Welcome to Canadian Punjabi Post
Follow us on

10

August 2020
ਅੰਤਰਰਾਸ਼ਟਰੀ

ਬੋਗਨਵਿਲੇ ਦੁਨੀਆ ਦਾ ਨਵਾਂ ਦੇਸ਼ ਬਣਨ ਲੱਗਾ, 98 ਫੀਸਦੀ ਲੋਕਾਂ ਵੱਲੋਂ ਸਮਰਥਨ

December 13, 2019 12:53 PM

ਪੋਰਟ ਮੋਸਰਬੀ, 12 ਦਸੰਬਰ (ਪੋਸਟ ਬਿਊਰੋ)- ਪ੍ਰਸ਼ਾਂਤ ਮਹਾਸਾਗਰ ਵਿਚ ਟਾਪੂ ਬੋਗਨਵਿਲੇ ਪਾਪੂਆ ਨਿਊਗਿਨੀ (ਪੀ ਐਨ ਜੀ) ਦਾ ਹਿੱਸਾ ਹੈ। ਇਸ ਤੋਂ ਵੱਖ ਹੋਣ ਬਾਰੇ ਬੋਗਨਵਿਲੇ ਵਿਚ 23 ਸਤੰਬਰ ਤੋਂ ਵੋਟਿੰਗ ਹੋ ਰਹੀ ਸੀ। ਬੁੱਧਵਾਰ ਆਏ ਨਤੀਜੇ ਵਿਚ ਇਥੋਂ ਦੇ ਲੋਕਾਂ ਨੇ ਪੀ ਐਨ ਜੀ ਤੋਂ ਆਜ਼ਾਦ ਹੋਣ ਦੇ ਸਮਰਥਨ ਦੇ ਲਈ ਭਾਰੀ ਵੋਟਿੰਗ ਕੀਤੀ। ਇਸ ਲਈ ਬੋਗਨਵਿਲੇ ਦੁਨੀਆ ਦਾ ਸਭ ਤੋਂ ਨਵਾਂ ਦੇਸ਼ ਬਣਨ ਜਾ ਰਿਹਾ ਹੈ।
ਬੋਗਨਵਿਲੇ ਰੈਫਰੈਂਡਮ ਕਮਿਸ਼ਨ ਦੇ ਪ੍ਰਧਾਨ ਬਰਟੀ ਆਹਰਨ ਨੇ ਬੁਕਾ (ਬੋਗਨਵਿਲੇ ਦੀ ਰਾਜਧਾਨੀ) ਵਿਚ ਐਲਾਨ ਕੀਤਾ ਹੈ ਕਿ 1,81,067 ਵਿਚੋਂ 98 ਫੀਸਦੀ ਲੋਕਾਂ ਨੇ ਆਜ਼ਾਦੀ ਦੇ ਲਈ ਵੋਟ ਦਿੱਤਾ ਅਤੇ ਵਿਰੋਧ ਵਿਚ ਸਿਰਫ 3,043 ਲੋਕਾਂ ਨੇ ਵੋਟ ਕੀਤੀ। ਆਹਰਨ ਨੇ ਸਾਰੇ ਪੱਖ ਨਤੀਜੇ ਮੰਨਣ ਦੀ ਅਪੀਲ ਕੀਤੀ ਹੈ। ਉਨ੍ਹਾ ਕਿਹਾ ਕਿ ਇਹ ਵੋਟ ਤੁਹਾਡੀ ਸ਼ਾਂਤੀ, ਇਤਿਹਾਸ ਤੇ ਭਵਿੱਖ ਬਾਰੇ ਤੇ ਹਥਿਆਰਾਂ ਉੱਤੇ ਕਲਮ ਦੀ ਤਾਕਤ ਨੂੰ ਦਿਖਾਉਂਦਾ ਹੈ।
ਇਸ ਰੈਫਰੈਂਡਮ ਨੂੰ ਪਾਪੂਆ ਨਿਊਗਿਨੀ ਦੀ ਪਾਰਲੀਮੈਂਟ ਵਿਚ ਪੇਸ਼ ਕੀਤਾ ਜਾਵੇਗਾ, ਜਿਥੇ ਇਸ ਦਾ ਵਿਰੋਧ ਹੋ ਸਕਦਾ ਹੈ। ਵੱਡੇ ਪੱਧਰ ਉੱਤੇ ਲੋਕਾਂ ਨੇ ਆਜ਼ਾਦੀ ਦਾ ਪੱਖ ਲਿਆ ਹੈ, ਜਿਸ ਨਾਲ ਪੋਰਟ ਮੋਸੇਰਬੀ ਉੱਤੇ ਦਬਾਅ ਰਹੇਗਾ। ਬੋਗਨਵਿਲੇ ਪਾਪੂਆ ਨਿਊਗਿਨੀ ਦਾ ਸੂਬਾ ਹੈ। ਇਥੇ ਲੋਕ ਖੁਦ ਨੂੰ ਪੀ ਐਨ ਜੀ ਤੋਂ ਸੁਤੰਤਰ ਮੰਨਦੇ ਹਨ। ਇਸ ਦਾ ਨਾਂ 18ਵੀਂ ਸਦੀ ਸ਼ਤਾਬਦੀ ਦੇ ਫ੍ਰਾਂਸੀਸੀ ਖੋਜ ਕਰਤਾ ਦੇ ਨਾਂ ਉੱਤੇ ਰੱਖਿਆ ਗਿਆ। ਪੀ ਐਨ ਜੀ ਦੇ 1975 ਵਿਚ ਆਸਟਰੇਲੀਆ ਤੋਂ ਆਜ਼ਾਦ ਹੋਣ ਤੋਂ ਪਹਿਲਾਂ ਬੋਗਨਵਿਲੇ ਦੀ ਆਜ਼ਾਦੀ ਦਾ ਐਲਾਨ ਹੋ ਗਿਆ ਸੀ। ਪੀ ਐਨ ਜੀ ਅਤੇ ਆਸਟਰੇਲੀਆ ਨੇ ਬੋਗਨਵਿਲੇ ਨੂੰ ਕਦੇ ਆਜ਼ਾਦ ਨਹੀਂ ਮੰਨਿਆ। ਇਹ ਵੋਟਿੰਗ 2001 ਦੇ ਸ਼ਾਂਤੀ ਸਮਝੌਤੇ ਦਾ ਹਿੱਸਾ ਹੈ।ਸਾਲ 2001 ਵਿਚ ਪੀ ਐਨ ਜੀ ਸਰਕਾਰ ਨੇ ਦਹਾਕਿਆਂ ਤੱਕ ਚੱਲੇ ਗ੍ਰਹਿ ਯੁੱਧ ਨੂੰ ਖਤਮ ਕਰਨ ਲਈ ਇਕ ਸ਼ਾਂਤੀ ਸਮਝੌਤੇ ਵਾਸਤੇ ਵੋਟਿੰਗ ਦਾ ਵਾਅਦਾ ਕੀਤਾ ਸੀ। 1980 ਦੇ ਦਹਾਕੇ ਵਿਚ ਬੋਗਨਵਿਲੇ ਵਿਚ ਹਿੰਸਾ ਸ਼ੁਰੂ ਹੋਈ। ਇਸ ਦਾ ਕਾਰਨ ਪੰਗੁਨਾ ਵਿਚਲੀ ਵਿਸ਼ਾਲ ਤਾਂਬੇ ਦੀ ਖਾਨ ਸੀ। 1988 ਤੋਂ ਲੈ ਕੇ 1998 ਤੱਕ ਕਰੀਬ 10 ਸਾਲ ਤੱਕ ਬੋਗਨਵਿਲੇ ਵਿਚ ਲੜਾਕਿਆਂ, ਪਾਪੂਆ ਨਿਊਗਿਨੀ ਫੌਜ ਤੇ ਕਿਰਾਏ ਉੱਤੇ ਲਏ ਵਿਦੇਸ਼ੀ ਫੌਜੀਆਂ ਵਿਚਾਲੇ ਜੰਗ ਚੱਲਦੀ ਰਹੀ। ਇਸ ਵਿਚ ਕਰੀਬ 20 ਹਜ਼ਾਰ ਲੋਕਾਂ ਦੀ ਜਾਨ ਗਈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਨਾਗਾਸਾਕੀ ਉੱਤੇ ਐਟਮੀ ਹਮਲੇ ਦੀ 75ਵੀਂ ਬਰਸੀ ਮੌਕੇ ਐਟਮੀ ਹਥਿਆਰਾਂ ਉੱਤੇ ਪਾਬੰਦੀ ਦੀ ਅਪੀਲ
ਬੈਰੂਤ ਵਿੱਚ ਧਮਾਕੇ ਨਾਲ ਮੌਤਾਂ ਦੇ ਬਾਅਦ ਲੋਕਾਂ ਦੇ ਗੁੱਸੇ ਦੀ ਅੱਗ ਭੜਕੀ
ਜਿਰਾਫ ਪਾਰਕ ਵਿੱਚ ਅਣਪਛਾਤੇ ਬੰਦੂਕਧਾਰੀ ਵੱਲੋਂ 6 ਫਰੈਂਚ ਵਰਕਰਜ਼ ਤੇ 2 ਗਾਈਡਜ਼ ਦਾ ਕਤਲ
ਚੀਨੀ ਦਾਅਵੇ ਵਾਲੇ ਡੌਂਗਸ਼ਾ ਟਾਪੂਆਂ ਉੱਤੇ ਤਾਈਵਾਨ ਨੇ ਹੋਰ ਫੌਜ ਭੇਜੀ
ਯੂ ਕੇ ਸਰਕਾਰ ਖਾਲਿਸਤਾਨ ਦੀ ਹਮਾਇਤ ਨਹੀਂ ਕਰਦੀ: ਲਾਰਡ ਰੰਮੀ ਰੇਂਜਰ
ਅਮਰੀਕੀ ਚੋਣਾਂ ਵਿੱਚ ਚੀਨ ਟਰੰਪ ਨੂੰ ਤੇ ਰੂਸ ਬਿਡੇਨ ਨੂੰ ਹਰਾਉਣਾ ਚਾਹੁੰਦੈ
ਅਯੋਧਿਆ ਦੀ ਤਰ੍ਹਾਂ ਨੇਪਾਲ ਵਿਚ ਵੀ ਰਾਮ ਮੰਦਰ ਬਣਾਉਣ ਦੀ ਤਿਆਰੀ, ਪ੍ਰਧਾਨ ਮੰਤਰੀ ਓਲੀ ਨੇ ਦਿੱਤੇ ਨਿਰਦੇਸ਼
ਬੇਰੂਤ ਵਿਚ ਪੁਲਸ ਨਾਲ ਭਿੜੇ ਪ੍ਰਦਰਸ਼ਨਕਾਰੀ, ਧਮਾਕੇ ਦੇ ਦੋਸ਼ੀ ਅਫ਼ਸਰਾਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ
ਵੈਟੀਕਨ ਸਿਟੀ ਵਿੱਚ ਪਹਿਲੀ ਵਾਰ ਅਹਿਮ ਪਦਵੀਆਂ 'ਤੇ ਮਹਿਲਾ ਸ਼ਕਤੀ ਨਿਯੁਕਤ
ਅਮਰੀਕਾ ਵਿੱਚ ਪੰਜਾਬੀ ਨੇ ਜਾਨ ਦੇ ਕੇ ਤਿੰਨ ਬੱਚੇਡੁੱਬਣੋਂ ਬਚਾਏ