Welcome to Canadian Punjabi Post
Follow us on

07

August 2020
ਭਾਰਤ

ਕੇਜਰੀਵਾਲ ਦਾ ਐਲਾਨ ਦਿੱਲੀ ਵਾਸੀਆਂ ਨੂੰ ਵਾਈ-ਫਾਈ ਮੁਫ਼ਤ ਮਿਲੇਗਾ

December 05, 2019 08:55 AM

ਨਵੀਂ ਦਿੱਲੀ, 4 ਦਸੰਬਰ, (ਪੋਸਟ ਬਿਊਰੋ)- ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੀ ਸਭ ਤੋਂ ਅਹਿਮ ਯੋਜਨਾ ਮੁਫ਼ਤ ਵਾਈ-ਫਾਈ ਦਾ ਐਲਾਨ ਕਰ ਦਿੱਤਾ ਹੈ, ਜਿਸ ਦੇ ਪਹਿਲੇ ਗੇੜ ਵਿੱਚ ਦਿੱਲੀ ਦੇ ਸਾਰੇ ਬੱਸ ਸਟੈਂਡਜ਼ ਉੱਤੇ 3 ਹਜ਼ਾਰ ਵਾਈ-ਫਾਈ ਦੇ ਹੌਟਸਪਾਟ ਲੱਗਣਗੇ। ਪੂਰੀ ਦਿੱਲੀਵਿੱਚ ਕੁੱਲ 11 ਹਜ਼ਾਰ ਹੌਟਸਪਾਟ ਹੋਣਗੇ। ਹਰ ਯੂਜ਼ਰ ਨੂੰ ਹਰ ਮਹੀਨੇ 15 ਜੀ ਬੀ ਡਾਟਾਮੁਫ਼ਤ ਮਿਲੇਗਾ। ਇਸ ਸਕੀਮ ਦੀ ਸ਼ੁਰੂਆਤ 16 ਦਸੰਬਰ ਤੋਂਕੀਤੀ ਜਾਣ ਦਾ ਅਨੁਮਾਨ ਹੈ।
ਰਾਜਧਾਨੀ ਦਿੱਲੀ ਦੇ ਲੋਕਾਂ ਨੂੰ ਮੁਫ਼ਤ ਵਾਈ-ਫਾਈ ਦੇਣ ਬਾਰੇ ਕੈਬਨਿਟ ਤੋਂਮਨਜ਼ੂਰੀਤੇ ਟੈਂਡਰਪ੍ਰਕਿਰਿਆ ਪੂਰੀ ਹੋ ਚੁਕੀ ਹੈ। ਕੈਬਨਿਟ ਨੇ 8 ਅਗਸਤ ਨੂੰ 4 ਹਜ਼ਾਰ ਬੱਸ ਅੱਡਿਆਂ ਅਤੇ ਹਰ ਵਿਧਾਨ ਸਭਾ ਵਿੱਚ 100 ਹੌਟਸਪਾਟ ਲਾਉਣ ਦੀ ਮਨਜ਼ੂਰ ਦਿੱਤੀ ਸੀ। ਹੌਟਸਪਾਟ ਦੇ 50 ਮੀਟਰ ਰੇਂਜ ਵਿਚਸਭ ਲੋਕਵਾਈ-ਫਾਈ ਵਰਤ ਸਕਣਗੇ। ਇਸ ਮਕਸਦ ਦੇ ਲਈ ਸਰਕਾਰ ਕਰੀਬ ਸਲਾਨਾ 100 ਕਰੋੜ ਰੁਪਏ ਖਰਚ ਕਰੇਗੀ।
ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਮੁਫ਼ਤਵਾਈ-ਫਾਈ ਦੇਣ ਦਾ ਵਾਅਦਾ ਕੀਤਾ ਸੀ ਤੇ ਸਰਕਾਰ ਨੇਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ ਦੇਵਿਧਾਨ ਸਭਾ ਖੇਤਰਾਂ ਦੇ ਹਿਸਾਬ ਨਾਲ ਇਹ ਹੌਟਸਪਾਟ ਲਾਏ ਜਾਣਗੇ, ਜਿਸ ਲਈ ਪਹਿਲੇ 100 ਹੌਟਸਪਾਟ 16 ਦਸੰਬਰ ਨੂੰ ਲਾਂਚ ਹੋਣਗੇ। ਪਹਿਲੇ ਹਫ਼ਤੇ ਵਿੱਚ 100ਹੌਟਸਪਾਟ ਲਾਉਣਪਿੱਛੋਂ ਹਰ ਹਫ਼ਤੇ 500 ਹੌਟਸਪਾਟ ਲਾਏ ਜਾਣਗੇ ਅਤੇ ਹਰ ਅੱਧੇ ਕਿਲੋਮੀਟਰ ਉੱਤੇਹੌਟਸਪਾਟਹੋਵੇਗਾ। ਵਾਈ-ਫਾਈ ਸਪੀਡ ਵਧ ਤੋਂ ਵਧ 200 ਅਤੇ ਘੱਟੋ-ਘੱਟ 100 ਐੱਮ ਬੀ ਪੀ ਐੱਸ ਹੋਵੇਗੀ। ਇਕ ਹੌਟਸਪਾਟਤੋਂ 100 ਲੋਕ ਇੰਟਰਨੈੱਟ ਵਰਤ ਸਕਣਗੇ। ਇਸ ਕੰਮ ਲਈ ਐਪ ਜਾਰੀ ਕੀਤਾ ਜਾਵੇਗਾ। ਕੇ ਵਾਈ ਸੀਲੋਡ ਕਰ ਕੇ ਫੋਨ ਉੱਤੇ ਓ ਟੀ ਪੀ ਨਾਲ ਵਾਈ-ਫਾਈ ਕਨੈਕਟ ਕੀਤਾ ਜਾ ਸਕਦਾ ਹੈ। ਲੋਕ ਜਿਸ ਹੌਟਸਪਾਟ ਦੇ ਨੇੜੇ ਜਾਣਗੇ, ਓਥੇ ਆਟੋਮੈਟਿਕ ਕਨੈਕਸ਼ਨ ਹੋ ਜਾਵੇਗਾ।

Have something to say? Post your comment
ਹੋਰ ਭਾਰਤ ਖ਼ਬਰਾਂ
'ਕਹਾਣੀ ਘਰ-ਘਰ ਕੀ' ਸ਼ੋਅ ਫੇਮ ਐਕਟਰ ਸਮੀਰ ਸ਼ਰਮਾ ਨੇ ਕੀਤਾ ਸੁਸਾਈਡ
ਮੀਂਹ ਨਾਲ ਪਾਣੀ-ਪਾਣੀ ਹੋਇਆ ਮੁੰਬਈ, ਟੁੱਟਿਆ ਕਈ ਸਾਲਾਂ ਦਾ ਰਿਕਾਰਡ
ਮੋਦੀ ਨੇ ਕਿਹਾ: ਰਾਮ ਮੰਦਰ ਆਉਂਦੀਆਂ ਪੀੜ੍ਹੀਆਂ ਲਈ ਆਸਥਾ ਪ੍ਰਤੀਕ ਬਣਿਆ ਰਹੇਗਾ
ਪ੍ਰਸ਼ਾਂਤ ਭੂਸ਼ਣ ਦੇ ਖਿਲਾਫ ਹੱਤਕ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ
ਆਰਥਿਕ ਪੱਖੋਂ ਜੂਝ ਰਹੀ ਵੋਡਾਫੋਨ-ਆਈਡੀਆ ਨੇ 1,500 ਲੋਕਾਂ ਦੀ ਛਾਂਟੀ ਕੀਤੀ
ਰੋਨਾਲਡੋ ਨੇ 8.5 ਮਿਲੀਅਨ ਯੂਰੋ ਦੀ ਸੁਪਰ ਕਾਰ ਖਰੀਦੀ
ਸੁਪਰੀਮ ਕੋਰਟ ਨੇ ਬਜ਼ੁਰਗਾਂ ਨੂੰ ਸਮੇਂ ਸਿਰ ਪੈਨਸ਼ਨਾਂ ਦੇਣ ਨੂੰ ਕਿਹਾ
ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 19 ਲੱਖ ਤੋਂ ਟੱਪੀ
ਕੋਰੋਨਾ ਦੇ ਸਮੇਂ ਦੌਰਾਨ 25 ਦਿਨਾ `ਚ 32 ਫੁੱਟ ਡੂੰਘੀ ਖੂਹੀ ਪੁੱਟੀ
ਅਯੁੱਧਿਆ ਵਿੱਚ ਸਥਾਪਤ ਹੋਣ ਵਾਲੀ ਭਗਵਾਨ ਰਾਮ ਦੀ ਮੂਰਤੀ ਦੇ ਮੁੱਛਾਂ ਚਾਹੀਦੀਆਂ ਹਨ : ਭਿੜੇ