Welcome to Canadian Punjabi Post
Follow us on

19

January 2020
ਪੰਜਾਬ

ਤਰਨ ਤਾਰਨ ਪੁਲਿਸ ਨੇ ਅਨੂਪ ਸਿੰਘ ਦੇ ਫਰਜ਼ੀ ਕਤਲ ਤੋਂ ਉਠਾਇਆ ਪਰਦਾ

December 07, 2019 10:10 PM

*ਕਰਜ਼ਾ ਮੁਆਫੀ ਅਤੇ ਬੀਮੇ ਦਾ ਲਾਭ ਲੈਣ ਲਈ ਰਚੀ ਸੀ ਝੂਠੀ ਕਹਾਣੀ
*ਅਸਲ ਪੀੜਤ ਦੀ ਪਛਾਣ ਹੋਈ, 3 ਹੋਰ ਮੁੱਖ ਦੋਸ਼ੀ ਗਿ੍ਰਫਤਾਰ


ਅੰਮਿ੍ਰਤਸਰ, 7 ਦਸੰਬਰ (ਪੋਸਟ ਬਿਊਰੋ)- ਤਰਨ ਤਾਰਨ ਪੁਲਿਸ ਨੇ ਅਨੂਪ ਸਿੰਘ ਦੇ ਫਰਜ਼ੀ ਕਤਲ ਦੀ ਗੁੱਥੀ ਸੁਲਝਾ ਲਈ ਹੈ। ਅਨੂਪ ਸਿੰਘ ਨੇ ਇਕ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮੁਆਫ ਕਰਾਉਣ ਅਤੇ ਜੀਵਨ ਬੀਮਾ ਦੇ ਲਾਭ ਹਾਸਲ ਕਰਨ ਦੇ ਮਨੋਰਥ ਨਾਲ ਆਪਣੇ ਕਤਲ ਦੀ ਝੂਠੀ ਕਹਾਣੀ ਘੜੀ ਸੀ।ਇਸ ਮਾਮਲੇ ਵਿੱਚ ਸਿੱਧੇ ਤੌਰ ਤੇ ਸ਼ਾਮਲ ਤਿੰਨ ਮੁੱਖ ਦੋਸ਼ੀਆਂ ਨੂੰ ਵੀ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ।ਪੁਲਿਸ ਵਲੋਂ ਅਨੂਪ ਸਿੰਘ ਦੇ ਪਿਤਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਦੀ ਇਸ ਮਾਮਲੇ ਵਿੱਚ ਭੂਮਿਕਾ ਦੀ ਪੜਤਾਲ ਕੀਤੀ ਜਾ ਰਹੀ ਹੈ।
5 ਦਸੰਬਰ ਦੀ ਸਵੇਰ ਥਾਣਾ ਹਰੀਕੇ ਦੇ ਐਸਐਚਓ ਨੂੰ ਸੂਚਨਾ ਮਿਲੀ ਸੀ ਕਿ ਹਰੀਕੇ - ਪੱਟੀ ਰੋਡ ਦੇ ਕਿਨਾਰੇ ਇੱਕ ਸੜੀ ਹੋਈ ਲਾਸ਼ ਪਈ ਹੈ। ਪੀਬੀ 02 ਸੀਵੀ 9351 ਨੰਬਰ ਵਾਲੀ ਇੱਕ ਸ਼ੈਵਰਲੇ ਕਾਰ ਲਾਸ਼ ਦੇ ਕੋਲ ਖੜ੍ਹੀ ਮਿਲੀ, ਅਤੇ ਕਾਰ ਦੇ ਡਰਾਈਵਰ ਵਾਲੇ ਪਾਸੇ ਦਾ ਦਰਵਾਜ਼ਾ ਖੁੱਲ੍ਹਾ ਸੀ।
ਲਾਸ਼ ਦੀ ਜਾਂਚ ਕਰਨ ‘ਤੇ ਇਹ ਤੱਥ ਸਾਹਮਣੇ ਆਏ ਕਿ ਪੀੜਤ ਦੇ ਸ਼ਰੀਰ ‘ਤੇ ਤੇਲ ਪਾਉਣ ਤੋਂ ਬਾਅਦ ਇਸਨੂੰ ਸਾੜਿਆ ਗਿਆ ਸੀ। ਪੀੜਤ ਦਾ ਪੇਟ ਅਤੇ ਪੇਟ ਤੋਂ ਥੱਲੇ ਵਾਲੇ ਹਿੱਸੇ ਦੇ ਅੰਗ ਸਰੀਰ ਤੋਂ ਵੱਖ ਹੋ ਗਏ ਸਨ। ਘਟਨਾ ਵਾਲੀ ਥਾਂ ਤੋਂ ਆਧਾਰ ਕਾਰਡ, ਪੈਨ ਕਾਰਡ, ਏ.ਟੀ.ਐਮ ਕਾਰਡ ਅਤੇ ਕੁਝ ਫੋਟੋਆਂ ਬਰਾਮਦ ਹੋਈਆਂ, ਜਿਸਦੀ ਲਾਸ਼ ਨੇੜੇ ਪਈ ਸੀ, ਜਿਸ ਕਾਰਨ ਇਸਦੀ ਪਛਾਣ ਅਨੂਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ 75, ਵਾਹਿਗੁਰੂ ਸਿਟੀ , ਝਬਾਲ ਰੋਡ, ਅੰਮਿ੍ਰਤਸਰ ਵਜੋਂ ਕੀਤੀ ਗਈ। ਪਾਰਕ ਕੀਤੀ ਸ਼ੇਵਰਲੇਟ ਕਾਰ ਵਿਚੋਂ ਤੇਲ ਦੀ ਇਕ ਬੋਤਲ ਵੀ ਬਰਾਮਦ ਕੀਤੀ ਗਈ ਸੀ ।

Have something to say? Post your comment
ਹੋਰ ਪੰਜਾਬ ਖ਼ਬਰਾਂ
ਬਠਿੰਡਾ ਦੇ ਦਿੱਲੀ ਹਸਪਤਾਲ ਦੇ ਦੋ ਡਾਕਟਰਾਂ ਨੂੰ ਸੰਮਨ ਜਾਰੀ
ਪੁਲਸ ਨੂੰ ਝਕਾਨੀ ਦੇ ਕੇ ਹੁਸਿ਼ਆਰਪੁਰ ਤੋਂ ਭੱਜਿਆ ਹਰਪ੍ਰੀਤ ਸਿੰਘ ਦਿੱਲੀ ਤੋਂ ਗ਼੍ਰਿਫ਼ਤਾਰ
ਕੋਟਕਪੂਰਾ-ਬਹਿਬਲ ਕਲਾਂ ਕਾਂਡ ਦੀ ਸੁਣਵਾਈ ਸੱਤ ਫਰਵਰੀ ਤੱਕ ਮੁਲਤਵੀ
ਜਥੇਦਾਰ ਅਕਾਲ ਤਖਤ ਨੇ ਕਿਹਾ: ਬੁੱਤਾਂ ਬਾਰੇ ਮੁੜ ਵਿਚਾਰ ਕਰ ਕੇ ਗ਼੍ਰਿਫ਼ਤਾਰ ਨੌਜਵਾਨਾਂ ਨੂੰ ਛੱਡਿਆ ਜਾਵੇ
ਨਦੀਆਂ ਵਿੱਚ ਗੰਦਗੀ ਪੈਣ ਤੋਂ ਰੋਕੀ ਜਾਵੇ : ਸੰਤ ਸੀਚੇਵਾਲ
ਡ੍ਰੋਨ ਦਾ ਭੁਗਤਾਨ ਫੌਜੀ ਜਵਾਨ ਦੇ ਭਰਾ ਦੇ ਖਾਤੇ ਵਿੱਚੋਂ ਹੋਇਆ ਪਤਾ ਲੱਗਾ
ਕੇਂਦਰੀ ਜੇਲ੍ਹ ਵਿੱਚੋਂ ਕੈਦੀਆਂ ਕੋਲੋਂ ਸੱਤ ਮੋਬਾਈਲ ਫ਼ੋਨ ਬਰਾਮਦ
ਸਹਾਇਕ ਕਮਿਸ਼ਨਰ ਪੰਜ ਲੱਖ ਰੁਪਏ ਰਿਸ਼ਵਤ ਲੈਂਦਾ ਗ਼੍ਰਿਫ਼ਤਾਰ
ਹੁਸਿ਼ਆਰਪੁਰ ਦੀ ਤਾਨੀਆ ਸ਼ੇਰਗਿੱਲ ਨੇ ਆਰਮੀ ਡੇਅ ਪਰੇਡ ਦੀ ਅਗਵਾਈ ਕੀਤੀ
ਦੁਸਹਿਰਾ ਰੇਲ ਹਾਦਸਾ : ਜੀ ਆਰ ਪੀ ਦੀ ਜਾਂਚ ਰਿਪੋਰਟ ਵਿੱਚ ਨਵਜੋਤ ਕੌਰ ਸਿੱਧੂ ਨਿਰਦੋਸ਼ ਕਰਾਰ