Welcome to Canadian Punjabi Post
Follow us on

19

January 2020
ਟੋਰਾਂਟੋ/ਜੀਟੀਏ

ਕੰਜ਼ਰਵੇਟਿਵਾਂ ਨੇ ਇਕਨੌਮਿਕ ਅਪਡੇਟ ਮੁਹੱਈਆ ਕਰਵਾਉਣ ਲਈ ਮੌਰਨਿਊ ਨੂੰ ਕੀਤੀ ਅਪੀਲ

December 09, 2019 09:44 AM

ਓਟਵਾ, 8 ਦਸੰਬਰ (ਪੋਸਟ ਬਿਊਰੋ) : ਕੰਜ਼ਰਵੇਟਿਵਾਂ ਵੱਲੋਂ ਵਿੱਤ ਮੰਤਰੀ ਬਿੱਲ ਮੌਰਨਿਊ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹ ਜਲਦ ਤੋਂ ਜਲਦ ਸਾਲ ਦੇ ਅੰਤ ਵਿੱਚ ਦਿੱਤੀ ਜਾਣ ਵਾਲੀ ਇਕਨੌਮਿਕ ਅਪਡੇਟ ਮੁਹੱਈਆ ਕਰਵਾਉਣ। ਇਸ ਦੇ ਨਾਲ ਹੀ ਇਹ ਵੀ ਦੱਸਣ ਕਿ ਬਜਟ ਨੂੰ ਸੰਤੁਲਿਤ ਕਿਵੇਂ ਕੀਤਾ ਜਾ ਸਕਦਾ ਹੈ।
ਕੰਜ਼ਰਵੇਟਿਵ ਐਮਪੀ ਤੇ ਫਾਇਨਾਂਸ ਕ੍ਰਿਟਿਕ ਪਿਏਰੇ ਪੋਇਲਿਵਰ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਲਿਬਰਲ ਸਰਕਾਰ ਛੁੱਟੀਆਂ ਤੋਂ ਪਹਿਲਾਂ ਵਿੱਤੀ ਅਪਡੇਟ ਮੁਹੱਈਆ ਕਰਾਵੇ, ਜਿਸ ਵਿੱਚ ਕਾਰੋਬਾਰੀਆਂ ਲਈ ਟੈਕਸਾਂ ਵਿੱਚ ਕਟੌਤੀਆਂ, ਲਾਲ ਫੀਤਾਸ਼ਾਹੀ ਤੋਂ ਛੁਟਕਾਰਾ ਤੇ ਅਗਲੇ ਕੁੱਝ ਸਾਲਾਂ ਵਿੱਚ ਘਾਟੇ ਨੂੰ ਖ਼ਤਮ ਕਰਨ ਲਈ ਕੀਤੀਆਂ ਜਾਣ ਵਾਲੀਆਂ ਕੋਸਿ਼ਸ਼ਾਂ ਦਾ ਵੇਰਵਾ ਹੋਵੇ।
ਓਟਵਾ ਤੋਂ ਐਮਪੀ ਪੋਇਲਿਵਰ ਨੇ ਆਖਿਆ ਕਿ ਸਟੈਟੇਸਟਿਕਸ ਕੈਨੇਡਾ ਅਨੁਸਾਰ ਦੇਸ਼ ਨੇ ਪਿਛਲੇ ਮਹੀਨੇ 71,000 ਨੌਕਰੀਆਂ ਤੋਂ ਹੱਥ ਧੁਆਇਆ ਹੈ। ਇੱਕ ਦਹਾਕੇ ਪਹਿਲਾਂ ਸ਼ੁਰੂ ਹੋਏ ਵਿੱਤੀ ਸੰਕਟ ਤੋਂ ਲੈ ਕੇ ਹੁਣ ਤੱਕ ਇਹ ਸੱਭ ਤੋਂ ਵੱਡਾ ਮਹੀਨਾਵਾਰੀ ਘਾਟਾ ਹੈ। ਇਸ ਦੌਰਾਨ ਅਮੈਰੀਕਨ ਬੇਰੋਜ਼ਗਾਰੀ ਦਰ ਸੱਭ ਤੋਂ ਹੇਠਲੇ ਪਾਏਦਾਨ ਉੱਤੇ ਰਹੀ ਹੈ। ਜਿ਼ਕਰਯੋਗ ਹੈ ਕਿ ਮੁੜ ਚੁਣੇ ਗਏ ਲਿਬਰਲਾਂ ਨੇ ਬੀਤੇ ਦਿਨੀਂ ਹੋਈਆਂ ਫੈਡਰਲ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਉਹ ਆਪਣੇ ਕਾਰਜਕਾਲ ਦੇ ਚੌਥੇ ਸਾਲ ਤੱਕ ਘਾਟੇ ਨੂੰ ਘਟਾ ਕੇ 21 ਬਿਲੀਅਨ ਤੱਕ ਲੈ ਆਉਣਗੇ ਜਦਕਿ ਕੰਜ਼ਰਵੇਟਿਵਾਂ ਨੇ 2024-25 ਤੱਕ 667 ਮਿਲੀਅਨ ਡਾਲਰ ਵਾਧੂ ਕਰਨ ਦਾ ਵਾਅਦਾ ਕੀਤਾ ਸੀ।
ਪੋਇਲਿਵਰ ਨੇ ਆਖਿਆ ਕਿ ਅਕਤੂਬਰ ਵਿੱਚ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਲਿਬਰਲਾਂ ਕੋਲ ਵਿੱਤੀ ਅਪਡੇਟ ਤਿਆਰ ਕਰਨ ਲਈ ਵਾਧੂ ਸਮਾਂ ਹੈ। ਐਤਵਾਰ ਨੂੰ ਓਟਵਾ ਵਿੱਚ ਹੋਈ ਇੱਕ ਨਿਊਜ਼ ਕਾਨਫਰੰਸ ਵਿੱਚ ਪੋਇਲਿਵਰ ਨੇ ਆਖਿਆ ਕਿ ਸਾਡੇ ਕਮਜ਼ੋਰ ਪੈ ਰਹੇ ਅਰਥਚਾਰੇ ਸਬੰਧੀ ਖਤਰੇ ਦੇ ਬੱਦਲ ਲੰਮੇਂ ਸਮੇਂ ਤੋਂ ਸਾਡੇ ਉੱਤੇ ਮੰਡਰਾ ਰਹੇ ਹਨ। ਇਸ ਤਰ੍ਹਾਂ ਦੀ ਸਮੱਸਿਆ ਨਾਲ ਜੂਝਣ ਲਈ ਜੇ ਉਨ੍ਹਾਂ ਕੋਈ ਤਿਆਰੀ ਹੀ ਨਹੀਂ ਕੀਤੀ ਤਾਂ ਉਨ੍ਹਾਂ ਦੀ ਰਾਜ ਕਰਨ ਦੀ ਸਮਰੱਥਾ ਉੱਤੇ ਸੱ਼ਕ ਹੁੰਦਾ ਹੈ।
ਮੌਰਨਿਊ ਨੇ ਆਖਿਆ ਕਿ ਸੱਭ ਤੋਂ ਪਹਿਲਾਂ ਲਿਬਰਲ ਮੱਧ ਵਰਗ ਲਈ ਟੈਕਸਾਂ ਵਿੱਚ ਕਟੌਤੀ ਕਰਨਾ ਚਾਹੁੰਦੇ ਹਨ। ਉਨ੍ਹਾਂ ਇੱਕ ਬਿਆਨ ਵਿੱਚ ਆਖਿਆ ਕਿ ਅਰਥਚਾਰਾ ਲਚਕੀਲਾ ਹੈ। ਉਨ੍ਹਾਂ ਅੱਗੇ ਆਖਿਆ ਕਿ ਭਾਵੇਂ ਸਾਡੇ ਅਰਥਚਾਰੇ ਨੂੰ ਦਰਪੇਸ਼ ਕਿਸੇ ਵੀ ਤਰ੍ਹਾਂ ਦੇ ਖਤਰੇ ਨੂੰ ਲੈ ਕੇ ਅਸੀਂ ਪੂਰੀ ਤਰ੍ਹਾਂ ਚੌਕਸ ਰਹਾਂਗੇ ਪਰ ਇੱਥੇ ਇਹ ਦੱਸਣਾ ਚਾਹਾਂਗੇ ਕਿ ਕੈਨੇਡਾ ਦਾ ਅਰਥਚਾਰਾ ਸਥਿਰ ਤੇ ਲਚਕੀਲਾ ਹੈ ਤੇ ਤੇਜ਼ੀ ਨਾਲ ਪੱਕੇ ਪੈਰੀਂ ਵਿਕਾਸ ਕਰ ਰਿਹਾ ਹੈ। ਇਸ ਦੌਰਾਨ ਐਨਡੀਪੀ ਨੇ ਵੀ ਮੌਰਨਿਊ ਤੋਂ ਮੰਗ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਪ੍ਰਸਤਾਵਿਤ ਟੈਕਸ ਕਟੌਤੀਆਂ ਇਸ ਹਿਸਾਬ ਨਾਲ ਕੀਤੀਆਂ ਜਾਣ ਕਿ ਉਹ ਉਨ੍ਹਾਂ ਨੂੰ ਹਾਸਲ ਹੋ ਸਕਣ ਜਿਹੜੇ ਸਾਲਾਨਾ 90,000 ਡਾਲਰ ਤੋਂ ਘੱਟ ਕਮਾਈ ਕਰਦੇ ਹਨ।
ਐਨਡੀਪੀ ਦਾ ਕਹਿਣਾ ਹੈ ਕਿ ਇਸ ਨਾਲ ਟੈਕਸਾਂ ਵਿੱਚ 1.6 ਬਿਲੀਅਨ ਡਾਲਰ ਦੀ ਕਟੌਤੀ ਹੋਵੇਗੀ ਜਿਸ ਨੂੰ ਡੈਂਟਲ ਕੇਅਰ ਲਈ ਵਰਤਿਆ ਜਾ ਸਕਦਾ ਹੈ। ਇਸ ਨਾਲ ਮਿਲੀਅਨਜ਼ ਕੇਨੇਡੀਅਨਾਂ ਦੀ ਜਿ਼ੰਦਗੀ ਵਿੱਚ ਅਰਥਭਰਪੂਰ ਬਦਲਾਵ ਆਵੇਗਾ ਖਾਸਤੌਰ ਉੱਤੇ ਅਜਿਹੇ ਲੋਕ ਜਿਨ੍ਹਾਂ ਨੂੰ ਇਸ ਸਮੇਂ ਇਸਦੀ ਕਾਫੀ ਲੋੜ ਹੈ। ਇਸ ਸਬੰਧ ਵਿੱਚ ਐਨਡੀਪੀ ਸੋਮਵਾਰ ਨੂੰ ਮੌਰਨਿਊ ਨੂੰ ਇੱਕ ਚਿੱਠੀ ਵੀ ਭੇਜਣ ਵਾਲੀ ਹੈ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਇਮੀਗ੍ਰੇਸ਼ਨ ਮੰਤਰੀ ਵੱਲੋਂ ਬਰੈਂਪਟਨ ਦਾ ਦੌਰਾ
ਬਰੈਂਪਟਨ ਵਿੱਚ ਮਿਲੀ ਲਾਸ਼, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਹੁਣ ਕੈਨੇਡਾ ਦਾ ਵੀਜ਼ਾ ਦੇਣਗੇ ਰੋਬੋਟ
ਬੱੁਧਵਾਰ ਨੂੰ ਹੜਤਾਲ ਕਾਰਨ ਬੰਦ ਰਹਿਣਗੇ ਦਰਹਾਮ ਡਿਸਟ੍ਰਿਕਟ ਸਕੂਲ ਬੋਰਡ ਦੇ ਸਕੂਲ
ਮਿਸੀਸਾਗਾ ਵਿੱਚ ਟਰੈਕਟਰ ਟਰੇਲਰ ਤੇ ਗੱਡੀ ਵਿੱਚ ਹੋਈ ਟੱਕਰ ਵਿੱਚ 1 ਹਲਾਕ, 2 ਜ਼ਖ਼ਮੀ
ਓਂਟਾਰੀਓ ਖਾਲਸਾ ਦਰਬਾਰ ਅਤੇ ਗੁਰੂ ਨਾਨਕ ਮਿਸ਼ਨ ਨੇ ਕੌਂਸਲ ’ਚੋਂ ਆਪਣਾ ਨਾਂ ਕਢਵਾਇਆ
ਟਰੱਕ ਤੇ ਟੈਕਰ ਦੀ ਟੱਕਰ ਵਿਚ ਦੋ ਪੰਜਾਬੀਆਂ ਸਮੇਤ 4 ਜਣਿਆ ਦੀ ਮੌਤ
ਰਿਆਲਟੈਰ ਸਤਵੀਰ ਧਾਲੀਵਾਲ ਨੂੰ ਸਦਮਾ, ਪਿਤਾ ਪਲਵਿੰਦਰ ਧਾਲੀਵਾਲ ਦਾ ਦੇਹਾਂਤ
ਡਾ. ਭੰਡਾਲ ਦੀਆਂ ਦੋ ਪੁਸਤਕਾਂ 'ਰੂਹ ਰੇਜ਼ਾ' ਤੇ 'ਧੁੱਪ ਦੀਆਂ ਕਣੀਆਂ' ਲੋਕ-ਅਰਪਿਤ
ਨਵੇਂ ਸਾਲ ਦੇ ਪਹਿਲੇ ਦਿਨ ਬਾਲਮੀ ਬੀਚ ਵਿਖੇ ਸੰਜੂ ਗੁਪਤਾ ਨੇ 'ਹੇਅਰ ਆਫ਼ 'ਦ ਡੌਗ ਫ਼ਨ ਰੱਨ' ਵਿਚ ਲਿਆ ਹਿੱਸਾ