Welcome to Canadian Punjabi Post
Follow us on

07

August 2020
ਅੰਤਰਰਾਸ਼ਟਰੀ

ਕਰਤਾਰਪੁਰ ਲਾਂਘੇ ਰਾਹੀਂ ਪਾਕਿ ਜਾ ਕੇ ਗਾਇਬ ਹੋਈ ਭਾਰਤੀ ਸਿੱਖ ਲੜਕੀ ਮਿਲੀ

December 04, 2019 09:16 AM

* ਪਾਕਿ ਪੰਜਾਬ ਦੀ ਪੁਲਸ ਵੱਲੋਂ ਦੋ ਜਣੇ ਗ੍ਰਿਫਤਾਰ 


ਲਾਹੌਰ, 3 ਦਸੰਬਰ, (ਪੋਸਟ ਬਿਊਰੋ)- ਭਾਰਤ ਦੇ ਹਰਿਆਣਾ ਰਾਜ ਦੇ ਰੋਹਤਕ ਨਾਲ ਸੰਬੰਧਤ ਦੱਸੀ ਜਾਂਦੀ ਸਿੱਖ ਲੜਕੀ ਵੱਲੋਂ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾ ਕੇ ਬਿਨਾਂ ਵੀਜ਼ਾ ਤੋਂ ਕਿਸੇ ਪਾਕਿਸਤਾਨੀ ਨਾਗਰਿਕ ਨੂੰ ਮਿਲਣ ਫੈਸਲਾਬਾਦ ਪਹੁੰਚਣ ਦੀ ਕੋਸਿ਼ਸ਼ ਦੀ ਖਬਰ ਆਈ ਹੈ। ਪਾਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੈਸਲਾਬਾਦ ਦੇ ਨੌਜਵਾਨ ਨਾਲ ਉਸ ਦੀ ਦੋਸਤੀ ਫੇਸਬੁੱਕ ਉੱਤੇ ਹੋਈ ਸੀ, ਪਰ ਚਰਚੇ ਹੋਰ ਵੀ ਚੱਲ ਰਹੇ ਹਨ।
ਅੱਜ ਮੰਗਲਵਾਰ ਪਾਕਿਸਤਾਨੀ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਖੁੱਲ੍ਹੇ ਲਾਂਘੇ ਰਾਹੀਂ ਨਵੰਬਰ ਦੇ ਆਖਰੀ ਹਫਤੇ ਵਿੱਚ ਕਰਤਾਰਪੁਰ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਆਈ ਮਨਜੀਤ ਕੌਰ (ਕਰੀਬ 20 ਸਾਲ) ਫੇਸਬੁੱਕ ਰਾਹੀ ਂਇੱਕ ਪਾਕਿਸਤਾਨੀ ਨਾਗਰਿਕ ਦੇ ਸੰਪਰਕ `ਚ ਸੀ। ਗੁਰਦੁਆਰਾ ਵਿਚ ਉਹ ਉਸ ਵਿਅਕਤੀ ਨੂੰ ਮਿਲੀ ਤੇ ਇਕ ਪਾਕਿਸਤਾਨੀ ਔਰਤ ਦਾ ਪਰਮਿਟ ਦਿਖਾ ਕੇ ਉਸ ਆਦਮੀ ਦੇ ਨਾਲ ਫੈਸਲਾਬਾਦ ਜਾਣ ਦੀ ਕੋਸ਼ਿਸ਼ ਕੀਤੀ ਸੀ। ਪਿਛਲੇ ਮਹੀਨੇ ਖੋਲ੍ਹੇ ਗਏ ਕਰਤਾਰਪੁਰ ਦੇ ਲਾਂਘੇ ਰਾਹੀਂ ਭਾਰਤੀ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਤੱਕ ਬਿਨਾਂ ਵੀਜ਼ਾ ਤੋਂ ਜਾ ਸਕਦੇ ਹਨ, ਪਰ ਉਹ ਪਾਕਿਸਤਾਨ ਦੇ ਕਿਸੇ ਹੋਰ ਹਿੱਸੇ ਵਿਚ ਨਹੀਂ ਜਾ ਸਕਦੇ।
ਇਵੈਕੁਈ ਟਰੱਸਟ ਪ੍ਰਾਪਰਟੀਜ਼ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਪਹਿਲੀ ਘਟਨਾ ਹੈ ਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਕਿਸੇ ਭਾਰਤੀ ਸਿੱਖ ਔਰਤ ਨੇ ਇਸ ਖੇਤਰ ਤੋਂਅੱਗੇ ਜਾਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਔਰਤ ਪਾਕਿਸਤਾਨੀ ਨਾਗਰਿਕ ਨਾਲ ਜਾਣਾ ਚਾਹੁੰਦੀ ਸੀ, ਪਰ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਇਸ ਖੇਤਰ ਤੋਂਅੱਗੇਨਹੀਂ ਜਾਣ ਦਿੱਤਾ। ਪਾਕਿਸਤਾਨੀ ਅਧਿਕਾਰੀਆਂ ਦੇ ਦੱਸਣ ਮੁਤਾਬਕ ਔਰਤ ਅੰਮ੍ਰਿਤਸਰ ਦੀ ਹੈ, ਪਰ ਭਾਰਤ ਦੇ ਮੀਡੀਆ ਦਾ ਦਾਅਵਾ ਹੈ ਕਿ ਉਹ ਹਰਿਆਣਾ ਦੇ ਰੋਹਤਕ ਦੀ ਹੈ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਅਧਿਕਾਰੀਆਂ ਨੇ ਭਾਰਤੀ ਕੁੜੀ ਨੂੰ ਵਾਪਸ ਭੇਜ ਕੇ ਭਾਰਤੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਅਤੇ ਪਾਕਿਸਤਾਨ ਨਾਗਰਿਕ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਨਾਲ ਉਸ ਦੇ ਦੋ ਦੋਸਤਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ ਇਕ ਔਰਤ ਵੀ ਹੈ। ਸਿੱਖ ਕੁੜੀ ਦੇ ਪ੍ਰੇਮੀ ਦੱਸੇ ਗਏ ਨੌਜਵਾਨ ਤੋਂ ਪਾਕਿਸਤਾਨੀ ਪੰਜਾਬ ਦੀ ਪੁਲਸ ਡੂੰਘੀ ਪੁੱਛਗਿੱਛ ਕਰ ਰਹੀ ਹੈ।
ਪਤਾ ਲੱਗਾ ਹੈ ਕਿ ਫੇਸਬੁੱਕ ਰਾਹੀਂ ਇਸ ਹਰਿਆਣਵੀ ਲੜਕੀ ਦੀ ਦੋਸਤੀ ਪਾਕਿਸਤਾਨ ਦੇ ਪਿੰਡ ਵਿਕਰਮ ਵਾਲੀ ਦੇ ਨੌਜਵਾਨ ਅਵੈਦ ਮੁਖ਼ਤਾਰ ਨਾਲ ਹੋਈ ਤਾਂ ਉਸ ਨੂੰ ਮਿਲਣ ਲਈ ਬੀਤੇ ਸੋਮਵਾਰ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਵਿਚਲੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਬਹਾਨੇ ਓਥੇ ਚਲੀ ਗਈ। ਉਹ ਜਦੋਂ ਗੁਰਦੁਆਰਾ ਸਾਹਿਬ ਦੀ ਦੂਜੀ ਮੰਜ਼ਿਲ ਉੱਤੇ ਮੁਖ਼ਤਾਰ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਇਸ ਅੱਗੇ ਰੋਕ ਲਾ ਦਿੱਤੀ। ਪਾਕਿ ਮੀਡੀਆ ਅਨੁਸਾਰ ਲੜਕੀ ਨੂੰ ਪਾਕਿਸਤਾਨ ਜਾਣ ਦੀ ਕੋਸ਼ਿਸ਼ ਵਿਚ ਡੀ ਐੱਸ ਪੀ ਤਰਨ ਮੁਹੰਮਦ ਨੇ ਗ੍ਰਿਫਤਾਰ ਕਰ ਕੇ ਸਰਹੱਦੀ ਫੋਰਸ ਪਾਕਿਸਤਾਨ ਰੇਂਜਰਜ਼ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਨੇ ਉਸ ਨੂੰ ਪੁੱਛਗਿੱਛ ਮਗਰੋਂ ਭਾਰਤ ਵਾਪਿਸ ਭੇਜ ਦਿੱਤਾ ਹੈ। ਭਾਰਤ ਦੀ ਸਰਹੱਦੀ ਫੋਰਸ ਬੀ ਐੱਸ ਐੱਫ ਦੇ ਅਧਿਕਾਰੀਆਂ ਮੁਤਾਬਕ ਉਹ ਕੁੜੀ ਦੂਸਰੇ ਯਾਤਰੀਆਂ ਵਾਂਗ ਮੁੜੀ ਹੈ ਤੇ ਇਸ ਬਾਰੇ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੂੰ ਦੱਸ ਦਿੱਤਾ ਗਿਆ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਕਰਤਾਰਪੁਰਸਾਹਿਬ ਦੇ ਦਰਸ਼ਨ ਕਰਨ ਬਹਾਨੇ ਪਾਕਿਸਤਾਨੀ ਲੜਕੇ ਨੂੰ ਮਿਲਣ ਗਈ ਕੁੜੀ ਹਰਿਆਣਾ ਦੀ ਰਹਿਣ ਵਾਲੀ ਹੈ ਤੇ ਖਬਰ ਹੈ ਕਿ ਪਾਕਿਸਤਾਨੀ ਪੁਲਸ ਨੇ ਇਸ ਕੇਸ ਵਿੱਚ ਲਾਹੌਰ ਤੇ ਫੈਸਲਾਬਾਦ ਦੇ ਚਾਰ ਨੌਜਵਾਨ ਗ੍ਰਿਫ਼ਤਾਰ ਕੀਤੇ ਹਨ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਪਾਕਿਸਤਾਨ ਵਿੱਚ ਇਹ ਭਾਰਤੀ ਸਿੱਖ ਕੁੜੀ 2-3 ਦਿਨ ਤਕ ਓਥੇ ਚਾਰ ਲੜਕਿਆਂ ਦੇ ਨਾਲ ਕਿਨ੍ਹਾਂ ਹਾਲਾਤ ਵਿੱਚ ਕਿੱਥੇ ਰਹੀ ਸੀ?ਸਿਰਸਾ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਇਸ ਕੇਸ ਵਿੱਚ ਹਨੀ-ਟਰੈਪ ਦਾ ਸ਼ੱਕ ਹੈ ਅਤੇ ਪਾਕਿਸਤਾਨੀ ਪਾਸੇ ਤੋਂ ਭਾਰਤੀ ਬੱਚੀਆਂ ਨੂੰ ਵਰਗਲਾਇਆ ਜਾਂਦਾ ਹੈ ਤੇ ਸਾਜ਼ਿਸ਼ ਦੇ ਤਹਿਤ ਹੋ ਰਹੇ ਇਸ ਕੰਮ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ