Welcome to Canadian Punjabi Post
Follow us on

19

January 2020
ਕੈਨੇਡਾ

ਟਰੰਪ ਨੇ ਟਰੂਡੋ ਨੂੰ ਦੱਸਿਆ ਦੋਮੂੰਹਾ, ਟਰੂਡੋ ਨੇ ਆਪਣੀਆਂ ਟਿੱਪਣੀਆਂ ਲਈ ਨਹੀਂ ਮੰਗੀ ਮੁਆਫੀ

December 05, 2019 08:46 AM

ਓਟਵਾ, 4 ਦਸੰਬਰ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦੋਗਲਾ ਦੱਸਣ ਤੋਂ ਬਾਅਦ ਟਰੂਡੋ ਨੇ ਸਪਸ਼ਟ ਕੀਤਾ ਕਿ ਉਹ ਟਰੰਪ ਤੋਂ ਮੁਆਫੀ ਨਹੀਂ ਮੰਗਣਗੇ। ਜਿ਼ਕਰਯੋਗ ਹੈ ਕਿ ਟਰੰਪ ਦੀ ਹੋਰਨਾਂ ਵਿਸ਼ਵ ਆਗੂਆਂ ਸਾਹਮਣੇ “ਵਡਿਆਈ” ਕਰ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀਡੀਓ ਵੇਖਣ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਦੋਮੂੰਹਾ ਆਖਿਆ ਗਿਆ ਸੀ।
ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਬੀਤੀ ਰਾਤ ਉਹ ਇਹ ਦੱਸ ਰਹੇ ਸਨ ਕਿ ਰਾਸ਼ਟਰਪਤੀ ਟਰੰਪ ਨੂੰ ਮੀਟਿੰਗ ਤੋਂ ਪਹਿਲਾਂ ਗੈਰਨਿਰਧਾਰਤ ਪ੍ਰੈੱਸ ਕਾਨਫਰੰਸ ਵਿੱਚ ਹਿੱਸਾ ਲੈਣਾ ਪਿਆ। ਉਨ੍ਹਾਂ ਆਖਿਆ ਕਿ ਅਜਿਹਾ ਕਰਕੇ ਉਹ ਖੁਸ਼ ਵੀ ਸਨ। ਪਰ ਉਨ੍ਹਾਂ ਵੱਲੋਂ ਆਖੀ ਗੱਲ ਸਹੀ ਨਹੀਂ ਹੈ। ਜਦੋਂ ਪੱਤਰਕਾਰਾਂ ਨੇ ਟਰੂਡੋ ਉੱਤੇ ਇਸ ਮੁੱਦੇ ਨੂੰ ਖੁੱਲ੍ਹ ਕੇ ਦੱਸਣ ਲਈ ਦਬਾਅ ਪਾਇਆ ਗਿਆ ਤਾਂ ਉਨ੍ਹਾਂ ਨਾ ਹੀ ਇਸ ਬਾਰੇ ਮੁਆਫੀ ਮੰਗੀ ਤੇ ਨਾ ਹੀ ਇਸ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਇਸ ਵੀਡੀਓ ਬਾਰੇ ਟਰੰਪ ਨਾਲ ਕੋਈ ਗੱਲ ਹੋਈ ਹੈ। ਟਰੂਡੋ ਨੇ ਆਖਿਆ ਕਿ ਕੈਮਰੇ ਵਿੱਚ ਕੈਦ ਹੋਈਆਂ ਟਿੱਪਣੀਆਂ ਉਦੋਂ ਦੀਆਂ ਹਨ ਜਦੋਂ ਉਹ ਹੋਰਨਾਂ ਵਿਸ਼ਵ ਆਗੂਆਂ ਨੂੰ ਇਹ ਦੱਸ ਰਹੇ ਸਨ ਕਿ ਟਰੰਪ ਨੇ ਅਗਲੀ ਜੀ 7 ਮੀਟਿੰਗ ਲਈ ਲੋਕੇਸ਼ਨ, ਜੋ ਕਿ ਕੈਂਪ ਡੇਵਿਡ ਹੈ, ਦਾ ਐਲਾਨ ਆਪ ਹੀ ਕਰ ਦਿੱਤਾ ਹੈ।
ਬੁੱਧਵਾਰ ਨੂੰ ਜਦੋਂ ਰਾਸ਼ਟਰਪਤੀ ਟਰੰਪ ਤੋਂ ਉਨ੍ਹਾਂ ਟਿੱਪਣੀਆਂ ਬਾਰੇ ਪੁੱਛਿਆ ਗਿਆ ਜਿਸ ਵਿੱਚ ਟਰੂਡੋ ਬਾਕੀ ਆਗੂਆਂ ਨੂੰ ਇਹ ਦੱਸ ਰਹੇ ਸਨ ਕਿ ਟਰੰਪ ਨੇ ਇੱਕ ਦਿਨ ਪਹਿਲਾਂ ਵਿਸਥਾਰ ਤਹਿਤ ਬਿਨਾਂ ਕਿਸੇ ਯੋਜਨਾ ਵਾਲੀ ਪ੍ਰੈੱਸ ਕਾਨਫਰੰਸ ਸੱਦੀ ਹੈ ਤਾਂ ਰਾਸ਼ਟਰਪਤੀ ਨੇ ਟਰੂਡੋ ਨੂੰ ਦੋਮੂੰਹਾ ਆਖਿਆ ਸੀ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਟਰੂਡੋ ਚੰਗਾ ਇਨਸਾਨ ਹੈ। ਪਰ ਹਕੀਕਤ ਇਹ ਹੈ ਕਿ ਉਹ ਡਿਫੈਂਸ ਉੱਤੇ ਕੁੱਲ ਘਰੇਲੂ ਉਤਪਾਦ ਦਾ ਦੋ ਫੀ ਸਦੀ ਨਹੀਂ ਖਰਚ ਰਿਹਾ। ਫਿਰ ਟਰੰਪ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਸ ਨਾਲ ਖੁਸ਼ ਨਹੀਂ ਹੈ। ਜੋ ਉਹ ਅਦਾ ਕਰ ਰਿਹਾ ਹੈ ਉਸ ਨਾਲੋਂ ਜਿ਼ਆਦਾ ਉਸ ਨੂੰ ਅਦਾ ਕਰਨਾ ਚਾਹੀਦਾ ਹੈ। ਉਸ ਨੂੰ ਇਸ ਗੱਲ ਦੀ ਸਮਝ ਵੀ ਹੈ।
ਇਹ ਟਿੱਪਣੀਆਂ ਕਰਨ ਤੋਂ ਬਾਅਦ ਟਰੰਪ ਨੂੰ ਲੱਗਿਆ ਸੀ ਕਿ ਉਸ ਨੂੰ ਰਿਕਾਰਡ ਨਹੀਂ ਕੀਤਾ ਜਾ ਰਿਹਾ ਪਰ ਅਸਲ ਵਿੱਚ ਉਨ੍ਹਾਂ ਦੀਆਂ ਗੱਲਾਂ ਰਿਕਾਰਡ ਕੀਤੀਆਂ ਜਾ ਰਹੀਆਂ ਸਨ। ਰਿਕਾਰਡਿੰਗ ਵਿੱਚ ਟਰੰਪ ਆਖ ਰਹੇ ਹਨ ਕਿ ਉਹ ਬਹੁਤ ਹੀ ਮਜ਼ੇਦਾਰ ਗੱਲ ਸੀ ਜਦੋਂ ਉਨ੍ਹਾਂ ਵੱਲੋਂ ਟਰੂਡੋ ਨੂੰ ਦੋਮੂੰਹਾਂ ਆਖਿਆ ਗਿਆ। ਟਰੂਡੋ ਕੋਲ ਪਹੁੰਚੀ ਕੈਂਡਿਡ ਵੀਡੀਓ ਵਿੱਚ ਪ੍ਰਧਾਨ ਮੰਤਰੀ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ, ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ, ਡੱਚ ਪ੍ਰਧਾਨ ਮੰਤਰੀ ਮਾਰਕ ਰੁੱਟੇ ਤੇ ਮਹਾਰਾਣੀ ਦੀ ਧੀ ਪ੍ਰਿੰਸੈੱਸ ਐਨੇ ਨਾਲ ਗੱਲ ਕਰ ਰਹੇ ਸਨ। ਮੰਗਲਵਾਰ ਰਾਤ ਨੂੰ ਬਕਿੰਘਮ ਪੈਲੇਸ ਵਿੱਚ ਰੱਖੀ ਗਈ ਰਿਸੈਪਸ਼ਨ ਦੌਰਾਨ ਇਹ ਵੀਡੀਓ ਲਈ ਗਈ ਜਿਸ ਵਿੱਚ ਜੌਹਨਸਨ ਮੈਕਰੌਨ ਨੂੰ ਪੁੱਛ ਰਹੇ ਹਨ ਕਿ ਉਹ ਲੇਟ ਕਿਉਂ ਹਨ। ਬਦਲੇ ਵਿੱਚ ਟਰੂਡੋ ਵੱਲੋਂ ਇਹ ਆਖਿਆ ਗਿਆ ਕਿ ਉਹ ਇਸ ਲਈ ਲੇਟ ਹਨ ਕਿਉਂਕਿ ਉਨ੍ਹਾਂ ਵੱਲੋਂ 40 ਮਿੰਟ ਵਾਲੀ ਪ੍ਰੈੱਸ ਕਾਨਫਰੰਸ ਰੱਖੀ ਗਈ ਸੀ।
ਹਾਲਾਂਕਿ ਰਾਸ਼ਟਰਪਤੀ ਟਰੰਪ ਦੇ ਨਾਂ ਦਾ ਕਿਤੇ ਵੀ ਜਿ਼ਕਰ ਨਹੀਂ ਕੀਤਾ ਗਿਆ ਹੈ। ਪਰ ਟਰੰਪ ਨੂੰ ਟਰੂਡੋ, ਮੈਕਰੌਨ ਤੇ ਨਾਟੋ ਦੇ ਸਕੱਤਰ ਜਨਰਲ ਜੈਨਜ਼ ਸਟੋਲਟਨਬਰਗ ਨਾਲ ਮੁਲਾਕਾਤ ਤੋਂ ਪਹਿਲਾਂ ਰੱਖੀ ਗਈ ਗੈਰਨਿਰਧਾਰਤ ਨਿਊਜ਼ ਕਾਨਫਰੰਸ ਦੌਰਾਨ ਕਾਫੀ ਸਵਾਲ ਪੁੱਛੇ ਗਏ। ਇਸ ਸੱਭ ਦੇ ਬਾਵਜੂਦ ਟਰੂਡੋ ਨੇ ਆਪਣੀ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ਅਮਰੀਕਾ ਨਾਲ ਸਾਡੇ ਸਬੰਧ ਬਹੁਤ ਵਧੀਆ ਹਨ। ਉਨ੍ਹਾਂ ਕਿਸੇ ਦੀ ਵੀ ਕੋਈ ਨੁਕਤਾਚੀਨੀ ਨਹੀਂ ਕੀਤੀ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਆਰ ਸੀ ਐਮ ਪੀ ਨੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਨੂੰ ਕੀਤਾ ਗ੍ਰਿਫ਼ਤਾਰ, ਜਾਂਚ ਜਾਰੀ
ਇਟੋਬੀਕੋ ਫਾਸਟ ਫੂਡ ਰੈਸਟੋਰੈਂਟ ਦੇ ਬਾਹਰ ਇੱਕ ਵਿਅਕਤੀ ਨੇ ਵਰਕਰ ਨੂੰ ਮਾਰਿਆ ਚਾਕੂ
ਬਰੈਂਪਟਨ ਵਿੱਚ ਮ੍ਰਿਤਕ ਪਾਈ ਗਈ ਟੋਰਾਂਟੋ ਦੀ ਮਹਿਲਾ ਦੇ ਪਹਿਲੇ ਪਤੀ ਖਿਲਾਫ ਵਾਰੰਟ ਜਾਰੀ
ਅਮਰੀਕੀ ਸੈਨੇਟ ਵੱਲੋਂ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਪਾਸ
ਸੁਪਰੀਮ ਕੋਰਟ ਵੱਲੋਂ ਟਰਾਂਸ ਮਾਊਨਟੇਨ ਬਾਰੇ ਬੀਸੀ ਦੀ ਅਪੀਲ ਖਾਰਜ
ਜਹਾਜ਼ ਹਾਦਸੇ ਦੇ ਸਬੰਧ ਵਿੱਚ ਮੀਟਿੰਗ ਵਿੱਚ ਹਿੱਸਾ ਲੈਣ ਲਈ ਵਿਦੇਸ਼ ਮੰਤਰੀ ਲੰਡਨ ਪਹੁੰਚੇ
ਹੜਤਾਲਾਂ ਤੋਂ ਪ੍ਰੇਸ਼ਾਨ ਮਾਪਿਆਂ ਨੂੰ 60 ਡਾਲਰ ਰੋਜ਼ਾਨਾ ਦੇਵੇਗੀ ਓਨਟਾਰੀਓ ਸਰਕਾਰ?
ਡੱਗ ਫੋਰਡ ਦੇ ਕੰਜ਼ਰਵੇਟਿਵਾਂ ਨਾਲੋਂ ਅੱਗੇ ਚੱਲ ਰਹੇ ਹਨ ਲਿਬਰਲ : ਸਰਵੇਖਣ
ਕੰਜ਼ਰਵੇਟਿਵ ਫੰਡਰੇਜਿ਼ੰਗ ਬੋਰਡ ਤੋਂ ਹਾਰਪਰ ਨੇ ਦਿੱਤਾ ਅਸਤੀਫਾ
ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣਗੇ ਪੀਟਰ ਮੈਕੇਅ