Welcome to Canadian Punjabi Post
Follow us on

06

August 2020
ਕੈਨੇਡਾ

ਯਾਦਗਾਰੀ ਹੋ ਨਿੱਬੜਿਆ ਵਿਲੀਅਮ ਓਸਲਰ ਹੈਲਥ ਸਿਸਟਮ ਲਈ ਆਯੋਜਿਤ ਅੱਠਵਾਂ ਗਾਲਾ ਬੈਨੇਫਿਟ ਕੰਸਰਟ

December 04, 2019 08:59 AM

  

ਬਰੈਂਪਟਨ, 3 ਦਸੰਬਰ (ਪੋਸਟ ਬਿਊਰੋ) : ਬੀਤੇ ਦਿਨੀਂ ਵਿਲੀਅਮ ਓਸਲਰ ਹੈਲਥ ਸਿਸਟਮ ਲਈ ਰੋਜ਼ ਥਿਏਟਰ ਵਿੱਚ 8ਵਾਂ ਸਾਲਾਨਾ ਗਾਲਾ ਬੈਨੇਫਿਟ ਕੰਸਰਟ ਕਰਵਾਇਆ ਗਿਆ, ਜਿੱਥੇ ਸੈਂਕੜੇ ਲੋਕ ਪਹੁੰਚੇ। ਇਸ ਪ੍ਰੋਗਰਾਮ ਦਾ ਆਯੋਜਨ ਡੀਜੀ ਗਰੁੱਪ ਵੱਲੋਂ ਕੀਤਾ ਗਿਆ। ਐਲਏ ਸਥਿਤ ਰੌਕਸਟਾਰ ਡੌਨ ਫੈਲਡਰ, ਜੋ ਕਿ ਈਗਲ ਗਰੁੱਪ ਦੇ ਸਾਬਕਾ ਮੈਂਬਰ ਵੀ ਸਨ, ਤੇ ਲੋਕਲ ਸਟਾਰ ਸਾਰਾਹ ਸਲੀਨ ਨੇ ਮਸ਼ਹੂਰ ਗਾਨੇ ਗਾ ਕੇ ਲੋਕਾਂ ਦਾ ਖੂਭ ਮਨੋਰੰਜਨ ਕੀਤਾ। ਇਸ ਕੰਸਰਟ ਰਾਹੀਂ ਓਸਲਰ ਦੇ ਤਿੰਨ ਹਸਪਤਾਲਾਂ ਲਈ 978,000 ਡਾਲਰ ਇੱਕਠੇ ਹੋਏ।
ਸ਼ਾਮ ਸਮੇਂ ਖਾਸ ਮੈਚਿੰਗ ਚੈਲੇਂਜ ਦਾ ਐਲਾਨ ਕੀਤਾ ਗਿਆ। ਉਸ ਸ਼ਾਮ ਇੱਕਠੇ ਹੋਏ ਫੰਡਾਂ ਨਾਲ ਮੈਚ ਕਰਨ ਲਈ ਲੋਕਾਂ ਨੇ ਹੋਰ ਫੰਡ ਦਿੱਤੇ। ਡੀਜੀ ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ ਡੈਰਨ ਸਟੀਡਮੈਨ ਨੇ ਆਖਿਆ ਕਿ ਓਸਲਰ ਫਾਊਂਡੇਸ਼ਨ ਗਾਲਾ ਬੈਨੇਫਿਟ ਕੰਸਰਟ ਨੂੰ ਸਹਿਯੋਗ ਦੇਣਾ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਸੀ। ਇਸ ਦੌਰਾਨ ਓਰਲੈਂਡੋ ਕਾਰਪੋਰੇਸ਼ਨ ਵੱਲੋਂ ਇਟੋਬੀਕੋ ਜਨਰਲ ਹਸਪਤਾਲ ਲਈ 1.5 ਮਿਲੀਅਨ ਡਾਲਰ ਡੋਨੇਸ਼ਨ ਦਿੱਤੀ ਗਈ। ਇਹ ਡੋਨੇਸ਼ਨ ਯੂ ਹੈਵ ਦ ਪਾਵਰ ਕੈਂਪੇਨ ਦੇ 100 ਮਿਲੀਅਨ ਡਾਲਰ ਦਾ ਹੀ ਹਿੱਸਾ ਸੀ। ਇਹ ਡੋਨੇਸ਼ਨ ਇਟੋਬੀਕੋ ਜਨਰਲ ਵਿੱਚ ਬਣਾਏ ਜਾ ਰਹੇ ਨਵੇਂ ਪੇਸ਼ੈਂਟ ਟਾਵਰ ਲਈ ਦਿੱਤੀ ਗਈ।
ਇਟੋਬੀਕੋ ਜਨਰਲ ਲਈ ਨਵੇਂ ਸਾਜੋ਼ ਸਮਾਨ ਦੀ ਅਜੇ ਵੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਤੇ ਇਸ ਤਰ੍ਹਾਂ ਫੰਡ ਇੱਕਠੇ ਹੋਣ ਨਾਲ ਅਜਿਹੀਆਂ ਲੋੜਾਂ ਪੂਰੀਆਂ ਹੋਣ ਵਿੱਚ ਮਦਦ ਮਿਲਦੀ ਹੈ। ਓਰਲੈਂਡੋ ਕਾਰਪੋਰੇਸ਼ਨ ਨੂੰ ਇਸ ਕੰਸਰਟ ਦੌਰਾਨ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵੱਲੋਂ ਪੰਜ ਸਾਲ ਪਹਿਲਾਂ 15 ਮਿਲੀਅਨ ਡਾਲਰ ਦੀ ਡੋਨੇਸ਼ਨ ਦਿੱਤੀ ਗਈ ਸੀ। ਉਸ ਸਮੇਂ ਕੈਨੇਡਾ ਵਿੱਚ ਕਿਸੇ ਵੀ ਹਸਪਤਾਲ ਨੂੰ ਦਿੱਤਾ ਗਿਆ ਇਹ ਸੱਭ ਤੋਂ ਵੱਡਾ ਤੋਹਫਾ ਸੀ। ਜਿਸ ਤੋਂ ਪ੍ਰੇਰਿਤ ਹੋ ਕੇ ਕਮਿਊਨਿਟੀ ਨੇ ਡੋਨੇਸ਼ਨ ਮੈਚ ਕੀਤੀ ਤੇ ਇਹ ਰਕਮ 30 ਮਿਲੀਅਨ ਡਾਲਰ ਬਣ ਗਈ। ਇਸ ਨਾਲ ਇੰਟੇਗ੍ਰੇਟਿਡ ਹੈਲਥ ਐਂਡ ਵੈੱਲਨੈੱਸ ਲਈ ਨਿਊ ਪੀਲ ਮੈਮੋਰੀਅਲ ਸੈਂਟਰ, ਬਰੈਂਪਟਨ ਸਿਵਿਕ ਹਸਪਤਾਲ ਵਿੱਚ ਐਂਡੋਵੈਸਕੂਲਰ ਥੈਰੇਪੈਟਿਕਸ ਸੂਈਟ ਤੇ ਇਟੋਬੀਕੋ ਦੇ ਜਨਰਲ ਹਸਪਤਾਲ ਵਿੱਚ ਨਵਾਂ ਐਮਰਜੰਸੀ ਡਿਪਾਰਟਮੈਂਟ ਤਿਆਰ ਕਰਨ ਵਿੱਚ ਮਦਦ ਮਿਲੀ ਸੀ।
ਓਰਲੈਂਡੋ ਕਾਰਪੋਰੇਸ਼ਨ ਦੇ ਪ੍ਰੈਜ਼ੀਡੈਂਟ ਫਿੱਲ ਕਿੰਗ ਨੇ ਆਖਿਆ ਕਿ ਓਰਲੈਂਡੋ ਕਾਰਪੋਰੇਸ਼ਨ ਨੂੰ ਇਟੋਬੀਕੋ ਜਨਰਲ ਦੇ ਨਵੇਂ ਪੇਸੈਂਟ ਟਾਵਰ ਲਈ ਹੋਰ ਡੋਨੇਸਨ ਦੇ ਕੇ ਬਹੁਤ ਖੁਸ਼ੀ ਹੋ ਰਹੀ ਹੈ। ਓਸਲਰ ਫਾਊਂਡੇਸ਼ਨ ਨੇ ਵੁੱਡਬਾਈਨ ਐਂਟਰਟੇਨਮੈਂਟ ਗਰੁੱਪ ਦੀ ਕਰਪੋਰੇਟ ਸਿਟੀਜ਼ਨਸਿ਼ਪ ਦਾ ਵੀ ਜਸ਼ਨ ਮਨਾਇਆ। ਵੁੱਡਬਾਈਨ ਐਂਟਰਟੇਨਮੈਂਟ ਗਰੁੱਪ ਓਸਲਰ ਐਵਾਰਡ ਹਾਸਲ ਕਰਨ ਵਾਲਾ ਛੇਵਾਂ ਗਰੁੱਪ ਹੈ। ਇਸ ਮੌਕੇ ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਤੇ ਸੀਈਓ ਕੇਨ ਮੇਅਹਿਊ ਨੇ ਆਖਿਆ ਕਿ ਇਹ ਸ਼ਾਮ ਕਾਫੀ ਯਾਦਗਾਰੀ ਹੋ ਨਿੱਬੜੀ। ਲੋਕਲ ਹੈਲਥ ਕੇਅਰ ਦੀ ਮਦਦ ਕਰਨ ਲਈ ਐਨੇ ਸਾਰੇ ਲੋਕਾਂ ਨੂੰ ਅੱਗੇ ਆਇਆਂ ਵੇਖ ਕੇ ਕਾਫੀ ਵਧੀਆ ਲੱਗਿਆ। ਇਸ ਸਾਲ ਇਸ ਈਵੈਂਟ ਤੋਂ ਟਿਕਟਾਂ ਦੀ ਵਿੱਕਰੀ, ਸਪਾਂਸਰਸਿ਼ਪਸ ਤੇ ਆਕਸ਼ਨ ਕੀਤੀਆਂ ਗਈਆਂ ਵਸਤਾਂ ਨਾਲ ਹੀ 978,000 ਡਾਲਰ ਇੱਕਠੇ ਹੋਏ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫਾਈਜ਼ਰ ਤੇ ਮੌਡਰਨਾ ਨਾਲ ਫੈਡਰਲ ਸਰਕਾਰ ਨੇ ਕੀਤੀ ਡੀਲ
ਫੰਡਿੰਗ ਦੀ ਘਾਟ ਕਾਰਨ ਕੈਨੇਡੀਅਨ ਦਵਾਈ ਨਿਰਮਾਤਾ ਕੰਪਨੀ ਵੈਕਸੀਨ ਦੇ ਟ੍ਰਾਇਲ ਅੱਗੇ ਤੋਰਨ ਵਿੱਚ ਅਸਮਰੱਥ
ਲਿਬਰਲ ਐਮਪੀ ਲੈਵਿਟ ਵੱਲੋਂ ਅਸਤੀਫਾ ਦੇਣ ਦਾ ਐਲਾਨ
ਵੁਈ ਚੈਰਿਟੀ ਵਿਵਾਦ ਤੋਂ ਬਾਅਦ ਚੈਰਿਟੀਜ਼ ਨੂੰ ਵਿਸ਼ਵਾਸ ਤੇ ਡੋਨੇਸ਼ਨਜ਼ ਖੁੱਸਣ ਦਾ ਡਰ
ਓਟਵਾ ਰਿਵਰ 'ਚੋ ਮਿਲੀ ਇੱਕ ਵਿਅਕਤੀ ਦੀ ਲਾਸ਼
ਮਾਈਗ੍ਰੈਂਟ ਵਰਕਰਜ਼ ਦੀ ਹਾਲਤ ਸੁਧਾਰਨ ਲਈ ਫੈਡਰਲ ਸਰਕਾਰ ਖਰਚੇਗੀ 58æ6 ਮਿਲੀਅਨ ਡਾਲਰ
ਕੋਵਿਡ-19 ਦੌਰਾਨ ਅਚਨਚੇਤੀ ਚੋਣਾਂ ਨਹੀਂ ਚਾਹੁੰਦੇ ਬਹੁਤੇ ਕੈਨੇਡੀਅਨ : ਨੈਨੋਜ਼ ਸਰਵੇ
ਸਕਿਊਰਿਟੀ ਕਾਉਂਸਲ ਵਿੱਚ ਸੀਟ ਹਾਸਲ ਨਾ ਕਰਨ ਦੇ ਬਾਵਜੂਦ ਕੈਨੇਡਾ ਜਾਰੀ ਰੱਖੇਗਾ ਪੀਸਕੀਪਿੰਗ ਮਿਸ਼ਨ
ਫੈਡਰਲ ਸਰਕਾਰ ਨੇ ਕੁੱਝ ਪਾਸਪੋਰਟ ਸੇਵਾਵਾਂ ਕੀਤੀਆਂ ਸ਼ੁਰੂ
ਮਈ ਵਿੱਚ ਅਰਥਚਾਰੇ ਵਿੱਚ ਹੋਇਆ 4æ5 ਫੀ ਸਦੀ ਦਾ ਵਾਧਾ : ਸਟੈਟੇਸਟਿਕਸ ਕੈਨੇਡਾ