Welcome to Canadian Punjabi Post
Follow us on

19

January 2020
ਪੰਜਾਬ

ਡਾਕਟਰੀ ਇਮਤਿਹਾਨ ਦੇ ਦੌਰਾਨ ਕੱਕਾਰਾਂ ਤੋਂ ਪਾਬੰਦੀ ਹਟਾਉਣ ਦੇ ਹੁਕਮ

December 06, 2019 08:55 AM

ਚੰਡੀਗੜ੍ਹ, 5 ਦਸੰਬਰ (ਪੋਸਟ ਬਿਊਰੋ)- ਡਾਕਟਰੀ ਕੋਰਸ (ਐਮ ਬੀ ਬੀ ਐਸ) ਵਿੱਚ ਦਾਖਲੇ ਵਾਸਤੇ ਹੁੰਦੇ ਸਾਂਝੇ ਟੈਸਟ ਵੇਲੇ ਸਿੱਖ ਉਮੀਦਵਾਰਾ ਨੂੰ ਇਮਤਿਹਾਨ ਹਾਲ ਵਿੱਚ ਕਕਾਰ ਪਹਿਨ ਕੇ ਜਾਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ।
ਇਸ ਸੰਬੰਧ ਵਿੱਚ ਕੇਂਦਰ ਸਰਕਾਰ ਦੇ ਤਾਜ਼ਾ ਅਤੇ ਅਹਿਮ ਫੈਸਲੇ ਮੁਤਾਬਕ ਉਮੀਦਵਾਰਾਂ ਉੱਤੇ ਪ੍ਰੀਖਿਆ ਹਾਲ ਵਿੱਚ ਕੜਾ ਤੇ ਕ੍ਰਿਪਨ ਪਹਿਨ ਕੇ ਜਾਣ ਉੱਤੇ ਕੋਈ ਪਾਬੰਦੀ ਨਹੀਂ ਰਹੀ। ਇਸ ਤੋਂ ਪਹਿਲਾਂ ਕਈ ਵਾਰ ਸਿੱਖ ਉਮੀਦਵਾਰਾਂ ਨੂੰ ਪ੍ਰੀਖਿਆ ਹਾਲ ਵਿੱਚ ਕੱਕਾਰਾਂ ਸਣੇ ਦਾਖਲ ਹੋਣ ਦੀ ਆਗਿਆ ਨਾ ਮਿਲਣ ਕਾਰਨ ਉਨ੍ਹਾਂ ਦਾ ਡਾਕਟਰ ਬਣਨ ਦਾ ਸੁਫਨਾ ਟੁੱਟ ਜਾਂਦਾ ਰਿਹਾ ਹੈ। ਜਾਣਕਾਰ ਸੂਤਰਾਂ ਮੁਤਾਬਕ ਕੇਂਦਰ ਸਰਕਾਰ ਨੇ ਇਹ ਫੈਸਲਾ ਵਿਦੇਸ਼ਾਂ ਵਿੱਚ ਸਿੱਖ ਉਮੀਦਵਾਰਾਂ 'ਤੇ ਕੋਈ ਅਜਿਹੀ ਪਾਬੰਦੀ ਨਾ ਹੋਣ ਦੇ ਦਬਾਅ ਹੇਠ ਲਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸਾਲ ਤੋਂ ਦੇਸ਼ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਮੈਡੀਕਲ ਕਾਲਜਾਂ ਅਤੇ ਯੂਨੀਵਰਸਿਟੀਆਂ ਵਾਸਤੇ ਨੀਟ (ਨੈਸ਼ਨਲ ਐਂਟਰੈਂਸ ਟੈੱਸਟ) ਲਾਜ਼ਮੀ ਕਰ ਦਿੱਤਾ ਹੈ ਅਤੇ ਇਥੋਂ ਤੱਕ ਕਿ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦਿੱਲੀ ਅਤੇ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ ਮੈਡੀਕਲ ਐਂਡ ਰਿਸਰਚ ਪੁਡੂਚਰੀ ਵੀ ਨੀਟ ਰਾਹੀਂ ਦਾਖਲਾ ਕਰਨ ਦੇ ਪਾਬੰਦ ਹੋਣਗੇ। ਇੱਕ ਹੋਰ ਮਹੱਤਵ ਪੂਰਨ ਫੈਸਲੇ ਰਾਹੀਂ ਨੀਟ ਦੇ ਦੌਰਾਨ ਕੈਮਿਸਟਰੀ, ਫਿਜ਼ੀਕਸ ਅਤੇ ਬਾਇਓ ਦੇ ਪੇਪਰਾਂ ਦੇ ਨੰਬਰ ਬਰਾਬਰ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਬਾਇਓ ਦੇ ਨੰਬਰ ਦੂਜੇ ਦੋ ਪੇਪਰਾਂ ਤੋਂ ਦੁੱਗਣੇ ਸਨ। ਨੀਟ ਦੀ ਰਜਿਸਟਰੇਸ਼ਨ ਕਰਾਉਣ ਦੀ ਆਖਰੀ ਤਰੀਕ 31 ਦਸੰਬਰ ਮਿਥੀ ਗਈ ਹੈ, ਜਦ ਕਿ ਫੀਸ ਇੱਕ ਜਨਵਰੀ ਤੱਕ ਜਮ੍ਹਾ ਕਰਵਾਈ ਜਾ ਸਕਦੀ ਹੈ।
ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਡਾਕਟਰੀ ਦੀਆਂ 450 ਸੀਟਾਂ ਹਨ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਬਠਿੰਡਾ ਵਿੱਚ ਅਗਲੇ ਵਿਦਿਅਕ ਸੈਸ਼ਨ ਤੋਂ ਕਲਾਸਾਂ ਸ਼ੁਰੂ ਹੋਣ ਵੇਲੇ ਸਰਕਾਰੀ ਕੋਟੇ ਦੀਆਂ 50 ਸੀਟਾਂ ਹੋਰ ਵੱਧ ਜਾਣਗੀਆਂ। ਪ੍ਰਾਈਵੇਟ ਕਾਲਜਾਂ ਨੂੰ 620 ਦੇ ਕਰੀਬ ਸੀਟਾਂ ਦਿੱਤੀਆਂ ਗਈਆਂ ਹਨ। ਨੀਟ ਦੇ ਮੁਤਾਬਕ ਹੀ ਬੀ ਡੀ ਐਸ ਅਤੇ ਫਿਜ਼ੀਓਥੈਰੇਪੀ ਦਾ ਦਾਖਲਾ ਹੋਵੇਗਾ। ਪੰਜਾਬ ਵਿੱਚ ਸਿਰਫ ਦੋ ਸਰਕਾਰੀ ਡੈਂਟਲ ਕਾਲਜ ਹਨ, ਜਦ ਕਿ ਪ੍ਰਾਈਵੇਟ ਕਾਲਜਾਂ ਦੀ ਗਿਣਤੀ ਡੇਢ ਦਰਜਨ ਤੋਂ ਵੱਧ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਬਠਿੰਡਾ ਦੇ ਦਿੱਲੀ ਹਸਪਤਾਲ ਦੇ ਦੋ ਡਾਕਟਰਾਂ ਨੂੰ ਸੰਮਨ ਜਾਰੀ
ਪੁਲਸ ਨੂੰ ਝਕਾਨੀ ਦੇ ਕੇ ਹੁਸਿ਼ਆਰਪੁਰ ਤੋਂ ਭੱਜਿਆ ਹਰਪ੍ਰੀਤ ਸਿੰਘ ਦਿੱਲੀ ਤੋਂ ਗ਼੍ਰਿਫ਼ਤਾਰ
ਕੋਟਕਪੂਰਾ-ਬਹਿਬਲ ਕਲਾਂ ਕਾਂਡ ਦੀ ਸੁਣਵਾਈ ਸੱਤ ਫਰਵਰੀ ਤੱਕ ਮੁਲਤਵੀ
ਜਥੇਦਾਰ ਅਕਾਲ ਤਖਤ ਨੇ ਕਿਹਾ: ਬੁੱਤਾਂ ਬਾਰੇ ਮੁੜ ਵਿਚਾਰ ਕਰ ਕੇ ਗ਼੍ਰਿਫ਼ਤਾਰ ਨੌਜਵਾਨਾਂ ਨੂੰ ਛੱਡਿਆ ਜਾਵੇ
ਨਦੀਆਂ ਵਿੱਚ ਗੰਦਗੀ ਪੈਣ ਤੋਂ ਰੋਕੀ ਜਾਵੇ : ਸੰਤ ਸੀਚੇਵਾਲ
ਡ੍ਰੋਨ ਦਾ ਭੁਗਤਾਨ ਫੌਜੀ ਜਵਾਨ ਦੇ ਭਰਾ ਦੇ ਖਾਤੇ ਵਿੱਚੋਂ ਹੋਇਆ ਪਤਾ ਲੱਗਾ
ਕੇਂਦਰੀ ਜੇਲ੍ਹ ਵਿੱਚੋਂ ਕੈਦੀਆਂ ਕੋਲੋਂ ਸੱਤ ਮੋਬਾਈਲ ਫ਼ੋਨ ਬਰਾਮਦ
ਸਹਾਇਕ ਕਮਿਸ਼ਨਰ ਪੰਜ ਲੱਖ ਰੁਪਏ ਰਿਸ਼ਵਤ ਲੈਂਦਾ ਗ਼੍ਰਿਫ਼ਤਾਰ
ਹੁਸਿ਼ਆਰਪੁਰ ਦੀ ਤਾਨੀਆ ਸ਼ੇਰਗਿੱਲ ਨੇ ਆਰਮੀ ਡੇਅ ਪਰੇਡ ਦੀ ਅਗਵਾਈ ਕੀਤੀ
ਦੁਸਹਿਰਾ ਰੇਲ ਹਾਦਸਾ : ਜੀ ਆਰ ਪੀ ਦੀ ਜਾਂਚ ਰਿਪੋਰਟ ਵਿੱਚ ਨਵਜੋਤ ਕੌਰ ਸਿੱਧੂ ਨਿਰਦੋਸ਼ ਕਰਾਰ