦੇ ਇਕ ਦੋਸਤ ਵਲੋਂ ਫੋਨ ਕਰਕੇ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕਰਮਬੀਰ ਸਿੰਘ ਦੇ ਦੋਸਤ ਦੀ ਭੈਣ ਦਾ ਫਰਵਰੀ ਮਹੀਨੇ 'ਚ ਵਿਆਹ ਹੋਣਾ ਸੀ ਤੇ ਦੋਵਾਂ ਨੇ ਇਕੱਠਿਆਂ ਹੀ 6 ਫਰਵਰੀ ਨੂੰ ਵਾਪਸ ਭਾਰਤ ਆਉਣਾ ਸੀ ਪਰ ਅੱਜ ਹੋਏ ਇਸ ਦਰਦਨਾਕ ਸੜਕ ਹਾਦਸੇ ਨੇ ਦੋਵਾਂ ਘਰਾਂ ਦੀਆਂ ਖੁਸ਼ੀਆਂ ਨੂੰ ਖੋਹ ਲਿਆ ਹੈ। ਇਥੇ ਦੱਸਣਯੋਗ ਹੈ ਕਿ ਕਰਮਬੀਰ ਸਿੰਘ ਕਰਮ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸਦੇ ਪਿਤਾ ਏæਐੱਸ਼ਆਈæ ਰਣਜੀਤ ਸਿੰਘ, ਮਾਤਾ ਅਤੇ ਭੈਣ ਸਮੇਤ ਹੋਰਨਾਂ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਸੀ।

Have something to say? Post your comment