Welcome to Canadian Punjabi Post
Follow us on

10

August 2020
ਅੰਤਰਰਾਸ਼ਟਰੀ

ਅਮਰੀਕਾ ਵਿੱਚ ਪਿਛਲੇ ਸਾਲ 10,000 ਭਾਰਤੀ ਗ੍ਰਿਫਤਾਰ ਹੋਏ

December 13, 2019 12:55 PM

ਵਾਸ਼ਿੰਗਟਨ, 12 ਦਸੰਬਰ (ਪੋਸਟ ਬਿਊਰੋ)- ਅਮਰੀਕਾ ਸਰਕਾਰ ਵਲੋਂ ਜਾਰੀ ਰਿਪੋਰਟ ਮੁਤਾਬਕ ਦੇਸ਼ ਦੀਆਂ ਵੱਖ-ਵੱਖ ਇਮੀਗਰੇਸ਼ਨ ਏਜੰਸੀਆਂ ਨੇ ਸਾਲ 2018 ਵਿੱਚ ਰਾਸ਼ਟਰੀ ਸੁਰੱਖਿਆ ਲਈ ਖਤਰੇ ਦੇ ਰੂਪ ਵਿੱਚ ਦੇਖੇ ਜਾਂਦੇ ਕਰੀਬ 10 ਹਜ਼ਾਰ ਭਾਰਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਸੀ।
ਅੱਜ ਮੰਗਲਵਾਰ ਜਾਰੀ ਇੱਕ ਰਿਪੋਰਟ ਮੁਤਾਬਕ ਇਨ੍ਹਾਂ 10 ਹਜ਼ਾਰ ਲੋਕਾਂ ਵਿੱਚੋਂ 831 ਨੂੰ ਅਮਰੀਕਾ ਵਿੱਚੋਂ ਬਾਹਰ ਕੱਢਿਆ ਗਿਆ ਹੈ। ਇਮੀਗ੍ਰੇਸ਼ਨ ਪਰਿਵਰਤਨ, ਗ੍ਰਿਫਤਾਰੀਆਂ, ਹਿਰਾਸਤ, ਬਾਹਰ ਭੇਜਣਾ ਅਤੇ ਕਈ ਹੋਰ ਮੁੱਦਿਆਂ` ਦੀ ਰਿਪੋਰਟ ਸਰਕਾਰੀ ਜਵਾਬਦੇਹੀ ਦਫਤਰ ਨੇ ਬਣਾਈ ਹੈ। ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ (ਆਈ ਸੀ ਈ) ਵਲੋਂ ਗ੍ਰਿਫਤਾਰ ਕੀਤੇ ਭਾਰਤੀਆਂ ਦੀ ਗਿਣਤੀ 2015 ਤੋਂ 2018 ਵਿਚਾਲੇ ਦੋਗੁਣੀ ਹੋਈ ਹੈ।
ਆਈ ਸੀ ਈ ਨੇ 2015 ਵਿੱਚ 3,532 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਸਾਲ 2016 ਵਿੱਚ 3913, ਸਾਲ 2017 ਵਿੱਚ 5322 ਅਤੇ 2018 ਵਿੱਚ 9,811 ਭਾਰਤੀਆਂ ਨੂੰ ਹਿਰਾਸਤ ਵਿੱਚ ਲਿਆ। ਰਿਪੋਰਟ ਮੁਤਾਬਕ ਆਈ ਸੀ ਈ ਨੇ 2018 ਵਿੱਚ 831 ਭਾਰਤੀਆਂ ਨੂੰ ਦੇਸ਼ ਤੋਂ ਕੱਢਿਆ। 2015 ਵਿੱਚ 296, 2016 ਵਿੱਚ 387 ਅਤੇ 2017 ਵਿੱਚ 474 ਭਾਰਤੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਗਿਆ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਨਾਗਾਸਾਕੀ ਉੱਤੇ ਐਟਮੀ ਹਮਲੇ ਦੀ 75ਵੀਂ ਬਰਸੀ ਮੌਕੇ ਐਟਮੀ ਹਥਿਆਰਾਂ ਉੱਤੇ ਪਾਬੰਦੀ ਦੀ ਅਪੀਲ
ਬੈਰੂਤ ਵਿੱਚ ਧਮਾਕੇ ਨਾਲ ਮੌਤਾਂ ਦੇ ਬਾਅਦ ਲੋਕਾਂ ਦੇ ਗੁੱਸੇ ਦੀ ਅੱਗ ਭੜਕੀ
ਜਿਰਾਫ ਪਾਰਕ ਵਿੱਚ ਅਣਪਛਾਤੇ ਬੰਦੂਕਧਾਰੀ ਵੱਲੋਂ 6 ਫਰੈਂਚ ਵਰਕਰਜ਼ ਤੇ 2 ਗਾਈਡਜ਼ ਦਾ ਕਤਲ
ਚੀਨੀ ਦਾਅਵੇ ਵਾਲੇ ਡੌਂਗਸ਼ਾ ਟਾਪੂਆਂ ਉੱਤੇ ਤਾਈਵਾਨ ਨੇ ਹੋਰ ਫੌਜ ਭੇਜੀ
ਯੂ ਕੇ ਸਰਕਾਰ ਖਾਲਿਸਤਾਨ ਦੀ ਹਮਾਇਤ ਨਹੀਂ ਕਰਦੀ: ਲਾਰਡ ਰੰਮੀ ਰੇਂਜਰ
ਅਮਰੀਕੀ ਚੋਣਾਂ ਵਿੱਚ ਚੀਨ ਟਰੰਪ ਨੂੰ ਤੇ ਰੂਸ ਬਿਡੇਨ ਨੂੰ ਹਰਾਉਣਾ ਚਾਹੁੰਦੈ
ਅਯੋਧਿਆ ਦੀ ਤਰ੍ਹਾਂ ਨੇਪਾਲ ਵਿਚ ਵੀ ਰਾਮ ਮੰਦਰ ਬਣਾਉਣ ਦੀ ਤਿਆਰੀ, ਪ੍ਰਧਾਨ ਮੰਤਰੀ ਓਲੀ ਨੇ ਦਿੱਤੇ ਨਿਰਦੇਸ਼
ਬੇਰੂਤ ਵਿਚ ਪੁਲਸ ਨਾਲ ਭਿੜੇ ਪ੍ਰਦਰਸ਼ਨਕਾਰੀ, ਧਮਾਕੇ ਦੇ ਦੋਸ਼ੀ ਅਫ਼ਸਰਾਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ
ਵੈਟੀਕਨ ਸਿਟੀ ਵਿੱਚ ਪਹਿਲੀ ਵਾਰ ਅਹਿਮ ਪਦਵੀਆਂ 'ਤੇ ਮਹਿਲਾ ਸ਼ਕਤੀ ਨਿਯੁਕਤ
ਅਮਰੀਕਾ ਵਿੱਚ ਪੰਜਾਬੀ ਨੇ ਜਾਨ ਦੇ ਕੇ ਤਿੰਨ ਬੱਚੇਡੁੱਬਣੋਂ ਬਚਾਏ