ਨਵੀਂ ਦਿੱਲੀ, 7 ਦਸੰਬਰ, (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੇ ਉਨਾਓਵਿੱਚ ਹੋਏ ਸਮੂਹਿਕ ਬਲਾਤਕਾਰ ਤੇ ਫਿਰ ਉਸ ਦੀ ਪੀੜਤਾ ਨੂੰ ਅੱਗ ਲਾ ਕੇ ਸਾੜਨ ਦੀ ਕੋਸਿ਼ਸ਼ ਦੇ ਬਾਅਦ ਇਲਾਜ ਲਈ ਦਿੱਲੀ ਲਿਆਂਦੀ ਗਈ ਪੀੜਤਾ ਨੇ ਸ਼ੁੱਕਰਵਾਰ ਦੇਰ ਰਾਤ ਸਫਦਰਗੰਜ ਹਸਪਤਾਲ ਵਿੱਚਪ੍ਰਾਣ ਤਿਆਗ ਦਿੱਤੇ ਹਨ। ਉਹ 90 ਫੀਸਦੀ ਸੜ ਚੁੱਕੀ ਸੀ।
ਵਰਨਣ ਯੋਗ ਹੈ ਕਿ ਸਮਝੌਤੇ ਲਈ ਦਬਾਅ ਪਾ ਰਹੇ ਦੋਸ਼ੀਆਂ ਵੱਲੋਂ ਸਾੜਨ ਦੀ ਕੋਸਿ਼ਸ਼ ਦੌਰਾਨ 90 ਫੀਸਦੀ ਸੜ ਚੁੱਕੀ ਪੀੜਤਾ ਨੂੰ ਬੀਤੇ ਵੀਰਵਾਰ ਲਖਨਊ ਪੀ ਜੀ ਆਈ ਤੋਂ ਏਅਰ ਐਂਬੂਲੈਂਸ ਰਾਹੀਂ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਆਂਦਾ ਗਿਆ ਸੀ। ਇਸ ਔਰਤ ਨੇ ਬੀਤੇ ਮਾਰਚ ਵਿੱਚਬਲਾਤਕਾਰ ਕੇਸ ਦਰਜ ਕਰਵਾਇਆ ਸੀ, ਜਿਸ ਦੀ ਸੁਣਵਾਈ ਉਨਾਓ ਦੀ ਇਕ ਲੋਕਲ ਅਦਲਾਤ ਵਿੱਚ ਚੱਲਰਹੀ ਸੀ। ਪੁਲਸ ਦੇ ਦੱਸਣ ਅਨੁਸਾਰ ਪੰਜ ਦੋਸ਼ੀਆਂ ਦੀ ਪਛਾਣ ਸ਼ੁਭਮ, ਸ਼ਿਵਮ, ਹਰੀ ਸ਼ੰਕਰ, ਉਮੇਸ਼ ਤੇ ਰਾਮ ਕਿਸ਼ੋਰ ਵਜੋਂ ਹੋਈ ਸੀ, ਜਿਨ੍ਹਾਂ ਨੇ ਪੀੜਤਾ ਉੱਤੇ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਾ ਦਿੱਤੀ ਸੀ। ਬੀਤੇ ਵੀਰਵਾਰ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਇਸ ਕੇਸ ਦਾ ਨੋਟਿਸ ਲੈਂਦੇ ਹੋਏ ਪੀੜਤਾ ਦੇ ਇਲਾਜਲਈ ਮਦਦ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਸਨ।
ਦਿੱਲੀ ਵਿੱਚ ਮੌਤ ਹੋਣ ਤੋਂ ਪਹਿਲਾਂ ਹੀ ਸਫਦਰਜੰਗ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਸੁਨੀਲ ਗੁਪਤਾ ਨੇ ਕਹਿ ਦਿੱਤਾ ਸੀ ਕਿ ਪੀੜਤਾ ਦਾ ਸਰੀਰ ਉੱਪਰੋਂਹੇਠਾਂ ਤਕ ਸੜਿਆ ਪਿਆ ਹੈ। ਉਸ ਨੂੰ ਪੈਟਰੋਲ ਪਾ ਕੇ ਸਾੜਿਆ ਗਿਆ ਲੱਗਦਾ ਹੈ ਤੇ ਉਸ ਦੀ ਅਜਿਹੀ ਹਾਲਤ ਹੈ ਕਿ ਉਸ ਨੂੰ ਪਛਾਨਣਾਤੱਕ ਮੁਸ਼ਕਲ ਹੈ। ਸਾਡੇ ਕੋਲ ਆਉਣ ਪਿੱਛੋਂ ਸ਼ੁਰੂ ਵਿੱਚ ਉਹ ਬੋਲਦੀ ਸੀ, ਬਾਅਦ ਵਿੱਚਬੋਲਣਾ ਵੀ ਬੰਦ ਹੈ, ਉਹ ਹੋਸ਼ ਵਿੱਚਨਹੀਂ ਹੈ। ਡਾਕਟਰ ਸੁਨੀਲ ਗੁਪਤਾ ਦਾ ਕਹਿਣਾ ਸੀ ਕਿ 90 ਫੀਸਦੀ ਸੜਨ ਦੇ ਬਾਵਜੂਦ ਉਸ ਦੇ ਦਿਲ, ਦਿਮਾਗ ਤੇ ਕੁਝ ਹੋਰ ਅੰਗ ਕੰਮ ਕਰਦੇ ਹਨ ਅਤੇ ਚਾਰ ਡਾਕਟਰ ਹਰ ਵਕਤ ਉਸ ਦੀ ਦੇਖਭਾਲ ਕਰ ਰਹੇ ਹਨ। ਇਸ ਪਿੱਛੋਂ ਅੱਧੀ ਰਾਤ ਨੂੰ ਪੀੜਤਾ ਦੀ ਮੌਤ ਦੀ ਖਬਰ ਆ ਗਈ।