Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਲੋੜ ਪੈਣ 'ਤੇ ਐਕਸਪੈਰੀਮੈਂਟ ਕਰ ਲੈਂਦੀ ਹਾਂ : ਰਿਚਾ ਚੱਢਾ

December 04, 2019 09:07 AM

‘ਗੈਂਗਸ ਆਫ ਵਾਸੇਪੁਰ' ਨਾਲ ਫਿਲਮ ਫੇਅਰ ਐਵਾਰਡ ਜਿੱਤਣ ਵਾਲੀ ਅਤੇ ‘ਫੁਕਰੇ’ ਦੀ ਭੋਲੀ ਪੰਜਾਬਣ ਰਿਚਾ ਚੱਢਾ ਇਨ੍ਹੀਂ ਦਿਨੀਂ ‘ਇਨਸਾਈਡ ਏਜ਼-2’ ਦੀ ਤਿਆਰੀ ਵਿੱਚ ਲੱਗੀ ਹੈ। ਉਸ ਨੇ ਆਪਣੇ ਕਿਰਦਾਰ ਅਤੇ ਲਾਈਫ ਦੀਆਂ ਕੁਝ ਗੱਲਾਂ ਬਾਰੇ ਚਰਚਾ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਇਨਸਾਈਡ ਏਜ਼ ਇੰਡੀਆ ਦਾ ਪਹਿਲਾ ਐਮੀ ਐਵਾਰਡ ਨਾਮੀਨੇਟਿਡ ਅਤੇ ਅਮੇਜ਼ਨ ਓਰੀਜਨਲ ਸੀਰੀਜ ਹੈ। ਇਸ ਦੀ ਜਰਨੀ ਦੇ ਬਾਰੇ ਵਿੱਚ ਦੱਸੋ?
- ਦੋ-ਤਿੰਨ ਸਾਲ ਪਹਿਲਾਂ ਇੱਕ ਡਾਇਰੈਕਟਰ ਮੇਰੇ ਕੋਲ ਸਕ੍ਰਿਪਟ ਲੈ ਕੇ ਆਏ। ਉਹ ਸਕ੍ਰਿਪਟ ਮੈਨੂੰ ਬਹੁਤ ਵਧੀਆ ਲੱਗੀ, ਕਿਉਂਕਿ ਅਜੇ ਤੱਕ ਮੈਂ ਕ੍ਰਿਕਟ 'ਤੇ ਅਜਿਹੀ ਸਟੋਰੀ ਲਾਈਨ ਨਹੀਂ ਦੇਖੀ ਸੀ। ਇਸ ਕਾਰਨ ਮੈਨੂੰ ਕ੍ਰਿਕਟ ਅਤੇ ਬਾਲੀਵੁੱਡ ਦੇ ਰਿਲੇਸ਼ਨਸ਼ਿਪ ਨੂੰ ਐਕਸਪਲੋਰ ਕਰਨ ਦਾ ਮੌਕਾ ਮਿਲਿਆ। ਮੈਂ ਇਸ ਬਾਰੇ ਬਹੁਤ ਐਕਸਾਈਟਿਡ ਸੀ। ਫਿਰ ਇਸ ਵਿੱਚ ਐਕਸੈਲ ਪ੍ਰੋਡਕਸ਼ਨ ਆਨ ਬੋਰਡ ਆ ਗਏ ਅਤੇ ਇਹ ਸੀਰੀਜ ਅਮੇਜ਼ਨ ਓਰੀਜਨਲ ਵੀ ਬਣ ਗਈ। ਤਾਂ ਇਹ ਸਾਡੇ ਸਾਰਿਆਂ ਲਈ ਬਹੁਤ ਵੱਡੀ ਗੱਲ ਸੀ। ਮੈਂ ਹਮੇਸ਼ਾ ਇਸ ਸੀਰੀਜ਼ ਵਿੱਚ ਕੰਮ ਕਰਨ 'ਤੇ ਮਾਣ ਮਹਿਸੂਸ ਕਰਦੀ ਹਾਂ।
* ਇਸ ਸੀਜਨ ਵਿੱਚ ਕੀ ਖਾਸ ਹੋਣ ਵਾਲਾ ਹੈ?
-ਪਹਿਲੇ ਸੀਜਨ ਵਿੱਚ ਤੁਸੀਂ ਦੇਖਿਆ ਕਿ ਮੇਰੇ ਕਿਰਦਾਰ ‘ਜ਼ਰੀਨਾ’ ਨੂੰ ਫਿਲਮ ਇੰਡਸਟਰੀ ਵਿੱਚ ਕਿੰਨੀਆਂ ਦਿੱਕਤਾਂ ਪੇਸ਼ ਆਉਂਦੀਆਂ ਹਨ। ਜੋ ਲੋਕ ਉਸ ਨੂੰ ਤੰਗ ਕਰਦੇ ਹਨ, ਉਹ ਕ੍ਰਿਕਟ ਵਿੱਚ ਵੀ ਉਸ ਦੇ ਖਿਲਾਫ ਹੁੰਦੇ ਹਨ। ਕਿਵੇਂ ਉਹ ਇਨ੍ਹਾਂ ਚੀਜ਼ਾਂ ਨਾਲ ਕਮਬੈਕ ਕਰਦੀ ਹੈ। ਜ਼ਰੀਨਾ ਦੀ ਇੱਛਾ ਹੁੰਦੀ ਹੈ ਕਿ ਪਾਵਰ ਮਿਲ ਜਾਏ, ਪਰ ਅਜੇ ਤੱਕ ਅਜਿਹਾ ਹੋਇਆ ਨਹੀਂ ਹੈ। ਇਸ ਸੀਜਨ ਵਿੱਚ ਦੇਖਣ ਨੂੰ ਮਿਲੇਗਾ ਕਿ ਕਿਵੇਂ ਉਹ ਇਸ ਚੀਜ਼ ਨੂੰ ਹੈਂਡਲ ਕਰੇਗੀ।
* ਲੋਕ ਔਰਤਾਂ ਦੇ ਹੱਥ ਵਿੱਚ ਸੱਤਾ ਨਹੀਂ ਆਉਣ ਦੇਣਾ ਚਾਹੁੰਦੇ। ਆਈ ਪੀ ਐੱਲ ਵਿੱਚ ਵੀ ਮੇਲ ਦੇ ਮੁਕਾਬਲੇ ਫੀਮੇਲ ਟੀਮ ਆਨਰਜ਼ ਬਹੁਤ ਘੱਟ ਹਨ। ਤੁਹਾਡੇ ਹਿਸਾਬ ਨਾਲ ਕੀ ਹਾਈ ਸੁਸਾਇਟੀ ਵਿੱਚ ਵੀ ਮਰਦ ਪ੍ਰਧਾਨਤਾ ਹੈ?
- ਮੈਂ ਵੱਡੀ ਸੁਸਾਇਟੀ ਦਾ ਹਿੱਸਾ ਨਹੀਂ ਹਾਂ, ਪ੍ਰੰਤੂ ਇਹ ਫੈਕਟ ਹੈ ਕਿ ਅਜਿਹੇ ਇਸ਼ੂ ਹਰ ਸੁਸਾਇਟੀ ਵਿੱਚ ਆਉਂਦੇ ਹਨ। ਮੈਨੂੰ ਲੱਗਦਾ ਹੈ ਕਿ ਇਸ ਵਿੱਚ ਔਰਤਾਂ ਮਰਦਾਂ ਤੋਂ ਵੱਡਾ ਮੁੱਦਾ ਹੈ ਪਾਵਰ। ਜਿਸ ਦੇ ਕੋਲ ਪਾਵਰ ਹੈ ਉਹ ਕਿਸੇ ਹੋਰ ਨੂੰ ਆਪਣੀ ਪਾਵਰ ਨਹੀਂ ਦੇਣਾ ਚਾਹੁੰਦਾ। ਇਹ ਕਲਾਸ ਦੇ ਮਾਨੀਟਰ ਤੋਂ ਲੈ ਕੇ ਸਿਆਸਤਦਾਨ ਤੱਕ ਵੀ ਅਪਲਾਈ ਹੁੰਦਾ ਹੈ।
* ਇਸ ਦੇ ਇਲਾਵਾ ਹੋਰ ਵੈੱਬ ਸ਼ੋਜ਼ ਦੇ ਆਫਰਜ਼ ਆਏ ਹੋਣਗੇ, ਉਨ੍ਹਾਂ 'ਤੇ ਕੰਮ ਕਿਉਂ ਨਹੀਂ ਕੀਤਾ?
-ਮੈਂ ‘ਇਨਸਾਈਡ ਏਜ਼’ ਵਿੱਚ ਲੀਡ ਰੋਲ ਵਿੱਚ ਹਾਂ ਤੇ ਹਰ ਜਗ੍ਹਾ ਲੀਡ ਰੋਲ ਸਵੀਕਾਰ ਕਰਾਂਗੀ। ਅਜੇ ਤੱਕ ਜੋ ਆਫਰਜ਼ ਆਏ, ਉਨ੍ਹਾਂ ਸਟੋਰੀਜ਼ ਵਿੱਚ ਜ਼ਿਆਦਾ ਦਮ ਨਹੀਂ ਸੀ। ਜਦ ਮੈਨੂੰ ਲੱਗਦਾ ਹੈ ਕਿ ਐਕਸਪੈਰੀਮੈਂਟ ਕਰਨਾ ਚਾਹੀਦਾ ਹੈ ਤਾਂ ਕਰ ਲੈਂਦੀ ਹਾਂ। ਜਿਵੇਂ ਮੈਂ ਸਟੈਂਡ ਅਪ ਕਾਮੇਡੀ ਕੀਤੀ। ਅਜੇ ਤੱਕ ਮੈਨੂੰ ਇੱਕ ਦਰਜਨ ਤੋਂ ਵੱਧ ਆਫਰਜ਼ ਆ ਚੁੱਕੇ ਹਨ।
* ‘ਸ਼ਕੀਲਾ’ ਦੇ ਇਲਾਵਾ ਕੋਈ ਬਾਇਓਪਿਕ ਕਰਨਾ ਚਾਹੋਗੇ?
- ਸਾਡੀ ਹਿਸਟਰੀ ਵਿੱਚ ਅਜਿਹੇ ਕਈ ਲੋਕ ਹਨ ਜਿਨ੍ਹਾਂ ਦੀ ਬਾਇਓਪਿਕ ਵਿੱਚ ਮੈਂ ਕੰਮ ਕਰਨਾ ਚਾਹਾਂਗੀ। ਸਵਿੱਤਰੀ ਬਾਈ ਫੂਲੇ 'ਤੇ ਬਾਇਓਪਿਕ ਕਰਨਾ ਚਾਹਾਂਗੀ। ਮੈਨੂੰ ਇਹ ਦੇਖ ਕੇ ਬਹੁਤ ਚੰਗਾ ਲੱਗਦਾ ਹੈ ਕਿ ‘ਮਿਸ਼ਨ ਮੰਗਲ’ ਅਤੇ ‘ਸ਼ੂਟਰ ਦਾਦੀ’ ਵਰਗੇ ਲੋਕਾਂ 'ਤੇ ਵੀ ਬਾਇਓਪਿਕ ਬਣ ਰਹੀ ਹੈ।
* ਤੁਹਾਡੀ ਕ੍ਰਿਏਟਿਵ ਡਾਈਟ?
- ਮੈਂ ਪੂਰੀ ਦੁਨੀਆ ਦੀਆਂ ਚੰਗੀਆਂ ਫਿਲਮਾਂ ਦੇਖਦੀ ਹਾਂ। ਜਦ ਵੀ ਮੌਕਾ ਮਿਲਦਾ ਹੈ ਤਾਂ ਨਾਟਕ ਦੇਖਦੀ ਹਾਂ। ਕਿਤਾਬਾਂ ਪੜ੍ਹਦੀ ਹਾਂ ਅਤੇ ਮਿਊਜ਼ਿਕ ਸੁਣਦੀ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ