Welcome to Canadian Punjabi Post
Follow us on

06

August 2020
ਬ੍ਰੈਕਿੰਗ ਖ਼ਬਰਾਂ :
ਫਾਈਜ਼ਰ ਤੇ ਮੌਡਰਨਾ ਨਾਲ ਫੈਡਰਲ ਸਰਕਾਰ ਨੇ ਕੀਤੀ ਡੀਲਫੰਡਿੰਗ ਦੀ ਘਾਟ ਕਾਰਨ ਕੈਨੇਡੀਅਨ ਦਵਾਈ ਨਿਰਮਾਤਾ ਕੰਪਨੀ ਵੈਕਸੀਨ ਦੇ ਟ੍ਰਾਇਲ ਅੱਗੇ ਤੋਰਨ ਵਿੱਚ ਅਸਮਰੱਥਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਹੋਇਆ ਸਰੂਪ ਲੱਭਣ 'ਚ ਢਿੱਲ ਵਰਤਣ ਖਿਲਾਫ 7 ਅਗਸਤ ਨੂੰ ਪਟਿਆਲਾ ਐੱਸ.ਐੱਸ.ਪੀ. ਦਫਤਰ ਮੂਹਰੇ ਧਰਨੇ ਤੋਂ ਲੜੀਵਾਰ ਧਰਨਿਆਂ ਦੀ ਸ਼ੁਰੂਆਤ ਕਰੇਗਾਲਿਬਰਲ ਐਮਪੀ ਲੈਵਿਟ ਵੱਲੋਂ ਅਸਤੀਫਾ ਦੇਣ ਦਾ ਐਲਾਨਬੈਰੂਤ ਵਿੱਚ ਹੋਏ ਧਮਾਕੇ ਵਿੱਚ 100 ਦੇ ਲੱਗਭਗ ਲੋਕ ਹਲਾਕ, ਹਜ਼ਾਰਾਂ ਜ਼ਖ਼ਮੀਲੈਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਹੋਇਆ ਜ਼ੋਰਦਾਰ ਧਮਾਕਾਕੈਪਟਨ ਨੇ ਕਿਹਾ: ਨਕਲੀ ਸ਼ਰਾਬ ਦੇ ਮਾਮਲੇ ’ਚ ਮਿਲੀਭੁਗਤ ਵਾਲਾ ਕੋਈ ਵੀ ਸਿਆਸਤਦਾਨ ਜਾਂ ਸਰਕਾਰੀ ਕਰਮਚਾਰੀ ਬਖਸ਼ਿਆ ਨਹੀਂ ਜਾਵੇਗਾਸਿੱਸਵਾਂ ਫਾਰਮ ਹਾਊਸ 'ਚ ਕੈਪਟਨ ਨੂੰ ਲੱਭਣ ਗਏ ਮਾਨ, ਚੀਮਾ ਸਮੇਤ 'ਆਪ' ਵਿਧਾਇਕਾਂ ਤੇ ਲੀਡਰਾਂ ਨੂੰ ਪੁਲਸ ਨੇ 2 ਘੰਟੇ ਤੱਕ ਥਾਣੇ 'ਚ ਡੱਕਿਆ
ਲਾਈਫ ਸਟਾਈਲ

ਬਿਊਟੀ ਟਿਪਸ: ਵਾਲਾਂ ਨੂੰ ਤਰੋਤਾਜ਼ਾ ਕਰਨ ਲਈ ਵਰਤੋ ਸੁੱਕਾ ਸ਼ੈਂਪੂ

December 04, 2019 09:09 AM

ਘਰ ਤੋਂ ਬਾਹਰ ਸਫਰ 'ਤੇ ਜਾਣ ਸਮੇਂ ਜਾਂ ਹਸਪਤਾਲਾਂ ਵਿੱਚ ਦਾਖਲ ਬਿਮਾਰਾਂ ਵਾਸਤੇ ਵਾਲਾਂ ਨੂੰ ਤਰੋਤਾਜ਼ਾ ਰੱਖਣਾ ਕਈ ਵਾਰ ਮੁਸ਼ਕਲ ਸਾਬਤ ਹੋ ਸਕਦਾ ਹੈ ਜਾਂ ਜੇ ਬਹੁਤ ਠੰਢ ਕਰ ਕੇ ਤੁਹਾਡਾ ਨਹਾਉਣ ਦਾ ਮਨ ਨਹੀਂ ਕਰ ਰਿਹਾ ਤਾਂ ਇਸ ਸਥਿਤੀ ਵਿੱਚ ਚਿਪਚਿਪੇ ਵਾਲਾਂ ਤੋਂ ਮੁਕਤੀ ਪਾਉਣ ਲਈ ਸੁੱਕੇ ਸ਼ੈਂਪੂ ਤੁਹਾਡੇ ਇਸ ਸਮੱਸਿਆ ਦਾ ਬਿਹਤਰੀਨ ਹੱਲ ਬਣ ਸਕਦੇ ਨਹ। ਬਾਜ਼ਾਰ ਵਿੱਚ ਅਜਿਹੇ ਕਈ ਸੁੱਕੇ ਸ਼ੈਂਪੂ ਆ ਗਏ ਹਨ।
ਇਹ ਅਲਕੋਹਲ ਜਾਂ ਸਟਾਰਚ ਆਧਾਰਤ ਸ਼ੈਂਪੂ ਸਪਰੇਅ ਦੇ ਰੂਪ ਵਿੱਚ ਹੁੰਦੇ ਤੇ ਇਹ ਵਾਲਾਂ 'ਚੋਂ ਫਾਲਤੂ ਤੇਲ ਅਤੇ ਗਰੀਸ ਹਟਾ ਕੇ ਉਨ੍ਹਾਂ ਨੂੰ ਚਿਪਚਿਪੇ ਨਹੀਂ ਰਹਿਣ ਦਿੰਦੇ ਅਤੇ ਤਰੋਤਾਜ਼ਾ ਕਰ ਦਿੰਦੇ ਹਨ।
ਸੁੱਕੇ ਸ਼ੈਂਪੂ ਨੂੰ ਠੀਕ ਤਰ੍ਹਾਂ ਲਾਉਣ ਲਈ ਇਸ ਨੂੰ ਸਿਰ ਤੋਂ ਛੇ ਕੁ ਇੰਚ ਦੂਰ ਰੱਖ ਕੇ ਵਾਲਾਂ 'ਤੇ ਸਪਰੇਅ ਕਰੋ। ਪੂਰੇ ਸਿਰ 'ਚ ਸਪਰੇਅ ਕਰਨ ਤੋਂ ਬਾਅਦ ਸਿਰ ਨੂੰ ਝੱਸ ਦਿਓ ਤਾਂ ਕਿ ਪੂਰੇ ਸਿਰ 'ਚ ਇੱਕੋ ਜਿਹਾ ਫੈਲ ਜਾਵੇ। ਜਿੱਥੇ ਬਹੁਤ ਜ਼ਿਆਦਾ ਸੁੱਕਾ ਸ਼ੈਂਪੂ ਲੱਗਾ ਹੋਵੇ, ਉਸ ਥਾਂ ਨੂੰ ਹੌਲੀ ਹੌਲੀ ਮਾਲਿਸ਼ ਕਰ ਕੇ ਫੈਲਾ ਦਿਓ। ਇਹ 10 ਕੁ ਮਿੰਟ ਲੱਗਾ ਰਹਿਣ ਦਿਓ ਅਤੇ ਫਿਰ ਕੰਘੀ ਕਰ ਲਓ।
ਤੁਸੀਂ ਦੇਖੋਗੇ ਕਿ ਤੁਹਾਡੇ ਵਾਲ ਬਿਲਕੁਲ ਵੀ ਚਿਪਚਿਪੇ ਨਹੀਂ ਹੋਣਗੇ ਅਤੇ ਸਿਰ ਨੂੰ ਤਰੋਤਾਜ਼ਾ ਮਹਿਸੂਸ ਕਰੋਗੇ। ਇਸ ਦੇ ਪ੍ਰਯੋਗ ਤੋਂ ਬਾਅਦ ਜੇ ਤੁਹਾਨੂੰ ਵਾਲ ਜ਼ਿਆਦਾ ਸੁੱਕੇ ਲੱਗਣ ਤਾਂ ਥੋੜ੍ਹਾ ਜਿਹਾ ਤੇਲ ਲਾ ਲਓ।
ਇਸ ਨੂੰ ਤੁਸੀਂ ਹਮੇਸ਼ਾ ਲਈ ਪ੍ਰਯੋਗ ਨਹੀਂ ਕਰ ਸਕਦੇ। ਸੁੱਕੇ ਸ਼ੈਂਪੂ ਨੂੰ ਕਦੇ ਵੀ ਲਗਾਤਾਰ ਦੋ ਦਿਨਾਂ ਤੱਕ ਪ੍ਰਯੋਗ ਨਾ ਕਰੋ। ਸੁੱਕਾ ਸ਼ੈਂਪੂ ਸਿਰਫ ਵਾਲਾਂ 'ਚੋਂ ਤੇਲ ਹਟਾਉਂਦਾ ਹੈ, ਮੈਲ ਤੇ ਧੂੜ ਮਿੱਟੀ ਸਾਫ ਨਹੀਂ ਕਰਦਾ। ਗੰਦਗੀ ਸਾਫ ਕਰਨ ਲਈ ਤੁਹਾਨੂੰ ਪਾਣੀ ਨਾਲ ਪ੍ਰਯੋਗ ਕੀਤਾ ਜਾਣ ਵਾਲਾ ਸ਼ੈਂਪੂ ਲਾਉਣਾ ਹੀ ਪਵੇਗਾ। ਕਿਸੇ ਵੀ ਹਾਲਤ ਵਿੱਚ ਸੁੱਕੇ ਸ਼ੈਂਪੂ ਨੂੰ ਦੋ ਕੁ ਮਹੀਨਿਆਂ ਤੋਂ ਜ਼ਿਆਦਾ ਲਗਾਤਾਰ ਪ੍ਰਯੋਗ ਨਹੀਂ ਕਰਨਾ ਚਾਹੀਦਾ।
ਇਸ ਤੋਂ ਇਲਾਵਾ ਸੁੱਕਾ ਸ਼ੈਂਪੂ ਵਾਲਾਂ ਦੀ ਨਮੀ ਨੂੰ ਵੀ ਸੋਖ ਲੈਂਦਾ ਹੈ। ਇਸ ਲਈ ਲੰਮੇ ਸਮੇਂ ਤੱਕ ਇਸ ਦੇ ਪ੍ਰਯੋਗ ਨਾਲ ਵਾਲ ਟੁੱਟਣ ਅਤੇ ਝੜਨ ਦਾ ਖਤਰਾ ਵੀ ਰਹਿੰਦਾ ਹੈ। ਇਸ ਤੋਂ ਇਲਾਵਾ ਸੁੱਕੇ ਸ਼ੈਂਪੂ ਵਿਚਲੇ ਕਣ ਤੁਹਾਡੀ ਖੋਪੜੀ 'ਤੇ ਜੰਮ ਵੀ ਸਕਦੇ ਹਨ, ਜਿਸ ਕਾਰਨ ਵੀ ਸਿਰ ਵਿੱਚ ਖਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ।

Have something to say? Post your comment