Welcome to Canadian Punjabi Post
Follow us on

19

January 2020
ਕੈਨੇਡਾ

ਨਾਟੋ ਸਿਖਰ ਵਾਰਤਾ ਦੌਰਾਨ ਟਰੰਪ ਨਾਲ ਮੁਲਾਕਾਤ ਕਰਨਗੇ ਟਰੂਡੋ

December 04, 2019 05:02 AM

ਲੰਡਨ, 3 ਦਸੰਬਰ (ਪੋਸਟ ਬਿਊਰੋ) : ਨਾਟੋ ਆਗੂਆਂ ਦੀ ਲੰਡਨ ਵਿੱਚ ਹੋਣ ਜਾ ਰਹੀ ਸਿਖਰ ਵਾਰਤਾ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਕਰਨਗੇ।
ਅਕਤੂਬਰ ਵਿੱਚ ਟਰੂਡੋ ਵੱਲੋਂ ਚੋਣਾਂ ਜਿੱਤਣ ਤੋਂ ਬਾਅਦ ਟਰੰਪ ਨਾਲ ਇਹ ਉਨ੍ਹਾਂ ਦੀ ਪਹਿਲੀ ਮੀਟਿੰਗ ਹੋਵੇਗੀ। ਇਹ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਟਰੂਡੋ ਇਸ ਮੌਕੇ ਟਰੰਪ ਨਾਲ ਕੈਨੇਡਾ-ਯੂਐਸ-ਮੈਕਸਿਕੋ ਫਰੀ ਟਰੇਡ ਡੀਲ ਬਾਰੇ ਗੱਲ ਜ਼ਰੂਰ ਕਰਨਗੇ। ਇਸ ਡੀਲ ਬਾਰੇ ਅਮਰੀਕਾ ਵਿੱਚ ਪਹਿਲਾਂ ਹੀ ਕਾਫੀ ਬਹਿਸ ਹੋ ਚੁੱਕੀ ਹੈ ਤੇ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਕਾਂਗਰਸ ਇਸ ਸਾਲ ਦੇ ਅੰਤ ਤੱਕ ਇਸ ਡੀਲ ਦੀ ਪੁਸ਼ਟੀ ਕਰੇਗੀ।
ਟਰੰਪ ਨਾਲ ਮੁਲਾਕਾਤ ਤੋਂ ਇਲਾਵਾ ਟਰੂਡੋ ਮੰੰਗਲਵਾਰ ਦਾ ਆਪਣਾ ਬਹੁਤਾ ਦਿਨ ਨਾਟੋ ਮਿਲਟਰੀ ਗੱਠਜੋੜ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਵਾਸਤੇ ਲਾਉਣਗੇ। ਹਾਲਾਂਕਿ ਲੰਡਨ ਵਿੱਚ ਸੱਭ ਦੀਆਂ ਨਜ਼ਰਾਂ ਟਰੰਪ ਉੱਤੇ ਹੀ ਹੋਣਗੀਆਂ। ਟਰੰਪ ਨੇ ਸਵੇਰ ਸਮੇਂ ਨਾਟੋ ਦੇ ਸਕੱਤਰ ਜਨਰਲ ਜੈਨਜ਼ ਸਟੋਲਟਨਬਰਗ ਨਾਲ ਮੁਲਾਕਾਤ ਕੀਤੀ। ਉੱਥੇ ਹੀ ਉਨ੍ਹਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਉੱਤੇ ਨਿਸ਼ਾਨਾ ਸਾਧਿਆ।
ਜਿ਼ਕਰਯੋਗ ਹੈ ਕਿ ਮੈਕਰੌਨ ਨੇ ਪਿਛਲੇ ਮਹੀਨੇ ਆਖਿਆ ਸੀ ਕਿ 70 ਸਾਲ ਪੁਰਾਣੇ ਨਾਟੋ ਮਿਲਟਰੀ ਗੱਠਜੋੜ ਦੀ ਮੌਤ ਹੋ ਚੁੱਕੀ ਹੈ ਕਿਉਂਕਿ 29 ਮੈਂਬਰੀ ਇਸ ਗਰੁੱਪ ਵਿੱਚ ਕੋਈ ਸੰਪਰਕ ਤੇ ਤਾਲਮੇਲ ਨਹੀਂ ਹੈ। ਉੱਤਰ ਪੂਰਬ ਵਿੱਚੋਂ ਅਮਰੀਕੀ ਫੌਜੀ ਟੁਕੜੀਆਂ ਨੂੰ ਆਪਣੇ ਭਾਵਈਵਾਲਾਂ ਨੂੰ ਦੱਸੇ ਬਿਨਾਂ ਵਾਪਿਸ ਸੱਦਣ ਉੱਤੇ ਟਰੰਪ ਦੀ ਕਾਫੀ ਨੁਕਤਾਚੀਨੀ ਕੀਤੀ ਗਈ ਸੀ। ਸਟੋਲਨਬਰਗ ਨਾਲ ਗੱਬਬਾਤ ਕਰਦਿਆਂ ਟਰੰਪ ਨੇ ਮੈਕਰੋਨ ਉੱਤੇ ਨਜ਼ਲਾ ਝਾੜਿਆ। ਉਨ੍ਹਾਂ ਆਖਿਆ ਕਿ ਅਮਰੀਕਾ ਨਾਲੋਂ ਫਰਾਂਸ ਨੂੰ ਨਾਟੋ ਦੀ ਵਧੇਰੇ ਲੋੜ ਹੈ।
ਫਿਰ ਵੀ ਟਰੰਪ ਨੇ ਆਖਿਆ ਕਿ ਨਾਟੋ ਗੱਠਜੋੜ ਕਾਫੀ ਚੰਗਾ ਹੈ। ਟਰੂਡੋ ਨੇ ਲੈਟਵੀਆ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ। ਜਿੱਥੇ ਉਨ੍ਹਾਂ ਗੱਠਜੋੜ ਵਜੋਂ ਕੈਨੇਡਾ ਵੱਲੋਂ ਪਾਏ ਗਏ ਯੋਗਦਾਨ ਬਾਰੇ ਦੱਸਿਆ। ਇਸ ਉੱਤੇ ਲੈਵਿਟਸ ਨੇ ਉਨ੍ਹਾਂ ਦਾ ਧੰਨਵਾਦ ਕੀਤਾ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਆਰ ਸੀ ਐਮ ਪੀ ਨੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਨੂੰ ਕੀਤਾ ਗ੍ਰਿਫ਼ਤਾਰ, ਜਾਂਚ ਜਾਰੀ
ਇਟੋਬੀਕੋ ਫਾਸਟ ਫੂਡ ਰੈਸਟੋਰੈਂਟ ਦੇ ਬਾਹਰ ਇੱਕ ਵਿਅਕਤੀ ਨੇ ਵਰਕਰ ਨੂੰ ਮਾਰਿਆ ਚਾਕੂ
ਬਰੈਂਪਟਨ ਵਿੱਚ ਮ੍ਰਿਤਕ ਪਾਈ ਗਈ ਟੋਰਾਂਟੋ ਦੀ ਮਹਿਲਾ ਦੇ ਪਹਿਲੇ ਪਤੀ ਖਿਲਾਫ ਵਾਰੰਟ ਜਾਰੀ
ਅਮਰੀਕੀ ਸੈਨੇਟ ਵੱਲੋਂ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਪਾਸ
ਸੁਪਰੀਮ ਕੋਰਟ ਵੱਲੋਂ ਟਰਾਂਸ ਮਾਊਨਟੇਨ ਬਾਰੇ ਬੀਸੀ ਦੀ ਅਪੀਲ ਖਾਰਜ
ਜਹਾਜ਼ ਹਾਦਸੇ ਦੇ ਸਬੰਧ ਵਿੱਚ ਮੀਟਿੰਗ ਵਿੱਚ ਹਿੱਸਾ ਲੈਣ ਲਈ ਵਿਦੇਸ਼ ਮੰਤਰੀ ਲੰਡਨ ਪਹੁੰਚੇ
ਹੜਤਾਲਾਂ ਤੋਂ ਪ੍ਰੇਸ਼ਾਨ ਮਾਪਿਆਂ ਨੂੰ 60 ਡਾਲਰ ਰੋਜ਼ਾਨਾ ਦੇਵੇਗੀ ਓਨਟਾਰੀਓ ਸਰਕਾਰ?
ਡੱਗ ਫੋਰਡ ਦੇ ਕੰਜ਼ਰਵੇਟਿਵਾਂ ਨਾਲੋਂ ਅੱਗੇ ਚੱਲ ਰਹੇ ਹਨ ਲਿਬਰਲ : ਸਰਵੇਖਣ
ਕੰਜ਼ਰਵੇਟਿਵ ਫੰਡਰੇਜਿ਼ੰਗ ਬੋਰਡ ਤੋਂ ਹਾਰਪਰ ਨੇ ਦਿੱਤਾ ਅਸਤੀਫਾ
ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣਗੇ ਪੀਟਰ ਮੈਕੇਅ