Welcome to Canadian Punjabi Post
Follow us on

06

August 2020
ਮਨੋਰੰਜਨ

ਪਹਿਲਵਾਨਾਂ ਨਾਲ ਭਿੜਿਆ ਵਿਧੁਤ ਜਮਵਾਲ

December 03, 2019 09:15 AM

ਇਨ੍ਹੀਂ ਦਿਨੀਂ ਵਿਧੁਤ ਜਮਵਾਲ ਆਪਣੀ ਫਿਲਮ ‘ਕਮਾਂਡੋ 3’ ਲਈ ਸੁਰਖੀਆਂ ਖੱਟ ਰਿਹਾ ਹੈ। ਇਸ ਦੇ ਪ੍ਰਚਾਰ ਲਈ ਉਹ ਦਿੱਲੀ ਦੇ ਕਾਲੀਰਮਨ ਅਖਾੜਾ 'ਚ ਵੀ ਪਹੁੰਚਿਆ, ਜਿੱਥੇ ਉਸ ਨੇ ਪਹਿਲਵਾਨਾਂ ਨਾਲ ਕੁਸ਼ਤੀ 'ਚ ਹੱਥ ਅਜਮਾਏ। ‘ਕਮਾਂਡੋ 3’ ਇੱਕ ਐਕਸ਼ਨ ਥ੍ਰਿਲਰ ਹੈ, ਜਿਸ ਵਿੱਚ ਵਿਧੁਤ ਤੋਂ ਇਲਾਵਾ ਅਦਾ ਸ਼ਰਮਾ ਅਤੇ ਗੁਲਸ਼ਨ ਦੇਵੇਈਆ ਮੁੱਖ ਭੂਮਿਕਾਵਾਂ ਵਿੱਚ ਹਨ। ਵਿਧੁਤ ਨੇ ਖੇਡਾਂ ਨਾਲ ਆਪਣੇ ਲਗਾਅ ਬਾਰੇ ਕਿਹਾ, ‘‘ਮੈਂ ਸਾਰੀਆਂ ਖੇਡਾਂ ਦਾ ਸਨਮਾਨ ਕਰਦਾ ਹਾਂ, ਪਰ ਪਹਿਲਵਾਨੀ ਕਰਨ ਲਈ ਬਹੁਤ ਜ਼ਿਆਦਾ ਸਮਰੱਥਾ, ਸਾਹਸ ਅਤੇ ਸਖਤ ਮਿਹਨਤ ਦੀ ਲੋੜ ਹੈ। ਖੇਡ ਖੇਡਣ ਦਾ ਮੂਲ ਮਕਸਦ ਆਪਣੇ ਦੇਸ਼ ਦੀ ਅਗਵਾਈ ਕਰਨਾ ਹੈ। ਮੈਨੂੰ ਖੁਸ਼ੀ ਹੈ ਕਿ ਲੋਕਾਂ ਨੇ ‘ਕਮਾਂਡੋ' ਸੀਰੀਜ਼ ਦੀਆਂ ਪਿਛਲੀਆਂੇ ਫਿਲਮਾਂ ਬਹੁਤ ਪਸੰਦ ਕੀਤੀਆਂ ਅਤੇ ਨਵੀਂ ਫਿਲਮ ਨੂੰ ਵੀ ਅਜਿਹਾ ਹੀ ਪਿਆਰ ਦੇਣਗੇ ਕਿਉਂਕਿ ਉਹ ਜਾਣਦੇ ਹਨ ਕਿ ਅਸੀਂ ਸਟੰਟ ਲਈ ਰੱਸੀਆਂ ਦੀ ਵਰਤੋਂ ਨਹੀਂ ਕਰਦੇ। ਸਾਰੇ ਸਟੰਟ ਅਸਲ 'ਚ ਮੈਂ ਖੁਦ ਕੀਤੇ ਹਨ।”
ਵਿਧੁਤ ਨੇ ਨਾਰੀ ਸ਼ਕਤੀਕਰਨ ਬਾਰੇ ਗੱਲ ਕਰਦੇ ਹੋਏ ਕਿਹਾ, ‘‘ਐਥਲੀਟ ਔਰਤਾਂ ਦਾ ਉਹ ਸਨਮਾਨ ਕਰਦੇ ਹਨ। ਜੇ ਹਰ ਮਰਦ ਔਰਤਾਂ ਦਾ ਸਰਮਰਥਨ ਕਰੇਗਾ ਤਾਂ ਭਾਰਤ ਦੁਨੀਆ ਵਿੱਚ ਨੰਬਰ ਇੱਕ ਦੇਸ਼ ਬਣ ਜਾਵੇਗਾ। ਮੈਨੂੰ ਖੁਸ਼ੀ ਹੈ ਕਿ ਇਸ ਅਖਾੜੇ ਵਿੱਚ ਲੜਕਿਆਂ ਅਤੇ ਲੜਕੀਆਂ ਨੂੰ ਇਕੱਠੇ ਟਰੇਂਡ ਕੀਤਾ ਜਾਂਦਾ ਹੈ।”

Have something to say? Post your comment