Welcome to Canadian Punjabi Post
Follow us on

28

February 2020
ਖੇਡਾਂ

ਇਕ ਦਿਨਾ ਕ੍ਰਿਕਟ `ਚ ਮੁਹੰਮਦ ਸ਼ਮੀ ਬਣਿਆ ਇਸ ਸਾਲ ਦਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼

December 19, 2019 06:33 PM

ਨਵੀਂ ਦਿੱਲੀ, 19 ਦਸੰਬਰ (ਪੋਸਟ ਬਿਊਰੋ): ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵੈਸਟਇੰਡੀਜ਼ ਖਿਲਾਫ ਦੂਜੇ ਵਨ ਡੇ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇਸ ਸਾਲ ਵਨ-ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਦੁਨੀਆ ਦਾ ਪਹਿਲਾ ਗੇਂਦਬਾਜ਼ ਬਣ ਗਿਆ ਹੈ। ਵਿਸ਼ਾਖਾਪਟਨਮ 'ਚ ਮੁਹੰਮਦ ਸ਼ਮੀ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ ਅਤੇ ਉਸ ਨੇ ਵਿੰਡੀਜ਼ ਟੀਮ ਦੇ ਤਿੰਨ ਅਹਿਮ ਬੱਲੇਬਾਜ਼ ਨੂੰ ਆਊਟ ਕਰਕੇ ਭਾਰਤੀ ਟੀਮ ਦੀ ਜਿੱਤ ਦੀ ਨੀਹ੍ਹ ਹੋਰ ਮਜ਼ਬੂਤ ਕਰ ਦਿੱਤੀ।
ਇਸ ਸਾਲ ਵਨ-ਡੇ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਮੁਹੰਮਦ ਸ਼ਮੀ ਹੁਣ ਪਹਿਲੇ ਸਥਾਨ 'ਤੇ ਆ ਗਿਆ ਹੈ। ਸਾਲ 2019 'ਚ ਸ਼ਮੀ ਨੇ ਹੁਣ ਤੱਕ ਕੁਲ 39 ਵਿਕਟਾਂ ਲਈਆਂ ਹਨ। ਉਥੇ ਹੀ ਇਸ ਮਾਮਲੇ 'ਚ ਟਰੇਂਟ ਬੋਲਟ ਉਸ ਤੋਂ ਠੀਕ ਪਿੱਛੇ ਦੂਜੇ ਨੰਬਰ 'ਤੇ ਹੈ ਜਿਸ ਦੇ ਨਾਂ 'ਤੇ 38 ਵਿਕਟਾਂ ਦਰਜ ਹਨ।
ਸਾਲ 2019 'ਚ ਵਨ-ਡੇ 'ਚ ਸਭ ਤੋਂ ਜ਼ਿਆਦਾ ਵਿਕੇਟ ਲੈਣ ਵਾਲੇ ਗੇਂਦਬਾਜ਼
ਮੁਹੰਮਦ ਸ਼ਮੀ- 40* ਵਿਕਟਾਂ
ਟਰੇਂਟ ਬੋਲਟ - 38 ਵਿਕਟਾਂ
ਲਾਕੀ ਫਰਗਿਊਸਨ- 35 ਵਿਕਟਾਂ
ਮੁਸਤਾਫਿਜ਼ੁਰ ਰਹਿਮਾਨ - 34 ਵਿਕਟਾਂ

Have something to say? Post your comment
ਹੋਰ ਖੇਡਾਂ ਖ਼ਬਰਾਂ