Welcome to Canadian Punjabi Post
Follow us on

21

January 2020
ਬ੍ਰੈਕਿੰਗ ਖ਼ਬਰਾਂ :
ਰੰਧਾਵਾ ਨੇ ਅਕਾਲੀ ਸਰਕਾਰ ਦੇ ਬਿਜਲੀ ਸਮਝੌਤਿਆਂ ਕਾਰਨ ਸੂਬੇ ਨਾਲ ਹੋਏ ਧੱਕੇ ਕੀਤੇ ਉਜਾਗਰਪਤਨੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਲੋੜੀਂਦਾ ਵਿਅਕਤੀ ਮ੍ਰਿਤਕ ਪਾਇਆ ਗਿਆਸੋਨੀਆ ਗਾਂਧੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਜ਼ਿਲ੍ਹਾ ਕਮੇਟੀਆਂ ਭੰਗ, ਜਾਖੜ ਪ੍ਰਧਾਨ ਬਣੇ ਰਹਿਣਗੇ ਚਾਰ ਬੱਚਿਆਂ ਸਮੇਤ 8 ਭਾਰਤੀਆਂ ਦੀ ਨੇਪਾਲ ਦੇ ਰਿਜ਼ੋਰਟ `ਚ ਗੈਸ ਚੜ੍ਹਨ ਨਾਲ ਮੌਤ, ਕੇਰਲ ਦੇ ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਨੂੰ ਮੱਦਦ ਲਈ ਲਿਖਿਆ ਪੱਤਰਟੋਰਾਂਟੋ ਵਿੱਚ ਕੈਥੋਲਿਕ ਸਕੂਲ ਤੇ ਪਬਲਿਕ ਹਾਈ ਸਕੂਲ ਅੱਜ ਕਰਨਗੇ ਹੜਤਾਲਇੰਗਲੈਂਡ ਵਿੱਚ ਸਿੱਖ ਨੌਜਵਾਨਾਂ ਦੇ ਧੜੇਬੰਦਕ ਟਕਰਾਅ ਵਿੱਚ ਤਿੰਨ ਮੌਤਾਂ, ਦੋ ਗ੍ਰਿਫ਼ਤਾਰਪ੍ਰੀਮੀਅਰ ਡੱਗ ਫੋਰਡ ਦਾ ਐਥਨਿਕ ਮੀਡੀਆ ਲਈ ਵੱਡਾ ਐਲਾਨਘਰੇਲੂ ਏਜੰਡੇ ਉੱਤੇ ਧਿਆਨ ਕੇਂਦਰਤਿ ਕਰਨ ਦੀ ਕੋਸਿ਼ਸ਼ ਕਰ ਰਹੀ ਹੈ ਲਿਬਰਲ ਸਰਕਾਰ
ਭਾਰਤ

ਬਜ਼ੁਰਗਾਂ ਉਤੇ ਹੋ ਰਿਹਾ ਜ਼ੁਲਮ ਰੋਕਣ ਲਈ ਲੋਕ ਸਭਾ ਵਿੱਚ ਬਿੱਲ ਪੇਸ਼

December 13, 2019 12:58 PM

ਨਵੀਂ ਦਿੱਲੀ, 12 ਦਸੰਬਰ (ਪੋਸਟ ਬਿਊਰੋ)- ਲੋਕ ਸਭਾ 'ਚ ਕੱਲ੍ਹ ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰੀ ਥਾਵਰਚੰਦ ਗਹਿਲੋਤ ਨੇ ਮਾਪਿਆਂ ਤੇ ਬਜ਼ੁਰਗਾਂ ਦੇ ਗੁਜ਼ਾਰੇ ਭੱਤੇ ਅਤੇ ਭਲਾਈ ਬਾਰੇ (ਸੋਧ) ਬਿੱਲ 2019 ਪੇਸ਼ ਕੀਤਾ। ਬਿੱਲ ਮੁਤਾਬਕ ਜਿਹੜੇ ਵਿਅਕਤੀ ਆਪਣੇ ਮਾਪਿਆਂ ਜਾਂ ਬਜ਼ੁਰਗਾਂ 'ਤੇ ਜ਼ੁਲਮ ਕਰਦੇ ਜਾਂ ਉਨ੍ਹਾਂ ਨੂੰ ਛੱਡ ਦਿੰਦੇ ਹਨ, ਉਨ੍ਹਾਂ ਨੂੰ ਛੇ ਮਹੀਨੇ ਦੀ ਸਜ਼ਾ ਹੋ ਸਕਦੀ ਹੈ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।
ਇਸ ਬਿੱਲ ਵਿੱਚ ਬਜ਼ੁੁਰਗਾਂ ਨੂੰ ਗੁਜ਼ਾਰਾ-ਭੱਤਾ ਲੈਣ ਦਾ ਦਾਅਵਾ ਪੇਸ਼ ਕਰਨ ਦੀ ਤਜਵੀਜ਼ ਹੈ। ਬਿੱਲ 'ਚ ਸਰੀਰਕ, ਜ਼ਬਾਨੀ, ਜਜ਼ਬਾਤੀ ਅਤੇ ਆਰਥਿਕ ਤੌਰ 'ਤੇ ਦੁਰਵਿਹਾਰ ਨੂੰ ਪਰਿਭਾਸ਼ਤ ਕੀਤਾ ਗਿਆ ਹੈ। ਬੱਚਿਆਂ 'ਚ ਪੁੱਤਰ, ਧੀ, ਗੋਦ ਲਿਆ ਬੱਚਾ, ਜਵਾਈ, ਨੂੰਹ, ਪੋਤਾ ਪੋਤੀ ਅਤੇ ਹੋਰ ਸ਼ਾਮਲ ਹਨ। ਬਿੱਲ 'ਚ ਬਜ਼ੁਰਗਾਂ ਨੂੰ ਗੁਜ਼ਾਰੇ-ਭੱਤੇ ਲਈ ਦਾਅਵਾ ਪੇਸ਼ ਕਰਨ ਅਤੇ ਸਹਾਇਤਾ ਲਈ ਟਿ੍ਰਬਿਊਨ ਬਣਾਉਣ ਦਾ ਪ੍ਰਸਤਾਵ ਹੈ। 80 ਸਾਲ ਤੋਂ ਉਪਰ ਦੇ ਬਜ਼ੁਰਗਾਂ ਦੀਆਂ ਅਰਜ਼ੀਆਂ ਦਾ ਨਿਬੇੜਾ 60 ਦਿਨਾਂ ਦੇ ਅੰਦਰ ਕਰਨਾ ਹੋਵੇਗਾ। ਖਾਸ ਹਾਲਾਤ 'ਚ ਵੱਧ ਤੋਂ ਵੱਧ 30 ਦਿਨਾਂ ਦੀ ਹੋਰ ਮੋਹਲਤ ਮਿਲੇਗੀ। ਬਾਕੀ ਬਜ਼ੁਰਗਾਂ ਜਾਂ ਮਾਪਿਆਂ ਦੀਆਂ ਅਰਜ਼ੀਆਂ ਦਾ ਨਿਬੇੜਾ ਟ੍ਰਿਬਿਊਨਲ ਨੂੰ 90 ਦਿਨਾਂ ਦੇ ਅੰਦਰ ਕਰਨਾ ਹੋਵੇਗਾ। ਬਿੱਲ ਮੁਤਾਬਕ ਹਰ ਪੁਲਸ ਥਾਣੇ ਵਿੱ ਏ ਐਸ ਆਈ ਰੈਂਕ ਤੋਂ ਉਪਰ ਦਾ ਨੋਡਲ ਅਫ਼ਸਰ ਹੋਵੇਗਾ ਜੋ ਬਜ਼ੁਰਗਾਂ ਦੇ ਮਸਲਿਆਂ ਨਾਲ ਨਜਿੱਠੇਗਾ। ਇਸੇ ਤਰ੍ਹਾਂ ਹਰ ਜ਼ਿਲ੍ਹੇ 'ਚ ਬਜ਼ੁਰਗਾਂ ਦੀ ਭਲਾਈ ਲਈ ਵਿਸ਼ੇਸ਼ ਪੁਲਸ ਯੂਨਿਟ ਹੋਵੇਗੀ ਅਤੇ ਇਸ ਦੀ ਅਗਵਾਈ ਡੀ ਐਸ ਪੀ ਰੈਂਕ ਤੋਂ ਘੱਟ ਦਾ ਪੁਲਸ ਅਧਿਕਾਰੀ ਨਹੀਂ ਕਰੇਗਾ। ਸੂਬਾ ਸਰਕਾਰ ਨੂੰ ਹੁਕਮ ਲਾਗੂ ਕਰਾਉਣ ਲਈ ਮੇਂਟੀਨੈਸ ਅਫ਼ਸਰ ਵੀ ਤਾਇਨਾਤ ਕਰਨਾ ਪਵੇਗਾ।

Have something to say? Post your comment
ਹੋਰ ਭਾਰਤ ਖ਼ਬਰਾਂ
ਦਿੱਲੀ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਟੁੱਟਿਆ
ਪੰਜ ਕਰੋੜ ਲੋਕਾਂ ਨੇ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ 18000 ਕਿਲੋਮੀਟਰ ਮਨੁੱਖੀ ਕੜੀ ਬਣਾਈ
ਟਿਕਟ ਵੰਡ ਦੇ ਬਾਅਦ ਸਿੱਖ ਨੇਤਾਵਾਂ ਵਿੱਚ ਕੇਜਰੀਵਾਲ ਦੇ ਖ਼ਿਲਾਫ਼ ਨਾਰਾਜ਼ਗੀ
ਕਸ਼ਮੀਰ ਮੁੱਦੇ ਉੱਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੂੰ ਪੈਰ ਪਿਛਾਂਹ ਖਿੱਚਣੇ ਪਏ
ਮੁਜ਼ੱਫਰਨਗਰ ਸ਼ੈਲਟਰ ਹੋਮ: ਬ੍ਰਜੇਸ਼ ਠਾਕੁਰ ਸਮੇਤ 19 ਜਣੇ ਦੋਸ਼ੀ ਕਰਾਰ, ਸਜ਼ਾ ਦਾ ਫੈਸਲਾ 28 ਜਨਵਰੀ ਨੂੰ
ਸੁਪਰੀਮ ਕੋਰਟ ਨੇ ਚੋਣ ਬਾਂਡ ਯੋਜਨਾ ਉੱਤੇ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ
ਰਾਊਤ ਫਿਰ ਬੋਲਿਆ ਸਾਵਰਕਰ ਨੂੰ ਭਾਰਤ ਰਤਨ ਦੇਣ ਦੇ ਵਿਰੋਧੀਆਂ ਨੂੰ ਅੰਡੇਮਾਨ ਭੇਜੋ
ਗੁਡੀਆ ਗੈਂਗ ਰੇਪ ਕੇਸ: ਸੱਤ ਸਾਲ ਬਾਅਦ ਦੋ ਜਣੇ ਦੋਸ਼ੀ ਕਰਾਰ, ਸਜ਼ਾ ਦਾ ਫੈਸਲਾ 30 ਨੂੰ
ਰਣਜੀਤ ਸਿੰਘ ਕਤਲ ਕੇਸ ਵਿੱਚ ਰਾਮ ਰਹੀਮ ਦੇ ਵਿਰੁੱਧ ਸੀ ਬੀ ਆਈ ਦੀ ਬਹਿਸ ਪੂਰੀ
ਅੱਜ ਦੇ ਦਿਨ ਹੀ ਆਪਣੇ ਇਰਾਦਿਆਂ ਦੀ ਪੱਕੀ ਇੰਦਰਾ ਗਾਂਧੀ ਬਣੀ ਸੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨਮੰਤਰੀ