Welcome to Canadian Punjabi Post
Follow us on

19

January 2020
ਭਾਰਤ

ਹਨੀਪ੍ਰੀਤ ਸਵਾ ਦੋ ਸਾਲਾਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਮਿਲੀ

December 10, 2019 09:52 AM

ਰੋਹਤਕ, 9 ਦਸੰਬਰ, (ਪੋਸਟ ਬਿਊਰੋ)-ਆਪਣੀਆਂ ਦੋ ਸਾਧਵੀਆਂ ਨਾਲਬਲਾਤਕਾਰ ਤੇ ਇੱਕ ਪੱਤਰਕਾਰ ਦੇ ਕਤਲ ਦੇ ਦੋਸ਼ ਵਿੱਚ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਕੀਤੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨਾਲ ਉਸ ਦੀ ਮੁੰਹ-ਬੋਲੀ ਬੇਟੀ ਹਨੀਪ੍ਰੀਤ ਕੌਰ ਦੀ ਮੁਲਾਕਾਤ 835 ਦਿਨਾਂ ਤੋਂ ਬਾਅਦ ਅੱਜ ਹੋਈ। 25 ਅਗਸਤ 2017 ਦੇ ਬਾਅਦ ਤੋਂ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਦਾ ਬਦਲਿਆ ਰੂਪ ਦੇਖ ਕੇ ਇਕ ਵਾਰੳਹ ਹੱਕੀ-ਬੱਕੀ ਰਹਿ ਗਈ ਤੇ ਜਦੋਂ ਗੱਲਬਾਤ ਸ਼ੁਰੂ ਹੋਈ ਤਾਂ ਫੁਟ-ਫੁਟ ਕੇ ਰੋਣ ਲੱਗ ਪਈ।
ਵਰਨਣ ਯੋਗ ਹੈ ਕਿ ਸੁਰੱਖਿਆ ਕਾਰਨ ਹਨੀਪ੍ਰੀਤ ਦੀ ਡੇਰਾ ਮੁਖੀ ਨਾਲ ਮੁਲਾਕਾਤ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ ਤਾਂ ਜੋ ਕਾਨੂੰਨ ਵਿਵਸਥਾ ਨਾ ਵਿਗੜੇ। ਹਨੀਪ੍ਰੀਤ ਸੋਮਵਾਰ ਦੁਪਹਿਰ ਢਾਈ ਵਜੇ ਸੁਨਾਰੀਆ ਜੇਲ੍ਹ ਵਿੱਚ ਪੁੱਜੀ ਤਾਂ ਉਸ ਨਾਲ ਸਿਰਸੇ ਡੇਰੇ ਦੀ ਚੇਅਰਪਰਸਨ ਸ਼ੋਭਾ ਗੇਰਾ, ਚਰਨਜੀਤ ਤੇ ਦੋ ਵਕੀਲ ਸਨ। ਜੇਲ੍ਹ ਕੰਪਲੈਕਸ ਤੋਂ ਪਹਿਲਾਂ ਤਿੰਨ ਥਾਵਾਂ ਉੱਤੇ ਉਨ੍ਹਾਂ ਦੀ ਕਾਰ ਦੀ ਜਾਂਚ ਕੀਤੀ ਗਈ। ਫਿਰ ਰਾਮ ਰਹੀਮ ਨਾਲ ਮੁਲਾਕਾਤ ਦੇ ਕਮਰੇ ਵਿਚ ਜਾਣ ਦਿੱਤਾ ਗਿਆ। ਲੋਹੇ ਦੀ ਗਰਿੱਲ, ਸ਼ੀਸ਼ੇ ਤੇ ਜਾਲੀ ਵਿੱਚੋਂ ਰਾਮ ਰਹੀਮ ਨੂੰ ਦੇਖ ਕੇ ਹਨੀਪ੍ਰੀਤ ਇਕ ਵਾਰ ਹੱਕੀ-ਬੱਕੀ ਰਹਿ ਗਈ, ਕਿਉਂਕਿ ਜੇਲ੍ਹਜਾਣਤੋਂ ਪਹਿਲਾਂ ਡੇਰਾ ਮੁਖੀ ਦਾ ਵਜ਼ਨ ਸੌ ਕਿਲੋਗ੍ਰਾਮ ਤੋਂਵੱਧਅਤੇ ਦਾੜ੍ਹੀ ਪੂਰੀ ਕਾਲੀ ਸੀ। ਅੱਜ ਕੱਲ੍ਹ 15 ਤੋਂ 20 ਕਿਲੋ ਵਜ਼ਨ ਘਟ ਚੁੱਕਾ ਤੇ ਦਾੜ੍ਹੀ ਪੂਰੀ ਚਿੱਟੀ ਹੋ ਗਈ ਹੈ। ਉਸ ਦਾ ਬਦਲਿਆ ਰੂਪ ਦੇਖ ਕੇ ਹਨੀਪ੍ਰੀਤ ਫੁਟ-ਫੁਟ ਕੇ ਰੋਣ ਲੱਗੀ। ਫਿਰ ਉਸ ਨੇ ਖ਼ੁਦ ਨੂੰ ਸੰਭਾਲਿਆ, ਕਿਉਂਕਿ ਮੁਲਾਕਾਤ ਦਾ ਸਮਾਂ ਸੀਮਤ ਰੱਖਿਆ ਗਿਆ ਸੀ।
ਵਰਨਣ ਯੋਗ ਹੈ ਕਿ 25 ਅਗਸਤ 2017 ਨੂੰ ਜਦੋਂਪੰਚਕੂਲਾ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਮੁਖੀ ਨੂੰ ਸਾਧਵੀਆਂ ਨਾਲ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਤਾਂ ਉਸ ਨੂੰ ਹੈਲੀਕਾਪਟਰ ਰਸਤੇ ਸੁਨਾਰੀਆ ਜੇਲ੍ਹ ਭੇਜਿਆ ਗਿਆ ਸੀ। ਓਦੋਂਰਾਮ ਰਹੀਮ ਦੇ ਨਾਲ ਹੈਲੀਕਾਪਟਰ ਵਿੱਚ ਹਨੀਪ੍ਰੀਤ ਵੀ ਸੁਨਾਰੀਆ ਜੇਲ੍ਹ ਤੱਕ ਪੁੱਜੀ ਸੀ।ਇਸ ਪਿੱਛੋਂ ਦੋਵਾਂ ਦੀ ਕੋਈ ਮੁਲਾਕਾਤ ਨਹੀਂ ਹੋਈ। ਫਿਰ ਪੰਚਕੂਲਾ ਵਿੱਚ ਹਿੰਸਾ ਭੜਕਣ ਦੇ ਕੇਸ ਵਿੱਚ ਹਨੀਪ੍ਰੀਤ ਨੂੰ ਵੀ ਦੇਸ਼ਧ੍ਰੋਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਦੇਸ਼ਧ੍ਰੋਹ ਦੀ ਧਾਰਾ ਹਟਣ ਪਿੱਛੋਂ ਹਨੀਪ੍ਰੀਤ ਨੂੰ ਜ਼ਮਾਨਤਮਿਲ ਗਈ ਤਾਂ ਉਹ ਡੇਰਾ ਮੁਖੀ ਨੂੰ ਮਿਲਣ ਦੀ ਕੋਸ਼ਿਸ਼ ਵਿੱਚ ਸੀ, ਪਰ ਪੁਲਿਸ ਕਾਨੂੰਨ ਵਿਵਸਥਾ ਵਿਗੜਨ ਦਾ ਹਵਾਲਾ ਦੇ ਕੇ ਮੁਲਾਕਾਤ ਨਾ ਕਰਾਉਣ ਦੀ ਰਿਪੋਰਟ ਦੇ ਰਹੀ ਸੀ। ਫਿਰ ਜੇਲ੍ਹ ਮੈਨੂਅਲ ਮੁਤਾਬਕ ਹਨੀਪ੍ਰੀਤ ਦੀ ਸੋਮਵਾਰ ਨੂੰ ਗੁੱਪਚੁਪ ਤਰੀਕੇ ਨਾਲ ਮੁਲਾਕਾਤ ਕਰਵਾਈ ਗਈ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਅੱਜ ਦੇ ਦਿਨ ਹੀ ਆਪਣੇ ਇਰਾਦਿਆਂ ਦੀ ਪੱਕੀ ਇੰਦਰਾ ਗਾਂਧੀ ਬਣੀ ਸੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨਮੰਤਰੀ
ਪ੍ਰਸਿੱਧ ਅਦਾਕਾਰਾ ਸ਼ਬਾਨਾ ਆਜ਼ਮੀ ਕਾਰ ਹਾਦਸੇ ’ਚ ਜ਼ਖਮੀ
ਕਮਸ਼ੀਰ ਉੱਤੇ ਲਿਖੇ ਨਾਵਲ ਦੇ ਲਈ ਮਾਧੁਰੀ ਵਿਜੈ ਨੂੰ ‘ਕ੍ਰਾਸਵਰਡ ਬੁੱਕ ਐਵਾਰਡ'
ਨਿਰਭੈਆ ਦੇ ਦੋਸ਼ੀਆਂ ਨੂੰ 22 ਨੂੰ ਫਾਂਸੀ ਨਹੀਂ ਹੋ ਸਕੇਗੀ
ਆਈ ਐਮ ਏ ਨੂੰ ਪ੍ਰਧਾਨ ਮੰਤਰੀ ਦੇ ਬਿਆਨ 'ਤੇ ਸਖਤ ਇਤਰਾਜ਼
ਗੁਜਰਾਤ ਦੀ ਕੁੜੀ ਨੇ 6 ਫੁੱਟ ਤੋਂ ਵਾਲ ਵਧਾ ਕੇ ਆਪਣਾ ਵਰਲਡ ਰਿਕਾਰਡ ਤੋੜਿਆ
ਲਕੜਾਵਾਲਾ ਨੇ ਕਿਹਾ ਦਾਊਦ ਇਬਰਾਹੀਮ ਪਾਕਿਸਤਾਨ ਦੇ ਅਫਸਰਾਂ ਰਾਹੀਂ ਕੰਮ ਕਰਦੈ
ਇੰਦਰਾ ਗਾਂਧੀ ਬਾਰੇ ਬਿਆਨ ਦੀ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਸਫਾਈ ਦਿੱਤੀ
ਚੰਦੂਮਾਜਰਾ ਵੱਲੋਂ ਘਰ ਆਏ ਟਕਸਾਲੀਆਂ ਅਤੇ ਮਨਜੀਤ ਸਿੰਘ ਜੀ ਕੇ ਨਾਲ ਮੀਟਿੰਗ
ਫਲਿਪਕਾਰਟ ਅਤੇ ਐਮਾਜ਼ੋਨ ਦੇ ਖ਼ਿਲਾਫ਼ ਜਾਂਚ ਦੇ ਹੁਕਮ