Welcome to Canadian Punjabi Post
Follow us on

06

August 2020
ਬ੍ਰੈਕਿੰਗ ਖ਼ਬਰਾਂ :
ਕਾਉਂਸਲਰ ਜਿੰਮ ਕੈਰੀਯਾਨਿਸ ਆਫਿਸ ਪਰਤੇਫਾਈਜ਼ਰ ਤੇ ਮੌਡਰਨਾ ਨਾਲ ਫੈਡਰਲ ਸਰਕਾਰ ਨੇ ਕੀਤੀ ਡੀਲਫੰਡਿੰਗ ਦੀ ਘਾਟ ਕਾਰਨ ਕੈਨੇਡੀਅਨ ਦਵਾਈ ਨਿਰਮਾਤਾ ਕੰਪਨੀ ਵੈਕਸੀਨ ਦੇ ਟ੍ਰਾਇਲ ਅੱਗੇ ਤੋਰਨ ਵਿੱਚ ਅਸਮਰੱਥਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਹੋਇਆ ਸਰੂਪ ਲੱਭਣ 'ਚ ਢਿੱਲ ਵਰਤਣ ਖਿਲਾਫ 7 ਅਗਸਤ ਨੂੰ ਪਟਿਆਲਾ ਐੱਸ.ਐੱਸ.ਪੀ. ਦਫਤਰ ਮੂਹਰੇ ਧਰਨੇ ਤੋਂ ਲੜੀਵਾਰ ਧਰਨਿਆਂ ਦੀ ਸ਼ੁਰੂਆਤ ਕਰੇਗਾਲਿਬਰਲ ਐਮਪੀ ਲੈਵਿਟ ਵੱਲੋਂ ਅਸਤੀਫਾ ਦੇਣ ਦਾ ਐਲਾਨਬੈਰੂਤ ਵਿੱਚ ਹੋਏ ਧਮਾਕੇ ਵਿੱਚ 100 ਦੇ ਲੱਗਭਗ ਲੋਕ ਹਲਾਕ, ਹਜ਼ਾਰਾਂ ਜ਼ਖ਼ਮੀਲੈਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਹੋਇਆ ਜ਼ੋਰਦਾਰ ਧਮਾਕਾਕੈਪਟਨ ਨੇ ਕਿਹਾ: ਨਕਲੀ ਸ਼ਰਾਬ ਦੇ ਮਾਮਲੇ ’ਚ ਮਿਲੀਭੁਗਤ ਵਾਲਾ ਕੋਈ ਵੀ ਸਿਆਸਤਦਾਨ ਜਾਂ ਸਰਕਾਰੀ ਕਰਮਚਾਰੀ ਬਖਸ਼ਿਆ ਨਹੀਂ ਜਾਵੇਗਾ
ਟੋਰਾਂਟੋ/ਜੀਟੀਏ

ਟਾਈਗਰਜ਼ ਵਲੋਂ ਮੈਰੀਕਲ ਆਨ ਮੇਨ ਅੱਜ ਮਿਲਟਨ ’ਚ, 11 ਨੂੰ ਬਰੈਂਪਟਨ `ਚ

December 09, 2019 10:32 AM

ਬਰੈਂਪਟਨ, 8 ਦਸੰਬਰ (ਸੁਰਜੀਤ ਸਿੰਘ ਫਲੋਰਾ)- ਟਾਈਗਰ ਜੀਤ ਸਿੰਘ ਫਾਊਂਡੇਸ਼ਨ ਵਲੋਂ ਬਰੈਂਪਟਨ ਸਿਟੀ, ਪੀਲ ਪੁਲਸ ਅਤੇ ਪੀਲ ਫਾਇਰ ਡਿਪਾਰਟਮੈਂਟ ਨਾਲ ਰਲ ਕੇ ਮੈਰੀਕਲ ਆਨ ਮੇਨ ਨਾਮ ਦਾ ਪ੍ਰੋਗਰਾਮ ਬਰੈਂਪਟਨ ਵਿਚ 11 ਦਸੰਬਰ ਦਿਨ ਬੁੱਧਵਾਰ ਨੂੰ ਸ਼ਾਮ ਨੂੰ 6 ਤੋਂ 9 ਵਜੇ ਤੱਕ ਬਰੈਂਪਟਨ ਸਿਟੀ ਨਾਲ ਲੱਗਦੇ ਗੇਜ ਪਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਈਵੈਂਟ ਅੱਜ ਮਿਲਟਨ ਦੇ ਡਾਊਨਟਾਊਨ ਵਿਖੇ ਹੋ ਰਿਹਾ ਹੈ। ਜਿਥੇ ਮਿਲਟਨ ਵਿਚ ਟਾਈਗਰ ਜੀਤ ਸਿੰਘ ਫਾਊਂਡੇਸ਼ਨ ਵਲੋਂ 11ਵਾਂ ਈਵੈਂਟ ਹੈ, ਉਥੇ ਬਰੈਂਪਟਨ ਵਿਚ ਪਹਿਲਾ ਹੋਵੇਗਾ। ਬੀਤੇ ਸ਼ੁੱਕਰਵਾਰ 6 ਦਸੰਬਰ ਨੂੰ ਟਾਈਗਰ ਜੀਤ ਸਿੰਘ, ਟਾਈਗਰ ਅਲੀ ਸਿੰਘ, ਪੀਲ ਪੁਲਸ ਦੇ ਚੀਫ਼ ਅਤੇ ਮੇਅਰ ਪੈਟਿ੍ਰਕ ਬ੍ਰਾਊਨ ਵਲੋਂ ਇਕ ਸਾਂਝੇ ਤੌਰ ਉਤੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਹੈ ਕਿ 11 ਦਸੰਬਰ ਨੂੰ ਸ਼ਾਮ ਨੂੰ 6 ਤੋਂ 9 ਵਜੇ ਤੱਕ ਵੱਡੀ ਪੱਧਰ ਉਤੇ ਬੱਚਿਆਂ ਨੂੰ ਖਿਡਾਉਣੇ ਵੰਡੇ ਜਾਣਗੇ।

 
ਇਹ ਖਿਡਾਉਣੇ ਜਿਥੇ ਇਹ ਪ੍ਰੋਗਰਾਮ ਵਿਚ ਭਾਗ ਲੈਣ ਜਾ ਰਹੇ ਹਜ਼ਾਰਾਂ ਬੱਚੇ ਲੈ ਸਕਣਗੇ ਉਥੇ ਹੀ ਟਾਈਗਰ ਫਾਊਂਡੇਸ਼ਨ ਵਲੋਂ ਇਨ੍ਹਾਂ ਖਿਡਾਉਣਿਆਂ ਨੂੰ ਵੱਖ-ਵੱਖ ਬੱਚਿਆਂ ਦੇ ਹਸਪਤਾਲਾਂ ਵਿਚ ਵੀ ਪਹੁੰਚਾਇਆ ਜਾਵੇਗਾ। ਇਸ ਮੌਕੇ ਮੇਅਰ ਪੈਟਰਿਕ ਬਰਾਊਨ ਵਲੋਂ ਬੋਲਦੇ ਹੋਏ ਕਿਹਾ ਕਿ ਟਾਈਗਰ ਜੀਤ ਸਿੰਘ ਇਕ ਮਹਾਨ ਵਿਆਕਤੀ ਹਨ, ਜੋ ਗਰੀਬ ਗੁਰਬਿਆਂ ਲਈ ਹੀਂ ਨਹੀਂ ਬਲਕੇ ਹਰ ਲੋੜਵੰਦ ਇੰਨਸਾਨ ਲਈ ਹਰ ਪਲ ਤਤਪਰ ਰਹਿੰਦੇ ਹਨ। ਇਸੇ ਤਰ੍ਹਾਂ ਪੀਲ ਪੁਲਿਸ ਚੀਫ ਨਿਸ਼ਾਨ ਨੇ ਬੋਲਦੇ ਹੋਏ ਕਿਹਾ ਕਿ ਜਦੋਂ ਮੈਂ ਹਾਲਟਨ ਵਿਚ ਸੀ ਤਾਂ ਟਾਈਗਰ ਜੀਤ ਸਿੰਘ ਨੂੰ ਮਿਲਣ ਦਾ ਬਹੁਤ ਨਜ਼ਦੀਕ ਤੋਂ ਮੌਕਾ ਮਿਲਿਆ ਤੇ ਉਨ੍ਹਾਂ ਨਾਲ ਕੰਮ ਕਰਨ ਦਾ ਵੀ, ਉਨ੍ਹਾਂ ਨੇ ਬਰੈਂਪਟਨ ’ਚ ਆਪਣੀ ਚੈਰਿਟੀ ਰਾਹੀਂ ਜੋ ਪੀਲ ਦੇ ਬੱਚਿਆਂ ਪ੍ਰਤੀ ਆਪਣਾ ਪਿਆਰ ਅਤੇ ਨੇੜਤਾ ਦਿਖਾਈ ਹੈ, ਉਹ ਸਲਾਹਣਯੋਗ ਹੈ। ਅਸੀਂ ਆ ਰਹੇ ਦਿਨਾਂ ’ਚ ਸਖ਼ਤ ਮਿਹਨਤ ਕਰਕੇ ਇਸ ਮੈਰੀਕਲ ਪ੍ਰੋਗਰਾਮ ਨੂੰ ਸਫਲ ਬਣਾਵਾਗੇ।

  
ਟਾਈਗਰ ਜੀਤ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਬੱਚੇ ਪ੍ਰਮਾਤਮਾ ਦਾ ਰੂਪ ਹੁੰਦੇ ਹਨ ਤੇ ਪ੍ਰਮਾਤਮਾ ਇਕ ਹੀ ਹੈ, ਜਿਸ ਕਰਕੇ ਮੈਂ ਸਭ ਧਰਮਾ ਦੇ ਲੋਕਾਂ ਨੂੰ ਪਿਆਰ ਕਰਦਾ ਹਾਂ, ਉਨ੍ਹਾਂ ਦਾ ਦੁਖ ਦਰਦ ਉਹ ਮੈਂ ਦੇਖ ਨਹੀਂ ਸਕਦਾ (ਇਸ ਸਮੇਂ ਉਹ ਬਹੁਤ ਹੀ ਭਾਵੁਕ ਹੋ ਗਏ ਤੇ ਉਨ੍ਹਾਂ ਦਾ ਗਲਾ ਭਰ ਆਇਆ, ਉਨ੍ਹਾਂ ਨੇ ਲੰਮਾ ਸਾਹ ਲੈਂਦੇ ਹੋਏ ਕਿਹਾ ਕਿ) ਜਿਸ ਲਈ ਕਿ੍ਰਸਮਿਸ ’ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕੋਈ ਵੀ ਬੱਚਾ ਖਿਡੌਣਿਆਂ ਤੋਂ ਵਾਂਝਾ ਨਾ ਰਹਿ ਜਾਵੇਂ। ਇਸ ਦੇ ਨਾਲ ਹੀ ਟਾਈਗਰ ਅਲੀ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਇਹ ਮੇਰੇ ਲਈ ਨਹੀਂ ਨਾ ਮੇਰੇ ਪਿਤਾ ਲਈ, ਨਾ ਬਰੈਂਪਟਨ ਲਈ, ਨਾ ਕਿਸੇ ਹੋਰ ਲਈ, ਜੇਕਰ ਇਹ ਸੰਸਥਾਂ ਟੀਜੇਐਸਐਫ ਜੋ ਬਣਾਈ ਹੈ, ਉਹ ਗਰੀਬ ਗੁਰਬਿਆਂ ਦੀ ਮਦਦ ਲਈ ਬਣਾਈ ਹੈ। ਜਿਸ ਲਈ ਦਿਲ ਖ੍ਹੋਲ ਕੇ ਮਦਦ ਕਰੋ, ਜਿਸ ਨਾਲ ਇਸ ਕਿ੍ਰਸਮਿਸ ਤੇ ਕੋਈ ਵੀ ਬੱਚਾ ਖਿਡੌਣੇ ਤੋਂ ਵਗੈਰ ਨਾ ਰਹਿ ਜਾਵੇ।
ਟੀਜੇਐਸਐਫ ਇਕ ਮਿਲਟਨ-ਅਧਾਰਤ ਚੈਰਿਟੀ ਹੈ ਜੋ ਪਰਉਪਕਾਰ ਦੇ ਇਰਾਦੇ ਤਹਿਤ ਸ਼ੁਰੂ ਕੀਤੀ ਗਈ ਹੈ। ਟਾਈਗਰ ਜੀਤ ਸਿੰਘ ਅਤੇ ਉਸ ਦਾ ਬੇਟਾ ਟਾਈਗਰ ਅਲੀ ਸਿੰਘ। ਪਿਛਲੇ ਦਸ ਸਾਲਾਂ ਤੋਂ, ਟੀਜੇਐਸਐਫ ਨੇ ਉਨਟਾਰੀਓ ਦੇ ਮਿਲਟਨ, ’ਚ ਆਪਣਾ “ਮੈਰੀਕਲ ਆਨ ਮੇਨ ਸਟ੍ਰੀਟ“ ਪ੍ਰੋਗਰਾਮ ਤਹਿਤ ਚਲਾ ਰਹੇ ਹਨ। ਜਿਸਨੇ ਬੱਚਿਆਂ ਅਤੇ ਲੋੜਵੰਦ ਪਰਿਵਾਰਾਂ ਲਈ ਦਾਨ ਅਤੇ ਸਪਾਂਸਰਸ਼ਿਪ ਦੁਆਰਾ ਲੱਖਾਂ ਲੋਕਾਂ ਦੀ ਮਦਦ ਕੀਤੀ ਹੈ। ਜਿਸ ਨੂੰ ਹੁਣ ਬਰੈਂਪਟਨ ਤੱਕ ਵੀ ਲੈ ਆਂਦਾ ਗਿਆ ਹੈ। ਇਸ ਸਾਲ ਇਹ ਪਹਿਲਾਂ ਟੀਜੇਐਸਐਫ ਦਾ ਬਰੈਂਪਟਨ ਵਿਚ ਉਪਰਾਲਾ ਹੋਵੇਗਾ। ਜੋ 11 ਦਸੰਬਰ ਨੂੰ ਸਿਟੀ ਹਾਲ ਦੇ ਬਾਹਰ ਮੇਨ ਸਟਰੀਟ ਤੇ ਉਲੀਕਿਆਂ ਜਾਵੇਗਾ। ਜਿਥੇ ਸਭ ਨੂੰ ਸਿਟੀ ਵਲੋਂ, ਪੀਲ ਪੁਲਿਸ, ਪੀਲ ਫਾਇਰ ਡਿਪਾਰਟਮੈਂਟ ਅਤੇ ਟਾਈਗਰ ਜੀਤ ਸਿੰਘ ਵਲੋਂ ਸਭ ਨੂੰ ਪਹੁੰਚ ਕੇ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ