Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਟੋਰਾਂਟੋ/ਜੀਟੀਏ

'ਬੌਕਸਿੰਗ-ਡੇਅ ਰੱਨ' `ਚ ਸੰਜੂ ਗੁਪਤਾ ਨੇ 2019 ਦੀ ਆਪਣੀ 56ਵੀਂ ਦੌੜ `ਚ ਲਿਆ ਹਿੱਸਾ

January 06, 2020 07:58 AM

ਬਰੈਂਪਟਨ, (ਡਾ. ਝੰਡ) -26 ਨਵੰਬਰ ਵੀਰਵਾਰ ਵਾਲੇ ਦਿਨ ਹੈਮਿਲਟਨ ਵਿਚ ਹੋਈ 10 ਮੀਲ ਦੌੜ 'ਬੌਕਸਿੰਗ-ਡੇਅ ਰੱਨ' ਸੰਜੂ ਗੁਪਤਾ ਦੀ ਇਸ ਸਾਲ ਦੀ 56'ਵੀਂ ਦੌੜ ਸੀ। ਆਮ ਤੌਰ 'ਤੇ ਇਹ ਦੌੜਾਂ ਅੱਜਕੱਲ੍ਹ ਕਿਲੋਮੀਟਰਾਂ ਵਿਚ ਦੌੜੀਆਂ ਜਾਂਦੀਆਂ ਹਨ ਪਰ 1921 ਵਿਚ ਸ਼ੁਰੂ ਹੋਈ ਪਿਛਲੇ 99 ਸਾਲਾਂ ਤੋਂ ਚੱਲੀ ਆ ਰਹੀ ਇਹ ਦੌੜ ਅਜੇ ਵੀ ਮੀਲਾਂ ਦੇ ਹਿਸਾਬ ਨਾਲ ਹੀ ਦੌੜੀ ਜਾਂਦੀ ਹੈ। ਅਗਲੇ ਸਾਲ 2020 ਵਿਚ ਇਹ ਇਸ ਸ਼ਹਿਰ ਵਿਚ ਦੌੜੀ ਜਾਣ ਵਾਲੀ 100'ਵੀ ਦੌੜ ਹੋਵੇਗੀ। ਇਸ ਵਿਚ 10 ਮੀਲ ਦੌੜਨ ਵਾਲੇ ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ 'ਤੇ ਆਉਣ ਵਾਲਿਆਂ ਨੂੰ ਕ੍ਰਮਵਾਰ 600 ਡਾਲਰ, 400 ਡਾਲਰ ਅਤੇ 200 ਡਾਲਰ ਦੇ ਨਕਦ ਇਨਾਮ ਦਿੱਤੇ ਗਏ। ਏਸੇ ਤਰ੍ਹਾਂ ਇਸ ਦੌਰਾਨ ਚਾਰ ਮੀਲ ਲੰਮੀ ਦੌੜ ਦੌੜਨ ਵਾਲਿਆਂ ਵਿਚ ਪਹਿਲੇ ਅਤੇ ਦੂਸਰੇ ਨੰਬਰ 'ਤੇ ਆਉਣ ਵਾਲਿਆਂ ਨੂੰ ਕ੍ਰਮਵਾਰ 200 ਡਾਲਰ ਅਤੇ 100 ਡਾਲਰ ਨਕਦ ਇਨਾਮ ਮਿਲੇ। ਇਸ ਦੇ ਨਾਲ ਹੀ ਹਰ ਸਾਲ ਵਾਂਗ ਇਸ ਸਾਲ ਵੀ ਪ੍ਰਬੰਧਕਾਂ ਵੱਲੋਂ 5,000 ਡਾਲਰ ਵਾਏ.ਐੱਮ.ਸੀ.ਏ. 'ਸਟਰੌਂਗ ਕਿੱਡਜ਼ ਕੈਂਪੇਨ' ਲਈ ਦਾਨ ਕੀਤੇ ਗਏ।
10 ਕਿਲੋਮੀਟਰ ਇਹ ਦੌੜ ਦੌੜਨ ਵਾਲੇ 477 ਦੌੜਾਕਾਂ ਵਿਚ 284 ਮਰਦ ਅਤੇ 193 ਔਰਤਾਂ ਸ਼ਾਮਲ ਸਨ। ਸੰਜੂ ਗੁਪਤਾ ਇਸ ਵਿਚ 267'ਵੇਂ ਸਥਾਨ 'ਤੇ ਰਿਹਾ ਅਤੇ ਇਸ ਦੇ ਲਈ ਉਸ ਨੇ ਇਕ ਘੰਟਾ 54 ਮਿੰਟ ਅਤੇ 26 ਸਕਿੰਟ ਦਾ ਸਮਾਂ ਲਿਆ। ਇਨ੍ਹਾਂ ਦੌੜਾਂ ਉਸ ਦੇ ਲਈ ਕਿਸੇ ਸਥਾਨ ਦੀ ਏਨੀ ਮਹੱਤਤਾ ਨਹੀਂ ਹੈ ਜਿੰਨੀ ਇਨ੍ਹਾਂ ਵਿਚ ਉਤਸ਼ਾਹ-ਪੂਰਵਕ ਸ਼ਮੂਲੀਅਤ ਕਰਨ ਦੀ ਹੈ। ਇਸ ਤੋਂ ਤਿੰਨ ਦਿਨਾਂ ਬਾਅਦ ਹੀ 29 ਦਸੰਬਰ ਦਿਨ ਐਤਵਾਰ ਉਸ ਨੇ 'ਪੈਕੇਸ ਰਾਇਲਜ਼' ਟੋਰਾਂਟੋ ਵਿਖੇ ਹੋਈ ਪੰਜ ਕਿਲੋਮੀਟਰ '35'ਵੀਂ ਸਲਾਨਾ ਰੈਜ਼ੋਲੂਸ਼ਨ ਰੱਨ' ਵਿਚ ਭਾਗ ਲਿਆ ਜੋ ਉਸ ਦੀ ਇਸ ਸਾਲ ਦੀ 57'ਵੀ' ਦੌੜ ਸੀ।
ਸੰਜੂ ਇਸ ਸਾਲ ਦੇ ਅਖ਼ੀਰਲੇ ਦਿਨ 31 ਦਸੰਬਰ ਨੂੰ ਦੋ ਦੌੜਾਂ ਵਿਚ ਹਿੱਸਾ ਲੈ ਰਿਹਾ ਹੈ। ਪਹਿਲੀ ਦੌੜ ਸ਼ਾਮ ਦੇ ਪੰਜ ਵਜੇ ਨੌਰਥ ਵਾਲੇ ਪਾਸੇ ਪੈਂਦੇ ਸ਼ਹਿਰ ਔਰੋਰਾ ਵਿਖੇ ਹੋਵੇਗੀ ਅਤੇ ਦੂਸਰੀ ਰਾਤ ਦੇ ਬਾਰਾਂ ਵਜੇ ਟੋਰਾਂਟੋ ਦੀ ਮਸ਼ਹੂਰ ਸੀ.ਐਨ.ਈ. ਗਰਾਊਂਡ ਦੇ ਨੇੜਲੇ 'ਲਿਬਰਟੀ ਵਿਲੇਜ' ਤੋਂ ਸਾਲ 2019 ਦੇ ਆਖ਼ਰੀ ਪਹਿਰ ਦੇ ਅਖ਼ੀਰਲੇ ਵਿਚ ਸ਼ੁਰੂ ਹੋਵੇਗੀ ਅਤੇ ਨਵੇਂ ਸਾਲ 2020 ਦੇ ਪਹਿਲੇ ਪਹਿਰ ਵਿਚ ਸਮਾਪਤ ਹੋਵੇਗੀ। ਇਹ ਦੌੜ ਉਸ ਦੀ ਇਸ ਸਾਲ ਦੀ 59'ਵੀ" ਦੌੜ ਹੋਵੇਗੀ ਜੋ ਉਸ ਦੇ ਇਸ ਸਾਲ ਦੇ 55 ਦੌੜਾਂ ਦੇ ਟੀਚੇ ਤੋਂ ਚਾਰ ਵਧੇਰੇ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ