Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਲਾਈਫ ਸਟਾਈਲ

ਰਸਮਲਾਈ ਰਸਗੁੱਲੇ

December 04, 2019 09:11 AM

ਸਮੱਗਰੀ-ਪਨੀਰ 250 ਗਰਾਮ, ਬੇਕਿੰਗ ਪਾਊਡਰ ਇੱਕ ਚੁਟਕੀ, ਰਬੜੀ 500 ਗਰਾਮ, ਮੈਦਾ ਦੋ ਵੱਡੇ ਚਮਚ, ਖੰਡ 600 ਗਰਾਮ, ਪਿਸਤਾ ਦੋ ਛੋਟੇ ਚਮਚ।
ਵਿਧੀ-ਸਭ ਤੋਂ ਪਹਿਲਾਂ ਅੱਧੀ ਖੰਢ ਕੱਢ ਕੇ ਪੀਸ ਲਓ। ਮੈਦਾ ਨੂੰ ਛਾਣ ਕੇ ਬੇਕਿੰਗ ਪਾਊਡਰ ਅਤੇੇ ਪਨੀਰ ਨੂੰ ਮਿਲਾ ਕੇ ਚੰਗੀ ਤਰ੍ਹਾਂ ਨਾਲ ਗੁੰਨ੍ਹ ਲਓ। ਫਿਰ ਉਸ ਦੇ ਛੋਟੇ-ਛੋਟੇ ਗੋਲੇ ਬਣਾ ਲਓ। ਫਿਰ ਉਸ ਦੇ ਛੋਟੇ ਗੋਲੇ ਬਣਾ ਕੇ ਥੋੜ੍ਹਾ ਜਿਹਾ ਚਪਟਾ ਕਰ ਲਓ। ਰਬੜੀ 'ਚ ਖੰਡ ਦਾ ਪਾਊਡਰ ਮਿਲਾ ਕੇ ਫਰਿੱਜ਼ 'ਚ ਠੰਢਾ ਹੋਣ ਲਈ ਰੱਖੋ। ਇੱਕ ਚਮਚ ਮੈਦਾ ਨੂੰ ਇੱਕ ਕੌਲੀ ਪਾਣੀ ਵਿੱਚ ਚੰਗੀ ਤਰ੍ਹਾਂ ਨਾਲ ਘੋਲੋ ਅਤੇ ਧਿਆਨ ਰੱਖੋ ਕਿ ਇਸ 'ਚ ਗੁਠਲੀਆਂ ਨਾ ਬਣਨ। ਇੱਕ ਚਮਚ ਮੈਦੇ ਨੂੰ ਇੱਕ ਕੌਲੀ ਪਾਣੀ ਪਾ ਕੇ ਉਬਾਲਣ ਲਈ ਗੈਸ 'ਤੇ ਰੱਖੋ। ਇਸ ਚਾਸ਼ਨੀ ਵਿੱਚ ਪਹਿਲਾਂ ਤੋਂ ਤਿਆਰ ਕੀਤਾ ਗਿਆ ਮੈਦੇ ਦਾ ਘੋਲ ਮਿਲਾ ਦਿਓ। ਹੁਣ ਇਸ 'ਚ ਪਨੀਰ ਦੇ ਪਹਿਲਾਂ ਤੋਂ ਬਣੇ ਹੋਏ ਗੋਲੇ ਪਾ ਕੇ ਪਕਾਓ। ਧਿਆਨ ਰੱਖੋ ਕਿ ਚਾਸ਼ਨੀ ਗਾੜ੍ਹੀ ਨਾ ਹੋਵੇ। ਲੋੜ ਪਏ ਤਾਂ ਇਸ 'ਚ ਹੋਰ ਪਾਣੀ ਪਾਓ।
ਜਦੋਂ ਰਸਗੁੱਲਿਆਂ 'ਚ ਛੋਟੇ ਛੋਟੇ ਛੇਕ ਦਿਸਣ ਤਾਂ ਸਮਝ ਜਾਣਾ ਕਿ ਬਣ ਕੇ ਤਿਆਰ ਹੈ। ਇੱਕ ਭਾਂਡੇ 'ਚ ਇੱਕ ਲੀਟਰ ਪਾਣੀ ਵਿੱਚ ਚਾਸ਼ਨੀ ਸਮੇਤ ਸਾਰੇੇ ਰਸਗੁੱਲੇ ਪਾ ਕੇ ਠੰਢੇ ਹੋਣ ਲਈ ਰੱਖ ਦਿਓ। ਰਸਗੁੱਲੇ ਠੰਢੇ ਹੋ ਜਾਣ ਤਾਂ ਇਨ੍ਹਾਂ ਨੂੰ ਹਲਕੇ ਹੱਥਾਂ ਨਾਲ ਨਿਚੋੜ ਕੇ ਰਬੜੀ 'ਚ ਪਾ ਦਿਓ। ਤੁਹਾਡੀ ਰਸਮਲਾਈ ਤਿਆਰ ਹੈ ਇਸ ਉਪਰ ਪਿਸਤਾ ਪਾ ਕੇ ਖਾਓ।

 

 
Have something to say? Post your comment