ਬਾਲੀਵੁੱਡ ਅਭਿਨੇਤਰੀ ਸਾਰਾ ਅਲੀ ਖਾਨ ਦਬੰਗ ਸਟਾਰ ਸਲਮਾਨ ਖਾਨ ਨਾਲ ਕੰਮ ਕਰਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਵਿੱਚ ਚਰਚਾ ਹੈ ਕਿ ਆਨੰਦ ਐੱਲ ਰਾਏ, ਸਲਮਾਨ ਖਾਨ ਨੂੰ ਲੈ ਕੇ ਫਿਲਮ ਬਣਾਉਣ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਵਿੱਚ ਸਾਰਾ ਅਲੀ ਖਾਨ, ਸਲਮਾਨ ਖਾਨ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆ ਸਕਦੀ ਹੈ, ਜੇ ਅਜਿਹਾ ਹੋਇਆ ਤਾਂ ਇਹ ਸਲਮਾਨ-ਸਾਰਾ ਦੀ ਪਹਿਲੀ ਫਿਲਮ ਹੋਵੇਗੀ।
ਇਸ ਫਿਲਮ ਲਈ ਸਾਰਾ ਦੇ ਫਿਲਮ ਮੇਕਰਸ ਨਾਲ ਮੁਲਾਕਾਤ ਕਰਨ ਦੀ ਚਰਚਾ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸਾਰਾ ਨੇ ਇਸ ਫਿਲਮ ਵਿੱਚ ਖੁਦ ਨੂੰ ਲੈਣ ਲਈ ਆਨੰਦ ਨੂੰ ਬੇਨਤੀ ਕੀਤੀ ਹੈ। ਆਨੰਦ ਪਹਿਲਾਂ ਤੋਂ ਸਲਮਾਨ ਖਾਨ ਨੂੰ ਆਪਣੀ ਫਿਲਮ ਵਿੱਚ ਲੈਣ ਦੀ ਤਿਆਰੀ ਕਰ ਰਿਹਾ ਸੀ। ਅੱਗੋਂ ਅਭਿਨੇਤਰੀ ਲਈ ਸਾਰਾ ਦਾ ਨਾਂਅ ਸਾਹਮਣੇ ਆ ਰਿਹਾ ਹੈ। ਸਲਮਾਨ ਖਾਨ ਦੀ ਫਿਲਮ ‘ਦਬੰਗ 3’ ਰਿਲੀਜ਼ ਹੋਣ ਵਾਲੀ ਹੈ। ਦੂਜੇ ਪਾਸੇ ਸਾਰਾ ਦੇ ਕੋਲ ਦੋ ਵੱਡੀਆਂ ਫਿਲਮਾਂ ਹਨ। ਸਾਰਾ ਨੇ ਪਿੱਛੇ ਜਿਹੇ ਇਮਤਿਆਜ਼ ਅਲੀ ਦੀ ਫਿਲਮ ‘ਲਵ ਆਜ ਕੱਲ੍ਹ-2’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਫਿਲਮ ਵਿੱਚ ਉਸ ਦੇ ਹੀਰੋ ਕਾਰਤਿਕ ਆਰੀਅਨ ਹਨ। ਇਸ ਤੋਂ ਇਲਾਵਾ ਉਸ ਕੋਲ ਵਰੁਣ ਧਵਨ ਦੀ ਫਿਲਮ ‘ਕੁਲੀ ਨੰਬਰ 1’ ਵੀ ਹੈ।