Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅਪਰਾਧ

ਗਲੀ ਵਿੱਚ ਝਗੜ ਰਹੇ ਜੋੜੇ ਵਿੱਚੋਂ ਪਤੀ ਨੂੰ ਰਾਹ ਜਾਂਦੇ ਨੌਜਵਾਨ ਨੇ ਗੋਲੀ ਮਾਰ ਦਿੱਤੀ

January 10, 2020 08:35 AM

ਜਲੰਧਰ, 9 ਜਨਵਰੀ (ਪੋਸਟ ਬਿਊਰੋ)- ਗੋਪਾਲ ਨਗਰ ਦੇ ਇਲੈਕਟ੍ਰੀਸ਼ੀਅਨ ਪ੍ਰਹਿਲਾਦ ਅਤੇ ਉਸ ਦੀ ਪਤਨੀ ਕਿਰਨ ਦੇ ਝਗੜੇ ਦੌਰਾਨ ਉਥੋਂ ਜਾਂਦੇ ਇੱਕ ਨੌਜਵਾਨ ਪ੍ਰਹਿਲਾਦ 'ਤੇ ਗੋਲੀ ਚਲਾ ਦਿੱਤੀ। ਇੱਕ ਗੋਲੀ ਪ੍ਰਹਿਲਾਦ ਦੇ ਪੈਰ ਵਿੱਚ ਲੱਗੀ ਅਤੇ ਦੂਸਰੀ ਗੋਲੀ ਉਸ ਦੇ ਨੇੜਿਉਂ ਨਿਕਲ ਗਈ।
ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਸ ਨੇ ਪ੍ਰਹਿਲਾਦ ਨੂੰ ਹਸਪਤਾਲ ਦਾਖਲ ਕਰਾਇਆ ਅਤੇ ਦੋਸ਼ੀ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਖਿਲਾਫ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਹੈ। ਡੀ ਸੀ ਪੀ ਬਲਕਾਰ ਸਿੰਘ ਨੇ ਸਿਵਲ ਹਸਪਤਾਲ ਪਹੁੰਚ ਕੇ ਜ਼ਖਮੀ ਦਾ ਹਾਲ ਪੁੱਛਿਆ ਅਤੇ ਘਟਨਾ ਦੀ ਜਾਣਕਾਰੀ ਲਈ। ਏ ਸੀ ਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਪ੍ਰਹਿਲਾਦ ਅਤੇ ਉਸ ਦੀ ਪਤਨੀ ਕਿਰਨ ਦਾ ਅਕਸਰ ਝਗੜਾ ਹੰੁਦਾ ਹੈ। ਕੱਲ੍ਹ ਸਵੇਰੇ ਵੀ ਦੋਵਾਂ ਦਾ ਝਗੜਾ ਹੋ ਰਿਹਾ ਸੀ ਤੇ ਦੋਵੇਂ ਲੜਦੇ-ਲੜਦੇ ਗਲੀ ਵਿੱਚ ਨਿਕਲ ਆਏ। ਇਸ ਦੌਰਾਨ ਉਥੋਂ ਗੁਰਦੀਪ ਆਪਣੀ ਬਾਈਕ 'ਤੇ ਨਿਕਲ ਰਿਹਾ ਸੀ। ਦੋਵਾਂ ਨੂੰ ਲੜਦੇ ਦੇਖ ਕੇ ਉਨ੍ਹਾਂ ਦੇ ਕੋਲ ਆਇਆ ਅਤੇ ਕਿਰਨ ਨੂੰ ਕਹਿਣ ਲੱਗਾ ਕਿ ਉਹ ਉਸ ਨਾਲ ਚੱਲੇ ਅਤੇ ਥਾਣੇ ਵਿੱਚ ਪ੍ਰਹਿਲਾਦ ਦੇ ਖਿਲਾਫ ਸ਼ਿਕਾਇਤ ਦੇਵੇ। ਕਿਰਨ ਨੇ ਮਨ੍ਹਾ ਕੀਤਾ ਤਾਂ ਉਹ ਪ੍ਰਹਿਲਾਦ ਨਾਲ ਬਹਿਸ ਕਰਨ ਲੱਗਾ। ਇਸ ਮੌਕੇ ਦੋਵਾਂ ਦੀ ਹੱਥੋਪਾਈ ਹੋ ਗਈ। ਭੜਕੇ ਗੁਰਦੀਪ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਪ੍ਰਹਿਲਾਦ 'ਤੇ ਗੋਲੀ ਚਲਾ ਦਿੱਤੀ ਅਤੇ ਫਿਰ ਫਰਾਰ ਹੋਣ ਲੱਗਾ ਤਾਂ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ।
ਇਲੈਕਟ੍ਰੀਸ਼ੀਅਨ ਨੂੰ ਗੋਲੀ ਮਾਰਨ ਦਾ ਦੋਸ਼ੀ ਗੁਰਦੀਪ ਬਲਾਤਕਾਰ ਦੇ ਕੇਸ ਵਿੱਚ ਜੇਲ੍ਹ ਜਾ ਚੁੱਕਾ ਹੈ। ਕਰੀਬ ਤਿੰਨ ਸਾਲ ਪਹਿਲਾਂ ਸ਼ਹੀਦ ਭਗਤ ਸਿੰਘ ਕਲੋਨੀ ਵਿੱਚ ਰਹਿਣ ਵਾਲੀ ਇੱਕ ਲੜਕੀ ਨੇ ਉਸ ਦੇ ਖਿਲਾਫ ਕੇਸ ਦਰਜ ਕਰਾਇਆ ਸੀ। ਜੇਲ੍ਹ ਜਾਣ ਦੇ ਬਾਵਜੂਦ ਉਸ ਨੂੰ ਅਸਲ੍ਹਾ ਲਾਇਸੈਂਸੀ ਜਾਰੀ ਹੋਣ 'ਤੇ ਪੁਲਸ ਦੀ ਕਾਰਜਸ਼ੈਲੀ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਏ ਸੀ ਪੀ ਸੈਂਟਰਲ ਹਰਸਿਮਰਤ ਸਿੰਘ ਦਾ ਕਹਿਣਾ ਹੈ ਕਿ ਗੁਰਦੀਪ ਦੇ ਖਿਲਾਫ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦਾ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਉਸ ਦਾ ਲਾਇਸੈਂਸ ਵੀ ਰੱਦ ਕਰਾਇਆ ਜਾਏਗਾ ਅਤੇ ਲਾਇਸੈਂਸ ਕਿਵੇਂ ਬਣ ਗਿਆ, ਇਸ ਦੀ ਵੀ ਜਾਂਚ ਕੀਤੀ ਜਾਏਗੀ।

 
Have something to say? Post your comment