Welcome to Canadian Punjabi Post
Follow us on

03

July 2025
 
ਅਪਰਾਧ

ਦਾਜ ਹੱਤਿਆ ਕੇਸ ਵਿੱਚ ਪਤੀ, ਦਿਓਰ, ਸੱਸ, ਸਹੁਰੇ ਨੂੰ ਸੱਤ ਸਾਲ ਕੈਦ

January 08, 2020 09:20 AM

ਜਲੰਧਰ, 7 ਜਨਵਰੀ (ਪੋਸਟ ਬਿਊਰੋ)- ਐਡੀਸ਼ਨਲ ਸੈਸ਼ਨ ਜੱਜ ਹਰਵੀਨ ਭਾਰਦਵਾਜ ਦੀ ਅਦਾਲਤ ਨੇ ਦਾਜ ਹੱਤਿਆ ਦੇ ਕੇਸ ਵਿੱਚ ਪਤੀ ਵਿਜੇ ਕੁਮਾਰ, ਦਿਓਰ, ਸੱਸ ਅਤੇ ਸਹੁਰੇ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਚਾਰਾਂ ਨੂੰ ਸੱਤ-ਸੱਤ ਸਾਲ ਕੈਦ ਅਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਥਾਣਾ ਸ਼ਾਹਕੋਟ ਪੁਲਸ ਨੇ ਮ੍ਰਿਤਕਾ ਦੇ ਭਰਾ ਕੁਲਦੀਪ ਸਿੰਘ ਪਿੰਡ ਪੂਨੀਆਂ, ਸ਼ਾਹਕੋਟ ਦੇ ਬਿਆਨ ਉੱਤੇ ਦਾਜ ਕਤਲ ਦਾ ਕੇਸ ਦਰਜ ਕੀਤਾ ਸੀ। ਦਾਜ ਦੇ ਲਾਲਚ ਵਿੱਚ ਮ੍ਰਿਤਕਾ ਸੋਨਾ ਉਰਫ ਸੰਦੀਪ ਕੌਰ ਨੂੰ ਸਾੜ ਕੇ ਮਾਰਨ ਦੇ ਦੋਸ਼ ਵਿੱਚ ਸ਼ਾਹਕੋਟ ਵਾਸੀ ਪਤੀ ਵਿਜੇ ਕੁਮਾਰ ਉਰਫ ਵੀਜਾ, ਦਿਓਰ ਰਜਤ ਕੁਮਾਰ, ਸੱਸ ਕੁਸ਼ੱਲਿਆ ਅਤੇ ਸਹੁਰੇ ਬਲਵੀਰ ਉਰਫ ਬਿੱਟੂ ਨੂੰ ਨਾਮਜ਼ਦ ਕੀਤਾ ਗਿਆ ਸੀ। ਕੁਲਦੀਪ ਨੇ ਦੋਸ਼ ਲਾਇਆ ਸੀ ਕਿ ਇਹ ਚਾਰੇ ਜਣੇ ਉਸ ਦੀ ਭੈਣ ਨੂੰ ਦਾਜ ਲਈ ਲਗਾਤਾਰ ਤੰਗ ਕਰਦੇ ਸਨ। ਉਸ ਨੂੰ ਮਾਨਸਿਕ ਰੂਪ ਤੋਂ ਇੰਨਾ ਪ੍ਰੇਸ਼ਾਨ ਕਰ ਦਿੱਤਾ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਸੀ। ਇਸ ਦੌਰਾਨ ਇਨ੍ਹਾਂ ਚਾਰਾਂ ਨੇ ਤੇਲ ਛਿੜਕ ਕੇ ਉਸ ਨੂੰ ਸਾੜ ਕੇ ਮਾਰ ਦਿੱਤਾ। ਸਬੂਤਾਂ ਤੇ ਗਵਾਹਾਂ ਦੇ ਆਧਾਰ 'ਤੇ ਅਦਾਲਤ ਨੇ ਚਾਰਾਂ ਨੂੰ ਸੱਤ-ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ।

 
Have something to say? Post your comment