Welcome to Canadian Punjabi Post
Follow us on

07

August 2020
ਭਾਰਤ

ਦਿੱਲੀ ਕਤਲੇਆਮ ਬਾਰੇ ਮਨਮੋਹਨ ਸਿੰਘ ਦੇ ਖੁਲਾਸੇ ਨਾਲ ਸਨਸਨੀ

December 06, 2019 08:37 AM

* ਨਰਸਿਮਹਾ ਰਾਓ ਨੇ ਗੁਜਰਾਲ ਦੀ ਗੱਲ ਨਹੀਂ ਸੀ ਮੰਨੀ: ਮਨਮੋਹਨ ਸਿੰਘ

ਨਵੀਂ ਦਿੱਲੀ, 5 ਦਸੰਬਰ, (ਪੋਸਟ ਬਿਊਰੋ)- ਸਾਲ 1984 ਵਿਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਪਿੱਛੋਂਭੜਕੇ ਸਿੱਖ ਵਿਰੋਧੀ ਦੰਗਿਆਂ, ਜਿਹੜੇ ਦੰਗੇ ਨਾ ਰਹਿ ਕੇ ਕਤਲੇਆਮ ਬਣ ਗਏ ਸਨ, ਦੇ ਜ਼ਖ਼ਮ ਹਾਲੇ ਪੂਰੀ ਤਰ੍ਹਾਂ ਨਹੀਂ ਭਰੇ। ਇਸ ਕਤਲੇਆਮ ਵੇਲੇਤਿੰਨ ਹਜ਼ਾਰ ਦੇ ਕਰੀਬ ਨਿਰਦੋਸ਼ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ।ਬੀਤੇ ਦਿਨੀਂ ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਉਸ ਦੌਰ ਬਾਰੇ ਬਿਆਨ ਆਇਆ ਹੈ ਕਿ ਜੇ ਓਦੋਂ ਇੰਦਰ ਕੁਮਾਰ ਗੁਜਰਾਲ ਦੀ ਗੱਲ ਮੰਨ ਲਈ ਜਾਂਦੀ ਤਾਂ ਦਿੱਲੀ ਅਤੇ ਦੇਸ਼ ਵਿਚ ਹਾਲਾਤਏਨੇ ਨਹੀਂ ਸਨ ਵਿਗੜਨੇ।
ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਨ ਮੌਕੇ ਉੱਤੇਹੋਣ ਇਕ ਸਮਾਗਮ ਵਿਚ ਬੋਲਦੇ ਹੋਏਮਨਮੋਹਨ ਸਿੰਘ ਨੇ ਕਿਹਾ ਕਿ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਗੁਜਰਾਲ ਦੀ ਸਲਾਹ ਮੰਨ ਕੇ ਹਿੰਸਾ ਕੰਟਰੋਲਕਰਨ ਲਈ ਫੌਜ ਨੂੰ ਛੇਤੀ ਸੱਦ ਲਿਆ ਜਾਂਦਾ ਤਾਂ ਕਤਲੇਆਮ ਟਲ ਸਕਦਾ ਸੀ। ਉਨ੍ਹਾਂ ਨੇ ਕਿਹਾ, ‘ਜਦੋਂ 1984 ਵਿਚ ਇਹ ਦੁਖਦਾਈ ਘਟਨਾ ਵਾਪਰੀ, ਗੁਜਰਾਲ ਖੁਦ ਉਦੋਂ ਗ੍ਰਹਿ ਮੰਤਰੀ ਰਹੇ ਪੀ ਵੀ ਨਰਸਿਮਹਾ ਰਾਓ ਕੋਲ ਗਏ ਤੇ ਉਨ੍ਹਾਂ ਨੂੰ ਕਿਹਾ ਕਿ ਹਾਲਾਤ ਬੇਕਾਬੂ ਹੋ ਰਹੇ ਹਨ, ਇਸ ਲਈ ਜ਼ਰੂਰੀ ਹੈ ਕਿ ਸਰਕਾਰ ਫੌਜ ਨੂੰ ਜਲਦੀ ਸੱਦੇ, ਪਰ ਉਨ੍ਹਾਂ ਦੀ ਸਲਾਹ ਮੰਨੀ ਨਹੀਂ ਸੀ ਗਈ, ਜੇ ਇਹ ਸਲਾਹ ਮੰਨੀ ਜਾਂਦੀ ਤਾਂ 1984 ਦਾ ਕਤਲੇਆਮ ਟਾਲਿਆ ਜਾ ਸਕਦਾ ਸੀ।`
ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਗੁਜਰਾਲ ਅਤੇ ਮੈਂ ਇੱਕੋ ਵਿਰਾਸਤ ਵਾਲੇ ਹਾਂ ਕਿ ਅਸੀਂ ਪਾਕਿਸਤਾਨ ਤੋਂ ਆਏ ਹੋਏ ਸ਼ਰਨਾਰਥੀ ਸਾਂ, ਜੋ ਭਾਰਤ ਦੇ ਪ੍ਰਧਾਨਮੰਤਰੀ ਬਣੇ। ਉਨ੍ਹਾਂ ਕਿਹਾ ਕਿ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਮਾਸਕੋ ਦਾ ਆਪਣਾ ਕੈਰੀਅਰ ਓਦੋਂ ਸ਼ੁਰੂ ਕੀਤਾ,ਜਦੋਂਇੰਦਰ ਕੁਮਾਰ ਗੁਜਰਾਲ ਅੰਬੈਸਡਰ ਸੀ।
ਦਿੱਲੀ ਕਤਲੇਆਮ ਦੇ ਪੀੜਤਾਂ ਦੇ ਕੇਸ ਮੁਫਤ ਲੜਨ ਲਈ ਜਾਣੇ ਜਾਂਦੇ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਇਸ ਬਾਰੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜੋ ਕਿਹਾ, ਉਹ ਸਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫੂਲਕਾ ਨੇ ਕਿਹਾ ਕਿ ਦਿੱਲੀ ਵਿੱਚਜਦੋਂ 1984 ਦਾ ਕਤਲੇਆਮ ਹੋ ਰਿਹਾ ਸੀ ਤਾਂ ਇੰਦਰ ਕੁਮਾਰ ਗੁਜਰਾਲਓਦੋਂ ਦੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਕੋਲ ਗਏ ਅਤੇ ਰਾਓ ਨੂੰ ਕਿਹਾ ਸੀ ਕਿ ਹਾਲਤ ਇੰਨੀ ਗੰਭੀਰ ਹੈ ਕਿ ਸਰਕਾਰ ਨੂੰ ਛੇਤੀਤੋਂਛੇਤੀ ਫੌਜ ਸੱਦ ਲੈਣੀ ਚਾਹੀਦੀ ਹੈ। ਫੂਲਕਾ ਨੇ ਕਿਹਾ ਕਿ ਜੇ ਰਾਓਇਹ ਸਲਾਹ ਮੰਨ ਕੇ ਜ਼ਰੂਰੀ ਕਾਰਵਾਈ ਕਰਦੇ ਤਾਂ 1984 ਦੇ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ।ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਜਸਟਿਸ ਰੰਗਨਾਥ ਮਿਸ਼ਰਾ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਓਦੋਂ ਦਿੱਲੀ ਵਿੱਚ 7 ਹਜ਼ਾਰ ਦੇ ਕਰੀਬ ਫੌਜ ਸੀ, ਜਿਸ ਨੂੰ ਲਾਏ ਜਾਣ ਨਾਲ ਕਈ ਲੋਕਾਂ ਦੀ ਜਾਨ ਬਚ ਜਾਣੀ ਸੀ। ਫੂਲਕਾ ਨੇ ਕਿਹਾ ਕਿ ਸਾਡੇ ਕੋਲ ਇਸ ਦਾ ਕੋਈ ਸਬੂਤ ਨਹੀਂ ਕਿ ਨਰਸਿਮ੍ਹਾ ਰਾਓ ਚਾਹੁੰਦੇ ਸੀ ਕਿ ਫੌਜ ਨੂੰ ਸੱਦ ਲਿਆ ਜਾਵੇ, ਪਰ ਓਦੋਂ ਦੇ ਪ੍ਰਧਾਨ ਮੰਤਰੀ ਨੇ ਫੌਜ ਨਹੀਂ ਸੀਸੱਦਣ ਦਿੱਤੀ।
ਡਾ. ਮਨਮੋਹਨ ਸਿੰਘ ਦੇ 1984 ਸਿੱਖ ਵਿਰੋਧੀ ਕਤਲੇਆਮ ਬਾਰੇ ਬਿਆਨ ਉੱਤੇ ਸਾਬਕਾ ਪ੍ਰਧਾਨ ਮੰਤਰੀ ਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਪੀ ਵੀ ਨਰਸਿਮਹਾ ਰਾਓ ਦੇ ਪੋਤੇ ਐੱਨ ਵੀ ਸੁਭਾਸ਼ ਨੇ ਦੁੱਖ ਜ਼ਾਹਰ ਕਰਦੇ ਹੋਏ ਪੁੱਛਿਆ ਹੈ ਕਿ ਕੀ ਗ੍ਰਹਿ ਮੰਤਰੀ ਆਪਣੀ ਕੈਬਨਿਟ ਦੀ ਮਨਜ਼ੂਰੀ ਬਿਨਾਂ ਕੋਈ ਫੈਸਲਾ ਕਰ ਸਕਦਾ ਹੈ।ਸੁਭਾਸ਼ ਨੇ ਕਿਹਾ, ‘ਨਰਸਿਮਹਾ ਰਾਓ ਦੇ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਮੈਂ ਡਾ. ਮਨਮੋਹਨ ਸਿੰਘ ਦੇ ਬਿਆਨ ਤੋਂ ਬਹੁਤ ਦੁਖੀ ਹਾਂ। ਇਹ ਪ੍ਰਵਾਨਨਹੀਂ ਕੀਤਾ ਜਾ ਸਕਦਾ। ਕੀ ਕੋਈ ਗ੍ਰਹਿ ਮੰਤਰੀ ਆਪਣੀ ਸਰਕਾਰ ਦੀ ਮਨਜ਼ੂਰੀ ਦੇ ਬਿਨਾਂ ਫੈਸਲਾ ਲੈ ਸਕਦਾ ਹੈ? ਜੇ ਫੌਜ ਸੱਦਲਈ ਜਾਂਦੀ ਤਾਂ ਤਬਾਹੀ ਮਚ ਜਾਂਦੀ।`

 

Have something to say? Post your comment
ਹੋਰ ਭਾਰਤ ਖ਼ਬਰਾਂ
'ਕਹਾਣੀ ਘਰ-ਘਰ ਕੀ' ਸ਼ੋਅ ਫੇਮ ਐਕਟਰ ਸਮੀਰ ਸ਼ਰਮਾ ਨੇ ਕੀਤਾ ਸੁਸਾਈਡ
ਮੀਂਹ ਨਾਲ ਪਾਣੀ-ਪਾਣੀ ਹੋਇਆ ਮੁੰਬਈ, ਟੁੱਟਿਆ ਕਈ ਸਾਲਾਂ ਦਾ ਰਿਕਾਰਡ
ਮੋਦੀ ਨੇ ਕਿਹਾ: ਰਾਮ ਮੰਦਰ ਆਉਂਦੀਆਂ ਪੀੜ੍ਹੀਆਂ ਲਈ ਆਸਥਾ ਪ੍ਰਤੀਕ ਬਣਿਆ ਰਹੇਗਾ
ਪ੍ਰਸ਼ਾਂਤ ਭੂਸ਼ਣ ਦੇ ਖਿਲਾਫ ਹੱਤਕ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ
ਆਰਥਿਕ ਪੱਖੋਂ ਜੂਝ ਰਹੀ ਵੋਡਾਫੋਨ-ਆਈਡੀਆ ਨੇ 1,500 ਲੋਕਾਂ ਦੀ ਛਾਂਟੀ ਕੀਤੀ
ਰੋਨਾਲਡੋ ਨੇ 8.5 ਮਿਲੀਅਨ ਯੂਰੋ ਦੀ ਸੁਪਰ ਕਾਰ ਖਰੀਦੀ
ਸੁਪਰੀਮ ਕੋਰਟ ਨੇ ਬਜ਼ੁਰਗਾਂ ਨੂੰ ਸਮੇਂ ਸਿਰ ਪੈਨਸ਼ਨਾਂ ਦੇਣ ਨੂੰ ਕਿਹਾ
ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 19 ਲੱਖ ਤੋਂ ਟੱਪੀ
ਕੋਰੋਨਾ ਦੇ ਸਮੇਂ ਦੌਰਾਨ 25 ਦਿਨਾ `ਚ 32 ਫੁੱਟ ਡੂੰਘੀ ਖੂਹੀ ਪੁੱਟੀ
ਅਯੁੱਧਿਆ ਵਿੱਚ ਸਥਾਪਤ ਹੋਣ ਵਾਲੀ ਭਗਵਾਨ ਰਾਮ ਦੀ ਮੂਰਤੀ ਦੇ ਮੁੱਛਾਂ ਚਾਹੀਦੀਆਂ ਹਨ : ਭਿੜੇ