Welcome to Canadian Punjabi Post
Follow us on

19

January 2020
ਅੰਤਰਰਾਸ਼ਟਰੀ

ਚੀਨੀ ਮਰਦਾਂ ਨੂੰ ਵਿਆਹ ਦੇ ਬਹਾਨੇ 629 ਪਾਕਿ ਕੁੜੀਆਂ ਵੇਚੀਆਂ ਗਈਆਂ

December 06, 2019 08:50 AM

ਇਸਲਾਮਾਬਾਦ, 5 ਦਸੰਬਰ (ਪੋਸਟ ਬਿਊਰੋ)- ਪਾਕਿਸਤਾਨ ਦੀਆਂ ਲਗਭਗ 629 ਕੁੜੀਆਂ ਅਤੇ ਔਰਤਾਂ ਨੂੰ ਲਾੜੀ ਦੇ ਰੂਪ ਵਿੱਚ ਚੀਨੀ ਪੁਰਸ਼ਾਂ ਨੂੰ ਵੇਚਿਆ ਗਿਆ ਹੈ, ਜੋ ਉਨ੍ਹਾਂ ਨੂੰ ਚੀਨ ਲੈ ਗਏ।
ਦੇਸ਼ ਦੇ ਗਰੀਬ ਅਤੇ ਕਮਜ਼ੋਰ ਵਰਗ ਦੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਤਸਕਰਾਂ ਦੇ ਨੈਟਵਰਕ ਦਾ ਪਰਦਾ ਫਾਸ਼ ਕਰਨ ਦਾ ਸੰਕਲਪ ਲੈਣ ਵਾਲੇ ਪਾਕਿਸਤਾਨੀ ਜਾਂਚ ਕਰਤਾਵਾਂ ਨੇ ਇਹ ਸੂਚੀ ਤਿਆਰ ਕੀਤੀ ਹੈ। ਇਹ ਸੂਚੀ 2018 ਤੋਂ ਬਾਅਦ ਤਸਕਰੀ ਦੀਆਂ ਯੋਜਨਾਵਾਂ ਵਿੱਚ ਫਸੀਆਂ ਔਰਤਾਂ ਦੀ ਸਭ ਤੋਂ ਠੀਕ ਗਿਣਤੀ ਉਪਲਬਧ ਕਰਾਉਂਦੀ ਹੈ। ਜਾਂਚ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਰਕਾਰੀ ਅਧਿਕਾਰੀਆਂ ਦੇ ਦਬਾਅ ਕਾਰਨ ਹੈ, ਜੋ ਪਾਕਿਸਤਾਨ ਦੇ ਚੀਨ ਨਾਲ ਮੁਨਾਫਾ ਸੰਬੰਧਾਂ ਨੂੰ ਠੇਸ ਪੁਚਾਉਣ ਤੋਂ ਡਰਦੇ ਹਨ। ਅਕਤੂਬਰ ਵਿੱਚ ਫੈਸਲਾਬਾਦ ਦੀ ਇੱਕ ਅਦਾਲਤ ਨੇ ਤਸਕਰੀ ਕੇਸ ਦੇ ਦੋਸ਼ੀ 31 ਚੀਨੀ ਨਾਗਰਿਕਾਂ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਦੇ ਇੱਕ ਅਧਿਕਾਰੀ ਤੇ ਕੇਸ ਦੀ ਜਾਣਕਾਰੀ ਰੱਖਣ ਵਾਲੇ ਇੱਕ ਪੁਲਸ ਅਧਿਕਾਰੀ ਨੇ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਜਿਹੜੀਆਂ ਔਰਤਾਂ ਦਾ ਪੁਲਸ ਨੇ ਇੰਟਰਵਿਊ ਲਿਆ, ਉਨ੍ਹਾਂ ਵਿੱਚੋਂ ਕਈਆਂ ਨੇ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੰ ਜਾਂ ਧਮਕੀ ਦਿੱਤੀ ਗਈ ਸੀ ਜਾਂ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਗਿਆ ਸੀ। ਇਸ ਸਮੇਂ ਸਰਕਾਰ ਨੇ ਤਸਕਰੀ ਦੇ ਨੈਟਵਰਕ ਦਾ ਪਿੱਛਾ ਕਰਨ ਵਾਲੀ ਫੈਡਰਲ ਜਾਂਚ ਏਜੰਸੀ ਉੱਤੇ ਦਬਾਅ ਪਾਉਂਦੇ ਹੋਏ ਜਾਂਚ ਰੋਕਣ ਦੀ ਮੰਗ ਕੀਤੀ ਹੈ।
ਇੱਕ ਈਸਾਈ ਕਾਰਕੁਨ ਸਲੀਮ ਇਕਬਾਲ, ਜਿਸ ਨੇ ਚੀਨ ਤੋਂ ਕਈ ਨੌਜਵਾਨ ਕੁੜੀਆਂ ਬਚਾਉਣ ਵਿੱਚ ਮਾਤਾ-ਪਿਤਾ ਦੀ ਮਦਦ ਕੀਤੀ ਹੈ ਅਤੇ ਏਦਾਂ ਕਰਨ ਤੋਂ ਦੂਜਿਆਂ ਨੂੰ ਰੋਕਿਆ ਹੈ, ਨੂੰ ਉਥੇ ਭੇਜਿਆ ਜਾ ਰਿਹਾ ਹੈ। ਇਕਬਾਲ ਨੇ ਇੱਕ ਇੰਟਰਵਿਊ ਵਿੱਚ ਕਿਹਾ, ਕੁਝ ਐੱਫ ਆਈ ਏ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਸੀ। ਸ਼ਿਕਾਇਤਾਂ ਬਾਰੇ ਪੁੱਛੇ ਜਾਣ ਦੇ ਪਾਕਿਸਤਾਨ ਦੇ ਗ੍ਰਹਿ ਤੇ ਵਿਦੇਸ਼ ਮੰਤਰਾਲੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਇਸ ਸੂਚੀ ਤੋਂ ਅਣਜਾਣ ਹੈ। ਅਧਿਕਾਰੀਆਂ ਨੇ ਕਿਹਾ ਕਿ ਕੋਈ ਵੀ ਕੁੜੀਆਂ ਦੀ ਮਦਦ ਲਈ ਕੁਝ ਨਹੀਂ ਕਰਦਾ। ਪੂਰਾ ਰੈਕੇਟ ਜਾਰੀ ਹੈ ਤੇ ਵੱਧ ਰਿਹਾ ਹੈ। ਜਾਂਚ ਕਰਤਾਵਾਂ ਨੇ ਪਾਕਿਸਤਾਨ ਦੀ ਯੂਨੀਫਾਈਡ ਸੀਮਾ ਪ੍ਰਬੰਧ ਪ੍ਰਣਾਲੀ ਤੋਂ 629 ਔਰਤਾਂ ਦੀ ਸੂਚੀ ਨੂੰ ਇਕੱਠੇ ਕੀਤਾ, ਜੋ ਦੇਸ਼ ਦੇ ਹਵਾਈ ਅੱਡਿਆਂ ਉੱਤੇ ਡਿਜੀਟਲ ਦਸਤਾਵੇਜ਼ਾਂ ਨੂੰ ਰਿਕਾਰਡ ਕਰਦੀ ਹੈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ