Welcome to Canadian Punjabi Post
Follow us on

20

January 2020
ਭਾਰਤ

ਨੈਸਲੇ ਕੰਪਨੀ ਉੱਤੇ 90 ਕਰੋੜ ਦਾ ਜੁਰਮਾਨਾ ਲੱਗਾ

December 13, 2019 01:01 PM

ਨਵੀਂ ਦਿੱਲੀ, 12 ਦਸੰਬਰ (ਪੋਸਟ ਬਿਊਰੋ)- ਨੈਸ਼ਨਲ ਮੁਨਾਫਾ ਵਿਰੋਧੀ ਅਥਾਰਟੀ (ਐਨ ਏ ਏ) ਨੇ ਭਾਰਤ ਦੀ ਇੱਕ ਵੱਡੀ ਕੰਪਨੀ ਨੈਸਲੇ ਉੱਤੇ 90 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਇਹ ਜੁਰਮਾਨਾ ਕੰਪਨੀ ਉੱਤੇ ਵਸਤੂ ਤੇ ਸੇਵਾ ਟੈਕਸ (ਜੀ ਐਸ ਟੀ) ਵਿਚ ਕਟੌਤੀ ਦਾ ਲਾਭ ਗਾਹਕਾਂ ਨੂੰ ਨਾ ਦੇਣ ਕਰਕੇ ਲਾਇਆ ਗਿਆ ਹੈ।
ਵਰਨਣ ਯੋਗ ਹੈ ਕਿ ਨੈਸਲੇ ਕੰਪਨੀ ਦੇ ਖਾਣ-ਪੀਣ ਦੇ ਉਤਪਾਦ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਵਰਤੇ ਜਾਂਦੇ ਹਨ। ਮੈਗੀ ਨੂਡਲਜ਼, ਕਿੱਟਕੈਟ ਚੌਕਲੇਟ ਤੇ ਨੇਸਕੈਫੇ ਵਰਗੇ ਮਸ਼ਹੂਰ ਉਤਪਾਦ ਬਣਾਉਣ ਵਾਲੀ ਨੈਸਲੇ ਕੰਪਨੀ ਨੂੰ 89.73 ਕਰੋੜ ਰੁਪਏ ਦੇ ਜੁਰਮਾਨੇ ਵਿਚੋਂ 73.14 ਕਰੋੜ ਰੁਪਏ ਜਮ੍ਹਾ ਕਰਾਉਣ ਦਾ ਆਦੇਸ਼ ਜਾਰੀ ਹੋਇਆ ਹੈ। ਬਾਕੀ ਦੀ ਰਕਮ ਪਿਛਲੇ ਸਾਲ ਉਪਭੋਗਤਾ ਭਲਾਈ ਫੰਡ ਵਿੱਚ ਜਮ੍ਹਾ ਕੀਤੀ ਜਾ ਚੁੱਕੀ ਹੈ। ਅਥਾਰਟੀ ਨੇ ਇਸ ਆਦੇਸ਼ ਵਿੱਚ ਕਿਹਾ ਹੈ ਕਿ ਜੁਰਮਾਨੇ ਦੀ ਬਕਾਇਆ 18 ਫੀਸਦੀ ਵਿਆਜ ਨਾਲ ਅਗਲੇ ਤਿੰਨ ਮਹੀਨਿਆਂ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਖਪਤਕਾਰ ਭਲਾਈ ਫੰਡ ਵਿੱਚ ਜਮ੍ਹਾਂ ਕਰਾਈ ਜਾਵੇ।
ਐਨ ਐਨ ਏ ਨੇ ਨੇਸਲੇ ਨੂੰ ਇਹ ਵੀ ਹੁਕਮ ਦਿੱਤਾ ਹੈ ਕਿ ਉਹ ਕੀਮਤਾਂ ਵਿੱਚ ਬਰਾਬਰ ਅਨੁਪਾਤ ਅਨੁਸਾਰ ਕਟੌਤੀ ਕਰੇ ਅਤੇ ਨਾਲ ਕਿਹਾ ਹੈ ਕਿ ਨੈਸਲੇ ਉੱਤੇ ਜੁਰਮਾਨਾ ਕਿਉਂ ਨਹੀਂ ਲਾਇਆ ਜਾਣਾ ਚਾਹੀਦਾ, ਇਸ ਦੇ ਲਈ ਡਾਇਰੈਕਟਰ ਜਨਰਲ ਆਫ ਨਾਨ-ਪ੍ਰੋਫਿਟ (ਡੀ ਜੀ ਏ ਪੀ) ਨੂੰ ਨੋਟਿਸ ਦੇਣਾ ਚਾਹੀਦਾ ਹੈ। ਅਥਾਰਟੀ ਨੇ ਨੈਸਲੇ ਦੇ ਟੈਕਸ ਕੱਟ ਲਾਭ ਗਾਹਕਾਂ ਨੂੰ ਦੇਣ ਦੇ ਸੰਬੰਧ ਵਿੱਚ ਵਰਤੇ ਢੰਗ ਉੱਤੇ ਸਵਾਲ ਕਰ ਕੇ ਇਸ ਨੂੰ ਤਰਕਹੀਣ, ਮਰਜ਼ੀ ਵਾਲਾ ਤੇ ਗੈਰ ਕਾਨੂੰਨੀ ਕਿਹਾ ਅਤੇ ਟੈਕਸ ਵਿੱਚ ਕਟੌਤੀ ਦਾ ਲਾਭ ਦੇਣ ਵਿੱਚ ਨਿਰਪੱਖਤਾ ਤੇ ਅਸਮਾਨਤਾ ਆਈ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਰਾਊਤ ਫਿਰ ਬੋਲਿਆ ਸਾਵਰਕਰ ਨੂੰ ਭਾਰਤ ਰਤਨ ਦੇਣ ਦੇ ਵਿਰੋਧੀਆਂ ਨੂੰ ਅੰਡੇਮਾਨ ਭੇਜੋ
ਗੁਡੀਆ ਗੈਂਗ ਰੇਪ ਕੇਸ: ਸੱਤ ਸਾਲ ਬਾਅਦ ਦੋ ਜਣੇ ਦੋਸ਼ੀ ਕਰਾਰ, ਸਜ਼ਾ ਦਾ ਫੈਸਲਾ 30 ਨੂੰ
ਰਣਜੀਤ ਸਿੰਘ ਕਤਲ ਕੇਸ ਵਿੱਚ ਰਾਮ ਰਹੀਮ ਦੇ ਵਿਰੁੱਧ ਸੀ ਬੀ ਆਈ ਦੀ ਬਹਿਸ ਪੂਰੀ
ਅੱਜ ਦੇ ਦਿਨ ਹੀ ਆਪਣੇ ਇਰਾਦਿਆਂ ਦੀ ਪੱਕੀ ਇੰਦਰਾ ਗਾਂਧੀ ਬਣੀ ਸੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨਮੰਤਰੀ
ਪ੍ਰਸਿੱਧ ਅਦਾਕਾਰਾ ਸ਼ਬਾਨਾ ਆਜ਼ਮੀ ਕਾਰ ਹਾਦਸੇ ’ਚ ਜ਼ਖਮੀ
ਕਮਸ਼ੀਰ ਉੱਤੇ ਲਿਖੇ ਨਾਵਲ ਦੇ ਲਈ ਮਾਧੁਰੀ ਵਿਜੈ ਨੂੰ ‘ਕ੍ਰਾਸਵਰਡ ਬੁੱਕ ਐਵਾਰਡ'
ਨਿਰਭੈਆ ਦੇ ਦੋਸ਼ੀਆਂ ਨੂੰ 22 ਨੂੰ ਫਾਂਸੀ ਨਹੀਂ ਹੋ ਸਕੇਗੀ
ਆਈ ਐਮ ਏ ਨੂੰ ਪ੍ਰਧਾਨ ਮੰਤਰੀ ਦੇ ਬਿਆਨ 'ਤੇ ਸਖਤ ਇਤਰਾਜ਼
ਗੁਜਰਾਤ ਦੀ ਕੁੜੀ ਨੇ 6 ਫੁੱਟ ਤੋਂ ਵਾਲ ਵਧਾ ਕੇ ਆਪਣਾ ਵਰਲਡ ਰਿਕਾਰਡ ਤੋੜਿਆ
ਲਕੜਾਵਾਲਾ ਨੇ ਕਿਹਾ ਦਾਊਦ ਇਬਰਾਹੀਮ ਪਾਕਿਸਤਾਨ ਦੇ ਅਫਸਰਾਂ ਰਾਹੀਂ ਕੰਮ ਕਰਦੈ