ਕਾਰਤਿਕ ਆਰੀਅਨ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਅ ਰਹੇ ਹਨ। ਇਸ ਵਾਰੀ ਉਹ ਇਮਤਿਆਜ਼ ਅਲੀ ਦੀ ਅਗਲੀ ਪ੍ਰੋਡਕਸ਼ਨ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਸਾਲ ‘ਲੁਕਾਛੁਪੀ’ ਅਤੇ ‘ਪਤੀ ਪਤਨੀ ਔਰ ਵੋਹ’ ਵਰਗੀਆਂ ਹਿੱਟ ਫਿਲਮਾਂ ਦੇਣ ਵਾਲੇ ਕਲਾਕਾਰ ਅਗਲੇ ਸਾਲ ਵੀ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਣ ਵਾਲੇ। ਉਨ੍ਹਾਂ ਕੋਲ ਇਮਤਿਆਜ਼ ਅਲੀ ਦੀ ‘ਆਜ ਕੱਲ੍ਹ’, ਅਨੀਸ ਬਜ਼ਮੀ ਦੀ ‘ਭੂਲ ਭੁਲੱਈਆ 2’ ਅਤੇ ਕਾਲਿਨ ਡੀ ਕੁਨਹਾ ਦੀ ‘ਦੋਸਤਾਨਾ 2’ ਵਰਗੀਆਂ ਫਿਲਮਾਂ ਹਨ। ਕਾਰਤਿਕ ਦੱਸਦੇ ਹਨ ਕਿ ਇਮਤਿਆਜ਼ ਅਲੀ ਨਾਲ ਮੇਰੀ ਸਿਰਫ ਇੱਕ ਹੀ ਫਿਲਮ ਨਹੀਂ, ਬਲਕਿ ਉਨ੍ਹਾਂ ਨਾਲ ਇੱਕ ਬਾਇਓਪਿਕ ਵਿੱਚ ਵੀ ਕੰਮ ਕਰਨ ਵਾਲਾ ਹਾਂ।