Welcome to Canadian Punjabi Post
Follow us on

07

August 2020
ਅੰਤਰਰਾਸ਼ਟਰੀ

ਰਾਸ਼ਟਰਪਤੀ ਉਮੀਦਵਾਰੀ ਦੀ ਦੌੜ 'ਚ ਬਿਡੇਨ ਸਭ ਤੋਂ ਅੱਗੇ

December 10, 2019 09:55 AM

ਵਾਸ਼ਿੰਗਟਨ, 9 ਦਸੰਬਰ (ਪੋਸਟ ਬਿਊਰੋ)- ਜ਼ਿਆਦਾ ਉਮਰ ਅਤੇ ਅਤਿ ਉਦਾਰਵਾਦੀ ਹੋਣ ਦੀਆਂ ਅਲੋਚਨਾਵਾਂ ਵਿਚਾਲੇ ਜੋ ਬਿਡੇਨ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਦੋੜ ਵਿੱਚ ਸਭ ਤੋਂ ਮਜ਼ਬੂਤ ਉਮੀਦਵਾਰ ਬਣ ਕੇ ਉਭਰੇ ਹਨ। ਪਿਛਲੇ ਇੱਕ ਹਫਤੇ ਦੀ ਚੋਣ ਮੁਹਿੰਮ ਦੌਰਾਨ 77 ਸਾਲਾ ਸਾਬਕਾ ਉਪ ਰਾਸ਼ਟਰਪਤੀ ਨੇ ਹਮਲਾਵਰ ਤੇਵਰ ਵੀ ਦਿਖਾਏ ਹਨ। ਅਮਰੀਕਾ ਵਿੱਚ ਅਗਲੇ ਸਾਲ ਨਵੰਬਰ 'ਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।
ਡੈਮੋਕ੍ਰੇਟਿਕ ਪਾਰਟੀ ਦਾ ਉਮੀਦਵਾਰ ਤੈਅ ਕਰਨ ਲਈ ਪ੍ਰਾਇਮਰੀ ਚੋਣ ਤਹਿਤ ਸਭ ਤੋਂ ਪਹਿਲਾਂ ਆਯੋਵਾ ਅਤੇ ਨਿਊਹੈਂਪਸ਼ਾਇਰ ਵਿੱਚ ਵੋਟਾਂ ਪਈਆਂ ਜਾਣਗੀਆਂ। ਇਨ੍ਹਾਂ ਦੋਵਾਂ ਹੀ ਥਾਵਾਂ 'ਤੇ ਹਾਲਾਂਕਿ ਬਿਡੇਨ ਚੌਥੀ ਥਾਂ ਚੱਲ ਰਹੇ ਹਨ ਪਰ ਰਾਸ਼ਟਰੀ ਸੰਦਰਭ ਵਿੱਚ ਉਨ੍ਹਾਂ ਨੂੰ 28 ਫੀਸਦੀ ਲੋਕਾਂ ਦਾ ਸਮਰਥਮ ਹਾਸਲ ਹੈ ਅਤੇ ਉਹ ਆਪਣੇ ਵਿਰੋਧੀ ਬਰਨੀ ਸੈਂਡਰਸ (16 ਫੀਸਦੀ) ਅਤੇ ਏਲਿਜ਼ਾਬੈਥ ਵਾਰੇਨ (14 ਫੀਸਦੀ) ਤੋਂ ਅੱਗੇ ਚੱਲ ਰਹੇ ਹਨ।ਬਿਡੇਨ ਨੂੰ ਇਸ ਹਫਤੇ ਰਾਸ਼ਟਰਪਤੀ ਚੋਣ ਲੜ ਚੁੱਕੇ ਜੌਹਨ ਕੇਰੀ ਦਾ ਵੀ ਸਮਰਥਨ ਮਿਲ ਗਿਆ ਹੈ। ਵਰਜੀਨੀਆ ਯੂੁਨੀਵਰਸਿਟੀ ਦੇ ਸੈਂਟਰ ਫਾਰ ਪਾਲੀਟਿਕਸ ਦੇ ਨਿਰਦੇਸ਼ਕ ਲੈਰੀ ਸਬਾਟੋ ਦਾ ਕਹਿਣਾ ਹੈ ਕਿ ਡੈਮੋਕ੍ਰੇਟ ਕਿਸੇ ਵੀ ਕੀਮਤ 'ਤੇ ਟਰੰਪ ਨੂੰ ਹਰਾਉਣਾ ਚਾਹੁੰਦੇ ਹਨ ਅਤੇ ਜ਼ਿਆਦਾਤਰ ਦਾ ਮੰਨਣਾ ਹੈ ਕਿ ਬਿਡੇਨ ਕੋਲ ਅਜਿਹਾ ਕਰਨ ਦਾ ਸਭ ਤੋਂ ਚੰਗਾ ਮੌਕਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ