Welcome to Canadian Punjabi Post
Follow us on

19

January 2020
ਟੋਰਾਂਟੋ/ਜੀਟੀਏ

ਹੁਣ ਓਨਟਾਰੀਓ ਦੇ ਕੈਥੋਲਿਕ ਅਧਿਆਪਕ ਹੜਤਾਲ ਦੇ ਰਾਹ ਪਏ!

December 06, 2019 08:31 AM

ਟੋਰਾਂਟੋ, 5 ਦਸੰਬਰ (ਪੋਸਟ ਬਿਊਰੋ) : ਵਿੰਟਰ ਬ੍ਰੇਕ ਨੂੰ ਲੈ ਕੇ ਓਨਟਾਰੀਓ ਦੇ ਕੈਥੋਲਿਕ ਟੀਚਰਜ਼ ਕਾਨੂੰਨੀ ਤੌਰ ਉੱਤੇ ਹੜਤਾਲ ਦੀ ਸਥਿਤੀ ਵਿੱਚ ਹਨ। ਉਨ੍ਹਾਂ ਕੋਲ ਹਾਲ ਦੀ ਘੜੀ ਕੋਈ ਜੌਬ ਐਕਸ਼ਨ ਪਲੈਨ ਨਹੀਂ ਹੈ ਇਸ ਲਈ ਉਨ੍ਹਾਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਇਹ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਵੱਡਾ ਸਬਕ ਹੋਣਾ ਚਾਹੀਦਾ ਹੈ। 

ਓਨਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸਿਏਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਨੋ ਬੋਰਡ ਸਬੰਧੀ ਰਿਪੋਰਟ ਹਾਸਲ ਹੋਈ ਹੈ, ਜਿਸ ਕਾਰਨ ਉਹ 21 ਦਸੰਬਰ ਨੂੰ ਕਾਨੂੰਨੀ ਤੌਰ ਉੱਤੇ ਹੜਤਾਲ ਦੀ ਸਥਿਤੀ ਵਿੱਚ ਪਹੁੰਚ ਜਾਣਗੇ। ਯੂਨੀਅਨ ਨੇ ਸ਼ੁੱਕਰਵਾਰ ਨੂੰ ਇਸ ਰਿਪੋਰਟ ਸਬੰਧੀ ਦਰਖ਼ਾਸਤ ਕੀਤੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਵਿਚੋਲੇ ਦੀ ਮਦਦ ਨਾਲ ਸਰਕਾਰ ਨਾਲ ਕਾਂਟਰੈਕਟ ਸਬੰਧੀ ਕੀਤੀ ਗਈ ਗੱਲਬਾਤ ਤੋਂ ਇੱਕ ਦਿਨ ਬਾਅਦ ਅਜਿਹਾ ਜਵਾਬ ਮਿਲਣ ਉੱਤੇ ਹੁਣ ਇਸ ਗੱਲ ਦੇ ਅਗਾਂਹ ਤੁਰਨ ਦੀ ਕੋਈ ਆਸ ਨਹੀਂ ਰਹਿ ਗਈ ਹੈ। 

ਓਈਸੀਟੀਏ ਪ੍ਰੈਜ਼ੀਡੈਂਟ ਲਿਜ਼ ਸਟੂਅਰਟ ਨੇ ਇੱਕ ਬਿਆਨ ਵਿੱਚ ਆਖਿਆ ਕਿ ਇਹ ਨੋ ਬੋਰਡ ਪ੍ਰੀਮੀਅਰ ਡੱਗ ਫੋਰਡ ਤੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੂੰ ਨੀਂਦ ਵਿੱਚੋਂ ਜਗਾਉਣ ਲਈ ਕਾਫੀ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਮੰਦਭਾਗੀ ਗੱਲ ਇਹ ਹੈ ਕਿ ਉਹ ਚੰਗੀ ਸੋਚ ਨਾਲ ਇਹ ਗੱਲਬਾਤ ਆਰੰਭਣ ਦਾ ਦਾਅਵਾ ਕਰ ਰਹੇ ਸਨ ਤੇ ਆਪਣੇ ਵੱਲੋਂ ਚੰਗੀ ਪੇਸ਼ਕਸ਼ ਵੀ ਕਰ ਰਹੇ ਸਨ ਪਰ ਫੋਰਡ ਸਰਕਾਰ ਨੂੰ ਕਿਸੇ ਸਮਝੌਤੇ ਉੱਤੇ ਪਹੁੰਚਣ ਦੀ ਥਾਂ ਜਨਤਾ ਦੇ ਸਾਹਮਣੇ ਫੜ੍ਹਾਂ ਮਾਰਨ ਦੀ ਜਿ਼ਆਦਾ ਪਈ ਹੈ। ਕੈਥੋਲਿਕ ਅਧਿਆਪਕਾਂ ਕੋਲ ਬਾਰਗੇਨਿੰਗ ਲਈ ਇਸ ਹਫਤੇ ਦੋ ਦਿਨ ਸਨ ਤੇ ਦੋ ਦਿਨ ਅਗਲੇ ਹਫਤੇ ਵਿੱਚ ਹਨ। 

 

 

  

05-Dec-2019

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਇਮੀਗ੍ਰੇਸ਼ਨ ਮੰਤਰੀ ਵੱਲੋਂ ਬਰੈਂਪਟਨ ਦਾ ਦੌਰਾ
ਬਰੈਂਪਟਨ ਵਿੱਚ ਮਿਲੀ ਲਾਸ਼, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਹੁਣ ਕੈਨੇਡਾ ਦਾ ਵੀਜ਼ਾ ਦੇਣਗੇ ਰੋਬੋਟ
ਬੱੁਧਵਾਰ ਨੂੰ ਹੜਤਾਲ ਕਾਰਨ ਬੰਦ ਰਹਿਣਗੇ ਦਰਹਾਮ ਡਿਸਟ੍ਰਿਕਟ ਸਕੂਲ ਬੋਰਡ ਦੇ ਸਕੂਲ
ਮਿਸੀਸਾਗਾ ਵਿੱਚ ਟਰੈਕਟਰ ਟਰੇਲਰ ਤੇ ਗੱਡੀ ਵਿੱਚ ਹੋਈ ਟੱਕਰ ਵਿੱਚ 1 ਹਲਾਕ, 2 ਜ਼ਖ਼ਮੀ
ਓਂਟਾਰੀਓ ਖਾਲਸਾ ਦਰਬਾਰ ਅਤੇ ਗੁਰੂ ਨਾਨਕ ਮਿਸ਼ਨ ਨੇ ਕੌਂਸਲ ’ਚੋਂ ਆਪਣਾ ਨਾਂ ਕਢਵਾਇਆ
ਟਰੱਕ ਤੇ ਟੈਕਰ ਦੀ ਟੱਕਰ ਵਿਚ ਦੋ ਪੰਜਾਬੀਆਂ ਸਮੇਤ 4 ਜਣਿਆ ਦੀ ਮੌਤ
ਰਿਆਲਟੈਰ ਸਤਵੀਰ ਧਾਲੀਵਾਲ ਨੂੰ ਸਦਮਾ, ਪਿਤਾ ਪਲਵਿੰਦਰ ਧਾਲੀਵਾਲ ਦਾ ਦੇਹਾਂਤ
ਡਾ. ਭੰਡਾਲ ਦੀਆਂ ਦੋ ਪੁਸਤਕਾਂ 'ਰੂਹ ਰੇਜ਼ਾ' ਤੇ 'ਧੁੱਪ ਦੀਆਂ ਕਣੀਆਂ' ਲੋਕ-ਅਰਪਿਤ
ਨਵੇਂ ਸਾਲ ਦੇ ਪਹਿਲੇ ਦਿਨ ਬਾਲਮੀ ਬੀਚ ਵਿਖੇ ਸੰਜੂ ਗੁਪਤਾ ਨੇ 'ਹੇਅਰ ਆਫ਼ 'ਦ ਡੌਗ ਫ਼ਨ ਰੱਨ' ਵਿਚ ਲਿਆ ਹਿੱਸਾ