Welcome to Canadian Punjabi Post
Follow us on

19

January 2020
ਕੈਨੇਡਾ

ਟਰੰਪ ਨੇ ਚੋਣਾਂ ਜਿੱਤਣ ਲਈ ਟਰੂਡੋ ਨੂੰ ਦਿੱਤੀ ਵਧਾਈ

December 04, 2019 09:05 AM

ਟਰੂਡੋ ਨੇ ਯੂਐਸਐਮਸੀਏ ਦੇ ਜਲਦ ਸਿਰੇ ਚੜ੍ਹਨ ਦੀ ਪ੍ਰਗਟਾਈ ਆਸ

ਓਟਵਾ, 3 ਦਸੰਬਰ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਕੀਤੀ ਮੁਲਾਕਾਤ ਵਿੱਚ ਉਨ੍ਹਾਂ ਨੂੰ ਚੋਣਾਂ ਵਿੱਚ ਹਾਸਲ ਕੀਤੀ ਜਿੱਤ ਲਈ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਟਰੰਪ ਨੇ ਆਪਣੇ ਦੇਸ਼ ਦੇ ਨੀਤੀਘਾੜਿਆਂ ਨੂੰ ਜਲਦ ਤੋਂ ਜਲਦ ਨਵੀਂ ਨਾਫਟਾ ਡੀਲ ਨੂੰ ਸਿਰੇ ਚੜ੍ਹਾਉਣ ਦੀ ਬੇਨਤੀ ਕੀਤੀ।
ਲੰਡਨ ਵਿੱਚ ਨਾਟੋ ਦੀ ਮੀਟਿੰਗ ਦੌਰਾਨ ਟਰੂਡੋ ਤੇ ਟਰੰਪ ਵੱਲੋਂ ਕੀਤੀ ਗਈ ਮੁਲਾਕਾਤ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਆਖਿਆ ਕਿ ਕਿਸੇ ਦੋਸਤ ਨਾਲ ਸਮਾਂ ਗੁਜ਼ਾਰਨਾ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕੈਨੇਡਾ ਨਾਲ ਆਪਣੇ ਚੰਗੇ ਸਬੰਧਾਂ ਦੀ ਗੱਲ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਅਸੀਂ ਯੂਐਸਐਮਸੀਏ ਬਾਰੇ ਰਲ ਕੇ ਕੰਮ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਹੁਣ ਸਾਰਾ ਮਾਮਲਾ ਅਮਰੀਕਾ ਦੀ ਹਾਊਸ ਸਪੀਕਰ ਨੈਂਸੀ ਪੈਲੋਸੀ ਉੱਤੇ ਨਿਰਭਰ ਕਰਦਾ ਹੈ ਕਿਉਂਕਿ ਇਹ ਮੁੱਦਾ ਹੁਣ ਵੋਟ ਲਈ ਕਾਂਗਰਸ ਕੋਲ ਹੈ।
ਟਰੰਪ ਨੇ ਆਖਿਆ ਕਿ ਡੈਮੋਕ੍ਰੈਟਸ ਨੂੰ ਥੋੜ੍ਹਾ ਜਲਦੀ ਕਰਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ ਕੈਨੇਡਾ ਤੇ ਮੈਕਸਿਕੋ ਦੀ ਇਸ ਵਿੱਚ ਦਿਲਚਸਪੀ ਖਤਮ ਹੋ ਜਾਵੇ। ਪਰ ਟਰੂਡੋ ਨੇ ਇਸ ਡੀਲ ਤੋਂ ਮੂੰਹ ਮੋੜਨ ਦਾ ਕੋਈ ਸੰਕੇਤ ਨਹੀਂ ਦਿੱਤਾ। ਟਰੂਡੋ ਨੇ ਸਗੋਂ ਆਖਿਆ ਕਿ ਕੈਨੇਡਾ ਤੇ ਅਮਰੀਕਾ ਦਰਮਿਆਨ ਸਬੰਧ ਕਾਫੀ ਮਜਬੂਤ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਸਬੰਧ ਪਹਿਲਾਂ ਕਦੇ ਇਸ ਤੋਂ ਮਜਬੂਤ ਸਨ। ਉਨ੍ਹਾਂ ਆਖਿਆ ਕਿ ਇਸ ਡੀਲ ਨੂੰ ਹਕੀਕਤ ਵਿੱਚ ਬਦਲਦਿਆਂ ਵੇਖਣਾ ਬਹੁਤ ਹੀ ਮਹਾਨ ਪ੍ਰਕਿਰਿਆ ਹੈ। ਟਰੂਡੋ ਨੇ ਆਖਿਆ ਕਿ ਸਾਨੂੰ ਪੂਰੀ ਆਸ ਹੈ ਕਿ ਜਲਦ ਹੀ ਸਾਨੂੰ ਚੰਗੀ ਖਬਰ ਮਿਲਣ ਵਾਲੀ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਆਰ ਸੀ ਐਮ ਪੀ ਨੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਨੂੰ ਕੀਤਾ ਗ੍ਰਿਫ਼ਤਾਰ, ਜਾਂਚ ਜਾਰੀ
ਇਟੋਬੀਕੋ ਫਾਸਟ ਫੂਡ ਰੈਸਟੋਰੈਂਟ ਦੇ ਬਾਹਰ ਇੱਕ ਵਿਅਕਤੀ ਨੇ ਵਰਕਰ ਨੂੰ ਮਾਰਿਆ ਚਾਕੂ
ਬਰੈਂਪਟਨ ਵਿੱਚ ਮ੍ਰਿਤਕ ਪਾਈ ਗਈ ਟੋਰਾਂਟੋ ਦੀ ਮਹਿਲਾ ਦੇ ਪਹਿਲੇ ਪਤੀ ਖਿਲਾਫ ਵਾਰੰਟ ਜਾਰੀ
ਅਮਰੀਕੀ ਸੈਨੇਟ ਵੱਲੋਂ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਪਾਸ
ਸੁਪਰੀਮ ਕੋਰਟ ਵੱਲੋਂ ਟਰਾਂਸ ਮਾਊਨਟੇਨ ਬਾਰੇ ਬੀਸੀ ਦੀ ਅਪੀਲ ਖਾਰਜ
ਜਹਾਜ਼ ਹਾਦਸੇ ਦੇ ਸਬੰਧ ਵਿੱਚ ਮੀਟਿੰਗ ਵਿੱਚ ਹਿੱਸਾ ਲੈਣ ਲਈ ਵਿਦੇਸ਼ ਮੰਤਰੀ ਲੰਡਨ ਪਹੁੰਚੇ
ਹੜਤਾਲਾਂ ਤੋਂ ਪ੍ਰੇਸ਼ਾਨ ਮਾਪਿਆਂ ਨੂੰ 60 ਡਾਲਰ ਰੋਜ਼ਾਨਾ ਦੇਵੇਗੀ ਓਨਟਾਰੀਓ ਸਰਕਾਰ?
ਡੱਗ ਫੋਰਡ ਦੇ ਕੰਜ਼ਰਵੇਟਿਵਾਂ ਨਾਲੋਂ ਅੱਗੇ ਚੱਲ ਰਹੇ ਹਨ ਲਿਬਰਲ : ਸਰਵੇਖਣ
ਕੰਜ਼ਰਵੇਟਿਵ ਫੰਡਰੇਜਿ਼ੰਗ ਬੋਰਡ ਤੋਂ ਹਾਰਪਰ ਨੇ ਦਿੱਤਾ ਅਸਤੀਫਾ
ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣਗੇ ਪੀਟਰ ਮੈਕੇਅ