Welcome to Canadian Punjabi Post
Follow us on

28

February 2020
ਟੋਰਾਂਟੋ/ਜੀਟੀਏ

ਨਵੇਂ ਸਾਲ ਦੇ ਪਹਿਲੇ ਦਿਨ ਬਾਲਮੀ ਬੀਚ ਵਿਖੇ ਸੰਜੂ ਗੁਪਤਾ ਨੇ 'ਹੇਅਰ ਆਫ਼ 'ਦ ਡੌਗ ਫ਼ਨ ਰੱਨ' ਵਿਚ ਲਿਆ ਹਿੱਸਾ

January 08, 2020 08:27 AM

ਬਰੈਂਪਟਨ, (ਡਾ. ਝੰਡ) -ਇਸ ਸਾਲ 2020 ਦੇ ਪਹਿਲੇ ਹੀ ਦਿਨ ਸੰਜੂ ਗੁਪਤਾ ਨੇ 1 ਜਨਵਰੀ ਨੂੰ ਟੋਰਾਂਟੋ ਏਰੀਏ ਦੇ 'ਬਾਲਮੀ ਬੀਚ' ਵਿਚ ਹੋਈ ਸਲਾਨਾ 'ਹੇਅਰ ਆਫ਼ 'ਦ ਡੌਗ ਫ਼ਨ ਰੱਨ' ਵਿਚ ਭਾਗ ਲਿਆ। ਇਹ 9 ਕਿਲੋ ਮੀਟਰ ਲੰਮੀ ਦੌੜ ਬਾਲਮੀ ਬੀਚ ਕੈਨੋਅ ਕਲੱਬ ਵੱਲੋਂ ਕਰਵਾਈ ਗਈ ਅਤੇ ਇਸ ਵਿਚ ਕੁਲ 79 ਵਿਅੱਕਤੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ 43 ਮਰਦ ਅਤੇ 36 ਔਰਤਾਂ ਸ਼ਾਮਲ ਸਨ। ਈਵੈਂਟ ਦੇ 56 ਦੌੜਾਕਾਂ ਦੇ ਨਾਲ ਇਸ ਦੌੜ ਵਿਚ ਵਾੱਕਰ ਵੀ ਸਨ ਜਿਨ੍ਹਾਂ ਵਿਚ 7 ਮਰਦ ਅਤੇ ਬਾਕੀ 16 ਔਰਤਾਂ ਸਨ। ਸੰਜੂ ਗੁਪਤਾ ਨੇ ਇਹ 9 ਕਿਲੋਮੀਟਰ ਦੌੜ ਇਕ ਘੰਟਾ 2 ਮਿੰਟ ਤੇ 10 ਸਕਿੰਟ ਵਿਚ ਲਗਾਈ ਅਤੇ ਉਹ ਇਸ ਵਿਚ 41'ਵੇਂ ਸਥਾਨ 'ਤੇ ਰਿਹਾ।
ਇੱਥੇ ਇਹ ਜਿ਼ਯੋਗ ਹੈ ਕਿ ਪਿਛਲੇ ਸਾਲ 2019 ਦੌਰਾਨ ਸੰਜੂ ਗੁਪਤਾ ਨੇ 59 ਦੌੜਾਂ ਵਿਚ ਹਿੱਸਾ ਲਿਆ। ਉਸ ਦੇ ਵੱਲੋਂ ਇਸ ਸਾਲ ਲਈ 55 ਦੌੜਾਂ ਵਿਚ ਭਾਗ ਲੈਣ ਦਾ ਟੀਚਾ ਮਿਥਿਆ ਗਿਆ ਸੀ ਅਤੇ ਉਸ ਨੇ ਆਪਣੇ ਟੀਚੇ ਨਾਲੋਂ ਚਾਰ ਵੱਧ ਦੌੜਾਂ ਵਿਚ ਹਿੱਸਾ ਲਿਆ। ਉਹ ਬਰੈਂਪਟਨ ਵਿਚ ਪਿਛਲੇ 6-7 ਸਾਲਾਂ ਤੋਂ ਸਰਗ਼ਰਮ ਟੀ.ਪੀ.ਏ.ਆਰ. ਕਲੱਬ ਦਾ ਮੈਂਬਰ ਹੈ ਅਤੇ ਇਸ ਕਲੱਬ ਦੇ ਮੈਂਬਰਾਂ ਵੱਲੋਂ ਉਸ ਨੂੰ ਲਗਾਤਾਰ ਕਾਫ਼ੀ ਉਤਸ਼ਾਹ ਅਤੇ ਹੌਸਲਾ-ਅਫਫਜ਼ਾਈ ਮਿਲਦੀ ਰਹਿੰਦੀ ਹੈ।

Have something to say? Post your comment