Welcome to Canadian Punjabi Post
Follow us on

06

August 2020
ਅੰਤਰਰਾਸ਼ਟਰੀ

ਡੋਨਾਲਡ ਟਰੰਪ ਦਾ ਸਹੀ ਸਵਾਗਤ ਨਾ ਕਰਨ ਉੱਤੇ ਮਹਾਰਾਣੀ ਨੇ ਧੀ ਨੂੰ ਝਿੜਕਿਆ

December 06, 2019 08:49 AM

ਲੰਡਨ, 5 ਦਸੰਬਰ (ਪੋਸਟ ਬਿਊਰੋ)- ਇੰਟਰਨੈੱਟ ਉੱਤੇ ਮਹਾਰਾਣੀ ਐਲਿਜ਼ਾਬੇਥ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨਜ਼ਰ ਆ ਰਹੀ ਹੈ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਬ੍ਰਿਟੇਨ ਦੀ ਰਾਜਕੁਮਾਰੀ ਐਨੀ, ਰਾਸ਼ਟਰਪਤੀ ਡੋਨਾਲਡ ਟਰੰਪ ਦਾ ਠੀਕ ਤਰ੍ਹਾਂ ਸਵਾਗਤ ਨਹੀਂ ਕਰ ਸਕੀ। ਸਾਹਮਣੇ ਆਈ ਵੀਡੀਓ ਬਕਿੰਘਮ ਪੈਲੇਸ ਦੀ ਹੈ।
ਮਹਾਰਾਣੀ ਐਲੀਜ਼ਾਬੈਥ ਨੇ ਮੰਗਲਵਾਰ ਨਾਟੋ ਲੀਡਰਾਂ ਲਈ ਰਿਸੈਪਸ਼ਨ ਦਾ ਪ੍ਰਬੰਧ ਕੀਤਾ ਸੀ। ਫੁਟੇਜ ਵਿੱਚ ਸਾਫ ਦਿੱਸਦਾ ਹੈ ਕਿ ਇਸ ਗੱਲ ਬਾਰੇ ਮਹਾਰਾਣੀ ਤੇ ਉਸ ਦੀ ਇਕਲੌਤੀ ਬੇਟੀ ਰਾਜਕੁਮਾਰੀ ਐਨੀ ਦੇ ਵਿਚਾਲੇ ਹਲਕੀ-ਫੁਲਕੀ ਨੋਕ-ਝੋਕ ਹੋ ਰਹੀ ਹੈ। ਡੇਲੀ ਮੇਲ ਦੇ ਮੁਤਾਬਕ ਵੀਡੀਓ ਵਿਚ ਮਹਾਰਾਣੀ ਆਪਣੇ ਬੇਟੇ ਪ੍ਰਿੰਸ ਚਾਰਲਸ ਤੇ ਉਸ ਦੀ ਪਤਨੀ ਕੈਮਿਲਾ, ਜਿਸ ਨੂੰ ਡੱਚਿਜ਼ ਆਫ ਕਾਰਨਵਾਲ ਕਹਿੰਦੇ ਹਨ, ਨਾਲ ਡੋਨਾਲਡ ਟਰੰਪ ਅਤੇ ਮੇਲਾਨੀਆ ਦਾ ਸਵਾਗਤ ਕਰ ਰਹੀ ਹੈ। ਸ਼ਾਹੀ ਪਰਿਵਾਰ ਦੇ ਲੋਕ ਜਿਥੇ ਟਰੰਪ ਤੇ ਉਨ੍ਹਾਂ ਦੀ ਪਤਨੀ ਨਾਲ ਹੱਥ ਮਿਲਾਉਂਦੇ ਹਨ, ਉਥੇ ਰਾਜਕੁਮਾਰੀ ਐਨੀ ਪੈਲੇਸ ਦੇ ਸਟੇਟ ਰੂਮਸ ਵਿਚ ਜਾਣ ਲਈ ਦਰਵਾਜ਼ੇ ਕੋਲ ਖੜੀ ਇੰਤਜ਼ਾਰ ਕਰ ਰਹੀ ਹੈ।
ਟਰੰਪ ਜੋੜੇ ਦਾ ਸਵਾਗਤ ਕਰਨ ਤੋਂ ਬਾਅਦ ਮਹਾਰਾਣੀ ਆਪਣੀ ਬੇਟੀ ਵੱਲ ਦੇਖਦੀ ਹੈ ਤੇ ਜੋੜੇ ਦਾ ਸਵਾਗਤ ਕਰਨ ਲਈ ਕਹਿੰਦੀ ਹੈ ਤੇ 69 ਸਾਲਾ ਰਾਜਕੁਮਾਰੀ ਆਪਣੀ ਮਾਂ ਨੂੰ ਕੁਝ ਕਹਿੰਦੀ ਹੈ। ਇਹ ਸਾਫ ਨਹੀਂ ਹੁੰਦਾ ਕਿ ਰਾਜਕੁਮਾਰੀ ਨੇ ਕੀ ਕਿਹਾ, ਪਰ ਗੱਲਬਾਤ ਨੋਕ-ਝੋਕ ਵਾਲੀ ਲੱਗਦੀ ਹੈ। ਇਸ ਵੀਡੀਓ ਵਿਚ ਬ੍ਰਿਟੇਨ, ਕੈਨੇਡਾ, ਫਰਾਂਸ ਅਤੇ ਨੀਦਰਲੈਂਡ ਦੇ ਨੇਤਾ ਟਰੰਪ ਦਾ ਮਜ਼ਾਕ ਉਡਾਉਂਦੇ ਹੋਏ ਵੀ ਨਜ਼ਰ ਆ ਰਹੇ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬੈਰੂਤ ਧਮਾਕੇ ਵਿੱਚ ਅਣਗਹਿਲੀ ਹੋਣ ਦਾ ਸ਼ੱਕ
ਪਾਕਿਸਤਾਨ ਨੇ ਨਵਾਂ ਵਿਵਾਦਿਤ ਨਕਸ਼ਾ ਜਾਰੀ ਕਰ ਸੁੱਟਿਆ
ਬੈਰੂਤ ਵਿੱਚ ਹੋਏ ਧਮਾਕੇ ਵਿੱਚ 100 ਦੇ ਲੱਗਭਗ ਲੋਕ ਹਲਾਕ, ਹਜ਼ਾਰਾਂ ਜ਼ਖ਼ਮੀ
ਬੁਗਤੀ ਆਦੀ-ਵਾਸੀਆਂ ਦੇ ਬੇਰਹਿਮ ਕਤਲਾਂ ਵਿਰੁੱਧ ਜਰਮਨੀ ਵਿੱਚ ਰੋਸ ਪ੍ਰਦਰਸ਼ਨ
ਟਿਕਟਾਕ ਖਰੀਦਣ ਲਈ ਮਾਈਕ੍ਰੋਸਾਫਟ ਨੂੰ 45 ਦਿਨ ਮਿਲੇ
ਪਾਕਿ ਅਦਾਲਤ ਨੇ ਕਿਹਾ: ਕੁਲਭੂਸ਼ਨ ਜਾਧਵ ਦਾ ਵਕੀਲ ਕਰਨ ਦਾ ਭਾਰਤ ਨੂੰ ਇੱਕ ਹੋਰ ਮੌਕਾ ਦਿੱਤਾ ਜਾਵੇ
ਲੈਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਹੋਇਆ ਜ਼ੋਰਦਾਰ ਧਮਾਕਾ
ਨੌਰਵੇ ਦੇ ਕਰੂਜ਼ ਸ਼ਿਪ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਯਾਤਰੀਆਂ ਦੀ ਗਿਣਤੀ 43 ਤੱਕ ਅੱਪੜੀ
ਰੇਤਾ ਉੱਤੇ ਐਸਓਐਸ ਲਿਖ ਕੇ 3 ਵਿਅਕਤੀਆਂ ਨੇ ਬਣਾਈ ਆਪਣੀ ਜਾਨ
ਟਰੰਪ ਨੇ ਕਿਹਾ, ਅਮਰੀਕੀਆਂ ਨੂੰ ਦੇਵੋ ਨੌਕਰੀ, ਐਚ-1 ਬੀ ਵੀਜ਼ਾ ਵਾਲਿਆਂ ਦੀਆਂ ਉਮੀਦਾਂ ਨੂੰ ਝਟਕਾ