Welcome to Canadian Punjabi Post
Follow us on

12

July 2025
 
ਲਾਈਫ ਸਟਾਈਲ

ਬਿਊਟੀ ਟਿਪਸ: ਮਾਲਿਸ਼ ਨਾਲ ਪਾਓ ਨਮੀ ਅਤੇ ਨਿਖਾਰ

January 08, 2020 09:44 AM

ਸਾਲਾਂ ਤੋਂ ਨਾਰੀਅਲ ਤੇਲ ਦਾ ਇਸਤੇਮਾਲ ਸੁੰਦਰਤਾ ਉਤਪਾਦਾਂ ਵਿੱਚ ਕੀਤਾ ਜਾਂਦਾ ਹੈ। ਇਹ ਵਾਲਾਂ ਦੇ ਨਾਲ ਹੀ ਚਮੜੀ ਦੇ ਲਈ ਵੀ ਬੇਹੱਦ ਫਾਇਦੇਮੰਦ ਹੈ। ਨਾਰੀਅਲ ਤੇਲ ਵਿੱਚ ਘਰੇਲੂ ਸਮੱਗਰੀ ਦੀ ਵਰਤੋਂ ਕਰ ਕੇ ਇਸ ਨੂੰ ਮਾਲਿਸ਼ ਦੇ ਲਿਹਾਜ਼ ਨਾਲ ਹੋਰ ਫਾਇਦੇਮੰਦ ਬਣਾਇਆ ਜਾ ਸਕਦਾ ਹੈ, ਤਾਂ ਕਿ ਚਮੜੀ ਵਿੱਚ ਨਮੀ ਰਹਿਣ ਦੇ ਨਾਲ ਹੀ ਰੰਗ ਨਿਖਰੇ, ਤਾਂ ਆਓ ਸ਼ੁਰੂ ਕਰਦੇ ਹਾਂ :
ਨਾਰੀਅਲ ਤੇਲ ਅਤੇ ਨਿੰਬੂ ਦਾ ਰਸ
10-12 ਬੂੰਦਾਂ ਨਿੰਬੂ ਦੇ ਰਸ ਦੀਆਂ ਅਤੇ ਇੱਕ ਵੱਡਾ ਚਮਚ ਨਾਰੀਅਲ ਤੇਲ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਮਿਸ਼ਰਣ ਨਾਲ ਲਗਭਗ 10-15 ਮਿੰਟ ਤੱਕ ਹੌਲੀ ਹੌਲੀ ਮਾਲਿਸ਼ ਕਰਕੋ। ਮਾਲਿਸ਼ ਦੇ ਬਾਅਦ ਤੇਲ ਨੂੰ ਪੂਰੀ ਰਾਤ ਦੇ ਲਈ ਲਗਾ ਕੇ ਛੱਡ ਦਿਓ। ਸਵੇਰੇ ਉਠ ਕੇ ਧੋ ਲਓ। ਚੰਗੇ ਨਤੀਜਿਆਂ ਦੇ ਲਈ ਇੱਕ-ਦੋ ਦਿਨ ਦੇ ਵਕਫੇ ਨਾਲ ਮਾਲਿਸ਼ ਕਰੋ।
ਨਾਰੀਅਲ ਤੇਲ ਅਤੇ ਸ਼ਹਿਦ
ਇੱਕ ਚਮਚ ਸ਼ਹਿਦ ਵਿੱਚ ਇੱਕ ਚਮਚ ਨਾਰੀਅਲ ਤੇਲ ਮਿਲਾਓ। ਪੇਸਟ ਨੂੰ ਗਾੜ੍ਹਾ ਕਰਨ ਦੇ ਲਈ ਮਿਸ਼ਰਣ ਵਿੱਚ ਇੱਕ ਚਮਚ ਵੇਸਣ ਮਿਲਾਓ। ਤਿਆਰ ਪੇਸਟ ਨਾਲ ਕੁਝ ਦੇਰ ਮਾਲਿਸ਼ ਕਰੋ ਅਤੇ ਛੱਡ ਦਿਓ। 15-20 ਮਿੰਮਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਇਸ ਮਿਸ਼ਰਣ ਨਾਲ ਹਫਤੇ ਵਿੱਚ ਦੋ-ਤਿੰਨ ਵਾਰ ਸਕਿਨ ਦੀ ਮਾਲਿਸ਼ ਕਰੋ। ਇਸ ਨਾਲ ਰੰਗ ਸਾਫ ਹੰੁਦਾ ਹੈ ਅਤੇ ਸਕਿਨ ਮਾਇਸ਼ਚਰਾਈਜ਼ਡ ਰਹਿੰਦੀ ਹੈ।
ਹਲਦੀ ਅਤੇ ਨਾਰੀਅਲ ਦਾ ਤੇਲ
ਇੱਕ ਚਮਚ ਹਲਦੀ ਪਾਊਡਰ ਅਤੇ ਇੱਕ ਚਮਚ ਨਾਰੀਅਲ ਦਾ ਤੇਲ ਮਿਲਾ ਕੇ ਪੇਸਟ ਤਿਆਰ ਕਰੋ। ਚਿਹਰੇ ਨੂੰ ਧੋ ਕੇ ਪੇਸਟ ਲਗਾਓ। ਹਲਕੇ ਹੱਥਾਂ ਨਾਲ ਹੌਲੀ-ਹੌਲੀ ਮਾਲਿਸ਼ ਕਰੋ ਤੇ ਪੇਸਟ ਲਾ ਕੇ ਛੱਡ ਦਿਓ। ਲਗਭਗ ਅੱਧੇ ਘੰਟੇ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਸਕਿਨ ਨੂੰ ਚਮਕਦਾਰ ਬਣਾਉਣ ਦੇ ਲਈ ਇਸ ਉਪਾਅ ਨੂੰ ਹਫਤੇ ਵਿੱਚ ਤਿੰਨ ਤੋਂ ਚਾਰ ਵਾਰ ਦੋਹਰਾਓ।
ਚੰਦਨ ਅਤੇ ਨਾਰੀਅਲ ਦਾ ਤੇਲ
ਚੰਦਨ ਦੇ ਤੇਲ ਅਤੇ ਨਾਰੀਅਲ ਦੇ ਤੇਲ ਨੂੰ ਬਰਾਬਰ ਮਾਤਰਾ ਵਿੱਚ ਮਿਲਾਓ। ਤਿਆਰ ਇਸ ਮਿਸ਼ਰ ਨੂੰ ਚਿਹਰੇ, ਗਰਦਨ 'ਤੇ ਲਗਾਓ ਅਤੇ ਲਗਭਗ 10 ਮਿੰਟ ਤੱਕ ਹੌਲੀ ਹੌਲੀ ਮਾਲਿਸ਼ ਕਰੋ। ਫਿਰ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ। ਧੁੱਪ ਵਿੱਚ ਬਾਹਰ ਜਾਣ ਤੋਂ ਪਹਿਲਾਂ ਹਰ ਦਿਨ ਇਸ ਪ੍ਰਕਿਰਿਆ ਨੂੰ ਦੋਹਰਾ ਸਕਦੇ ਹੋ।
ਬੇਜਾਨ ਸਕਿਨ ਲਈ
ਸੌਂਦੇ ਸਮੇਂ ਹਥੇਲੀ 'ਤੇ ਕੁਝ ਬੂੰਦਾਂ ਨਾਰੀਅਲ ਤੇਲ ਦੀ ਲੈ ਕੇ ਰਗੜੋ। ਫਿਰ ਤੇਲ ਨੂੰ ਉਸ ਜਗ੍ਹਾ ਲਗਾਓ ਜਿੱਥੇ ਦੀ ਸਕਿਨ ਬੇਜਾਨ ਜਿਹੀ ਲੱਗਦੀ ਹੈ। ਕਰੀਬ 10-20 ਮਿੰਟ ਤੱਕ ਮਾਲਿਸ਼ ਕਰੋ ਤੇ ਤੇਲ ਨੂੰ ਸਾਰੀ ਰਾਤ ਲੱਗਾ ਰਹਿਣ ਦਿਓ। ਸਵੇਰੇ ਉਠ ਕੇ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਕੇ ਮਾਇਸ਼ਚੁਰਾਈਜ਼ਰ ਲਗਾ ਲਓ। ਇਹ ਪ੍ਰਕਿਰਿਆ ਇੱਕ-ਦੋ ਦਿਨ ਛੱਡ ਕੇ ਦੋਹਰਾਏ। ਕੁਝ ਹੀ ਦਿਨਾਂ ਵਿੱਚ ਫਰਕ ਦਿਸਣ ਲੱਗੇਗਾ।

 

 
Have something to say? Post your comment