Welcome to Canadian Punjabi Post
Follow us on

06

August 2020
ਅੰਤਰਰਾਸ਼ਟਰੀ

ਮੈਕਸੀਕੋ ਦੇ ਰਾਸ਼ਟਰਪਤੀ ਪੈਲੇਸ ਨੇੜੇ ਗੋਲ਼ੀਬਾਰੀ, ਚਾਰ ਦੀ ਮੌਤ

December 10, 2019 09:56 AM

ਮੈਕਸੀਕੋ ਸਿਟੀ, 9 ਦਸੰਬਰ (ਪੋਸਟ ਬਿਊਰੋ)- ਮੈਕਸੀਕੋ ਦੇ ਰਾਸ਼ਟਰਪਤੀ ਦੀ ਰਿਹਾਇਸ਼ ਨੈਸ਼ਨਲ ਪੈਲੇਸ ਨੇੜੇ ਹੋਈ ਗੋਲ਼ੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ।
ਰਾਸ਼ਟਰਪਤੀ ਐਂਡਰਸ ਮੈਨੂਅਲ ਲੋਪੇਜ਼ ਓਬਰੇਡਰ ਨੇ ਪਿਛਲੇ ਸਾਲ ਇਹ ਪੈਲਸ ਛੱਡ ਦਿੱਤਾ ਸੀ ਅਤੇ ਇਸ ਨੂੰ ਅਜਾਇਬਘਰ ਬਣਾ ਦਿੱਤਾ ਗਿਆ ਹੈ। ਮੈਕਸੀਕੋ ਸਿਟੀ ਪੁਲਸ ਅਨੁਸਾਰ ਉਨ੍ਹਾਂ ਨੂੰ ਇਹ ਵੀ ਅਲਰਟ ਮਿਲਿਆ ਸੀ ਕਿ ਰਾਸ਼ਟਰਪਤੀ ਪੈਲੇਸ ਨੇੜੇ ਗੋਲ਼ੀਬਾਰੀ ਕੀਤੀ ਗਈ ਹੈ। ਜਦੋਂ ਪੁਲਸ ਮੌਕੇ 'ਤੇ ਪੁੱਜੀ ਤਾਂ ਉਥੇ ਕਈ ਲੋਕ ਸੜਕ 'ਤੇ ਜ਼ਖ਼ਮੀ ਹਾਲਤ 'ਚ ਪਏ ਸਨ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ ਤੇ ਹਮਲਾਵਰ ਉਥੇ ਗੰਨ ਲੈ ਕੇ ਖੜਾ ਸੀ। ਪੁਲਸ ਨੇ ਉਸ ਨੂੰ ਹਥਿਆਰ ਸੁੱਟਣ ਲਈ ਕਿਹਾ, ਪ੍ਰੰਤੂ ਉਸ ਨੇ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਫਾਇਰਿੰਗ ਕਰਨ ਵਿੱਚ ਹਮਲਾਵਰ ਮੌਕੇ 'ਤੇ ਮਾਰਿਆ ਗਿਆ। ਚਾਰ ਗੰਭੀਰ ਜ਼ਖ਼ਮੀਆਂ ਦੀ ਵੀ ਬਾਅਦ ਵਿੱਚ ਮੌਤ ਹੋ ਗਈ। ਦੂਜੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ