Welcome to Canadian Punjabi Post
Follow us on

19

January 2020
ਅੰਤਰਰਾਸ਼ਟਰੀ

ਸੁਡਾਨ ਵਿੱਚ ਫੈਕਟਰੀ ਵਿੱਚ ਅੱਗ, 18 ਭਾਰਤੀਆਂ ਸਣੇ 23 ਮੌਤਾਂ

December 06, 2019 08:51 AM

ਖਾਰਤੂਮ, 5 ਦਸੰਬਰ (ਪੋਸਟ ਬਿਊਰੋ)- ਸੂਡਾਨ 'ਚ ਇੱਕ ਚੀਨੀ ਮਿੱਟੀ ਦੀ ਫੈਕਟਰੀ 'ਚ ਐਲ ਪੀ ਜੀ ਗੈਸ ਦੇ ਟੈਂਕਰ 'ਚ ਧਮਾਕਾ ਹੋਣ ਕਾਰਨ 18 ਭਾਰਤੀਆਂ ਸਮੇੇਤ 23 ਲੋਕਾਂ ਦੀ ਮੌਤ ਹੋ ਗਈ, ਜਦ ਕਿ 130 ਲੋਕ ਜ਼ਖਮੀ ਹੋ ਗਏ ਅਤੇ ਇਸ ਬਾਰੇ ਪੂਰੇ ਵੇਰਵਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ।
ਭਾਰਤੀ ਮਿਸ਼ਨ ਨੇ ਕੱਲ੍ਹ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਖਾਰਤੂਮ 'ਚ ਬਾਹਰੀ ਇਲਾਕੇ 'ਚ ਸੀਲਾ ਚੀਨੂ ਮਿੱਟੀ ਦੀ ਫੈਕਟਰੀ 'ਚ ਵਾਪਰੇ ਹਾਦਸੇ ਦੇ ਬਾਅਦ 16 ਭਾਰਤੀ ਲਾਪਤਾ ਹਨ। ਤਾਜ਼ਾ ਰਿਪੋਰਟਾਂ ਅਨੁਸਾਰ 18 ਦੀ ਮੌਤ ਹੋ ਗਈ ਹੈ, ਪਰ ਅਜੇ ਇਨ੍ਹਾਂ ਦੀ ਪੁਸ਼ਟੀ ਨਹੀਂ ਹੋਈ। ਲਾਪਤਾ ਵਿਅਕਤੀਆਂ ਵਿੱਚੋਂ ਕੁਝ ਮ੍ਰਿਤਕਾਂ ਦੀ ਸੂਚੀ 'ਚ ਹੋ ਸਕਦੇ ਹਨ। ਲਾਸ਼ਾਂ ਦੇ ਸੜ ਜਾਣ ਕਾਰਨ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਲ ਹੈ। ਅੰਬੈਸੀ ਨੇ ਕੱਲ੍ਹ ਹਸਪਤਾਲ 'ਚ ਦਾਖਲ, ਲਾਪਤਾ ਜਾਂ ਬਚ ਗਏ ਭਾਰਤੀਆਂ ਦੀ ਸੂਚੀ ਜਾਰੀ ਕੀਤੀ। ਅੰਕੜਿਆਂ ਅਨੁਸਾਰ ਸੱਤ ਵਿਅਕਤੀ ਹਸਪਤਾਲ 'ਚ ਦਾਖਲ ਹਨ, ਜਿਨ੍ਹਾਂ 'ਚੋਂ ਚਾਰ ਦੀ ਹਾਲਤ ਗੰਭੀਰ ਹੈ। ਸੁਰੱਖਿਅਤ ਬਚੇ 34 ਭਾਰਤੀਆਂ ਨੂੰ ਸਲੂਮੀ ਸੇਰਾਮਿਕਸ ਫੈਕਟਰੀ ਦੀ ਰਿਹਾਇਸ਼ 'ਚ ਠਹਿਰਾਇਆ ਗਿਆ ਹੈ ਅਤੇ ਅਗਲੇ ਪ੍ਰਬੰਧ ਕੀਤੇ ਜਾ ਰਹੇ ਹਨ।
ਖਬਰ ਏਜੰਸੀ ਨੇ ਸੂਡਾਨੀ ਸਰਕਾਰ ਦੇ ਹਵਾਲੇ ਨਾਲ ਕਿਹਾ ਕਿ ਹਾਦਸੇ 'ਚ 23 ਲੋਕਾਂ ਦੀ ਮੌਤ ਹੋ ਗਈ, ਜਦ ਕਿ 130 ਤੋਂ ਵੱਧ ਲੋਕ ਜ਼ਖਮੀ ਹੋਏ। ਮੁਢਲੀਆਂ ਰਿਪੋਰਟਾਂ ਇਸ ਗੱਲ ਦਾ ਸੰਕੇਤ ਦੇਂਦੀਆਂ ਹਨ ਕਿ ਘਟਨਾ ਵਾਪਰਨ ਸਮੇਂ ਓਥੇ ਸੁਰੱਖਿਆ ਯੰਤਰ ਨਹੀਂ ਸਨ। ਇਥੇ ਜਲਣਸ਼ੀਲ ਪਦਾਰਥ ਵੀ ਗਲਤ ਤਰੀਕੇ ਨਾਲ ਰੱਖਿਆ ਗਿਆ ਸੀ, ਜਿਸ ਨਾਲ ਅੱਗ ਛੇਤੀ ਫੈਲ ਗਈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ