Welcome to Canadian Punjabi Post
Follow us on

19

January 2020
ਅੰਤਰਰਾਸ਼ਟਰੀ

ਸੁਰੱਖਿਆ ਦੇ ਸਾਂਝੇ ਖਤਰੇ ਨਾਲ ਨਜਿੱਠਣ ਲਈ ਡੋਨਾਲਡ ਟਰੰਪ ਦੀ ਅਪੀਲ

December 07, 2019 10:34 PM

ਵਾਸ਼ਿੰਗਟਨ, 7 ਦਸੰਬਰ, (ਪੋਸਟ ਬਿਊਰੋ)-ਯੂ ਐੱਨ ਸਕਿਓਰਟੀ ਕੌਂਸਲ ਦੇ ਮੈਂਬਰਾਂ ਨੂੰਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਪੀਲ ਕੀਤੀ ਹੈ ਕਿ ਉਹ ਸੁਰੱਖਿਆ ਦੇ ਸਾਂਝੇ ਖਤਰੇ ਦੀ ਸਮੱਸਿਆ ਨਾਲ ਨਜਿੱਠਣ।
ਟਰੰਪ ਨੇ ਸਕਿਓਰਟੀ ਕੌਂਸਲ ਦੇ ਸਥਾਈ ਪ੍ਰਤੀਨਿਧਾਂ ਨਾਲ ਦੁਪਹਿਰ ਦੇ ਭੋਜਨ ਵੇਲੇ ਕੀਤੀ ਬੈਠਕ ਵਿੱਚਕਿਹਾ ਕਿ ਸਾਡੇ ਦੇਸ਼ ਅੱਤਵਾਦ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਇਮੀਗ੍ਰੇਸ਼ਨ, ਸਾਇਬਰ ਹਮਲਾ ਸਣੇ ਸੁਰੱਖਿਆ ਦੇ ਸਾਂਝੇ ਖਤਰੇ ਅਤੇ ਐਟਮੀ ਅਤੇ ਬਾਇਲੋਜੀਕਲ ਹਥਿਆਰਾਂ ਦੇ ਪਸਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਯੂ ਐੱਨ ਸਕਿਓਰਟੀ ਕੌਂਸਲ ਦੀ ਮਾਸਿਕ ਆਧਾਰ ਉੱਤੇ ਵਾਰੀ-ਵਾਰੀ ਮਿਲਦੀ ਅਗਵਾਈ ਇਸ ਦਸੰਬਰ ਦੇ ਲਈ ਅਮਰੀਕਾ ਦੇ ਪ੍ਰਤੀਨਿਧ ਦੇ ਕੋਲ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿੱਚਇਨ੍ਹਾਂ ਪ੍ਰਤੀਨਿਧਾਂ ਨੂੰ ਕਿਹਾ ਕਿ ਅਸੀਂ ਇਨ੍ਹਾਂ ਸੱਮਸਿਆਵਾਂ ਨਾਲ ਨਜਿੱਠਣ ਲਈ ਸਖਤ ਮਿਹਨਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਕਿਓਰਟੀ ਕੌਂਸਲ ਨੂੰ ਇਨ੍ਹਾਂ ਸਮੱਸਿਆਵਾਂ ਤੇ ਦੁਨੀਆ ਸਾਹਮਣੇ ਮੌਜੂਦ ਹੋਰ ਖਤਰਿਆਂ ਨਾਲ ਨਜਿੱਠਣ ਦੇ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਚੁਣੌਤੀਆਂ ਵਿੱਚ ਈਰਾਨ ਸਰਕਾਰ ਦਾ ਵਿਹਾਰ ਵੀ ਸ਼ਾਮਲ ਹੈ, ਜਿਸ ਨੇ ਕੁਝ ਸਮੇਂ ਵਿੱਚ ਸੈਂਕੜੇ ਲੋਕਾਂ ਦੀ ਹੱਤਿਆ ਕਰ ਦਿੱਤੀ। ਉਹ ਪ੍ਰਦਰਸ਼ਨ ਕਰਦੇ ਲੋਕਾਂ ਨੂੰ ਵੀ ਮਾਰ ਰਹੇ ਹਨ ਤੇ ਇੰਟਰਨੈੱਟ ਸਿਸਟਮ ਬੰਦ ਕਰ ਦਿੱਤਾ ਹੈ। ਟਰੰਪ ਨੇ ਸਕਿਓਰਟੀ ਕੌਂਸਲ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਵਿਸ਼ਵ ਵਿੱਚ ਧਾਰਮਿਕ ਆਜ਼ਾਦੀ ਉਤਸ਼ਾਹਿਤ ਕਰਨ ਦੇ ਅਮਰੀਕਾ ਦੇ ਯਤਨਾਂ ਵਿੱਚ ਸ਼ਾਮਲ ਹੋਣ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ