Welcome to Canadian Punjabi Post
Follow us on

19

January 2020
ਪੰਜਾਬ

ਪੰਮੀ ਬਾਈ ਨਾਲ ਠੱਗੀ, ਏਅਰਪੋਰਟ ਜਾ ਕੇ ਪਤਾ ਲੱਗਾ!

December 10, 2019 09:53 AM

ਪਟਿਆਲਾ, 9 ਦਸੰਬਰ, (ਪੋਸਟ ਬਿਊਰੋ)-ਪੰਜਾਬੀ ਦੇ ਪ੍ਰਸਿੱਧ ਗਾਇਕ ਪੰਮੀ ਬਾਈ ਦੇ ਨਾਲ ਕੋਕ ਸਟੂਡੀਓ ਵਿੱਚ ਗੀਤ ਗਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਦਾ ਭੇਦ ਖੁੱਲ੍ਹਾ ਹੈ। ਠੱਗਾਂ ਨੇ ਪੰਮੀ ਬਾਈ ਨੂੰ ਪੂਰੀ ਟੀਮ ਸਮੇਤ ਮੁੰਬਈ ਜਾਣ ਲਈ ਚੰਡੀਗੜ੍ਹ ਹਵਾਈ ਅੱਡੇ ਉੱਤੇ ਵੀ ਸੱਦ ਲਿਆ ਤੇ ਯੂਟਿਊਬ ਰਾਹੀਂ ਉਨ੍ਹਾਂ ਦੇ ਖਾਤੇ ਵਿੱਚਰਕਮ ਪਾਈ ਹੋਣ ਦਾ ਕਹਿ ਕੇ ਇਕ ਲੱਖ ਰੁਪਏ ਤੋਂ ਵੱਧ ਰਕਮ ਵੀ ਹੜੱਪ ਲਈ ਹੈ।
ਇਸ ਸ਼ਹਿਰ ਦੇ ਅਨਾਜ ਮੰਡੀ ਥਾਣੇ ਵਿੱਚਪੁਲਿਸ ਨੇ ਪਰਮਜੀਤ ਸਿੰਘ ਉਰਫ਼ ਪੰਮੀ ਬਾਈ ਵਾਸੀ ਨਾਰਥ ਸਰਹੰਦ ਬਾਈਪਾਸ ਪਟਿਆਲਾ ਦੀ ਸ਼ਿਕਾਇਤ ਉੱਤੇ ਸਾਹਿਲ ਪੀਰਜ਼ਾਦਾ ਵਾਸੀ ਸੈਕਟਰ 88 ਖੇੜੀ ਕਲਾਂ ਫ਼ਰੀਦਾਬਾਦ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਪੰਮੀ ਬਾਈ ਨੇ ਦੱਸਿਆ ਕਿ 5 ਫਰਵਰੀ 2019 ਨੂੰ ਉਨ੍ਹਾਂ ਨੂੰ ਇਕ ਕੋਕ ਸਟੂਡੀਓ ਨਾਂ ਦੇ ਖਾਤੇ ਤੋਂ ਈਮੇਲ ਰਾਹੀਂ 11 ਫਰਵਰੀ 2019 ਨੂੰ ਗੀਤ ਦੀ ਰਿਹਰਸਲ ਅਤੇ 12 ਫਰਵਰੀ 2019 ਨੂੰ ਕੋਕ ਸਟੂਡੀਓ ਮੁੰਬਈ ਵਿਖੇ ਰਿਕਾਰਡਿੰਗ ਦੀ ਸੂਚਨਾ ਮਿਲੀ ਸੀ। ਮੇਲ ਵਿੱਚ ਪੰਮੀ ਬਾਈ ਤੋਂ ਸਾਰਾ ਵੇਰਵਾ ਮੰਗਿਆ ਗਿਆ ਅਤੇ ਇਹ ਨੰਬਰ ਨਾ ਹੋਣ ਉੱਤੇ ਫੋਨ ਰਾਹੀਂ ਗੱਲਬਾਤ ਸ਼ੁਰੂ ਹੋਈ। ਆਪਣੇ ਆਪ ਨੂੰ ਐੱਮ ਟੀਵੀ ਦਾ ਪੀਆਰ ਓ ਦੱਸਦੇ ਵਿਅਕਤੀ ਨੇ ਆਈਪੀਆਰ ਐੱਸ ਨੰਬਰ ਲੈਣ ਲਈ 26 ਹਜ਼ਾਰ 400 ਰੁਪਏ ਆਪਣੇ ਖਾਤੇ ਵਿੱਚ ਪੁਆ ਲਏ। ਇਸ ਪਿੱਛੋਂ ਵੀਡੀਓ ਦੇ ਰਾਈਟਸ ਲੈਣ ਲਈ 26 ਹਜ਼ਾਰ 400 ਰੁਪਏ ਹੋਰ ਖਾਤੇ ਵਿੱਚ ਪੁਆਏ ਅਤੇ 10 ਫਰਵਰੀ ਨੂੰ ਨੀਲ ਬਖਸ਼ੀ ਨਾਂ ਦੇ ਆਦਮੀ ਦਾ ਫੋਨ ਆਇਆ ਤੇ ਯੂਟਿਊਬ ਖਾਤੇ ਵਿੱਚ 16 ਲੱਖ ਰੁਪਏ ਜਮ੍ਹਾਂ ਹੋਣ ਦਾ ਕਹਿ ਕੇ ਇਸ ਦਾ 1 ਫੀਸਦੀ ਟੈਕਸ ਦੱਸ ਕੇ ਹੋਰ 16 ਹਜ਼ਾਰ ਰੁਪਏ ਲੈ ਲਏ। ਇਸ ਪਿੱਛੋਂ ਐੱਮਟੀਵੀ ਉੱਤੇ ਆਉਣ ਲਈ 20 ਹਜ਼ਾਰ ਰੁਪਏ ਸਿਕਊਰਟੀ ਉਸ ਵਿਅਕਤੀ ਦੇ ਖਾਤੇ ਵਿੱਚ ਜਮ੍ਹਾਂ ਕਰਾਏ ਗਏ। ਇਸ ਬਦਲੇ ਪੰਮੀ ਬਾਈ ਨੂੰ ਚੰਡੀਗੜ੍ਹ ਤੋਂ ਮੁੰਬਾਈ ਆਉਣ ਲਈ ਟਿਕਟਾਂ ਫੋਨ ਉੱਤੇ ਭੇਜ ਦਿੱਤੀਆਂ ਗਈਆਂ। ਪੰਮੀ ਬਾਈ 11 ਫਰਵਰੀ ਨੂੰ ਪੂਰੀ ਟੀਮ ਨਾਲ ਮੁੰਬਈ ਜਾਣ ਲਈ ਚੰਡੀਗੜ੍ਹ ਏਅਰਪੋਰਟ ਉੱਤੇ ਗਏ ਤਾਂ ਟਿਕਟਾਂ ਬਾਰੇ ਪੁੱਛਣ ਉੱਤੇ ਪਤਾ ਲੱਗਾ ਕਿ ਮੁੰਬਈ ਦੀ ਕੋਈ ਫਲਾਈਟ ਹੀ ਨਹੀਂ ਹੈ।
ਪੰਮੀ ਬਾਈ ਨੇ ਇਸ ਬਾਰੇ ਠੱਗੀ ਮਾਰਨ ਵਾਲਿਆਂ ਨੂੰ ਪੁੱਛਿਆ ਤਾਂ ਉਨ੍ਹਾਂ ਸਾਰੀ ਟੀਮ ਨਾਲ ਚੰਡੀਗੜ੍ਹ ਹੋਟਲ ਵਿੱਚ ਰੁਕਣ ਨੂੰ ਕਹਿ ਦਿੱਤਾ। ਫਿਰ ਰਿਕਾਰਡਿੰਗ ਦੀ ਮਿਤੀ ਬਦਲੀ ਕਹਿ ਕੇ ਟੀਮ ਨੂੰ ਵਾਪਸ ਭੇਜ ਦਿੱਤਾ। 16 ਫਰਵਰੀ ਨੂੰ ਪੰਮੀ ਬਾਈ ਨੂੰ ਫੋਨ ਕਰ ਕੇ ਉਨ੍ਹਾ ਦੇ ਯੂਟਿਊਬ ਖਾਤੇ ਵਿੱਚ 37 ਲੱਖ ਰੁਪਏ ਜਮ੍ਹਾਂ ਹੋਣ ਦੀ ਗੱਲ ਕਹੀ ਅਤੇ ਇਸ ਦਾ 1 ਫੀਸਦੀ ਟੈਕਸ ਭਰਵਾ ਲਿਆ। ਪੰਮੀ ਬਾਈ ਤੋਂ ਵੱਖ-ਵੱਖ ਤਰੀਕਾਂ ਵਿੱਚ 1 ਲੱਖ ਤੋਂ ਵੱਧ ਰਾਸ਼ੀ ਉਨ੍ਹਾਂ ਨੇ ਠੱਗ ਲਈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਬਠਿੰਡਾ ਦੇ ਦਿੱਲੀ ਹਸਪਤਾਲ ਦੇ ਦੋ ਡਾਕਟਰਾਂ ਨੂੰ ਸੰਮਨ ਜਾਰੀ
ਪੁਲਸ ਨੂੰ ਝਕਾਨੀ ਦੇ ਕੇ ਹੁਸਿ਼ਆਰਪੁਰ ਤੋਂ ਭੱਜਿਆ ਹਰਪ੍ਰੀਤ ਸਿੰਘ ਦਿੱਲੀ ਤੋਂ ਗ਼੍ਰਿਫ਼ਤਾਰ
ਕੋਟਕਪੂਰਾ-ਬਹਿਬਲ ਕਲਾਂ ਕਾਂਡ ਦੀ ਸੁਣਵਾਈ ਸੱਤ ਫਰਵਰੀ ਤੱਕ ਮੁਲਤਵੀ
ਜਥੇਦਾਰ ਅਕਾਲ ਤਖਤ ਨੇ ਕਿਹਾ: ਬੁੱਤਾਂ ਬਾਰੇ ਮੁੜ ਵਿਚਾਰ ਕਰ ਕੇ ਗ਼੍ਰਿਫ਼ਤਾਰ ਨੌਜਵਾਨਾਂ ਨੂੰ ਛੱਡਿਆ ਜਾਵੇ
ਨਦੀਆਂ ਵਿੱਚ ਗੰਦਗੀ ਪੈਣ ਤੋਂ ਰੋਕੀ ਜਾਵੇ : ਸੰਤ ਸੀਚੇਵਾਲ
ਡ੍ਰੋਨ ਦਾ ਭੁਗਤਾਨ ਫੌਜੀ ਜਵਾਨ ਦੇ ਭਰਾ ਦੇ ਖਾਤੇ ਵਿੱਚੋਂ ਹੋਇਆ ਪਤਾ ਲੱਗਾ
ਕੇਂਦਰੀ ਜੇਲ੍ਹ ਵਿੱਚੋਂ ਕੈਦੀਆਂ ਕੋਲੋਂ ਸੱਤ ਮੋਬਾਈਲ ਫ਼ੋਨ ਬਰਾਮਦ
ਸਹਾਇਕ ਕਮਿਸ਼ਨਰ ਪੰਜ ਲੱਖ ਰੁਪਏ ਰਿਸ਼ਵਤ ਲੈਂਦਾ ਗ਼੍ਰਿਫ਼ਤਾਰ
ਹੁਸਿ਼ਆਰਪੁਰ ਦੀ ਤਾਨੀਆ ਸ਼ੇਰਗਿੱਲ ਨੇ ਆਰਮੀ ਡੇਅ ਪਰੇਡ ਦੀ ਅਗਵਾਈ ਕੀਤੀ
ਦੁਸਹਿਰਾ ਰੇਲ ਹਾਦਸਾ : ਜੀ ਆਰ ਪੀ ਦੀ ਜਾਂਚ ਰਿਪੋਰਟ ਵਿੱਚ ਨਵਜੋਤ ਕੌਰ ਸਿੱਧੂ ਨਿਰਦੋਸ਼ ਕਰਾਰ