Welcome to Canadian Punjabi Post
Follow us on

07

August 2020
ਅੰਤਰਰਾਸ਼ਟਰੀ

ਹਾਂਗਕਾਂਗ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਛੇ ਮਹੀਨੇ ਪੂਰੇ ਹੋਣ 'ਤੇ ਲੋਕਾਂ ਵੱਲੋਂ ਮਾਰਚ

December 10, 2019 09:57 AM

ਹਾਂਗਕਾਂਗ, 9 ਦਸੰਬਰ (ਪੋਸਟ ਬਿਊਰੋ)- ਹਾਂਗਕਾਂਗ ਸਿਵਲ ਹਿਊਮਨ ਰਾਈਟਸ ਫਰੰਟ ਵੱਲੋਂ ਵਿਕਟੋਰੀਆ ਪਾਰਕ ਵਿਖੇ ਹਵਾਲਗੀ ਬਿੱਲ ਮਸਲੇ ਤੋਂ ਸ਼ੁਰੂ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨ ਦੇ ਛੇ ਮਹੀਨੇ ਪੂਰੇ ਹੋਣ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਵਿਸ਼ਾਲ ਰੈਲੀ ਪਿੱਛੋਂ ਲੱਖਾਂ ਲੋਕਾਂ ਨੇ ਸੈਂਟਰਲ ਦੇ ਚਾਰਟਰ ਗਾਰਡਨ ਤੱਕ ਮਾਰਚ ਕੀਤਾ। ਪੁਲਸ ਦੀ ਮਨਜ਼ੂਰੀ ਨਾਲ ਕੱਢੇ ਗਏ ਇਸ ਸ਼ਾਂਤਮਈ ਮਾਰਚ 'ਚ ਲੋਕਾਂ ਵੱਲੋਂ ਅਮਰੀਕੀ ਝੰਡੇ ਲਹਿਰਾਉਂਦਿਆਂ ‘ਆਜ਼ਾਦੀ ਲਈ ਹਾਂਗਕਾਂਗ ਨਾਲ ਖੜ੍ਹੋ' ਅਤੇ ‘ਪੰਜਾਂ ਮੰਗਾਂ ਤੋਂ ਇੱਕ ਵੀ ਘੱਟ ਨਹੀਂ ਦੇ ਨਾਅਰੇ ਲਾ ਕੇ ‘ਗਲੋਰੀ ਆਫ ਹਾਂਗਕਾਂਗ' ਗੀਤ ਗਾਇਆ ਗਿਆ। ਇਸ ਮਾਰਚ ਤੋਂ ਪਹਿਲਾਂ ਭਾਵੇਂ ਪੁਲਸ ਵੱਲੋਂ ਕੁਝ ਅਸਲੇ ਸਮੇਤ 11 ਬੰਦੇ ਫੜਨ ਦੀਆਂ ਖਬਰਾਂ ਸਨ ਪਰ ਮਾਰਚ ਬਿਲਕੁਲ ਸ਼ਾਂਤਮਈ ਹੋਣ ਕਾਰਨ ਇਸ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੂਰਗਾਂ ਤੱਕ ਹਾਂਗਕਾਂਗ ਵਸਦੇ ਹਰ ਭਾਈਚਾਰੇ ਵੱਲੋਂ ਸ਼ਮੂਲੀਅਤ ਕੀਤੀ ਗਈ।
ਅਮਰੀਕਾ ਵਿੱਚ ਹਾਂਗਕਾਂਗ ਡੈਮੋਕਰੇਸੀ ਐਕਟ ਪਾਸ ਹੋਣ ਤੋਂ ਬਾਅਦ ਹਾਂਗਕਾਂਗ ਦੀ ‘ਸਪੈਸ਼ਲ ਸਟੇਟਸ' ਅਧੀਨ ਚੱਲ ਰਹੀ ਸਾਲਾਨਾ ਸਮੀਖਿਆ ਦੇ ਲਿਹਾਜ਼ ਨਾਲ ਇਸ ਮਾਰਚ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਸਿਵਲ ਹਿਊਮਨ ਰਾਈਟਸ ਫਰੰਟ ਦੇ ਕਨਵੀਨਰ ਜਿੰਮੀ ਸ਼ਮ ਨੇ ਆਪਣੇ ਭਾਸ਼ਣ ਵਿੱਚ ਹਾਂਗਕਾਂਗ ਵਿੱਚ ਕਰੀਬ 6000 ਤੋਂ ਵੱਧ ਗ੍ਰਿਫਤਾਰ ਲੋਕਾਂ, ਰੋਹਿੰਗਿਆ ਮੁਸਲਮਾਨਾਂ, ਕੁਰਦਿਸ਼ ਮਸਲੇ ਅਤੇ ਚੀਨ ਵਿੱਚ ਉਈਗਰ ਮੁਸਲਮਾਨਾਂ ਦੇ ਸਮੇਤ ਵਿਸ਼ਵ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਹੋਰ ਮਸਲਿਆਂ ਖਿਲਾਫ ਆਵਾਜ਼ ਬੁਲੰਦ ਕੀਤੀ ਅਤੇ ਕਿਹਾ ਕਿ ਹਾਂਗਕਾਂਗ ਦੇ ਖੁਦਮੁਖਤਿਆਰੀ ਦੇ ਸਮਰਥਨ ਵਿੱਚ ਵਿਸ਼ਵ ਦੇ ਬਹੁਤਾਤ ਦੇਸ਼ ਹਾਂਗਕਾਂਗ ਦੀ ਹਮਾਇਤ ਵਿੱਚ ਹਨ। ਪ੍ਰਬੰਧਕਾਂ ਵੱਲੋਂ ਮਾਰਚ ਵਿੱਚ ਹਾਜ਼ਰ ਲੋਕਾਂ ਦੀ ਗਿਣਤੀ 800,000 ਲੱਖ ਦੇ ਕਰੀਬ ਦੱਸੀ ਗਈ, ਜਦੋਂ ਕਿ ਪੁਲਸ ਮੁਤਾਬਕ ਇਹ 1,83,00 ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ