Welcome to Canadian Punjabi Post
Follow us on

18

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਸੰਪਾਦਕੀ

ਕੈਨੇਡੀਅਨ ਪੰਜਾਬੀ ਸਿਆਸਤ ਦੀਆਂ ਨਿਵਾਣਾਂ ਦਾ ਝਲਕਾਰਾ

January 08, 2020 08:24 AM

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਵਿੱਚ ਵੱਖ ਵੱਖ ਰੀਜਨਲ ਪੁਲੀਸਾਂ ਦੇ ਕੰਮਕਾਜ ਉੱਤੇ ਨਜ਼ਰਸਾਨੀ ਕਰਨ ਵਾਲੇ ਇੰਡੀਪੈਂਡੈਂਟ ਪੁਲੀਸ ਰੀਵਿਊ ਡਾਇਰੈਕਟਰ ਨੇ ਪਿਛਲੀਆਂ ਪ੍ਰੋਵਿੰਸ਼ੀਅਲ ਚੋਣਾਂ ਦੌਰਾਨ ਬਰੈਂਪਟਨ ਸੈਂਟਰ ਰਾਈਡਿੰਗ ਦੀ ਗੰਧਲੀ ਸਿਆਸਤ ਦੇ ਪਿਛੋਕੜ ਉੱਤੇ ਹੈਰਾਨੀਜਨਕ ਸੁਆਲੀਆ ਚਿੰਨ ਲਾਉਣ ਵਾਲੀ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਅਤੇ ਨੈਸ਼ਨਲ ਪੋਸਟ ਵਿਚ ਛਪੇ ਆਰਟੀਕਲ ਦਾ ਇਸ਼ਾਰਾ ਇਹ ਹੈ ਕਿ ਬਰੈਂਪਟਨ ਸੈਂਟਰ ਤੋਂ ਕੰਜ਼ਰਵੇਟਿਵ ਨੌਮੀਨੇਸ਼ਨ ਲੜਨ ਦੇ ਚਾਹਵਾਨ ਨਿੱਕ ਗਹੂਣੀਆ ਦੀ ਕੰਪੇਨ ਨੂੰ ਖੂੰਜੇ ਲਾਉਣ ਲਈ ਉਸਦੇ ਵਿਰੋਧੀ ਕੰਜ਼ਰਵੇਟਿਵ ਉਮੀਦਵਾਰ ਹਰਜੀਤ ਜਸਵਾਲ ਦੇ ਬਿਜਨਸ ਪਾਰਟਨਰ ਤੇ ਮਿੱਤਰ ਸੁਖ ਤੂਰ ਨੇ ਟੋਰਾਂਟੋ ਪੁਲੀਸ ਦੇ ਅਫ਼ਸਰ ਅਮਰਜੀਤ ਮਾਨ ਤੇ ਉਸਦੇ ਸਾਥੀ ਸੂਨ ਲਮ ਵਲੋਂ ਲੀਕ ਕੀਤੇ ਗਏ ਗੁਪਤ ਦਸਤਾਵੇਜ ਨੂੰ ਮੇਲ ਰਾਹੀਂ ਕਮਿਉਨਿਟੀ ਦੇ ਵੱਖ ਵੱਖ ਲੋਕਾਂ ਤੱਕ ਪਹੁੰਚਾਇਆ ਗਿਆ ਹੈ। ਹਰਜੀਤ ਜਸਵਾਲ ਨੇ ਇਨ੍ਹਾਂ ਤੱਥਾਂ ਨੂੰ ਮੂਲੋਂ ਰੱਦ ਕੀਤਾ ਹੈ। ਵਰਨਣਯੋਗ ਹੈ ਕਿ ਇਨ੍ਹਾ ਦਸਆਵੇਜਾਂ ਵਿਚ ਨਿੱਕ ਗਹੂਣੀਆ ਅਤੇ ਉਸਦੇ ਸਾਥੀਆਂ ਦੀ ਕਾਰ ਨੂੰ ਪੁਲੀਸ ਨੇ ਡਰੱਗ ਦੇ ਸ਼ੱਕ ਵਿੱਚ ਅਸਥਾਈ ਰੂਪ ਵਿੱਚ ਹਿਰਾਸਤ ਵਿੱਚ ਲਿਆ ਸੀ ਅਤੇ ਕੋਈ ਸਬੂਤ ਨਾ ਮਿਲਣ ਉੱਤੇ ਮਹਿਜ਼ ਅੱਧੇ ਘੰਟੇ ਵਿੱਚ ਛੱਡ ਦਿੱਤਾ ਸੀ।

ਬੇਸ਼ੱਕ ਨਿੱਕ ਉੱਤੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀ ਪਰ ਉਸਦੀ ਦੋ ਵਾਰ ਪੁਲੀਸ ਨਾਲ ਹੋਈ ਮੁਲਾਕਤ ਨਾਲ ਸਬੰਧਿਤ ਦਸਤਾਵੇਜ਼ਾਂ ਨੂੰ ਕਢਵਾ ਕੇ 2018 ਦੀਆਂ ਕੰਜ਼ਰਵੇਟਿਵ ਨੌਮੀਨੇਸ਼ਨ ਚੋਣਾਂ ਦੌਰਾਨ ਵੱਡੇ ਪੱਧਰ ਉੱਤੇ ਕਮਿਉਨਿਟੀ ਵਿੱਚ ਵੰਡਿਆ ਗਿਆ। ਸਿੱਟੇ ਵਜੋਂ ਬਿਨਾ ਕਿਸੇ ਸਬੂਤ ਦੇ ਬਾਵਜੂਦ ਉਸ ਨੂੰ ਨੌਮੀਨੇਸ਼ਨ ਚੋਣ ਲਈ ਅਯੋਗ ਕਰਾਰ ਦੇ ਦਿੱਤਾ ਗਿਆ। ਪੁਲੀਸ ਕਾਨੂੰਨੀ ਤੌਰ ਉੱਤੇ ਇਹ ਦਸਤਾਵੇਜ਼ ਜਾਰੀ ਨਹੀਂ ਸਨ ਕਰਨੇ ਚਾਹੀਦੇ ਪਰ ਟੋਰਾਂਟੋ ਪੁਲੀਸ ਦੇ ਅਫ਼ਸਰ ਅਮਰਜੀਤ ਮਾਨ ਨੇ ਇੱਕ ਚੀਨੀ ਮੂਲ ਦੇ ਪੁਲੀਸ ਅਫ਼ਸਰ ਸੂਨ ਲੁਮ (Soon Lum) ਦੀ ਸਹਾਇਤਾ ਨਾਲ ਇਹ ਗਲਤ ਕੰਮ ਕੀਤਾ। ਅਮਰਜੀਤ ਮਾਨ ਹੁਣ ਨੌਕਰੀ ਤੋਂ ਅਸਤੀਫ਼ਾ ਦੇ ਚੁੱਕਾ ਹੈ ਅਤੇ Soon Lum ਵਿਰੁੱਧ ਪਹਿਲਾਂ ਹੀ ਜਾਂਚ ਚੱਲ ਰਹੀ ਹੈ ਪਰ ਹੁਣ ਉਸਨੂੰ ਉਪਰੋਕਤ ਜਿ਼ਕਰ ਕੀਤੀ ਰਿਪੋਰਟ ਵਿੱਚ ਪੱਕੇ ਤੌਰ ਉੱਤੇ ਦੋਸ਼ੀ ਪਾਇਆ ਗਿਆ ਹੈ। ਨਿੱਕ ਗਹੂਣੀਆ ਨੇ ਟੋਰਾਂਟੋ ਪੁਲੀਸ ਉੱਤੇ 12 ਮਿਲੀਅਨ ਡਾਲਰ ਦਾ ਮਾਨਹਾਨੀ ਦਾ ਮੁਕੱਦਮਾ ਕੀਤਾ ਹੋਇਆ ਹੈ ਜਿਸਦੇ ਅਫ਼ਸਰਾਂ ਦੀਆਂ ਗੈਰਕਾਨੂੰਨੀ ਹਰਕਤਾਂ ਕਾਰਣ ਉਸਦਾ ਸਿਆਸੀ ਕੈਰੀਅਰ ਤਬਾਹ ਹੋ ਗਿਆ ਅਤੇ ਕਮਿਉਨਿਟੀ ਵਿੱਚ ਬਦਨਾਮੀ ਹੋਈ।

ਅਸਲ ਵਿੱਚ ਜਿਸ ਕਿਸਮ ਦੀ ਸਿਆਸਤ ਬੀਤੇ ਕੁੱਝ ਅਰਸੇ ਤੋਂ ਬਰੈਂਪਟਨ ਅਤੇ ਹੋਰ ਪੰਜਾਬੀ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਖੇਡੀ ਜਾ ਰਹੀ ਹੈ, ਉਸ ਨੇ ਨਿਵਾਣ ਦੀਆਂ ਉਹਨਾਂ ਹੱਦਾਂ ਨੂੰ ਛੂਹ ਲਿਆ ਹੈ ਕਿ ਨੁਕਸਾਨ ਸਿਰਫ਼ ਸਬੰਧਿਤ ਸਿਆਸਤੀ ਸਖਸਿ਼ਅਤਾਂ ਦਾ ਨਹੀਂ ਹੁੰਦਾ ਸਗੋਂ ਸਮੁੱਚੀ ਕਮਿਉਨਿਟੀ ਦੇ ਮੂੰਹ ਨਮੋਸ਼ੀ ਵਿੱਚ ਡੁੱਬ ਜਾਂਦੇ ਹਨ। ਅੱਜ ਚਰਚਾ ਵਿੱਚ ਆਏ ਬਰੈਂਪਟਨ ਸੈਂਟਰ, ਟੋਰਾਂਟੋ ਪੁਲੀਸ ਅਤੇ ਕੰਜ਼ਰਵੇਟਿਵ ਪਾਰਟੀ ਇੱਕ ਮਿਸਾਲ ਹਨ ਉਸ ਵੱਡੇ ਵਰਤਾਰੇ ਦੀ ਜਿਸ ਤਹਿਤ ਪੰਜਾਬੀ ਕਮਿਉਨਿਟੀ ਕੈਨੇਡਾ ਵਿੱਚ ਗੰਧਲੀ ਸਿਆਸਤ ਦਾ ਚਿਹਰਾ ਮੁਹਰਾ ਬਣਦੀ ਜਾਪ ਰਹੀ ਹੈ। ਹਰਜੀਤ ਜਸਵਾਲ ਦਾ ਦੋਸ਼ ਹੈ ਕਿ 407 ਹਾਈਵੇਅ ਦਾ ਡਾਟਾ ਚੋਰੀ ਹੋਣ ਦੇ ਕਿੱਸੇ ਵਿੱਚ ਉਸਨੂੰ ਵਿਰੋਧੀਆਂ ਨੇ ਘੜੀਸਿਆ। ਇਸਤੋਂ ਪਹਿਲਾਂ ਸਿਮਰ ਸੰਧੂ ਦੇ ਚੰਗੇ ਭਲੇ ਸਿਆਸੀ ਕੈਰੀਅਰ ਨੂੰ 407 ਦੇ ਡਾਟਾ ਨੇ ਹੱੜਪਿਆ ਸੀ। ਜੱਸੀ ਰੰਧਾਵਾ, ਇੰਦਰਜੀਤ ਸਿੰਘ ਬੱਲ ਆਦਿ ਕਿੰਨੇ ਹੀ ਕਮਿਉਨਿਟੀ ਦੇ ਜਾਣੇ ਪਹਿਚਾਣੇ ਹਸਤਾਖਰ ਇਸ ਗੰਧਲੀ ਖੇਡ ਦਾ ਸਿ਼ਕਾਰ ਹੋ ਚੁੱਕੇ ਹਨ। ਪੰਜਾਬੀ ਪੋਸਟ ਦੇ ਜਗਦੀਸ਼ ਗਰੇਵਾਲ ਵੀ ਇਸੇ ਘਟੀਆ ਸਿਆਸਤ ਦੇ ਸਿ਼ਕਾਰ ਹੋਏ ਤੇ ਉਨ੍ਹਾਂ ਖਿਲਾਫ ਸੋਸ਼ਲ ਮੀਡੀਆ ਉਤੇ ਘਟੀਆ ਬਿਆਨਬਾਜੀ ਕਰਨ ਵਾਲੇ ਅਦਾਲਤ ਵਿਚ ਮੁਆਫੀ ਮੰਗ ਚੁਕੇ ਹਨ। ਭਾਈਚਾਰੇ ਵਿਚ ਹੋਰ ਕਈ ਸ਼ਖਸੀਅਤਾਂ ਹਨ, ਜਿਨ੍ਹਾਂ ਨੂੰ ਬਰੈਂਪਟਨ ਦੀ ਗੰਧਲੀ ਸਿਆਸਤ ਲੈ ਡੁਬੀ। ਪੰਜਾਬੀ ਐਥਨਿਕ ਸਿਅਸਤ ਦੇ ਸੌੜੇ ਜੰਗਲ ਵਿੱਚ ਕਿਰਦਾਰਾਂ ਦਾ ਸਿ਼ਕਾਰ ਖੇਡਣ ਵਾਲੇ ਅਸਲ ਵਿੱਚ ਸੱਭ ਤੋਂ ਜਿ਼ਆਦਾ ਨੁਕਸਾਨ ਸਮੁੱਚੀ ਕਮਿਉਨਿਟੀ ਦ ੇਅਕਸ ਦਾ ਕਰ ਬੈਠਦੇ ਹਨ।

ਪੰਜਾਬੀ ਸਿਆਸਤ ਦੀ ਭਰਾ ਮਾਰ ਜੰਗ ਵਿੱਚ ਅਖੌਤੀ ਆਪਣਿਆਂ ਵੱਲੋਂ ਆਪਣਿਆਂ ਵਿਰੁੱਧ ਅਪਣਾਏ ਜਾਂਦੇ ਹੋਛੇ ਢੰਗ ਤਰੀਕਿਆਂ ਨੂੰ ਵਾਚਦੇ ਹੋਏ ਕੇਕੜਿਆਂ ਨਾਲ ਭਰੀ ਹੋਈ ਖੁੱਲੇ ਮੂੰਹ ਵਾਲੀ ਬਾਲਟੀ ਦੀ ਕਹਾਣੀ ਚੇਤੇ ਆਉਂਦੀ ਹੈ। ਕਹਾਣੀ ਵਿੱਚ ਜੇ ਕੋਈ ਕੇਕੜਾ ਬਾਹਰ ਨਿਕਲਣ ਲੱਗਦਾ ਹੈ ਤਾਂ ਥੱਲੇ ਵਾਲੇ ਉਸਦੀ ਲੱਤ ਫੜ ਥੱਲੇ ਸੁੱਟ ਲੈਂਦੇ ਹਨ। ਸਿੱਟੇ ਵਜੋਂ ਬਾਲਟੀ ਦਾ ਮੂੰਹ ਖੁੱਲਾ ਹੋਣ ਦੇ ਬਾਵਜੂਦ ਕੋਈ ਕੇਕੜਾ ਬਾਹਰ ਨਹੀਂ ਨਿਕਲ ਪਾਉਂਦਾ। ਇਹ ਕਹਾਣੀ ਕੇਕੜਿਆਂ ਦੀ ਮਾਨਕਿਸਤਾ ਉੱਤੇ ਤਾਂ ਚਾਨਣਾ ਪਾਉਂਦੀ ਹੀ ਹੈ ਸਗੋਂ ਕੇਕੜਿਆਂ ਦੇ ਭਾਈਚਾਰੇ ਨੂੰ ਹੁੰਦੀ ਨਮੋਸ਼ੀ ਦਾ ਵੀ ਲਖਾਇਕ ਬਣਦੀ ਹੈ ਬਿਲਕੁਲ ਉਵੇਂ ਹੀ ਜਿਵੇਂ ਕੁੱਝ ਪੰਜਾਬੀ ਸਿਅਸਤਦਾਨਾਂ ਕਾਰਣ ਸਮੁੱਚੀ ਪੰਜਾਬੀ ਕਮਿਉਨਿਟੀ ਨੂੰ ਮਾੜੀ ਸਿਆਸੀ ਮਾਨਸਿਕਤਾ ਵਾਲਾ ਕਰਾਰ ਦਿੱਤਾ ਜਾਣ ਲੱਗ ਪਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਰੀ, ਡੈਲਟਾ ਇਲਾਕਿਆਂ ਵਿੱਚ ਪੰਜਾਬੀ ਗੈਂਗਾਂ ਦੀਆਂ ਬੇਵਕੂਫਾਨਾ ਲੜਾਈਆਂ ਪੁਲੀਸ ਵਿੱਚ ਆਮ ਧਾਰਨਾ ਹੈ ਕਿ ਚਲੋ ਪੰਜਾਬੀ ਹੀ ਹਨ, ਇਹਨਾਂ ਦਾ ਆਪਸ ਵਿੱਚ ਲੜ ਕੇ ਮਰਨਾ ਸੁਭਾਵਿਕ ਹੈ। ਹੁਣ ਉਂਟੇਰੀਓ ਖਾਸ ਕਰਕੇ ਬਰੈਂਪਟਨ ਵਰਗੇ ਸ਼ਹਿਰਾਂ ਦੀ ਪੰਜਾਬੀ ਸਿਆਸਤ ਬਾਰੇ ਮੁੱਖ ਧਾਰਾ ਦੇ ਸਿਆਸਤਦਾਨਾਂ ਅਤੇ ਮੀਡੀਆ ਦੀ ਸੋਚ ਬਣਦੀ ਜਾ ਰਹੀ ਹੈ ਕਿ ਚਲੋ ਗੰਧਲੀਆਂ ਖੇਡਾਂ ਖੇਡਣਾ ਇਹਨਾਂ ਦਾ ਆਪਸੀ ਰੁਝੇਵਾਂ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ