Welcome to Canadian Punjabi Post
Follow us on

02

July 2025
 
ਪੰਜਾਬ

ਅੰਕਿਤਾ ਟੈਲੀ ਸ਼ਾਪਿੰਗ ਦਾ ਮਾਲਕ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ

December 06, 2019 08:56 AM

ਜਲੰਧਰ, 5 ਦਸੰਬਰ (ਪੋਸਟ ਬਿਊਰੋ)- ਨਰਿੰਦਰ ਸਿਨੇਮਾ ਨੇੜਲੇ ਛਿਨਮਸਤਿਕਾ ਕੰਪਲੈਕਸ ਵਿੱਚੋਂ ਅੰਕਿਤਾ ਟੈਲੀਸ਼ਾਪਿੰਗ ਦੇ ਮਾਲਕ ਨੂੰ ਆਪਣੀ ਇੱਕ ਮਹਿਲਾ ਮੁਲਾਜ਼ਮ ਨਾਲ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਕੇ ਪੁਲਸ ਨੇ ਜੇਲ੍ਹ ਭੇਜ ਦਿੱਤਾ ਹੈ। ਦੋਸ਼ੀ ਦੀ ਪਛਾਣ ਨਿਊ ਰਾਜਾ ਗਾਰਡਨ ਐਕਸਟੈਂਸ਼ਨ ਦੇ ਰਾਕੇਸ਼ ਸ਼ਰਮਾ ਵਜੋਂ ਹੋਈ ਹੈ।
ਰਾਕੇਸ਼ ਸ਼ਰਮਾ ਉਤੇ ਦੋਸ਼ ਹੈ ਕਿ ਉਸ ਨੇ ਆਪਣੀ ਕੰਪਨੀ ਦੀ ਮੁਲਾਜ਼ਮ ਨੂੰ ਪਹਿਲਾਂ ਆਪਣੇ ਝਾਂਸੇ ਵਿੱਚ ਫਸਾਇਆ ਤੇ ਫਿਰ ਉਸ ਦੀਆਂ ਨਿੱਜੀ ਫੋਟੋ ਖਿੱਚ ਕੇ ਉਸ ਨਾਲ ਸੱਤ ਸਾਲ ਤੱਕ ਕਈ ਵਾਰ ਬਲਾਤਕਾਰ ਕੀਤਾ। ਥਾਣਾ ਬਸਤੀ ਬਾਵਾ ਖੇਲ ਪੁਲਸ ਦੇ ਐੱਸ ਐੱਚ ਓ ਮੇਜਰ ਸਿੰਘ ਨੇ ਦੱਸਿਆ ਕਿ 28 ਸਾਲਾ ਪੀੜਤਾ ਨੇ ਦੱਸਿਆ ਕਿ ਉਹ ਦੋਸ਼ੀ ਦੇ ਕੋਲ ਅੱਠ ਸਾਲ ਤੋਂ ਨੌਕਰੀ ਕਰ ਰਹੀ ਸੀ। ਦੋਸ਼ੀ ਨੇ ਉਸ ਨੂੰ ਕਿਹਾ ਸੀ ਕਿ ਉਸ ਦੀ ਆਪਣੀ ਪਤਨੀ ਦੇ ਨਾਲ ਨਹੀਂ ਬਣਦੀ। ਇਸ ਪਿੱਛੋਂ ਛੇ-ਸੱਤ ਸਾਲ ਤੱਕ ਦੋਸ਼ੀ ਨੇ ਉਸ ਦੀ ਮਰਜ਼ੀ ਦੇ ਖਿਲਾਫ ਸਰੀਰਕ ਸੰਬੰਧ ਬਣਾਏ। ਉਹ ਜਦ ਵੀ ਵਿਰੋਧ ਕਰਦੀ ਤਾਂ ਦੋਸ਼ੀ ਉਸ ਨੂੰ ਉਸ ਦੀਆਂ ਇਤਰਾਜ਼ ਯੋਗ ਹਾਲਤ ਵਿੱਚ ਖਿੱਚੀਆਂ ਫੋਟੋ ਦਿਖਾ ਕੇ ਬਲੈਕਮੇਲ ਕਰਦਾ ਤੇ ਕਹਿੰਦਾ ਕਿ ਜੇ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਸ ਦੇ ਭਰਾ ਤੇ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਉਹ ਬੁਰੀ ਤਰ੍ਹਾਂ ਡਰ ਗਈ ਸੀ, ਜਿਸ ਕਾਰਨ ਉਸ ਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ। ਅਕਤੂਬਰ 2019 ਵਿੱਚ ਪੀੜਤਾ ਦਾ ਵਿਆਹ ਹੋ ਗਿਆ ਤਾਂ ਉਹ ਜਲੰਧਰ ਛੱਡ ਕੇ ਦੂਸਰੇ ਜ਼ਿਲੇ ਵਿੱਚ ਆਪਣੇ ਸਹੁਰੇ ਘਰ ਪਤੀ ਨਾਲ ਰਹਿਣ ਲੱਗੀ। ਦੋਸ਼ੀ ਨੇ ਉਸ ਨੂੰ ਵਿਆਹ ਪਿੱਛੋਂ ਵੀ ਤੰਗ ਕਰਨਾ ਨਹੀਂ ਛੱਡਿਆ। ਉਹ ਉਸ ਦੀਆਂ ਨਿੱਜੀ ਫੋਟੋ ਤੇ ਉਸ ਬਾਰੇ ਗਲਤ ਸਟੇਟਸ ਸੋਸ਼ਲ ਮੀਡੀਆ 'ਤੇ ਪਾਉਂਦਾ ਰਿਹਾ। ਕੁਝ ਦਿਨ ਪਹਿਲਾਂ ਦੋਸ਼ੀ ਨੇ ਉਸ ਦੇ ਭਰਾ ਨੂੰ ਫੋਨ ਕਰ ਕੇ ਉਸ ਦਾ ਨਵਾਂ ਮੋਬਾਈਲ ਨੰਬਰ ਮੰਗਿਆ ਤੇ ਕਿਹਾ ਕਿ ਜੇ ਨੰਬਰ ਨਹੀਂ ਦਿੱਤਾ ਤਾਂ ਉਹ ਉਸ (ਪੀੜਤਾ) ਦਾ ਘਰ ਬਰਬਾਦ ਕਰ ਦੇਵੇਗਾ। ਐੱਸ ਐੱਚ ਓ ਮੇਜਰ ਸਿੰਘ ਨੇ ਕਿਹਾ ਕਿ ਇਸ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਦੇ ਖਿਲਾਫ ਕੇਸ ਦਰਜ ਕੀਤਾ ਅਤੇ ਉਸ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰਨ ਦੇ ਬਾਅਦ ਕੋਰਟ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ