Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਸਸਕੈਚਵਨ ਵਿੱਚ ਕੈਨੇਡੀਅਨ ਪੈਸੇਫਿਕ ਗੱਡੀ ਲੀਹ ਤੋਂ ਉਤਰੀ, ਅੱਗ ਲੱਗਣ ਕਾਰਨ ਹਾਈਵੇਅ ਠੱਪ

December 10, 2019 09:27 AM

ਸਸਕਾਟੂਨ, 9 ਦਸੰਬਰ (ਪੋਸਟ ਬਿਊਰੋ) : ਕੱਚਾ ਤੇਲ ਲਿਜਾ ਰਹੀ ਕੈਨੇਡੀਅਨ ਪੈਸੇਫਿਕ (ਸੀਪੀ) ਮਾਲ ਗੱਡੀ ਦੇ ਲੀਹ ਤੋਂ ਉਤਰ ਜਾਣ ਕਾਰਨ ਜਿੱਥੇ ਤੇਲ ਨੂੰ ਅੱਗ ਲੱਗ ਗਈ ਉੱਥੇ ਹੀ ਸਸਕੈਚਵਨ ਹਾਈਵੇਅ ਦਾ ਵੱਡਾ ਹਿੱਸਾ ਸੋਮਵਾਰ ਸਵੇਰੇ ਬੰਦ ਹੋ ਗਿਆ।
ਅਜੇ ਵੀ ਕਾਲੇ ਤੇ ਸੰਘਣੇ ਧੂੰਏ ਦੇ ਬੱਦਲ ਗੱਡੀ ਦੇ ਮਲਬੇ ਵਿੱਚੋਂ ਉੱਠਦੇ ਵੇਖੇ ਜਾ ਸਕਦੇ ਹਨ। ਲੈਨੀਗਨ ਦੇ ਪੱਛਮ ਵਿੱਚ ਹਾਈਵੇਅ 16 ਦੇ ਕੁੱਝ ਹਿੱਸੇ ਉੱਤੇ ਜਾਣ ਤੋਂ ਡਰਾਈਵਰਾਂ ਨੂੰ ਮਨ੍ਹਾਂ ਕੀਤਾ ਗਿਆ ਹੈ। ਸੀਪੀ ਤੋਂ ਇੱਕ ਨਿਊਜ਼ ਰਲੀਜ਼ ਅਨੁਸਾਰ ਰੇਲਗੱਡੀ ਅੱਧੀ ਰਾਤ ਸਮੇਂ ਲੀਹ ਤੋਂ ਲੱਥੀ ਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ ਉੱਤੇ ਰਹਿਣ ਵਾਲੀ ਮਿਲੇਨੀ ਲੋਏਸਲ ਨੇ ਆਖਿਆ ਕਿ ਅੱਗ ਦੀਆਂ ਲਪਟਾਂ ਉਸ ਨੂੰ ਆਪਣੇ ਘਰ ਦੇ ਡਰਾਈਵਵੇਅ ਤੋਂ ਨਜ਼ਰ ਆ ਰਹੀਆਂ ਸਨ।
ਉਸ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਖਿੜਕੀ ਵਿੱਚੋਂ ਬਾਹਰ ਵੇਖਿਆ ਤਾਂ ਅੱਗ ਦੀਆਂ ਲਪਟਾਂ ਧੂ ਧੂ ਕਰਕੇ ਬਲ ਰਹੀਆਂ ਸਨ ਤੇ ਸਾਰਾ ਕੁੱਝ ਹੀ ਅੱਗ ਦੀ ਲਪੇਟ ਵਿੱਚ ਸੀ। ਉਨ੍ਹਾਂ ਆਖਿਆ ਕਿ ਇੰਜ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਧੀ ਦਾ ਘਰ ਵੀ ਇਸ ਅੱਗ ਦੀ ਲਪੇਟ ਵਿੱਚ ਆ ਗਿਆ ਕਿਉਂਕਿ ਉਹ ਇੱਕੋ ਡਰਾਈਵਵੇਅ ਉੱਤੇ ਰਹਿੰਦੇ ਹਨ। ਉਹ ਆਪਣੇ ਘਰ ਵਿੱਚੋਂ ਬਾਹਰ ਨਿਕਲਣ ਤੋਂ ਅਸਮਰੱਥ ਸੀ ਕਿਉਂਕਿ ਐਮਰਜੰਸੀ ਕ੍ਰਿਊ ਨੇ ਉਸ ਦਾ ਰਾਹ ਰੋਕਿਆ ਹੋਇਆ ਸੀ।
ਲੋਏਸਲ ਨੇ ਆਖਿਆ ਕਿ ਫਾਇਰਫਾਈਟਰਜ਼ ਨੇ ਉਨ੍ਹਾਂ ਦੇ ਘਰ ਆ ਕੇ ਰੇਲਗੱਡੀ ਦੇ ਲੀਹ ਤੋਂ ਉਤਰ ਜਾਣ ਦੀ ਜਾਣਕਾਰੀ ਦਿੱਤੀ ਤੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਘਰ ਖਾਲੀ ਵੀ ਕਰਨਾ ਪੈ ਸਕਦਾ ਹੈ। ਰੇਲਵੇ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਸਥਾਨਕ ਪਾਣੀ ਵਾਲੀਆਂ ਥਾਂਵਾਂ ਉੱਤੇ ਇਸ ਦਾ ਕੋਈ ਅਸਰ ਨਹੀਂ ਪਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਹ ਇਲਾਕਾ ਚੰਗੀ ਤਰ੍ਹਾਂ ਸਾਫ ਹੋ ਗਿਆ ਤੇ ਇੱਥੇ ਕੰਮਕਾਜ ਬਹਾਲ ਹੋ ਜਾਣ ਬਾਰੇ ਕ੍ਰਿਊ ਕੰਮ ਕਰੇਗਾ।
ਅਜੇ ਤੱਕ ਇਸ ਸਬੰਧ ਵਿੱਚ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਕਿੰਨੀਆਂ ਰੇਲ ਕਾਰਜ਼ ਨੂੰ ਨੁਕਸਾਨ ਪਹੁੰਚਿਆ ਹੈ। ਸੀਪੀ ਨੇ ਦੱਸਿਆ ਕਿ ਗੱਡੀ ਦੇ ਲੀਹ ਤੋਂ ਉਤਰਨ ਦੇ ਕਾਰਨਾਂ ਦਾ ਪਤਾ ਲਾਉਣ ਸਬੰਧੀ ਜਾਂਚ ਚੱਲ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਕਾਰਨ ਹੋਰਨਾਂ ਕੁੱਝ ਥਾਂਵਾਂ ਉੱਤੇ ਵੀ ਟਰੈਫਿਕ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਾਟਰੱਸ ਵੱਲ ਹਾਈਵੇਅ 365 ਉੱਤੇ ਪਲੰਕੈੱਟ ਦੇ ਦੱਖਣ ਵੱਲ ਇਸ ਦਾ ਬਦਲਵਾਂ ਰੂਟ ਮੌਜੂਦ ਹੈ ਤੇ ਇਸ ਦੇ ਨਾਲ ਹੀ ਉੱਤਰ ਵਿੱਚ ਹਾਈਵੇਅ 668 ਦੇ ਨਾਲ ਗੁਅਰਨਸੇ ਵੱਲ ਵੀ ਰੂਟ ਮੌਜੂਦ ਹੈ।
ਆਰਸੀਐਮਪੀ ਵੱਲੋਂ ਡਰਾਈਵਰਾਂ ਨੂੰ ਇਸ ਇਲਾਕੇ ਵੱਲ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ ਕੈਨੇਡਾ ਨੇ ਦੱਸਿਆ ਕਿ ਮੌਕੇ ਦਾ ਮੁਆਇਨਾ ਕਰਨ ਲਈ ਉਨ੍ਹਾਂ ਵੱਲੋਂ ਜਾਂਚਕਾਰਾਂ ਦੀ ਟੀਮ ਭੇਜੀ ਜਾ ਰਹੀ ਹੈ। ਸੋਮਵਾਰ ਦੁਪਹਿਰ ਨੂੰ ਭੇਜੇ ਗਈ ਈਮੇਲ ਬਿਆਨ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਨੇ ਆਖਿਆ ਕਿ ਸਸਕੈਚਵਨ ਪਬਲਿਕ ਸੇਫਟੀ ਏਜੰਸੀ ਵੱਲੋਂ ਅੱਗ ਉੱਤੇ ਕਾਬੂ ਪਾਉਣ ਲਈ ਟੀਮਾਂ ਭੇਜੀਆਂ ਜਾ ਰਹੀਆਂ ਹਨ। ਇੱਕ ਬਿਆਨ ਵਿੱਚ ਆਖਿਆ ਗਿਆ ਕਿ ਇੱਕ ਅੰਦਾਜੇ਼ ਮੁਤਾਬਕ ਅੱਗ ਉੱਤੇ ਪੂਰੀ ਤਰ੍ਹਾਂ ਕਾਬੂ ਪਾਏ ਜਾਣ ਵਿੱਚ ਅਜੇ ਹੋਰ ਅੱਠ ਤੋਂ ਦਸ ਘੰਟੇ ਦਾ ਸਮਾਂ ਲੱਗੇਗਾ। ਸਸਕੈਚਵਨ ਦਾ ਵਾਤਾਵਰਣ ਮੰਤਰਾਲਾ ਇਲਾਕੇ ਵਿੱਚ ਹਵਾ ਦੇ ਮਿਆਰ ਦੀ ਜਾਂਚ ਕਰ ਰਿਹਾ ਹੈ। ਪ੍ਰੋਵਿੰਸ ਅਨੁਸਾਰ ਹਾਲ ਦੀ ਘੜੀ ਕਿਸੇ ਤਰ੍ਹਾਂ ਦੀ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ