Welcome to Canadian Punjabi Post
Follow us on

13

July 2025
 
ਟੋਰਾਂਟੋ/ਜੀਟੀਏ

ਜਗਮੀਤ ਸਿੰਘ ਵੱਲੋਂ ਫਰੈਡਰਿਕਟਨ ਦੇ ਅਬਾਰਸ਼ਨ ਕਲੀਨਿਕ ਨੂੰ ਖੁੱਲ੍ਹਾ ਰੱਖਣ ਲਈ ਜਾਰੀ ਸੰਘਰਸ਼ ਵਿੱਚ ਸਾਥ ਦੇਣ ਦਾ ਵਾਅਦਾ

December 09, 2019 09:45 AM

ਫਰੈਡਰਿਕਟਨ, 8 ਦਸੰਬਰ (ਪੋਸਟ ਬਿਊਰੋ) : ਐਨਡੀਪੀ ਆਗੂ ਜਗਮੀਤ ਸਿੰਘ ਨੇ ਸ਼ਨਿੱਚਰਵਾਰ ਨੂੰ ਫਰੈਡਰਿਕਟਨ ਦੇ ਅਬਾਰਸ਼ਨ ਕਲੀਨਿਕ ਦਾ ਦੌਰਾ ਕੀਤਾ, ਜਿਹੜਾ ਖੁੱਲ੍ਹੇ ਰਹਿਣ ਲਈ ਸੰਘਰਸ਼ ਕਰ ਰਿਹਾ ਹੈ। ਜਿ਼ਕਰਯੋਗ ਹੈ ਕਿ ਨਿਊ ਬਰੰਜ਼ਵਿੱਕ ਹਸਪਤਾਲਾਂ ਤੋਂ ਬਾਹਰ ਹੋਏ ਅਬਾਰਸ਼ਨਜ਼ ਨੂੰ ਕਵਰ ਨਹੀਂ ਕਰਦਾ।
ਇਸ ਦੌਰਾਨ ਜਗਮੀਤ ਸਿੰਘ ਨੇ ਕਲੀਨਿਕ 554 ਨੂੰ ਆਪਣਾ ਸਮਰਥਨ ਦੇਣ ਦਾ ਵਾਅਦਾ ਕੀਤਾ ਤੇ ਮੈਡੀਕਲ ਡਾਇਰੈਕਟਰ ਐਡਰੀਅਨ ਐਡਗਰ ਨਾਲ ਮੁਲਾਕਾਤ ਕੀਤੀ। ਇਸ ਕਲੀਨਿਕ ਦੀ ਹੋਣੀ ਪ੍ਰੋਵਿੰਸ਼ੀਅਲ ਪਾਲਿਸੀ ਉੱਤੇ ਨਿਰਭਰ ਕਰਦੀ ਹੈ। ਇਸ ਤੋਂ ਇਲਾਵਾ ਬੀਤੇ ਦਿਨੀਂ ਹੋਈਆਂ ਫੈਡਰਲ ਚੋਣਾਂ ਦੌਰਾਨ ਗਰਭਪਾਤ ਦੇ ਮੁੱਦੇ ਉੱਤੇ ਇਹ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਅਕਤੂਬਰ ਵਿੱਚ ਡਾ. ਐਡਗਰ ਨੇ ਇਹ ਐਲਾਨ ਕੀਤਾ ਸੀ ਕਿ ਹਸਪਤਾਲ ਤੋਂ ਬਾਹਰ ਗਰਭਪਾਤ ਕਰਨ ਵਾਲਾ ਨਿਊ ਬਰੰਜ਼ਵਿੱਕ ਦਾ ਇਹ ਇੱਕਮਾਤਰ ਕਲੀਨਿਕ ਜਲਦ ਹੀ ਸੇਲ ਉੱਤੇ ਲਾ ਦਿੱਤਾ ਜਾਵੇਗਾ ਕਿਉਂਕਿ ਪ੍ਰੋਵਿੰਸ ਵੱਲੋਂ ਇਸ ਨੂੰ ਹੋਰ ਫੰਡ ਮੁਹੱਈਆ ਨਹੀਂ ਕਰਵਾਏ ਜਾ ਰਹੇ। ਇਸ ਕਲੀਨਿਕ ਦਾ ਦੌਰਾ ਕਰਨ ਤੋਂ ਬਾਅਦ ਜਗਮੀਤ ਸਿੰਘ ਨੇ ਟਵਿੱਟਰ ਉੱਤੇ ਪੋਸਟ ਕੀਤਾ ਕਿ ਇਸ ਕਲੀਨਿਕ 554 ਨੂੰ ਬਚਾਉਣ ਲਈ ਕੰਮ ਕਰ ਰਹੇ ਡਾ. ਐਡਰੀਅਨ ਐਡਗਰ ਤੇ ਹੋਰ ਸਭਨਾ ਦਾ ਉਹ ਧੰਨਵਾਦ ਕਰਦੇ ਹਨ। ਉਨ੍ਹਾਂ ਆਖਿਆ ਕਿ ਉਹ ਨਿਊ ਬਰੰਜ਼ਵਿੱਕ ਵਿੱਚ ਕਈਆਂ ਨੂੰ ਕੇਅਰ ਮੁਹੱਈਆ ਕਰਵਾਉਣ ਲਈ ਬਹੁਤ ਕੁੱਝ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸੇਫ ਤੇ ਪਹੁੰਚ ਵਿੱਚ ਆਉਣ ਵਾਲੀਆਂ ਸੇਵਾਵਾਂ ਦੀ ਹਿਫਾਜ਼ਤ ਕੀਤੀ ਜਾਣੀ ਚਾਹੀਦੀ ਹੈ।
ਇਸ ਹਫਤੇ ਦੇ ਸ਼ੁਰੂ ਵਿੱਚ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਕਲੀਨਿਕ ਨੂੰ ਬਚਾਉਣ ਲਈ ਆਖਿਆ। ਉਨ੍ਹਾਂ ਆਖਿਆ ਕਿ ਨਿਊ ਬਰੰਜ਼ਵਿੱਕ ਸਰਕਾਰ ਦੀ ਇਸ ਸਬੰਧੀ ਕਾਰਵਾਈ ਕੈਨੇਡਾ ਹੈਲਥ ਐਕਟ ਦੀ ਉਲੰਘਣਾ ਹੈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਇਸ ਕਲੀਨਿਕ ਨੂੰ ਖੁੱਲ੍ਹਾ ਰੱਖਣ ਲਈ ਨਿਊ ਬਰੰਜ਼ਵਿੱਕ ਸਰਕਾਰ ਉੱਤੇ ਦਬਾਅ ਪਾਉਣ ਲਈ ਆਪਣੀ ਪੂਰੀ ਕੋਸਿ਼ਸ਼ ਨਹੀਂ ਕਰ ਰਹੇ ਹਨ। ਜਿ਼ਕਰਯੋਗ ਹੈ ਕਿ ਪ੍ਰੋਵਿੰਸ਼ੀਅਲ ਹੈਲਥ ਡਿਪਾਰਟਮੈਂਟ ਤੇ ਪ੍ਰੀਮੀਅਰ ਬਲੇਨ ਹਿੱਗਜ਼ ਅਨੁਸਾਰ ਪ੍ਰੋਵਿੰਸ ਪ੍ਰਾਈਵੇਟ ਹੈਲਥ ਕੇਅਰ ਸਰਵਿਸਿਜ਼ ਨੂੰ ਫੰਡ ਮੁਹੱਈਆ ਨਹੀਂ ਕਰਵਾ ਸਕਦੀ ਤੇ ਗਰਭਪਾਤ ਤਾਂ ਅਜੇ ਵੀ ਹਸਪਤਾਲਾਂ ਵਿੱਚ ਹੋ ਰਹੇ ਹਨ।
ਅਕਤੂਬਰ ਵਿੱਚ ਚੋਣ ਕੈਂਪੇਨ ਦੌਰਾਨ ਫਰੈਡਰਿਕਟਨ ਵਿੱਚ ਰੁਕਦੇ ਸਮੇਂ ਟਰੂਡੋ ਨੇ ਇਹ ਵਾਅਦਾ ਕੀਤਾ ਸੀ ਕਿ ਕੈਨੇਡਾ ਹੈਲਥ ਐਕਟ ਨੂੰ ਲਾਗੂ ਕਰਨ ਲਈ ਉਹ ਹਰ ਹਰਬਾ ਵਰਤਣਗੇ। ਦੂਜੇ ਪਾਸੇ ਮੈਡੀਕਲ ਡਾਇਰੈਕਟਰ ਨੇ ਆਖਿਆ ਕਿ ਇਹ ਪਤਾ ਲਾਉਣ ਲਈ ਕਿ ਪ੍ਰੋਵਿੰਸ਼ੀਅਲ ਸਰਕਾਰ ਦੀ ਨੀਤੀ ਕਾਨੂੰਨ ਦੇ ਦਾਇਰੇ ਵਿੱਚ ਆਉਂਦੀ ਹੈ, ਅਟਾਰਨੀ ਜਨਰਲ ਤੋਂ ਰਾਇ ਮੰਗੀ ਹੈ ਤੇ ਉਹ ਇਸ ਦੀ ਉਡੀਕ ਕਰ ਰਹੇ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ