Welcome to Canadian Punjabi Post
Follow us on

06

August 2020
ਸੰਪਾਦਕੀ

ਥਰੋਨ ਸਪੀਚ: ਚੋਣ ਨਤੀਜਿਆਂ ਵੱਲੋਂ ਸਿਖਾਈ ਨਿਮਰਤਾ ਦਾ ਝਲਕਾਰਾ

December 07, 2019 09:34 AM

ਕੈਨੇਡਾ ਦੀ ਨਵੀਂ ਜੁੜੀ 43ਵੀਂ ਪਾਰਲੀਮੈਂਟ ਵਿੱਚ ਕੱਲ ਗਵਰਨਰ ਜਨਰਲ ਜੂਲੀ ਪੇਅeੈਟ ਵੱਲੋਂ 143ਵੀਂ ਥਰੋਨ ਸਪੀਚ ਪੜੀ ਗਈ ਜਿਸ ਵਿੱਚ ਸੱਭ ਤੋਂ ਵੱਧ ਨੋਟਿਸ ਕੀਤੀ ਜਾਣ ਵਾਲੀ ਗੱਲ ਘੱਟ ਗਿਣਤੀ ਲਿਬਰਲ ਸਰਕਾਰ ਦੀ ਭਾਸ਼ਾ ਵਿੱਚ ਆਈ ਨਿਮਰਤਾ ਹੈ। ਜਿੱਥੇ ਤਜਵੀਜ਼ ਕੀਤੇ ਕੰਮਾਂ ਦਾ ਸੁਆਲ ਹੈ, ਬਹੁ-ਗਿਣਤੀ ਵਿੱਚ ਉਹੀ ਗੱਲਾਂ ਦੁਹਰਾਈਆਂ ਗਈਆਂ ਜਿਹੜੀਆਂ ਪਿਛਲੇ ਚਾਰ ਸਾਲ ਤੋਂ ਸਰਕਾਰ ਕਰਦੀ ਆ ਰਹੀ ਹੈ। ਮਿਸਾਲ ਵਜੋਂ 2050 ਤੱਕ ਪ੍ਰਦੂਸ਼ਣ ਪੈਦਾ ਕਰਨ ਦੀ ਦਰ ਨੂੰ 'ਨੈੱਟ ਜੀæਰੋ"ਉੱਤੇ ਲਿਆਉਣ ਲਈ ਕੰਮ ਕਰਨਾ, ਸਯੂੰਕਤ ਰਾਸ਼ਟਰ ਦੇ ਐਲਾਨ-ਨਾਮੇ ਮੁਤਾਬਕ  ਮੂਲਵਾਸੀਆਂ ਦੇ ਅਧਿਕਾਰਾਂ ਬਾਰੇ ਕਾਨੂੰਨ ਪਾਸ ਕਰਨਾ, ਗੁੰਮ ਜਾਂ ਕਤਲ ਹੋਈਆਂ ਮੂਲਵਾਸੀ ਔਰਤਾਂ ਅਤੇ ਟਰੁਥ ਅਤੇ ਰੀਕਾਨਸੀਲੀਏਸ਼ਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਹੂ-ਬ-ਹੂ ਲਾਗੂ ਕਰਨ ਦਾ ਵਿਸ਼ੇਸ਼ ਕਰਕੇ ਜ਼ਿਕਰ ਕੀਤਾ ਗਿਆ ਹੈ।  ਸਪੀਚ ਵਿੱਚ ਵਿਰੋਧੀ ਧਿਰਾਂ ਨੂੰ ਜੁੰਮੇਵਾਰੀ ਨਾਲ ਸਰਕਾਰ ਦਾ ਸਾਥ ਦੇਣ ਦੀ ਅਪੀਲ ਕਰਦੇ ਹੋਏ ਇਸ ਗੱਲ ਨੂੰ ਕਬੂਲ ਕੀਤਾ ਗਿਆ ਕਿ ਘੱਟ ਗਿਣਤੀ ਸਰਕਾਰ ਨੂੰ ਚਲਾਉਣ ਲਈ ਇੱਕ ਵੱਖਰੀ ਪਹੁੰਚ ਦੀ ਲੋੜ ਹੁੰਦੀ ਹੈ।

ਗਵਰਨਰ ਜਨਰਲ ਨੇ ਅਗਲੇ ਅਗਲੇ ਚਾਰ ਸਾਲਾਂ ਵਿੱਚ 2 ਬਿਲੀਅਨ ਰੁੱਖ ਲਾਉਣ, ਯੂਨੀਵਰਸਲ ਹੈਲਥ-ਕੇਅਰ ਲਾਗੂ ਕਰਨ, ਟੈਕਸ ਦਰ ਨੂੰ ਘੱਟ ਕਰਨ ਅਤੇ ਮਿਲਟਰੀ ਸਟਾਈਲ ਦੇ ਹਥਿਆਰਾਂ ਉੱਤੇ ਪਾਬੰਦੀ ਲਾਉਣ ਦਾ ਵਾਅਦਾ ਵੀ ਲੋਕਾਂ ਨਾਲ ਕੀਤਾ ਹੈ। ਥਰੋਨ ਸਪੀਚ ਵਿੱਚ ਜਤਨਕ ਰੂਪ ਵਿੱਚ ਪੱਛਮੀ ਪ੍ਰੋਵਿੰਸਾਂ ਵਿੱਚ ਪੈਦਾ ਹੋਈ ਵੱਖਵਾਦ ਦੀ ਭਾਵਨਾ ਨੂੰ ਸਪੱਸਟ ਰੂਪ ਵਿੱਚ ਕਬੂਲਣਾ ਸਮੱਸਿਆ ਦੀ ਗੰਭੀਰਤਾ ਵੱਲ ਇਸ਼ਾਰਾ ਕਰਦਾ ਹੈ। ਵਿਸ਼ੇਸ਼ ਕਰਕੇ ਜਦੋਂ ਅਲਬਰਟਾ ਅਤੇ ਸਾਸਕੈਚਵਨ ਵਿੱਚ ਤੇਲ ਅਤੇ ਗੈਸ ਦੇ ਭਾਅ ਡਿੱਗਣ ਅਤੇ ਪਾਈਪਲਾਈਨਾਂ ਦੀ ਸਮਰੱਥਾ ਸੀਮਤ ਹੋਣ ਕਾਰਣ ਪੈਦਾ ਹੋਈ ਆਰਥਕ ਮੰਦੀ ਨੇ ਕੌਮੀ ਏਕਤਾ ਨੂੰ ਚੁਣੌਤੀ ਖੜੀ ਕਰ ਦਿੱਤੀ ਹੈ। ਇਸ ਚੁਣੌਤੀ ਦੇ ਮੱਦੇਨਜ਼ਰ ਇਹ ਗੱਲ ਦਿਲਚਸਪ ਹੋਵੇਗੀ ਕਿ ਅਗਲੇ ਮਹੀਨਿਆਂ ਵਿੱਚ ਟਰੂਡੋ ਸਰਕਾਰ ਇਸ ਮੁੱਦੇ ਨੂੰ ਸਾਬਕਾ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਮਾਧਿਆਮ ਕਿਸ ਤਰੀਕੇ ਸਿੱਝਣ ਦੀ ਕੋਸ਼ਿਸ਼ ਕਰੇਗੀ। ਥਰੋਨ ਸਪੀਚ ਇਹਨਾਂ ਦੋਵਾਂ ਪ੍ਰੋਵਿੰਸਾਂ ਨਾਲ ਗੱਲਬਾਤ ਦੇ ਜਰੀਏ ਸੁਖਾਵਾਂ ਮਾਹੌਲ ਸਿਰਜਣ ਦੀ ਗੱਲ ਕਰਦੀ ਹੈ।

ਥਰੋਨ ਸਪੀਚ ਆਖਰ ਨੂੰ ਹੈ ਕੀ? ਇਹ ਇੱਕ ਅਜਿਹੀ ਰਸਮ ਹੈ ਜਿਸਦਾ ਆਧਾਰ ਇੰਗਲੈਂਡ ਵਿੱਚ ਸਦੀਆਂ ਪੁਰਾਣੀਆਂ ਰਾਜਾਸ਼ਾਹੀ ਰਿਵਾਇਆਂ ਨਾਲ ਜੁੜਿਆ ਹੈ। ਇੰਗਲੈਂਡ ਕਿਉਂਕਿ ਇੱਕ ਰਾਜਾਸ਼ਾਹੀ ਸਿਸਟਮ ਹੈ ਅਤੇ ਵਰਤਮਾਨ ਵਿੱਚ ਵੀ ਮਹਾਰਾਣੀ ਉਸਦੀ ਮਾਲਕ ਹੈ, ਕੈਨੇਡਾ ਦੀ ਥਰੋਨ ਸਪੀਚ ਵੀ ਉਸ ਤੰਤਰ ਦਾ ਹਿੱਸਾ ਹੈ ਜੋ ਇਸਦੇ ਇੰਗਲੈਂਡ ਦੀ ਮਹਾਰਾਣੀ ਨਾਲ ਸਬੰਧਾਂ ਤੋਂ ਉਪਜਦੇ ਹਨ। ਮਿਸਾਲ ਵਜੋਂ, ਇੰਗਲੈਂਡ ਦੀ ਮਹਾਰਾਣੀ ਕੈਨੇਡਾ ਦੀ ਦੇਸ਼-ਮੁਖੀ ਹੀ ਨਹੀਂ ਸਗੋਂ ਸਿਧਾਂਤਕ ਰੂਪ ਵਿੱਚ ਦੇਸ਼ ਦੀ ਮਾਲਕ ਹੈ ਜਿਸ ਬਦੌਲਤ ਕੈਨੇਡੀਅਨ ਸਰਕਾਰ ਦੇ ਸਾਰੇ ਅਧਿਕਾਰੀ, ਸਟਾਫ ਜਿਸ ਵਿੱਚ ਜੱਜ, ਕੈਨੇਡੀਅਨ ਫੌਜਾਂ ਦੇ ਅਫ਼ਸਰ, ਮੈਂਬਰ ਪਾਰਲੀਮੈਂਟ ਸਾਰੇ ਹੀ ਮਹਾਰਾਣੀ ਇੰਗਲੈਂਡ ਦਾ ਰੁਜ਼ਗਾਰ ਕਰਦੇ ਹਨ। ਇਸੇ ਲਈ ਜੋ ਬੱਚੇ ਯਤੀਮ ਹੋ ਜਾਂਦੇ ਹਨ, ਉਹਨਾਂ ਨੂੰ ਕਰਾਊਨ ਵਾਰਡ ਭਾਵ ਤਾਜ ਦੇ ਮਾਹਤਤ ਆਖਿਆ ਜਾਂਦਾ ਹੈ। ਬੇਸ਼ੱਕ ਇਹ ਮਹਿਜ਼ ਸੰਕੇਤਕ ਅਤੇ ਸਿਧਾਂਤਕ ਨੁਕਤਾ ਹੈ ਪਰ ਹੈ ਕਾਨੂੰਨੀ ਨੁਕਤਾ। ਥਰੋਨ (throne) ਦਾ ਭਾਵ ਹੀ ਤਾਜ ਹੁੰਦਾ ਹੈ, ਸੋ ਥਰੋਨ ਸਪੀਚ ਉਹ ਭਾਸ਼ਣ ਹੈ ਜੋ ਤਾਜਦਾਰ ਵੱਲੋਂ ਦਿੱਤਾ ਜਾਂਦਾ ਹੈ। ਕੈਨੇਡਾ ਵਿੱਚ ਗਵਰਨਰ ਜਨਰਲ ਮਹਾਰਾਣੀ ਦਾ ਨੁਮਾਇੰਦਾ ਹੁੰਦਾ ਹੈ। ਕਿਉਂਕਿ ਮਹਾਰਾਜੇ ਆਮ ਲੋਕਾਂ ਨਾਲੋਂ ਵੱਖ ਹੁੰਦੇ ਹਨ, ਇਸ ਲਈ ਥਰੋਨ ਸਪੀਚ ਸੀਨੇਟ ਵਿੱਚੋਂ ਦਿੱਤੀ ਜਾਂਦੀ ਹੈ ਨਾ ਕਿ ਹਾਊਸ ਆਫ ਕਾਮਨਜ਼ ਜੋ ਕਿ ਪਬਲਿਕ ਦੇ ਚੁਣੇ ਆਮ ਲੋਕਾਂ ਦੇ ਕੰਮਕਾਜ ਕਰਨ ਦਾ ਸਥਾਨ ਹੈ।

ਬੇਸ਼ੱਕ ਥਰੋਨ ਸਪੀਚ ਉੱਤੇ ਵੋਟ ਕਰਵਾਉਣਾ ਲਾਜ਼ਮੀ ਨਹੀਂ ਹੁੰਦਾ ਪਰ ਜੇ ਵੋਟ ਹੋਵੇ ਤਾਂ ਵੋਟ ਦੇ ਫੇਲ੍ਹ ਹੋਣ ਦੀ ਸੂਰਤ ਵਿੱਚ ਸਰਕਾਰ ਡਿੱਗ ਜਾਂਦੀ ਹੈ। ਹਾਲਾਂਕਿ ਟਰੂਡੋ ਸਰਕਾਰ ਜਾਣਦੀ ਹੈ ਕਿ ਕੋਈ ਵੀ ਪਾਰਟੀ ਪਹਿਲੇ ਹੀ ਦਿਨ ਸਰਕਾਰ ਡੇਗਣ ਦਾ ਹੀਆ ਨਹੀਂ ਕਰੇਗੀ ਪਰ ਤਾਂ ਵੀ ਇਸਨੇ ਐਨ ਡੀ ਪੀ ਅਤੇ ਬਲਾਕ ਕਿਉਬਕੋਆ ਨੂੰ ਖੁਸ਼ ਕਰਨ ਲਈ ਉਹਨਾਂ ਦੀਆਂ ਕੁੱਝ ਮੰਗਾਂ ਦਾ ਜ਼ਿਕਰ ਕੀਤਾ ਹੈ। ਇਹਨਾਂ ਵਿੱਚ ਸੈਲਫੋਨਾਂ ਅਤੇ ਵਾਇਰਲੈਸ ਸੇਵਾਵਾਂ ਦੀਆਂ ਕੀਮਤਾਂ ਨੂੰ 25% ਘੱਟ ਕਰਨਾ, ਵਿੱਦਿਆਰਥੀਆਂ ਲਈ ਸਿੱਖਿਆ ਕਰਜ਼ਾ ਦੀ ਅਦਾਇਗੀ ਹੋਰ ਸੁਖਾਲੀ ਕਰਨੀ, ਸੀਨੀਅਰਾਂ ਦੀ ਪੈਨਸ਼ਨ ਨੂੰ ਹੋਰ ਮਜ਼ਬੂਤ ਕਰਨਾ ਅਤੇ ਫੈਡਰਲ ਘੱਟੋ ਘੱਟ ਤਨਖਾਹ ਵਿੱਚ ਵਾਧਾ ਕਰਨਾ ਸ਼ਾਮਲ ਹੈ। ਇਹੋ ਜਿਹੇ ਵਾਅਦੇ ਐਨ ਡੀ ਪੀ ਜਾਂ ਬਲਾਕ ਕਿਉਬਕੋਆ ਵਿੱਚੋਂ ਕਿਸੇ ਇੱਕ ਨੂੰ ਵੀ ਜਦੋਂ ਤੱਕ ਖੁਸ਼ ਰੱਖ ਸੱਕਣਗੇ, ਉਸ ਵੇਲੇ ਤੱਕ ਅਸੀਂ ਅਗਲੇ ਪਾਰਲੀਮੈਂਟ ਸੈਸ਼ਨਾਂ ਦੇ ਆਰੰਭ ਵਿੱਚ ਟਰੂਡੋ ਸਰਕਾਰ ਦੀਆਂ ਥਰੋਨ ਸਪੀਚਾਂ ਸੁਣਦੇ ਰਹਾਂਗੇ।

Qron spIc: cox nqIijaF vwloN isKfeI inmrqf df Jlkfrf

pMjfbI post sMpfdkI

kYnyzf dI nvIN juVI 43vIN pfrlImYNt ivwc kwl gvrnr jnrl jUlI pyaeYt vwloN 143vIN Qron spIc pVI geI ijs ivwc swB qoN vwD noits kIqI jfx vflI gwl Gwt igxqI ilbrl srkfr dI BfsLf ivwc afeI inmrqf hY. ijwQy qjvIjL kIqy kMmF df suafl hY, bhu-igxqI ivwc AuhI gwlF duhrfeIaF geIaF ijhVIaF ipCly cfr sfl qoN srkfr krdI af rhI hY. imsfl vjoN 2050 qwk pRdUsLx pYdf krn dI dr nUM ‘nYWt jILro”AuWqy ilafAux leI kMm krnf, sXUMkq rfsLtr dy aYlfn-nfmy muqfbk  mUlvfsIaF dy aiDkfrF bfry kfnUMn pfs krnf, guMm jF kql hoeIaF mUlvfsI aOrqF aqy truQ aqy rIkfnsIlIeysLn kimsLn dIaF isPfrsLF nUM hU-b-hU lfgU krn df ivsLysL krky ijLkr kIqf igaf hY.  spIc ivwc ivroDI iDrF nUM juMmyvfrI nfl srkfr df sfQ dyx dI apIl krdy hoey ies gwl nUM kbUl kIqf igaf ik Gwt igxqI srkfr nUM clfAux leI iewk vwKrI phuMc dI loV huMdI hY.

 

gvrnr jnrl ny agly agly cfr sflF ivwc 2 iblIan ruwK lfAux, XUnIvrsl hYlQ-kyar lfgU krn, tYks dr nUM Gwt krn aqy imltrI stfeIl dy hiQafrF AuWqy pfbMdI lfAux df vfadf vI lokF nfl kIqf hY. Qron spIc ivwc jqnk rUp ivwc pwCmI pRoivMsF ivwc pYdf hoeI vwKvfd dI Bfvnf nUM spwst rUp ivwc kbUlxf smwisaf dI gMBIrqf vwl iesLfrf krdf hY. ivsLysL krky jdoN albrtf aqy sfskYcvn ivwc qyl aqy gYs dy Bfa izwgx aqy pfeIplfeInF dI smrwQf sImq hox kfrx pYdf hoeI afrQk mMdI ny kOmI eykqf nUM cuxOqI KVI kr idwqI hY. ies cuxOqI dy mwdynjLr ieh gwl idlcsp hovygI ik agly mhIinaF ivwc trUzo srkfr ies muwdy nUM sfbkf ivdysL mMqrI ikRstIaf PrIlYNz dy mfiDafm iks qrIky iswJx dI koisLsL krygI. Qron spIc iehnF dovF pRoivMsF nfl gwlbfq dy jrIey suKfvF mfhOl isrjx dI gwl krdI hY.

 

Qron spIc afKr nUM hY kI? ieh iewk aijhI rsm hY ijsdf afDfr ieMglYNz ivwc sdIaF purfxIaF rfjfsLfhI irvfieaF nfl juiVaf hY. ieMglYNz ikAuNik iewk rfjfsLfhI isstm hY aqy vrqmfn ivwc vI mhfrfxI AusdI mflk hY, kYnyzf dI Qron spIc vI Aus qMqr df ihwsf hY jo iesdy ieMglYNz dI mhfrfxI nfl sbMDF qoN Aupjdy hn. imsfl vjoN, ieMglYNz dI mhfrfxI kYnyzf dI dysL-muKI hI nhIN sgoN isDFqk rUp ivwc dysL dI mflk hY ijs bdOlq kYnyzIan srkfr dy sfry aiDkfrI, stfP ijs ivwc jwj, kYnyzIan POjF dy aPLsr, mYNbr pfrlImYNt sfry hI mhfrfxI ieMglYNz df rujLgfr krdy hn. iesy leI jo bwcy XqIm ho jFdy hn, AuhnF nUM krfAUn vfrz Bfv qfj dy mfhqq afiKaf jFdf hY. bysLwk ieh mihjL sMkyqk aqy isDFqk nukqf hY pr hY kfnUMnI nukqf. Qron (throne) df Bfv hI qfj huMdf hY, so Qron spIc Auh BfsLx hY jo qfjdfr vwloN idwqf jFdf hY. kYnyzf ivwc gvrnr jnrl mhfrfxI df numfieMdf huMdf hY. ikAuNik mhfrfjy afm lokF nfloN vwK huMdy hn, ies leI Qron spIc sInyt ivwcoN idwqI jFdI hY nf ik hfAUs afP kfmnjL jo ik pbilk dy cuxy afm lokF dy kMmkfj krn df sQfn hY.

 

bysLwk Qron spIc AuWqy vot krvfAuxf lfjLmI nhIN huMdf pr jy vot hovy qF vot dy PylH hox dI sUrq ivwc srkfr izwg jFdI hY. hflFik trUzo srkfr jfxdI hY ik koeI vI pfrtI pihly hI idn srkfr zygx df hIaf nhIN krygI pr qF vI iesny aYn zI pI aqy blfk ikAubkoaf nUM KusL krn leI AuhnF dIaF kuwJ mMgF df ijLkr kIqf hY. iehnF ivwc sYlPonF aqy vfierlYs syvfvF dIaF kImqF nUM 25% Gwt krnf, ivwidafrQIaF leI iswiKaf krjLf dI adfiegI hor suKflI krnI, sInIarF dI pYnsLn nUM hor mjLbUq krnf aqy PYzrl Gwto Gwt qnKfh ivwc vfDf krnf sLfml hY. ieho ijhy vfady aYn zI pI jF blfk ikAubkoaf ivwcoN iksy iewk nUM vI jdoN qwk KusL rwK swkxgy, Aus vyly qwk asIN agly pfrlImYNt sYsLnF dy afrMB ivwc trUzo srkfr dIaF Qron spIcF suxdy rhFgy. 

Have something to say? Post your comment