Welcome to Canadian Punjabi Post
Follow us on

19

January 2020
ਕੈਨੇਡਾ

ਕੈਨੇਡਾ ਦੇ ਅੰਦਰੋਂ ਹੀ ਆਰਜ਼ੀ ਤੇ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਲਈ ਅਪਲਾਈ ਕਰ ਸਕਣਗੇ ਵਿਦੇਸ਼ੀ ਨਾਗਰਿਕ

December 04, 2019 09:03 AM

ਓਟਵਾ, 3 ਦਸੰਬਰ (ਪੋਸਟ ਬਿਊਰੋ) : ਇਸ ਸਾਲ ਦੇ ਸ਼ੁਰੂ ਵਿੱਚ ਕੀਤੇ ਗਏ ਵਾਅਦੇ ਮੁਤਾਬਕ ਸਰਕਾਰ ਵੱਲੋਂ ਆਪਣੇ ਬਾਇਓਮੀਟ੍ਰਿਕਸ ਕੋਲੈਕਸ਼ਨ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।
ਅੱਜ ਤੋਂ ਸ਼ੁਰੂ ਹੋ ਕੇ ਆਰਜ਼ੀ ਜਾਂ ਪਰਮਾਨੈਂਟ ਰੈਜ਼ੀਡੈਂਸ ਲਈ ਕੈਨੇਡਾ ਦੇ ਅੰਦਰੋਂ ਹੀ ਅਪਲਾਈ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਆਪਣਾ ਵਿਜਿ਼ਟਰ ਵੀਜ਼ਾ ਜਾਂ ਵਰਕ ਜਾਂ ਸਟਡੀ ਪਰਮਿਟ ਐਕਸਟੈਂਡ ਕਰਵਾਉਣ ਜਾਂ ਮੁੜਨਵਿਆਉਣ ਲਈ ਹੁਣ ਆਪਣੇ ਫਿੰਗਰਪ੍ਰਿੰਟ ਤੇ ਫੋਟੋ ਦੇਣੀ ਹੋਵੇਗੀ। ਅਜਿਹਾ ਕਰਨ ਲਈ ਉਨ੍ਹਾਂ ਨੂੰ ਦੇਸ਼ ਭਰ ਵਿੱਚ ਸਥਿਤ ਸਰਵਿਸ ਕੈਨੇਡਾ ਦੀਆਂ 58 ਲੋਕੇਸ਼ਨਾਂ ਵਿੱਚੋਂ ਕਿਸੇ ਇੱਕ ਉੱਤੇ ਜਾਣਾ ਹੋਵੇਗਾ। ਇਸ ਤੋਂ ਭਾਵ ਹੈ ਕਿ ਹੁਣ ਕੈਨੇਡਾ ਵਿੱਚ ਹੀ ਆਪਣੇ ਬਾਇਓਮੀਟ੍ਰਿਕਸ ਦੇਣ ਨਾਲ ਲੋਕਾਂ ਦੇ ਸਮੇਂ ਤੇ ਪੈਸੇ ਦੀ ਕਾਫੀ ਬਚਤ ਹੋਵੇਗੀ।
ਕੈਨੇਡਾ ਵੱਲੋਂ 31 ਦਸੰਬਰ, 2018 ਤੋਂ ਹੀ ਇੱਥੋਂ ਦੀ ਆਰਜ਼ੀ ਜਾਂ ਪਰਮਾਨੈਂਟ ਰੈਜ਼ੀਡੈਂਸ ਲਈ ਅਪਲਾਈ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਬਾਇਓਮੀਟ੍ਰਿਕਸ ਇੱਕਠੇ ਕੀਤੇ ਜਾ ਰਹੇ ਹਨ। ਲੋਕਾਂ ਦੀ ਪਛਾਣ ਕਰਨ ਲਈ ਬਾਇਓਮੀਟ੍ਰਿਕਸ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਕਾਫੀ ਮਦਦ ਕਰਦੇ ਹਨ ਤੇ ਇਸ ਨਾਲ ਅਰਜ਼ੀਆਂ ਨੂੰ ਪ੍ਰੋਸੈੱਸ ਕਰਨਾ ਸੁਖਾਲਾ ਹੋ ਜਾਂਦਾ ਹੈ। ਅਜਿਹਾ ਕਰਨ ਨਾਲ ਯੋਗ ਟਰੈਵਲਰਜ਼ ਦਾ ਕੈਨੇਡਾ ਵਿੱਚ ਦਾਖਲਾ ਵੀ ਸੌਖਾ ਹੋ ਜਾਂਦਾ ਹੈ। ਇਸ ਨਾਲ ਅਧਿਕਾਰੀ ਅਜਿਹੇ ਵਿਅਕਤੀਆਂ ਨੂੰ ਵੀ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕ ਸਕਦੇ ਹਨ ਜਿਨ੍ਹਾਂ ਤੋਂ ਦੇਸ਼ ਤੇ ਕੈਨੇਡੀਅਨਾਂ ਦੀ ਸੇਫਟੀ ਤੇ ਸਕਿਊਰਿਟੀ ਨੂੰ ਕੋਈ ਖਤਰਾ ਹੁੰਦਾ ਹੈ।
ਲੋਕ ਆਨਲਾਈਨ ਜਾਂ ਪੇਪਰ ਰਾਹੀਂ ਅਪਲਾਈ ਕਰ ਸਕਦੇ ਹਨ, ਜਿਵੇਂ ਕਿ ਉਹ ਪਹਿਲਾਂ ਕਰਦੇ ਆਏ ਹਨ। ਜਿਨ੍ਹਾਂ ਬਿਨੈਕਰਤਾਵਾਂ ਨੂੰ ਬਾਇਓਮੀਟ੍ਰਿਕਸ ਸਬੰਧੀ ਹਦਾਇਤਾਂ ਮਿਲੀਆਂ ਹਨ ਉਹ ਐਪੁਆਇੰਟਮੈਂਟ ਲੈ ਕੇ ਦੇਸ਼ ਭਰ ਵਿੱਚ ਸਥਿਤ ਸਰਵਿਸ ਕੈਨੇਡਾ ਦੀ ਕਿਸੇ ਵੀ ਲੋਕੇਸ਼ਨ ਉੱਤੇ ਆਪਣੇ ਫਿੰਗਰਪ੍ਰਿੰਟ ਤੇ ਫੋਟੋ ਦੇ ਸਕਦੇ ਹਨ। ਇਹ ਐਪੁਆਇੰਟਮੈਂਟ ਆਨਲਾਈਨ ਬੁਕਿੰਗ ccanada.ca/biometrics ਉੱਤੇ ਐਡਵਾਂਸ ਵਿੱਚ ਹੀ ਲੈ ਲੈਣੀ ਚਾਹੀਦੀ ਹੈ।ਜਿਹੜੇ ਬਿਨੈਕਾਰ, ਕੈਨੇਡਾ ਰਹਿੰਦੇ ਹਨ ਪਰ ਦੇਸ਼ ਤੋਂ ਬਾਹਰ ਸਫਰ ਕਰ ਰਹੇ ਹਨ, ਵੀ ਆਪਣੇ ਬਾਇਓਮੀਟ੍ਰਿਕਸ ਕਿਸੇ ਵੀ ਦੇਸ਼ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ (ਵੀਏਸੀ) ਵਿੱਚ ਦੇ ਸਕਦੇ ਹਨ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਆਰ ਸੀ ਐਮ ਪੀ ਨੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਨੂੰ ਕੀਤਾ ਗ੍ਰਿਫ਼ਤਾਰ, ਜਾਂਚ ਜਾਰੀ
ਇਟੋਬੀਕੋ ਫਾਸਟ ਫੂਡ ਰੈਸਟੋਰੈਂਟ ਦੇ ਬਾਹਰ ਇੱਕ ਵਿਅਕਤੀ ਨੇ ਵਰਕਰ ਨੂੰ ਮਾਰਿਆ ਚਾਕੂ
ਬਰੈਂਪਟਨ ਵਿੱਚ ਮ੍ਰਿਤਕ ਪਾਈ ਗਈ ਟੋਰਾਂਟੋ ਦੀ ਮਹਿਲਾ ਦੇ ਪਹਿਲੇ ਪਤੀ ਖਿਲਾਫ ਵਾਰੰਟ ਜਾਰੀ
ਅਮਰੀਕੀ ਸੈਨੇਟ ਵੱਲੋਂ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਪਾਸ
ਸੁਪਰੀਮ ਕੋਰਟ ਵੱਲੋਂ ਟਰਾਂਸ ਮਾਊਨਟੇਨ ਬਾਰੇ ਬੀਸੀ ਦੀ ਅਪੀਲ ਖਾਰਜ
ਜਹਾਜ਼ ਹਾਦਸੇ ਦੇ ਸਬੰਧ ਵਿੱਚ ਮੀਟਿੰਗ ਵਿੱਚ ਹਿੱਸਾ ਲੈਣ ਲਈ ਵਿਦੇਸ਼ ਮੰਤਰੀ ਲੰਡਨ ਪਹੁੰਚੇ
ਹੜਤਾਲਾਂ ਤੋਂ ਪ੍ਰੇਸ਼ਾਨ ਮਾਪਿਆਂ ਨੂੰ 60 ਡਾਲਰ ਰੋਜ਼ਾਨਾ ਦੇਵੇਗੀ ਓਨਟਾਰੀਓ ਸਰਕਾਰ?
ਡੱਗ ਫੋਰਡ ਦੇ ਕੰਜ਼ਰਵੇਟਿਵਾਂ ਨਾਲੋਂ ਅੱਗੇ ਚੱਲ ਰਹੇ ਹਨ ਲਿਬਰਲ : ਸਰਵੇਖਣ
ਕੰਜ਼ਰਵੇਟਿਵ ਫੰਡਰੇਜਿ਼ੰਗ ਬੋਰਡ ਤੋਂ ਹਾਰਪਰ ਨੇ ਦਿੱਤਾ ਅਸਤੀਫਾ
ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣਗੇ ਪੀਟਰ ਮੈਕੇਅ